More Punjabi Kahaniya  Posts
ਮਾਸਟਰਨੀ


ਜ਼ੋਰਦਾਰ ਧਮਾਕਾ ਹੋਇਆ ਪਰ ਸਿਆਣੇ ਡਰਾਇਵਰ ਨੇ ਡੋਲਦੀ ਬੱਸ ਨੂੰ ਹੁਸ਼ਿਆਰੀ ਨਾਲ ਇਕ ਪਾਸੇ ਰੋਕ ਲਿਆ। ਟਾਇਰ ਪਾਟਕੇ ਨਿਕਲੀ ਹਵਾ ਨੇ ਆਸਪਾਸ ਦਾ ਮਿੱਟੀ ਘੱਟਾ ਦੂਰ ਤੱਕ ਉੱਡਾ ਦਿੱਤਾ ।
ਹਾਲਾਂਕਿ ਕੰਡਕਟਰ ਵਲੋਂ ਟਾਇਰ ਬਦਲਕੇ ਛੇਤੀ ਤੁਰ ਪੈਣ ਦਾ ਹੋਕਾ ਦਿੱਤਾ ਗਿਆ ਸੀ ਪ੍ਰੰਤੂ ਕੁੱਝ ਸਿਦਕਵਾਨਾਂ ਨੂੰ ਛੱਡ ਬਹੁਤੇ ਥੱਲੇ ਉੱਤਰ ਦੂਸਰੀ ਬੱਸ ਉਡੀਕਣ ਲਗੇ।
ਬੱਸ ਵਿੱਚ ਬੈਠੀਆਂ ਸਵਾਰੀਆਂ ਵਿੱਚ ਜਿਆਦਾਤਰ ਸਾਡੇ ਪਿੰਡ ਦੇ ਲੋਕ ਸਨ। ਜਿਨ੍ਹਾਂ ਵਿੱਚ ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਮਾਸਟਰਨੀ ਨੂੰਹ ਵੀ ਬਰਾਜਮਾਨ ਸੀ। ਅੱਧੋੰ ਵੱਧ ਖਾਲੀ ਹੋਈਆਂ ਸੀਟਾਂ ਤੇ ਮਾਸਟਰਨੀ ਦੇ ਦੋਵੇਂ ਲਖ ਤੇ ਜਿਗਰ ਭੁੱੜਕ -ਭੁੱੜਕ ਤੜਥੱਲੀ ਮਚਾ ਰਹੇ ਸਨ। ਵਿਗੜੇ ਜੁਆਕਾਂ ਇਥੇ ਹੀ ਬੱਸ ਨਹੀਂ ਕੀਤੀ …ਉਹ ਕਦੀ ਕਿਸੇ ਦੀ ਪੱਗ ਦੀ ਪੁੰਝੀ ਖਿੱਚਦੇ ਤੇ ਕਦੀ ਕਿਸੇ ਨੂੰ ਚੂੰਢੀ ਵੱਡ , “ਉਏ ਡਰ ਗਈ” ਕਹਿ ਮਜਾਕ ਉੱਡਾਉੰਦੇ। ਮਾਸਟਰਨੀ ਨੇ ਰਿਵਾਜੀ ਜੇਹਾ ਵੀ ਉਨ੍ਹਾਂ ਨੂੰ ਹਿੱੜਕਣਾ- ਝਿੱੜਕਣਾ ਮੁਨਾਸਿਬ ਨਾ ਸਮਝਿਆ । ਢਿੱਲੀਆਂ ਤੇ ਲਾਪਰਵਾਹ ਮਾਵਾਂ ਦੀ ਨਲਾਇਕ ਅੌਲਾਦ ਕਦੀ ਸੁੱਖ ਸੁਨੇਹੇ ਨਹੀਂ ਲਿਆਉੰਦੀ। ਬੱਸ ਦੀ ਗਲੀ ਵਿੱਚ ਦੜੰਗੇ ਮਾਰਦਿਆਂ ਵੱਡੇ ਮੁੰਡੇ ਦਾ ਪੈਰ ਇਕ ਬਾਪੂ ਦੇ ਡੋਲੂ ਨਾਲ ਜਾ ਵੱਜਾ । ਦੁੱਧ ਦਾ ਭਰਿਆ ਡੋਲ ਫੜਦਿਆਂ ਫੜਦਿਆਂ ਡੁੱਲ ਗਿਆ। ਜੁਆਕਾਂ ਦੀਆਂ ਖਰਮਸਤੀਆਂ ਤੋਂ ਬੱਸ ਵਿੱਚ ਬੈਠੀਆਂ ਸਵਾਰੀਆਂ ਪਹਿਲਾਂ ਹੀ ਤੰਗ ਆਈਆਂ ਪਈਆਂ ਸਨ ..ਹੁਣ ਦੁੱਧ ਡੁੱਲਣ ਵਾਲੀ ਘਟਨਾ ਨੇ ਸਾਰਿਆਂ ਦਾ ਗੁੱਸਾ ਸਤਵੇੰ ਅਸਮਾਨ ਤੇ ਪਹੁੰਚਾ ਦਿੱਤਾ। ਮੂਰਖ ਮਾਸਟਰਨੀ ਨੇ ਆਪਣੇ ਛੋਕਰੇ ਨੂੰ ਕੀਤੀ ਗਲਤੀ ਤੋਂ ਰੱਤੀ ਭਰ ਨਾ ਝਿੜਕਿਆ । ਜਦੋਂ ਬਾਪੂ ਨੇ ਬਾਂਹੋੰ ਫੜ ਦੋ ਚਪੇੜਾਂ ਛੱਡੀਆਂ ਤਾਂ ਮਾਂ ਨੂੰ ਪੁੱਤ ਦਾ ਹੇਜ਼ ਜਾਗ ਪਿਆ।
ਕੜਕਦਿਆਂ ਬੋਲੀ , “ਬੁੜਿਆਂ ਤੇਰੀ ਹਿੰਮਤ ਕਿਵੇਂ ਹੋਈ ਮੁੱਡੇ ਨੂੰ...

