ਲਾਲਚੀ ਪੁੱਤਰ
ਅਚਾਨਕ ਕਿਸੇ ਦੋਸਤ ਵੱਲੇ ਜਾਣ ਦਾ ਸਵੱਬ ਬਣਿਆਂ ਜੋ ਆਪਣੇ ਆਪ ਨੂੰ ਕਾਫੀ ਅਮੀਰ ਅਤੇ ਸਮਝਦਾਰ ਵੀ ਸਮਝਦਾ ਸੀ,ਕੀ ਦੇਖਿਆ ਕਿ ਘਰ ਵੜਦੇ ਹੀ 5/6 ਕੁਤੇ ਪਿੰਜਰੇ ਚੋ ਮੇਰਾ ਸਵਾਗਤ ਭੌਂਕ ਕਿ ਕਰਨ ਲੱਗੇ, ਮੈਨੂੰ ਤੇ ਦੇਖ ਕਿ ਹੀ ਡਰ ਆ ਗਿਆ ਤੇ ਹੈਰਾਨ ਵੀ ਬਹੁਤ ਹੋਇਆ ਕਿ ਮੇਰਾ ਦੋਸਤ ਗੋਰਮੈਂਟ ਜੋਬ ਤੇ ਤਾਂ ਹੀ ਸ਼ੌਂਕ ਨਾਲ ਏਨੇ ਕੁੱਤੇ ਪਾਲੇ ਹੋਏ ਆ 3 ਟੈਮ ਕੁਤਿਆ ਨੂੰ ਰੋਟੀਆਂ ,ਗੱਡੀਆਂ ਚੋ ਘੁੰਮਣ ਜਾਣਾ ਕੁਤਿਆ ਨਾਲ ਤੇ ਪਿੰਜਰੇ ਚੋ ਰੁਲਦੇ ਬਿਸਕੁਟ ਤੇ ਬ੍ਰੈੱਡ, ਚੱਲੋ ਅਮੀਰਾਂ ਦੇ ਸ਼ੋਂਕ ਸਮਝ ਕਿ ਆਪਣੀ ਜ਼ੁਬਾਨ ਬੰਦ ਹੀ ਰੱਖੀ, ਦੂਜੇ ਪਾਸੇ ਛੋਟੀ ਜਿਹੀ ਕੰਧ ਨਾਲ ਬਣੇ ਕੱਚੇ ਚੁੱਲ੍ਹੇ ਤੇ ਇੱਕ 75 ਕੋ ਸਾਲ ਦੀ ਬਜ਼ੁਰਜ ਮਾਤਾ ਰੋਟੀਆਂ ਪਕਾ ਕਿ 80 ਕੋ ਸਾਲ ਦੇ ਬਜੁਰਗ ਅੱਗੇ ਪ੍ਰੋਸ ਰਹੀ ਸੀ, ਨਾਲ ਹੀ ਕੱਚਾ ਜਿਹਾ ਕਮਰਾ ਉਹਨਾਂ ਦਾ ਹੀ ਸ਼ਾਇਦ ਸੀ, ਗੱਲਾਂ ਗੱਲਾਂ ਚੋ ਦੋਸਤ ਤੋਂ ਜਾਣਨ ਦੀ ਕੋਸ਼ਿਸ ਕੀਤੀ ਕਿ ਇਹ ਬਰੁਰਗ ਕਿੱਥੋਂ ਆ ਤੇ ਦੋਸਤ ਨੇ ਜਿਆਦਾ ਧਿਆਨ ਨਾ ਦਿੱਤਾ ਮੇਰੇ ਸਵਾਲ ਤੇ, ਫ਼ਿਰ ਹੋਰ ਹੀ ਗੱਲਾਂ ਬਾਤਾਂ ਚੱਲ ਪਈਆਂ, ਬਹੁਤ ਸੇਵਾ ਵਗੈਰਾ ਕੀਤੀ ਸਾਡੀ ਦੋਸਤ ਨੇ। ਉੱਠ ਖਡ਼੍ਹੇ ਹੋਏ ਜਾਣ ਲਈ , ਕੁਝ ਸਾਡਾ ਸਮਾਂਨ ਸੀ ਜੋ ਉਨ੍ਹਾਂ ਨੇ ਆਪਣੇ ਕਾਮੇ ਨੂੰ ਕਿਹਾ ਕਿ ਇਨ੍ਹਾਂ ਦੀ ਗੱਡੀ ਵਿਚ ਰੱਖ ਆ ਜਦੋਂ ਫੇਰ ਉਸ ਬਜ਼ੁਰਗ ਜੋੜੇ ਉੱਪਰ...
