More Punjabi Kahaniya  Posts
ਮਕਾਨ ਹੀ ਤੋ ਹੈ, ਮੈਂ ਕੋਣ ਸਾ ਖਾ ਜਾਉੰਗਾ


ਮਕਾਨ ਹੀ ਤੋ ਹੈ, ਮੈਂ ਕੋਣ ਸਾ ਖਾ ਜਾਉੰਗਾ…
ਗੱਲ ਕੁਝ ਮਹੀਨੇ ਪੁਰਾਣੀ ਪਰ ਸੌਣ ਨਹੀ ਦਿੰਦੀ ਜਦ ਵੀ ਦਿਮਾਗ ਵਿੱਚ ਆਉੰਦੀ ਬੈਚੇਨ ਕਰ ਦਿੰਦੀ ਹੈ ਮੈਨੂੰ..
ਮੈਂ ਆਪਣੇ ਪੁਰਾਣੇ ਘਰ ਮੁਹੱਲੇ ਗਿਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀ… ਹੁਣ ਕਿਰਾਏ ਤੇ ਚੜ੍ਹਾਇਆ ਸੀ ਤੇ ਅਸੀਂ ਹੁਣ ਦੂਜੀ ਥਾਂ ਤੇ ਰਹਿੰਦੇ ਸੀ ਇੱਕ ਅਪਾਰਟਮੈੰਟ ਵਿਚ.. ਪਰ ਕਦੇ ਕਦੇ ਮੈਨੂੰ ਇਥੇ ਆਉਣਾ ਚੰਗਾ ਲੱਗਦਾ ਸੀ । ਬਹੁਤੀਆਂ ਪੁਰਾਣੀਆਂ ਯਾਦਾਂ ਜੁੜੀਆਂ ਸੀ ਇਸ ਨਾਲ.. ਨਾਲ ਥੋੜ੍ਹੀ ਦੇਖ ਰੇਖ ਵੀ ਹੋ ਜਾਂਦੀ ਤੇ ਕਿਰਾਏ ਦਾ ਹਿਸਾਬ ਵੀ…
ਮੈਂ ਹਾਲੇ ਪਹੁੰਚਿਆ ਹੀ ਸੀ ਕਿ ਇੰਨੇ ਨੂੰ ਇੱਕ ਮੋਟਰ ਸਾਇਕਲ ਮੇਰੇ ਲਾਗੇ ਰੁੱਕਦੀ ਹੈ … ਕਾਲੀ ਐਨਕ ਲਾਈ ਇਕ ਬੰਦਾ ਰੰਗ ਭਾਵੇ ਗੂੜ੍ਹਾ ਸੀ ਪਰ ਸੋਹਣੀ ਸਿਹਤ ਵਾਲਾ ਸੀ….
ਬੋਲਿਆ ਪਾਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਬਈ.. ਪਰ ਮੈਂ ਪਛਾਣਿਆ ਨਹੀ ਪਰ ਅਵਾਜ਼ ਕੁਝ ਸੁਣੀ ਲੱਗੀ… ਮੈਂ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ …ਇੰਨੇ ਨੂੰ ਉਹ ਆਪ ਹੀ ਬੋਲਿਆ ,ਕਿਆ ਪਾਜੀ, ਲਗਤਾ ਹੈ ਆਪ ਹਮੇ ਭੂਲ ਗਏ,ਅਪਨੇ ਬਾਬੂਲਾਲ ਕੋ ….. ਇੰਨਾ ਕਹਿੰਦਿਆ ਉਸ ਨੇ ਕਾਲੀ ਐਨਕ ਉਤਾਰੀ… ਤੇ ਅੱਖਾਂ ਮਿਲਦਿਆਂ ਹੀ ਮੇਰੇ ਮੁੰਹੋਂ ਨਿਕਲਿਆ ਓਏ ਬਾਬੂ ਤੂੰ ਹੈ…. ਤੇਰੀ ਤਾਂ ਟੋਹਰ ਹੀ ਬਦਲ ਗਈ… ਕਹਿੰਦਾ ਸਭ ਉਪਰਵਾਲੇ ਔਰ ਬੀਜ਼ੀ ਕੀ ਕਿਰਪਾ ਹੈ..