ਹੱਥ ਲਾਉਣ ਦੀ। ਦੁੱਧ ਹੀ ਡੁੱਲਿਆ ਕਿਤੇ ਘਿਓ ਦਾ ਘੜਾ ਨਹੀਂ ਡੁੱਲ ਗਿਆ । ਤੂੰ ਜਾਣਦਾ ਨਹੀਂ …ਮੈਂ ਹਵੇਲੀ ਵਾਲਿਆਂ ਸਰਦਾਰਾਂ ਦੀ ਨੂੰਹ ਹਾਂ ਨਾਲੇ ਪੱਕੀ ਮਾਸਟਰਨੀ।”
“ਅੱਛਾ ਤੂੰ ਮਾਸਟਰਨੀ ਏ !! ਜਿਸਦੇ ਆਪਣੇ ਜੁਆਕ ਇੰਨੇ ਵਿਗੜੇ , ਉਹ ਦੂਸਰਿਆਂ ਨੂੰ ਖੇਹ ਪੜ੍ਹਾਉੰਦੀ ਸਿਖਾਉੰਦੀ ਹੋਊ। ਤੇਰੇ ਪੜ੍ਹੇ ਵੀ ਰੋਜ਼ ਚੰਨ ਚਾੜ੍ਹਕੇ ਮੁੜਿਆ ਕਰਨਗੇ। ਮੈਨੂੰ ਤੇਰੇ ਵਿੱਚ ਮਾਸਟਰਨੀ ਵਾਲੀ ਕੋਈ ਕਰਤੂਤ ਨਜ਼ਰ ਨਹੀਂ ਆਈ। ਜਿਹੜੇ ਭੜਵਿਆਂ ਤੈਨੂੰ ਮਾਸਟਰਨੀ ਬਣਾਇਆ ਮੈਨੂੰ ਤੇ ਉਨ੍ਹਾਂ ਦੀ ਸਮਝਦਾਰੀ ਤੇ ਵੀ ਛੱਕ ਹੋ ਰਿਹਾ ।” ਬਾਪੂ ਨੇ ਖਰੀਆਂ ਖਰੀਆਂ ਸੁਣਾ ਧਰੀਆਂ।
ਲਾਗੋਂ ਇਕ ਹੋਰ ਤੀਵੀਂ ਬਾਪੂ ਦਾ ਪੱਖ ਪੂਰਦੀ ਬੋਲੀ , “ਵੇਖ ਧੀਏ ਗੁੱਸਾ ਨਾ ਕਰੀਂ ..ਤੂੰ ਵੀ ਗਲਤ ਏਂ ਤੇ ਤੇਰੇ ਬੱਚੇ ਵੀ। ਲਗਾਤਾਰ ਗਲਤੀਆਂ ਕਰਦੇ ਨਿਆਣਿਆਂ ਨੂੰ ਜੇ ਤੂੰ ਸਮੇਂ ਸਿਰ ਵਰਜਿਆ ਹੁੰਦਾ ਤਾਂ ਭਰਾ ਜੀ ਨੂੰ ਹੱਥ ਨਾ ਚੁੱਕਣਾ ਪੈੰਦਾ ॥ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਤਾਂ ਤੂੰ ਕੀ ਕਰਨੀ ਸਗੋਂ ਝਗੜਾ ਕਰੀ ਜਾਨੀ ਏੰ। ਨਾਲੇ ਤੂੰ ਕਹਿਣੀ ਮੈਂ ਮਾਸਟਰਨੀ ਹਾਂ ..ਮਾਸਟਰਨੀ ਦਾ ਫਰਜ਼ ਕਿਤਾਬੀ ਗਿਆਨ ਦੇ ਨਾਲ ਬੱਚਿਆਂ ਨੂੰ ਸਲੀਕੇ ਨਾਲ ਉੱਠਣਾ-ਬੈਠਣਾ ਤੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿਖਾਉਣਾ ਹੁੰਦਾ। ”
ਆਪਣੇ ਆਪ ਨੂੰ ਸਰਦਾਰਾਂ ਦੀ ਨੂੰਹ ਤੇ ਹੁੱਬ- ਹੁੱਬ ਕੇ ਮਾਸਟਰਨੀ ਕਹਾਉਣ ਵਾਲੀ ਨੂੰ …ਇਕ ਸਿੱਧੇ ਸਾਧੇ ਬਾਪੂ ਬੇਬੇ ਨੇ ਦੁਨਿਆਵੀ ਗਿਆਨ ਦਾ ਪਾਠ ਪੜ੍ਹਆ ਦਿੱਤਾ।
✍:- ਗੁਰਨਾਮ ਨਿੱਜਰ =28/04/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)