ਨਿਗ੍ਹਾ ਪਈ ਤਾਂ ਉਸ ਕਾਮੇ ਨੂੰ ਪਾਸੇ ਕਰਕੇ ਪੁੱਛਿਆ ਕਿ ਇਹ ਬਜ਼ੁਰਗ ਜੋੜਾ ਕੌਣ ਹੈ ਜੋ ਆਪ ਹੱਥ ਲੂਹ ਰਿਹਾ ਹੈ ਤਾਂ ਉਸ ਨੇ ਦੱਬੀ ਜ਼ੁਬਾਨ ਵਿੱਚ ਕਿਹਾ ਕੇ ਇਹ ਸਰਦਾਰ ਦੇ ਮਾਂ ਬਾਪ ਹਨ ਜੋ ਆਪ ਅੱਡ ਹੀ ਰੋਟੀ ਪਕਾ ਕੇ ਗੁਜ਼ਾਰਾ ਕਰਦੇ ਹਨ ਮੇਰੇ ਤੋਂ ਰਿਹਾ ਨਾ ਗਿਆ ਤੇ ਮੈ ਕਿਹਾ ਹੈ ਉਹ ਪੰਜ ਛੇ ਕੁੱਤੇ ਪਾਲੇ ਉਨ੍ਹਾਂ ਨੂੰ 3 ਟੈਮ ਰੋਟੀਆਂ ਅਤੇ ਬਰੈੱਡ ਦੇ ਰਹੇ ਆ। ਤੇ ਬਜ਼ੁਰਗ ਮਾਂ ਪਿਓ ਨੂੰ ਰੋਟੀ ਇੱਕ ਟਾਈਮ ਰੋਟੀ ਵੀ ਨਹੀਂ, ਕਾਮੇ ਨੇ ਮੇਰੀ ਗੱਲ ਨੂੰ ਵਿੱਚੇ ਹੀ ਟੋਕਦੇ ਹੋਏ ਨੇ ਕਿਹਾ ਕਿ ਸਰਦਾਰ ਜੀ ਮਾਂ ਪਿਓ ਕਿਹੜੀ ਕਮਾਈ ਦੇਂਦੇ ਹੁਣ,ਇਨ੍ਹਾਂ ਨੂੰ ਕੁਤਿਆ ਤੋਂ ਖ਼ੂਬ ਕਮਾਈ ਹੁਣ, ਤਾਂ ਹੀ ਉਨ੍ਹਾਂ ਦੀ ਜ਼ਿਆਦਾ ਦੇਖਭਾਲ ਕਰਦੇ ਹਨ ਤਾਂ ਮਨ ਬੜਾ ਦੁਖੀ ਹੋਇਆ ਕਿ ਜੇ ਮਾਂ ਬਾਪ ਨਾ ਹੁੰਦੇ ਤਾਂ ਅੱਜ ਇਹ ਕਿਥੋਂ ਐਨੀ ਤਰੱਕੀ ਕਰਦੇ, ਜਿੱਥੇ ਦੋਸਤ ਨੂੰ ਮਿਲਣ ਦੀ ਖ਼ੁਸ਼ੀ ਸੀ ਉੱਥੇ ਉਸ ਦੇ ਮਾਂ ਪਿਓ ਨੂੰ ਇਸ ਤਰ੍ਹਾਂ ਰੁਲਦੇ ਦੇਖ ਕੇ ਬੜਾ ਦੁੱਖ ਵੀ ਹੋਇਆ।
ਲੇਖਕ#ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ, ਤਰਨ ਤਾਰਨ,9855985137,8646017000,,
Access our app on your mobile device for a better experience!
manveer
balveer