More Punjabi Kahaniya  Posts
ਲੈਲਾ ਮਜਨੂੰ


ਮਜਨੂੰ ਕਿਸੇ ਇਸਤਰੀ ਦੇ ਪ੍ਰਤੀ ਮੋਹਿਤ ਹੋ ਗਿਆ। ਸਾਰਾ ਪਿੰਡ ਕਹਿੰਦਾ ਹੈ, ਕਿ ਉਹ ਪਾਗਲ ਹੋ ਗਿਆ ਹੈ। ਉਹ ਇਸਤਰੀ ਮਾਮੂਲੀ ਹੈ। ਪਰ ਉਸ ਆਦਮੀ ਨੂੰ ਦਿਖਾਈ ਨਹੀਂ ਪੈਂਦਾ।
ਉਸ ਨੂੰ ਕੁਝ ਹੋਰ ਹੀ ਦਿਖਾਈ ਪੈਂਦਾ ਹੈ। ਉਸ ਨੇ ਆਪਣੀ ਕਲਪਨਾ ਦੀ ਇਸਤਰੀ ਨੂੰ ਉਸ ਇਸਤਰੀ ਦੇ ਉੱਪਰ ਉੜ੍ਹਾ ਦਿੱਤਾ ਹੈ। ਉਹ ਇਸਤਰੀ ਜਿਸ ਨੂੰ ਪਿੰਡ ਵਾਲੇ ਜਾਣਦੇ ਹਨ, ਸਿਰਫ ਇਕ ਕਿੱਲੀ ਦਾ ਕੰਮ ਕਰ ਰਹੀ ਹੈ। ਉਹ ਅਸਲੀ ਇਸਤਰੀ ਨਹੀਂ , ਅਸਲੀ ਇਸਤਰੀ ਤਾਂ ਉਸ ਦੇ ਦਿਮਾਗ ਦੀ ਹੈ । ਜਿਸ ਨੂੰ ਉਸ ਨੇ ਉਸ ਕਿਲੀ ਦੇ ਉਪਰ ਉੜ੍ਹਾ ਦਿੱਤਾ ਹੈ।
ਮਜਨੂੰ ਨੂੰ ਬੁਲਾਇਆ, ਉਸ ਪਿੰਡ ਦੇ ਰਾਜਾ ਨੇ ਅਤੇ ਉਸ ਨੂੰ ਕਿਹਾ ਕਿ ਤੂੰ ਪਾਗਲ ਹੋ ਗਿਆ ਹੈ? ਕਿਉਂਕਿ ਜਾਣ ਕੇ ਤੁਹਾਨੂੰ, ਹੈਰਾਨੀ ਹੋਵੇਗੀ ਕਿ ਲੈਲਾ ਇੱਕ ਬਦਸ਼ਕਲ ਔਰਤ ਸੀ। ਉਸ ਰਾਜਾ ਨੇ ਕਿਹਾ ਤੂੰ ਪਾਗਲ ਹੋ ਗਿਆ? ਇੱਕ ਬਦਸ਼ਕਲ ਔਰਤ ਦੇ ਲਈ! ਉਸ ਨਾਲੋਂ ਬਹੁਤ ਸੁੰਦਰ ਲੜਕੀਆਂ ਅਸੀਂ ਤੈਨੂੰ ਦੇ ਸਕਦੇ ਹਾਂ। ਛੱਡ ਉਸ ਦੀ ਗੱਲ ਉਸ ਨੇ ਪਿੰਡ ਦੀਆਂ ਦੱਸ, ਬਾਰਾਂ ਸੁੰਦਰ ਲੜਕੀਆਂ ਸੱਦ ਰੱਖੀਆਂ ਹੋਈਆਂ ਸਨ ਅਤੇ ਮਜਨੂੰ ਨੂੰ ਕਿਹਾ ਦੇਖ ਇਨ੍ਹਾਂ ਲੜਕੀਆਂ ਨੂੰ।
ਮਜਨੂੰ ਨੇ ਦੇਖਿਆ ਉਸ ਨੇ ਕਿਹਾ ਮੈਨੂੰ ਲੈਲਾ ਦੇ ਸਿਵਾਏ ਕੋਈ ਦਿਖਾਈ ਨਹੀਂ ਪੈਂਦੀ ‌। ਉਸ ਰਾਜੇ ਨੇ ਕਿਹਾ ਤੂੰ ਪਾਗਲ ਤਾਂ ਨਹੀਂ ਹੋ ਗਿਆ ਹੈ? ਮਜਨੂੰ ਨੇ ਕਿਹਾ ਹੋ ਸਕਦਾ ਹੈ, ਪਰ ਅਜੇ ਤਾਂ ਮੈਨੂੰ ਤੁਸੀਂ ਪਾਗਲ ਜਾਪਦੇ ਹੋ?
ਜੋ ਲੈਲਾ ਨੂੰ ਕਹਿ ਰਹੇ ਹੋ, ਕਿ ਉਹ ਬਦਸ਼ਕਲ ਹੈ। ਲੈਲਾ ਨੂੰ ਦੇਖਿਆ ਹੈ ਤੁਸੀਂ? ਉਸ ਰਾਜਾ ਨੇ ਕਿਹਾ ਪਾਗਲਾ ਭਲੀ ਭਾਂਤ ਦੇਖਿਆ, ਮੇਰੇ ਦਰਵਾਜ਼ੇ ਅੱਗਿਓਂ ਰੋਜ਼...

ਲੱਗਦੀ ਹੈ, ਸਾਰੇ ਪਿੰਡ ਨੇ ਦੇਖਿਆ ਹੈ। ਸਾਰਾ ਪਿੰਡ ਹੱਸ ਰਿਹਾ ਹੈ। ਸਾਰਾ ਪਿੰਡ ਕਹਿ ਰਿਹਾ ਹੈ ,ਕਿ ਮਜਨੂੰ ਪਾਗਲ ਹੋ ਗਿਆ ਹੈ ।ਇੱਕ ਮਮੂਲੀ ਜਿਹੀ ਔਰਤ ਦੇ ਲਈ। ਉਸ ਨੂੰ ਬਹੁਤ ਚੰਗੀ ਇਸਤਰੀ ਮਿਲ ਸਕਦੀ ਹੈ।
ਰਾਜਾ ਕਹਿੰਦਾ ਹੈ, ਛੱਡ ਉਸ ਦੀ ਫ਼ਿਕਰ। ਮਜਨੂੰ ਨੇ ਕਿਹਾ ਮੇਰੀ ਅੱਖ ਨਾਲ ਤੁਸੀਂ ਲੈਲਾ ਨੂੰ ਨਹੀਂ ਦੇਖਿਆ, ਤੁਸੀਂ ਲੈਲਾ ਨੂੰ ਨਹੀਂ ਜਾਣਦੇ, ਲੈਲਾ ਨੂੰ ਜਾਣਨਾ ਹੋਵੇ ਤਾਂ ਮਜਨੂੰ ਦੀ ਅੱਖ ਚਾਹੀਦੀ ਹੈ। ਮੇਰੀ ਅੱਖ ਹੀ ਸਿਰਫ਼ ਉਸ ਨੂੰ ਦੇਖ ਸਕਦੀ ਹੈ।
ਅਸਲ ਗੱਲ ਇਹ ਹੈ, ਕਿ ਲੈਲਾ ਜੋ ਹੈ, ਉਹ ਮਜਨੂੰ ਦਾ ਕ੍ਰਿਏਸ਼ਨ ਹੈ। ਮਜਨੂੰ ਦੀ ਸਿਰਜਣਾ ਹੈ। ਉਸਨੇ ਆਪਣੀ ਕਲਪਨਾ ਦੀ ਇਸਤਰੀ ਨੂੰ ਲੈਲਾ ਦੇ ਉੱਪਰ ਥੋਪ ਦਿੱਤਾ ਹੈ।
ਇਸ ਲਈ ਪ੍ਰੇਮਿਕਾ, ਜਿੰਨੀ ਸੁੰਦਰ ਦਿਖਾਈ ਪੈਂਦੀ ਹੈ, ਓਨੀ ਪਤਨੀ ਨਹੀਂ ਦਿਖਾਈ ਪੈਂਦੀ। ਪ੍ਰੇਮਿਕਾ ਹੀ ਪਤਨੀ ਬਣ ਜਾਵੇ ਤਾਂ ਵੀ ਦਿਖਾਈ ਨਹੀਂ ਪੈਂਦੀ। ਕਿਉਂਕਿ ਪਤਨੀ ਬਣ ਜਾਣ ਤੇ ਉਹ ਜੋ ਕਲਪਨਾ ਦੀ ਇਸਤਰੀ ਹੈ, ਉਹ ਹੌਲੀ-ਹੌਲੀ ਕਿੱਲੀ ਤੋਂ ਉੱਤਰ ਦੀ ਚਲੀ ਜਾਂਦੀ ਹੈ। ਸਿਰਫ ਕਿੱਲੀ ਹੀ ਰਹਿ ਜਾਂਦੀ ਹੈ ,ਅਤੇ ਪਤਾ ਲੱਗਦਾ ਹੈ ਕੋਈ ਵੱਡੀ ਭੁੱਲ ਹੋ ਗਈ। ਇਹ ਤਾਂ ਬੜੀ ਗਲਤੀ ਹੋ ਗਈ।
ਉਹ ਪ੍ਰੇਮੀ ਸੁਖੀ ਰਹਿੰਦੇ ਹਨ ,ਜਿਨ੍ਹਾਂ ਨੂੰ ਉਨ੍ਹਾਂ ਦੀ ਪ੍ਰੇਮਿਕਾ ਕਦੇ ਨਹੀਂ ਮਿਲਦੀ। ਕਿਉਂਕਿ ਉਸ ਦੀ ਕਲਪਨਾ ਸਦਾ ਜਾਗੀ ਰਹਿੰਦੀ ਹੈ। ਲੇਕਿਨ ਜਿਸਨੂੰ ਪ੍ਰੇਮਿਕਾ ਮਿਲ ਜਾਂਦੀ ਹੈ ਉਹ ਕਲਪਨਾ ਟੁੱਟ ਜਾਂਦੀ ਹੈ।
ਓਸ਼ੋ।
#ਓਸ਼ੋਪੰਜਾਬੀਵਿੱਚ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)