ਮੈ ਪੁਛਿਆ ਕਿੰਜ਼ ਹੁਣ ਮਾਸੀ….
ਠੀਕ ਰਹਿੰਦੇ ਮਾੜਾ ਮੋਟਾ ਚੱਲਦੇ ਹੁਣ ਕੀ ਨਹੀ.?. ਅਗੋ ਕਹਿੰਦਾ ਵੋ ਤੋ ਚਲੇ ਗਏ…
ਮੈ ਕਿਹਾ, ਹਰਜੀਤ ਕੋਲ ਚਲੇ ਗਏ ਕਨੇਡਾ ਕੀ?… ਕਹਿੰਦਾ ਨਹੀ ਭਾਜੀ…
ਉੱਪਰ ਚਲੇ ਗਏ ,ਭਗਵਾਨ ਕੇ ਪਾਸ…
ਮੈਨੂੰ ਸੁਣ ਬੜਾ ਧੱਕਾ ਲੱਗਿਆ…
ਮੈਂ ਕਿਹਾ ਮੈਨੂੰ ਪੂਰੀ ਗੱਲ ਦੱਸ….
ਇੰਨੇ ਨੂੰ ਮੇਰਾ ਕਿਰਾਏਦਾਰ ਜਿੰਦਰ ਵੀ ਬਾਹਰ ਆ ਗਿਆ ਤੇ ਉਸ ਨੂੰ ਕਹਿ ਮੈਂ ਬਾਹਰ ਕੁਰਸੀਆਂ ਮੰਗਵਾਂ ਬੈਠ ਗਏ..
ਕੱਲ ਦੀ ਤਾਂ ਗਲ ਸੀ..ਅਸੀ ਸਾਰੇ ਇਸੇ ਮੁਹੱਲੇ ਇੱਕਠੇ ਰਹਿੰਦੇ ਸੀ ਤੇ ਮੈਂ ਤੇ ਹਰਜੀਤ ਇਕੱਠੇ ਪੜ੍ਹਦੇ ਸੀ ਇੱਕੋ ਸਕੂਲ ਵਿੱਚ…ਨਾਲ ਹੀ ਖੇਡਣਾ ਤੇ ਹਰਜੀਤ ਦੀ ਮੰਮੀ ਨਿੰਦਰੀ ਮਾਸੀ ਜਾਂ ਮਾਸੀ ਹੀ ਬੁਲਾਉੰਦੇ ਸੀ…. ਉਨਾਂ ਦੀਆ ਨਿਗਾਹਾਂ ਸਾਹਮਣੇ ਹੀ ਖੇਡ ਵੱਡੇ ਹੋਏਹਾਂ… ਫੇਰ ਰੋਜ਼ੀ ਰੋਟੀ ਨੇ ਸਾਨੂੰ ਅੱਲਗ ਸਫ਼ਰ ਤੇ ਘੱਲ ਤਾਂ.. ਮੇਰੀ ਇੱਥੇ ਹੀ ਨੌਕਰੀ ਲੱਗ ਗਈ ਤੇ ਹਰਜੀਤ ਕਨੇਡਾ ਚਲਾ ਗਿਆ ਤੇ ਉਥੇ ਕੰਮ ਕਰਦੇ ਉਥੇ ਦਾ ਹੀ ਹੋ ਗਿਆ.. ਉਥੇ ਹੀ ਵਿਆਹ ਕਰਵਾ ਲਿਆ ਤੇ ਬੱਚੇ, ਪਰਿਵਾਰ ਉੱਥੇ ਹੀ ਜਿੰਦਗੀ ਸੈਟ ਹੋ ਗਈ ਉਸਦੀ… ਮੈਉ ਕਈ ਵਾਰ ਮਾਸੀ ਨੂੰ ਕਿਹਾ ਕਿ, ਮਾਸੀ ਇੱਕੋ ਪੁੱਤਰ ਹੈ ਤੇਰਾ, ਤੂੰ ਕਿਉਂ? ਇੱਥੇ ਬੈਠੀ ਤੁਸੀਂ ਵੀ ਜਾਓ ਕਨੇਡਾ… ਮਾਸੀ ਕਹਿੰਦੀ ਪੁੱਤ ਮਹੀਨਾ ਦੋ ਮਹੀਨਾ ਤਾਂ ਜਾ ਆਉਂਦੀ ਪਰ ਉੱਥੇ ਰਹਿਣ ਨੂੰ ਹੋਂਸਲਾ ਨਹੀ ਪੈੰਦਾ ਮੇਰਾ…
ਇਥੇ ਮੇਰਾ ਘਰ ਹੈ, ਹੱਥੀਂ ਬਣਾਇਆ, ਯਾਦਾਂ ਨੇ, ਸਾਕ ਸੰਬਧੀ ਨੇ, ਉੱਥੇ ਮੈਂ ਇੱਕਲੀ ਪੈ ਜਾਂਦੀ ਹਾਂ ਉਹ ਦੋਵੇਂ ਨੌਕਰੀ ਤੇ ਬੱਚੇ ਮੇਡਾਂ ਕੋਲ… ਮੈਂ ਕਮਰੇ ਜੋਗੀ… ਮੇਰੇ ਤੋਂ ਨਹੀ ਰਹਿਣ ਹੁੰਦਾ… ਮੈਂ ਕਿਹਾ ਤੁਸੀਂ ਇੱਥੇ ਇਕੱਲੇ ਕੋਈ ਲੋੜ ਪੈ ਜਾਏ… ਕੋਈ ਕੰਮ ਪੈ ਜਾਂਦਾ…. ਹੱਸ ਕੇ ਕਹਿੰਦੀ ਹਰਜੀਤ ਆਹ ਬਾਬੂ ਬੰਨ ਗਿਆ ਹੈ ਮੇਰੇ ਬੂਹੇ…. ਬਾਬੂ ਵੀ ਅਗੋਂ ਦੰਦ ਕੱਢਦਾ ਹੱਸਦਾ… ਕਾਲਾ ਸ਼ਾਹ ਰੰਗ, ਸੁੱਕਾ ਸਰੀਰ ਤੇ ਦੰਦ ਬਾਹਰ… ਕਹਿੰਦਾ ਕਿ ਪਾਜ਼ੀ ਹਮ ਹੈ ਨਾ ਦੇਖਭਾਲ ਕੇ ਲੀਏ…...

ਚਿੰਤਾ ਕੀ ਕੋਨਹੂ ਬਾਤ ਨਹੀ ਹੈ ਨਾ…
ਮੈਂ ਯਾਦਾਂ ਵਿਚੋਂ ਬਾਹਰ ਆਇਆ ਤੇ ਫਿਰ ਮੈਂ ਕਿਹਾ ਕਿ…. ਬਾਬੂ ਹੋਇਆ ਕੀ ਸੀ ਤੇ ਕਹਿਣ ਲੱਗਾ ਕੀ ਆਪਕੋ ਤੋ ਪਤਾ ਹੈ ਕਿ ਸਰੀਰ ਪਹਿਲੇ ਹੀ ਭਾਰੀ ਥਾ, ਇਸ ਲੀਏ ਦੋ ਤਿੰਨ ਸਾਲ ਸੇ ਘੁਟਨੋਂ ਮੇ ਦਰਦ ਰਹਿਤਾ ਥਾ, ਚੱਲ ਫਿਰ ਨਹੀ ਨਾ ਪਾਤੀ ਥੀ… ਸਰੀਰ ਸਾਥ ਨਹੀ ਦੇ ਰਹਾ ਥਾ… ਭਾਰੀ ਭੀ ਜਾਇਦਾ ਹੋ ਗਈ ਥੀ… ਮੈਂ ਕਿਹਾ, ਤੂੰ ਇੱਕਲਿਆਂ ਕਿਵੇਂ ਸਾਂਭਦਾ ਸੀ.. ਕਹਿੰਦਾ ਇਕੱਲਾ ਕਹਾਂ ਬੀਵੀ ਬੱਚੇ ਸਭ ਹੈ ਨਾ ਮਿਲਕਰ ਕਰ ਲੇਤੇ ਥੇ… ਤਿੰਨ ਚਾਰ ਸਾਲ ਪਹਿਲੇ ਹਰਜੀਤ ਪਾਜੀ ਆਏ ਥੇ, ਮੈਨੇ ਪੁਛ ਲਿਆ ਥਾ ਕਿ ਮੁਝਸੇ ਅਕੇਲੇ ਨਹੀ ਹੋਤਾ ਤੋ ਬੋਲ ਗਏ ਥੇ ਕਿ ਪਰਿਵਾਰ ਕੋ ਭੀ ਗਾਵਂ ਸੇ ਬੁਲਾ ਲੋ ਔਰ ਪਗਾਰ ਬੀ ਬੜਾ ਦੀਏ ਥੇ… ਅਬ ਤੋ ਪਰਿਵਾਰ ਭੀ ਸਾਥ ਹੈ ਔਰ ਬੱਚੇ ਯਹੀ ਪੜਤੇ ਹੈ..
ਮੈਂ ਪੁੱਛਿਆ ਕਿ ਮੌਤ ਦਾ ਦੱਸਿਆ ਨਹੀ, ਕੀ ਹਰਜੀਤ ਆਇਆ ਸੀ??
ਕਹਾਂ ਆਏ ਵੋ ਕਰੋਨਾ ਸਮਯ ਚਲ ਰਹਾਂ ਥਾ 2020 ਮੇ ਫਲਾਇਟੇ ਬੰਦ ਥੀ.. ਕੇਸੇ ਆਤੇ…
ਪੈਸੇ ਭਿਜਵਾ ਦਿਏ ਥੇ ਹਮੀ ਕੀਏ ਸਬ ਕੁਛ..
ਹਮੇ ਬੋਲ ਦਿਏ ਕੀ ਯਹੀ ਰਹੋ ਹਮ ਘਰ ਕਾ ਧਿਆਨ ਰਖੇ, ਹਮ ਪੈਸਾ ਮਹੀਨੇ ,ਮਹੀਨੇ ਭੇਜਤੇ ਰਹੇਗੇ.. ਬਸ ਹਮ ਜਮੇ ਹੈ..
ਤਾਂਹੀ ਉਸਨੂੰ ਆਵਾਜ ਆਈ ਜੀਜਾ ਜੀਜੀ ਬੁਲਾ ਰਹੀ ਹੈ…
ਮੈਂ ਕਿਆ ਆ ਕੌਣ?
ਕਹਿੰਦਾ ਸਾਲਾ ਹੈ ਮੇਰਾ ਦਿੱਲੀ ਆਇਆ ਥਾ ਕਾਮ ਕੀ ਤਲਾਸ਼ ਮੇ ਮੇਰੇ ਪਾਸ ਹੀ ਰਹਤਾ ਹੈ…ਇਤਨਾ ਬੜਾ ਮਕਾਨ ਹੈ….
