More Punjabi Kahaniya  Posts
ਮੱਥੇ ਦੇ ਲੇਖ


ਬਲਜੀਤ ਸਿੰਘ ਬੜਾ ਸਿਆਣਾ ਅਤੇ ਇਮਾਨਦਾਰ ਬੰਦਾ ਸੀ ਪੈਲੀ ਅੱਧਾ ਕੋ ਕਿੱਲਾ ਸੀ,ਘਰ ਵਾਲੀ ਕਿਸੇ ਹੋਰ ਸੂਬੇ ਦੀ ਸੀ 3 ਮੁੰਡੇ ਸਨ ਘਰ ਚੋ ਗਰੀਬੀ ਸੀ ਪਰ ਬਲਜੀਤ ਸੋ ਨੇ ਪੂਰੀ ਮਿਹਨਤ ਨਾਲ ਆਪਣੇ ਪੁੱਤਰਾਂ ਨੂੰ ਜਵਾਨ ਕਰ ਲਿਆ ਬੇਸ਼ੱਕ ਉਹ ਜੱਟ ਸੀ ਪਰ ਕਿਸੇ ਨਾਲ ਦਿਹਾੜੀ ਕਰ ਲੈਂਦਾ ਸੀ ਆਪਣੀ ਔਲਾਦ ਖਾਤਰ, ਕਈ ਸਾਲ ਘਰ ਵਿੱਚ ਨਾ ਪੱਖਾ ਨਾ ਬਿਜਲੀ ਨਾ ਮੋਟਰ ਕੰਧਾਂ ਵੀ ਕੱਚੀ ਮਿੱਟੀ ਦੀਆਂ ਡਿਗੀਆਂ ਢਠੀਆਂ, ਬਾਹਰ ਇੱਕ ਦਰਵਾਜਾ ਉਹ ਵੀ ਕਈ ਥਾਵਾਂ ਤੋਂ ਟੁਟਿਆ ਹੋਇਆ, 3 ਪੁੱਤ ਜਵਾਨ ਅਤੇ ਕਮਾਈ ਦੇ ਕਾਬਲ ਹੋ ਗਏ, ਬਲਜੀਤ ਸੋ ਨੂੰ ਲੱਗਦਾ ਸੀ ਕਿ ਘਰਦੇ ਦਿਨ ਫਿਰ ਜਾਣਗੇ ਪਰ, ਕਿਸਮਤ ਨੇ ਸ਼ਾਇਦ ਉਸਨੂੰ ਗਰੀਬੀ ਨਾਲ ਹੀ ਮਾਰਨਾ ਸੀ, 3ਪੁੱਤ ਜਵਾਨ ਹੋਣ ਦੇ ਬਾਵਜੂਦ ਵੀ ਇਲਾਜ ਤੋਂ ਬਲਜੀਤ ਦੀ ਮਾਂ ਦੁਨੀਆ ਤੋਂ ਰੁਸਖ਼ਤ ਹੋ ਗਈ, ਇੱਕ ਪੁੱਤ ਡਰਾਈਵਰ ਬਣ ਗਿਆ ਦੂਜਾ ਕਿਸੇ ਜੀਵੀਦਾਰ ਨਾਲ ਸੀਰੀ ਤੇ ਤੀਜਾ ਘਰੇ ਸ਼ਰਾਬ ਪੀਣ ਕਹਾਣੀ ਇਨ੍ਹੀ ਕੋ ਵਿਗੜ ਗਈ ਕੇ ਅੱਧਾ ਕਿੱਲਾ ਜਮੀਨ ਵੀ ਵਿਕ ਗਈ , ਵੱਡੇ ਮੁੰਡੇ ਨੂੰ ਬਾਹਰ ਗੱਡੀ ਤੇ ਕਰੰਟ ਲੱਗਣ ਨਾਲ ਮੌਤ ਹੋ ਗਈ, ਕੁਸ਼ ਚਿਰ ਬਾਅਦ ਵਿਚਲੇ ਮੁੰਡੇ ਨੇ ਫਾਹ ਲਗਾ ਕਿ ਮੌਤ ਨੂੰ ਗਲ ਲਗਾ ਲਿਆ ਤੀਜੇ ਸ਼ਰਾਬੀ ਦਾ ਵਿਆਹ ਕਰਤਾ ਜਿਸਦੇ ਦੋ ਬੱਚੇ ਹੋਏ ਮੁੰਡੇ , ਬਲਜੀਤ ਦੇ ਮੁੰਡੇ ਨੂੰ ਕੋਈ ਫਿਕਰ ਨਹੀਂ ਘਰਦੀ ਜਿੰਮੇਵਾਰੀ ਦਾ ਬਲਜੀਤ ਸੋ ਆਪ ਹੀ ਬਜ਼ੁਰਜ ਅਵਸਥਾ ਚੋ ਕੰਮ ਧੰਦਾ ਕਰਦਾ ਤੇ ਪਰਿਵਾਰ ਨੂੰ ਪਾਲਦਾ ਕੁਜ ਕੋ ਟੈਮ ਪਿਆ ਤੇ ਨੂੰਹ ਨੂੰ ਪੀਲੀਆ ਹੋ ਗਿਆ ਤੇ ਚੰਗਾ ਇਲਾਜ...

