More Punjabi Kahaniya  Posts
ਮੇਰਾ ਨਾਲਾਇਕ


ਦਲੀਪ ਕੌਰ ਬੜੇ ਗੁੱਸੇ ਵਿੱਚ ਕਿਹਾ ਮੇਰਾ ਨਾਲਾਇਕ ,ਸਭ ਚਾਅ ਅਧੂਰੇ ਰਹਿ ਗਏ , ਆਪਣੇ ਹੀ ਆਪ ਨਾਲ ਗੱਲ ਕਰ ਰਹੀ ਸੀ
ਮੈਂ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਹਾ
ਪੈਰਾਂ ਨੂੰ ਛੂਹਿਆ ਤੇ ਮਾਤਾ ਦੀਆਂ ਅੱਖਾਂ ਭਰ ਆਈਆਂ
ਮੈਨੂੰ ਨਹੀਂ ਸੀ ਪਤਾ ਕੀ ਮਾਤਾ ਜੀ ਨਾਲ ਕੀ ਭਾਣਾ ਵਰਤਿਆ ਹੈ
ਕਿਉਂਕਿ ਦੋ ਸਾਲ ਬਾਅਦ ਪਿੰਡ ਆਇਆਂ ਸਾ ਮਾਤਾ ਜੀ ਨੂੰ ਤੰਦਰੁਸਤੀ ਵਾਰੇ ਪੁੱਛਿਆ
ਕਮਜ਼ੋਰ ਜਿਹੀ ਆਵਾਜ਼ ਵਿਚ ਬੋਲੀ ਪੁੱਤ ਹੁਣ ਆਪਣੇ ਮਰੇ ਹੋਏ ਨੂੰ ਪੁੱਤ ਕਹਿਣ ਨੂੰ ਦਿਲ ਨਹੀਂ ਕਰਦਾ
ਚਾਰ ਮਹੀਨੇ ਪਹਿਲਾਂ ਤਾਂ ਤੇਰਾ ਬਾਬਾ ਜੀ ਨੇ ਆਤਮ ਹੱਤਿਆ ਕਰ ਲਈ ਸੀ
ਤੇਰੀ ਵੱਡੀ ਭੈਣ ਦੇ ਸਾਹੁਰੈ ਦਾਜ ਲਈ ਤੰਗ ਕਰਦੇ ਸੀ ਉਸ ਲਈ ਕਰਜਾ ਲਿਆ ਸੀ ਬੈਂਕ ਤੋਂ
ਤੈਨੂੰ ਤਾਂ ਪਤਾ ਹੀ ਹੈ ਇਕ ਕੋਠੇ ਜਿੱਡੀ ਧੀ ਘਰ ਬੈਠੀ ਹੈ ਤੇ ਜ਼ਮੀਨ ਬੈਂਕ ਵਾਲੇ ਲੈ ਗਏ ,ਹੁਣ ਤਾਂ ਦੋ ਕਿੱਲੇ ਹੀ ਰਹਿ ਗਏ ।
ਬਾਕੀ ਮੇਰਾ ਨਾਲਾਇਕ ਖਾ ਪੀ ਗਿਆ ਘਰ ਜਵਾਬ ਧੀ ਬੈਠੀ ਆ ਤੇ ਨਾਲਾਇਕ ਨੇ ਐਸ ਪ੍ਰਸਤੀਆ ਕਰਨ ਤੇ ਲੱਕ ਬੰਨ੍ਹ ਲਿਆ ਸੀ
ਕਹਿੰਦਾ ਵਿਆਹ ਕਰਵਾਉਣਾ ਤਾਂ ਆਪਣੀ ਮਨਮਰਜ਼ੀ ਨਾਲ ਕਿਸੇ ਕੁੜੀ ਨਾਲ ਗੱਲਬਾਤ ਸੀ
ਦੋਵਾਂ ਮਾਵਾਂ ਧੀਆਂ ਨੇ ਬਹੁਤ ਸਮਝਾਇਆ ਪਰ
ਮੇਰੀ ਮਮਤਾ ਅਤੇ ਆਪਣੀ ਭੈਣ ਦੇ ਲਾਡ ਪਿਆਰ ਦੀ ਕਦਰ ਨਹੀਂ ਪਾਈ
ਉਹ ਬਿਗਾਨੀ ਧੀ ਜਦੋਂ ਆਪਣੇ ਮਾਪਿਆਂ ਦੀ ਨਹੀਂ ਮੰਨਦੀ ਤਾਂ ਇਸ ਦੀ ਕੀ ਲੱਗੀ ਲੁੱਟ ਕੇ ਖਾ ਗਈ ਅਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ

/> ਮੇਰਾ ਨਾਲਾਇਕ ਉਹਦੇ ਝੂਠੇ ਇਸਕ ਵਿੱਚ ਗੋਲੀਆਂ ਖਾ ਕੇ ਮਰ ਗਿਆ
ਮੈਨੂੰ ਤਾਂ ਜਿਉਂਦੀ ਨੂੰ ਮਾਰ ਗਿਆ
ਹੁਣ ਤਾਂ ਬੱਸ ਇਕ ਸਹਾਰਾ ਹੀ ਹੈ ਜੀਤੀ ਇਹ ਵੀ ਇਕ ਦਿਨ ਪਰਾਈ ਹੋ ਜਾਉ
ਬਸ ਪੁੱਤ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਰੱਬਾ ਧੀ ਦੇ ਦੇਵੀ ਮੇਰੇ ਕਿਸੇ ਨੂੰ ਨਾਲਾਇਕ ਪੁੱਤ ਨਾ ਦੇਵੀ
ਰੋਂਦੀ ਰੋਂਦੀ ਕਹਿ ਰਹੀ ਸੀ ਹੁਣ ਤਾਂ ਪੁੱਤ ਕਹਿਣ ਨੂੰ ਦਿਲ ਨਹੀਂ ਕਰਦਾ
(ਆਪਣੇ ਮਾਂ ਬਾਪ ਅਤੇ ਭੈਣ ਭਾਈ ਨਾਲ ਪਿਆਰ ਕਰੋ ਇਹ ਤਹਾਨੂੰ ਬਹੁਤ ਪਿਆਰ ਕਰਦੇ ਹਨ ਕੋਈ ਵੀ ਗਲਤ ਕਦਮ ਨਾ ਚੁੱਕੇ ਕਿਉਂਕਿ ਤੁਹਾਡਾ ਦੁੱਖ ਤੁਹਾਡੇ ਆਪਣੀਆ ਨੂੰ ਹੀ ਮਹਿਸੂਸ ਹੁੰਦਾ ਹੈ ਬਿਗਾਨਿਆਂ ਨੂੰ ਨਹੀਂ )
ਸੱਤਪਾਲ ਸਿੰਘ ਧਾਲੀਵਾਲ
Fb group ਉੱਚੀ ਸੋਚ

...
...



Related Posts

Leave a Reply

Your email address will not be published. Required fields are marked *

4 Comments on “ਮੇਰਾ ਨਾਲਾਇਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)