ਮੱਥਾ ਡੰਮਣਾ />
ਜਾਹ ਭੱਜ ਜਾ ਨਹੀਂ ਮਿਲਦੀ।
1982ਵਿੱਚ ਬਿਜਲੀ ਮਹਿਕਮੇ ਵੱਲੋਂ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਖੁਲ੍ਹੇ ਸਨ ਮਤਲਬ ਜਿਸ ਦੇ ਕੁਨੈਕਸ਼ਨ ਨੂੰ ਇੱਕੋ ਖੰਭਾ ਲੱਗਣਾ ਹੈ ਓਹਨਾਂ ਨੂੰ ਹੀ ਕੁਨੈਕਸ਼ਨ ਮਿਲਣਗੇ।
ਓਦੋਂ ਪਟਵਾਰੀ ਹੱਥ ਨਾਲ ਲਿਖ ਕੇ ਜਮਾਂਬੰਦੀ ਦਿੰਦੇ ਸਨ ਅਤੇ ਦਸ ਰੁਪਏ ਫੀਸ ਲੈਂਦੇ ਸਨ।
ਕਈ ਜਣੇ ਜਮਾਂਬੰਦੀਆਂ ਲੈਣ ਲਈ ਪਟਵਾਰੀ ਦੁਆਲੇ ਬੈਠੇ ਸਨ। ਜਦੋਂ ਚਾਚੇ ਮੁਖਤਿਆਰ ਸਿੰਘ ਦੀ ਜਮਾਂਬੰਦੀ ਬਣਾ ਕੇ ਪਟਵਾਰੀ ਨੇ ਫੀੰਸ ਮੰਗੀ ਤਾਂ ਸਿਰੇ ਦਾ ਕੰਜੂਸ ਚਾਚਾ ਜੇਬ ਵਿਚਲੇ ਪੈਸਿਆਂ ਵਿਚੋਂ ਦਸ ਦਾ ਨੋਟ ਕਢਦਾ ਹੋਇਆ ਬੋਲਿਆ
ਤੇਰਾ ਵੀ ਮੱਥਾ ਡੰਮਦਾਂ
ਸੁਣਦਿਆਂ ਸਾਰ ਪਟਵਾਰੀ ਨੂੰ ਗੁੱਸਾ ਚੜ ਗਿਆ ਉਸਨੇ ਜਮਾਂਬੰਦੀ ਪਾੜ ਕੇ ਸੁੱਟ ਦਿੱਤੀ ਅਤੇ ਕਹਿੰਦਾ
ਚਾਚਾ ਕੱਪੜੇ ਝਾੜ ਕੇ ਘਰ ਆ ਗਿਆ।
ਕੋਈ ਦੋ ਮਹੀਨੇ ਬਾਅਦ ਕਿਸੇ ਦੇ ਕਹਿਣ ਤੇ ਚਾਚੇ ਨੂੰ ਜਮਾਂਬੰਦੀ ਮਿਲੀ।
ਓਦੋਂ ਤੱਕ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਸਕੀਮ ਬੰਦ ਹੋ ਗਈ ਚਾਚੇ ਦੀ ਦਰਖ਼ਾਸਤ ਜਰਨਲ ਕੈਟਾਗਰੀ ਵਿੱਚ ਜਮ੍ਹਾਂ ਹੋਈ।
ਕੋਈ ਛੇ ਸਾਲ ਬਾਅਦ ਚਾਚੇ ਨੂੰ ਟਿਊਬਵੈੱਲ ਕੁਨੈਕਸ਼ਨ ਮਿਲਿਆ ਓਹ ਵੀ ਪਹਿਲਾਂ ਨਾਲੋਂ ਵੱਧ ਮੱਥਾ ਡੰਮ ਕੇ।
ਨਰ ਸਿੰਘ ਫਾਜ਼ਿਲਕਾ
11-05-2022
ਮੱਥਾ ਡੰਮਣਾ