ਨਾ ਹੋਣ ਕਾਰਨ ਆਪਣੇ ਦੋਵਾਂ ਪੁੱਤਰਾਂ ਨੂੰ ਛੱਡ ਰੱਬ ਨੂੰ ਪਿਆਰੀ ਹੋ ਗਈ ਪਰ ਮੁੰਡੇ ਨੇ ਸ਼ਰਾਬ ਨਹੀਂ ਛੱਡੀ, ਹੁਣ ਦੋ ਮੁੰਡਿਆਂ ਦਾ ਬੋਝ ਵੀ ਬਲਜੀਤ ਤੇ ਪੈ ਗਿਆ ਮੁੰਡੇ ਨੇ ਛੋਟੀ ਮੋਟੀ ਚੋਰੀ ਕਰਕੇ ਆਪਣੀ ਸ਼ਰਾਬ ਦਾ ਜਗਾੜ੍ਹ ਕਰ ਲੈਣਾ ਪਰ ਬੱਚਿਆਂ ਨੂੰ ਕੁਜ ਨਹੀਂ ਦੇਣਾ , ਬਲਜੀਤ ਸੋ ਦੇ ਤਿੰਨ ਹੀ ਮੁੰਡੇ ਸੀ ਤਿਨੋ ਹੀ ਸ਼ਰਾਬ ਦੇ ਬਹੁਤ ਆਦੀ ਸੀ , ਹੁਣ ਘਰ ਵਿੱਚ 4 ਜੀਅ ਬਚੇ ਸੀ, ਇੱਕ ਦਿਨ ਬੜੀ ਗਰਮੀ ਸੀ ਬਾਪੂ ਬਲਜੀਤ ਸੋ ਕਿਸੇ ਦੇ ਦਿਹਾੜੀ ਗਿਆ ਸੀ ਜਿਥੇ ਉਸਨੂੰ ਅਧਰੰਗ ਦਾ ਬੁੱਲ੍ਹਾ ਪੈ ਗਿਆ ਤਿ ਮੰਜੇ ਤੇ ਤੜਫਣ ਲੱਗਾ ਘਰ ਲਿਆ ਕਿ ਕਈ ਦਿਨ ਇਲਾਜ ਨੂੰ ਤਰਸਦਾ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ, ਮੁੰਡੇ ਨੇ ਸ਼ਰਾਬ ਨਹੀਂ ਛੱਡੀ, ਦੋਵੇਂ ਪੋਤਰੇ ਕਿਸੇ ਦੇ ਕੰਮ ਕਰਕੇ ਰੋਟੀ ਟੁੱਕ ਖਾ ਲੈਂਦੇ, ਤੇ ਮੁੰਡਿਆਂ ਦੇ ਪਿਓ ਨੇ ਲੋਕਾਂ ਦਾ ਕੰਮ ਕਰਕੇ ਸ਼ਰਾਬ ਦੀ ਲੱਤ ਪੂਰੀ ਕਰ ਲੈਣੀ ਹੁਣ ਕਈ ਮਹੀਨੇ ਹੋ ਗਏ ਉਸਦੇ ਪੋਤਰੇ ਨਹੀਂ ਨਜ਼ਰੀਂ ਪਏ, ਇੱਕ ਚੰਗਾ ਭਲਾ ਘਰ ਜਿਵੇਂ ਸ਼ਮਸ਼ਾਨ ਘਾਟ ਬਣ ਗਿਆ ਹੋਏ। ਕਿਸੇ ਵੀ ਪਿੰਡ ਵਾਲੇ ਵਿਅਕਤੀ ਨੇ ਪਰਿਵਾਰ ਦੀ ਸਾਰ ਨਹੀਂ ਲਈ,ਸ਼ਰਾਬ ਦੇ ਨਸ਼ੇ ਨੇ ਇਸ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਐਸਾ ਲਿਆ ਕਿ ਕਈ ਪੀੜ੍ਹੀਆਂ ਖਤਮ ਕਰ ਦਿਤੀਆਂ।
ਲੇਖਕ:- ਜਗਜੀਤ ਸਿੰਘ ਡੱਲ,ਪ੍ਰੈਸ ਮੀਡੀਆ, 9855985137,8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)