ਮੈਂ ਕਿਹਾ, ਬਾਬੂਆ ਤੇਰੇ ਤਾਂ ਰੰਗ ਹੀ ਬਦਲ ਗਏ…. ਕਹਿੰਦਾ ਸਬ ਭਗਵਾਨ ਔੋਰ ਬੀਜੀ ਕੀ ਦੁਆਓ ਕਾ ਅਸਰ ਹੈ… ਬਾਕੀ ਹਮਾਰਾ ਕਯਾ ਹੈ…
ਮਕਾਨ ਹੈ, ਰਹਿ ਰਹੇ ਹੈ …
ਹਮਨੇ ਕੋਨ ਸਾ ਖਾ ਜਾਨਾ ਹੈ…
ਇਹ ਕਹਿ ਕੇ ਇਕ ਤਿਰਛੇ ਜੇਹੇ ਬੁੱਲ ਵੱਟ ਕੇ ਮੁਸਕਰਾਇਆ ਤੇ ਜਿਵੇਂ ਉਸਦੀ ਮੁਸਕਰਾਹਟ ਕੁਝ ਕਹਿ ਰਹੀ ਹੋਵੇ… ਇੰਜ਼ ਲੱਗਿਆ…ਤੇ ਉਹ ਮੋਟਰਸਾਇਕਲ ਸਟਾਰਟ ਕਰ ਚੱਲ ਪਿਆ…
ਜਾਣ ਪਿਛੋਂ ਕਿਰਾਏਦਾਰ ਜਿੰਦਰ ਦੱਸਣ ਲੱਗੀ, ਵੀਰਜੀ ਇਸ ਨੇ ਪਿਛਲੇ ਪਾਸੇ ਕਮਰੇ ਵੀ ਕਿਰਾਏ ਤੇ ਚ੍ਹਾੜੇ ਹੋਏ ਹਨ..
ਇਸ ਨੂੰ ਤਾਂ ਫ਼ਲ ਗਿਆ ਇਹ ਮਕਾਨ…
ਮੈਂ ਸੋਚਣ ਲੱਗਾ…
ਫ਼ਲ ਗਿਆ ਮਤਲਬ??
ਨਾਲ ਬਾਬੂਲਾਲ ਦੀ ਅਵਾਜ ਗੂੰਜ਼ੀ ਜਾਵੇ..
ਮਕਾਨ ਹੀ ਤੋ ਹੈ ,
ਖਾ ਥੋੜਾ ਨਾਂ ਜਾਏਗੇ..
ਮਾਸੀ ਆਪ ਮਕਾਨ ਜ਼ਮੀਨ ਦੇ ਮੋਹ ਨਹੀ ਛੱਡ ਸਕੀ..
ਹਰਜੀਤ ਵੀ ਪਤਾ ਨਹੀ, ਕਾਹਦੇ ਵਾਸਤੇ ਸੰਭਾਲੀਂ ਬੈਠਾ ਹੈ, ਇਸ ਨੂੰ… ਰੱਬ ਨਾ ਕਰੇ ਉਸਨੂੰ ਕੁਝ ਹੋ ਜਾਏ ਕਿਸਨੇ ਆਉਣਾ ਤੇ ਕਿੰਨੇ ਸੰਭਾਲਣਾ…..
ਮਕਾਨ ਹੀ ਤੋ ਹੈ…ਨਾਲ ਕਿਸੇ ਨੇ ਨਹੀ ਲੈ ਜਾਣਾ…
ਪਰ……..?
ਹਰ ਜਮੀਨ ਦਾ ਹੱਕ ਹੈ..
ਆਪਣੇ ਵਾਰਿਸ ਕੋਲ ਰਹਿਣ ਦਾ…
ਇਵੇਂ ਕਿਵੇਂ ਕੋਈ ਕਬਜ਼ਾ ਕਰ ਸਕਦਾ ਹੈ…
ਖਾਲੀ ਮਕਾਨ ਤਾਂ ਨਹੀ ਹੁੰਦਾ…
ਜ਼ਿੰਦਗੀ ਭਰ ਦੀਆਂ ਆਸਾਂ ਤੇ ਸੁਪਨੇ ਹੁੰਦੇ ਹਨ…
ਬਣਾਇਆ ਥਾ ਕਿਸੀ ਨੇ,
ਇਸ ਸੋਚ ਮੇਂ ਮੇਰੇ ਅਪਨੇ ਹੋਗੇ ਇਸ ਮਕਾਨ ਮੇਂ,
ਉਸੇ ਕਿਆ ਪਤਾ, ਉਸਕੀ ਰਜ਼ਾ ਕਿਆ ਥੀ।
ਮਕਾਨ ਹੀ……………ਤੋ ਹੈ.
✒ ਰਵਿੰਦਰਸਿੰਘ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)