More Punjabi Kahaniya  Posts
ਮੋਬਾਈਲ ਖਾ ਗਿਆ ਰਿਸ਼ਤੇਦਾਰੀਆਂ


ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂ ਹੋ ਕਿ ਆਈਏ ਬਹੁਤ ਟੈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ, ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾਂ ਸਾਨੂੰ ਫਿਰੋਜਪੁਰ ਆਉਣ ਨੂੰ ਜੋਰ ਦੇਣਾ , ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚੱਲ ਮਾਤਾ ਅੱਜ ਚੱਲਦੇ ਆ ਫਿਰੋਜ਼ਪੁਰ ਮਾਸੀ ਨੂੰ ਅਤੇ ਨਾਲ ਬੱਚਿਆਂ ਨੂੰ ਮਿਲ ਗਿਲ ਆਉਣੇ ਦਿਲ ਮੇਰਾ ਵੀ ਕਰਦਾ, ਧੱਕਾ ਧੁਕਾ ਲਗਾ ਕਿ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਡੱਲ ਤੋਂ ਫਿਰੋਜਪੁਰ ਨੂੰ ਹੋ ਤੁਰੇ , ਰਾਹ ਜਾਂਦਿਆਂ ਬੱਚਿਆਂ ਜੋਗਾ ਨਿੱਕ ਸ਼ੁੱਕ ਅਤੇ ਕੇਲੇ ਵਗੈਰਾ ਖਾਣ ਨੂੰ ਲੈ ਕਿ ਕੋਈ 80 /90ਕਿਲੋਮੀਟਰ ਪੈਂਡਾ ਤਹਿ ਕਰਕੇ ਮਾਸੀ ਦੇ ਦਰਵਾਜੇ ਤੇ ਪਹੁੰਚ ਗਏ ਜਾ ਕਿ ਕੋਠੀ ਦੀ ਬਿੱਲ ਵਜਾਈ, ਪਹਿਲੀ ਬਿੱਲ ਤੇ ਕੋਈ ਨਹੀਂ ਆਇਆ ਫਿਰ ਦੂਜੀ ਵਜਾ ਦਿੱਤੀ ਅੰਦਰੋਂ ਮਾਸੀ ਜੀ ਦੀ ਵੱਡੀ ਨੂੰਹ ਆਈ ਤੇ ਗੇਟ ਖੋਲ ਕਿ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ । ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ, ਅਸੀਂ ਵੀ ਆਪਣੇ ਵੱਲੋਂ ਖੜ੍ਹੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸੀ ਦਾ ਪੁੱਛਿਆ ਕਿ ਕਿਤੇ ਨਜਰ ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ ਰਾਤ 7 ਕੋ ਵਜੇ ਆਉਣਗੇ, ਮਾਤਾ ਨੇ ਨੂੰਹ ਤੋਂ ਓਹਨਾ ਦੇ ਪੇਕਿਆਂ ਦਾ ਹਾਲ ਚਾਲ ਜਾਣ ਲਿਆ, ਬਸ ਫਿਰ ਅਸੀਂ 3 ਕੋ ਘੰਟੇ ਰੁਕੇ ਪਰ ਕਿਸੇ ਬੱਚੇ ਨੇ ਸਤਿ ਕਸੱਤ ਨਹੀਂ ਕੀਤੀ ਸਾਡੇ ਨਾਲ ਬੱਸ ਕੋਈ ਕਿਸੇ ਨੁੱਕਰੇ ਮੋਬਾਈਲ ਤੇ ਗੇਮ ਖੇਡ ਰਿਹਾ ਸੀ ਕੋਈ ਕਿਸੇ , ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕੋਈ ਸਾਡਾ ਆਇਆ, ਉੱਧਰ ਸੁਖਣਾ ਮਾਸੀ ਜੀ ਨੂੰਹ ਵੀ ਆਪਣੇ ਮੋਬਾਈਲ ਤੇ ਐਵੇਂ ਮਗਨ ਸੀ ਜਿਵੇਂ ਇਕੱਲੀ ਬੈਠੀ ਟੈਮ...

ਪਾਸ ਕਰ ਰਹੀ ਹੋਏ, ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉੱਧਰ ਸਾਡੇ ਵੱਲੋਂ ਖੜ੍ਹੇ ਮਹਿੰਗੇ ਭਾਅ ਦੇ ਫਰੂਟ ਵੀ ਸਾਨੂੰ ਸਾਹਮਣੇ ਪਏ ਲਾਹਨਤਾਂ ਪਾ ਰਹੇ ਸੀ ਕਿ ਕਿੱਥੇ ਫਸਾ ਦਿੱਤਾ ਸਾਨੂੰ ਤੁਸੀਂ ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ ਬੱਸ ਸਾਰੇ ਆਪੋ ਆਪਣੇ ਮੋਬਾਇਲ ਤੇ ਗੇਮ ਖੇਡ ਖੇਡ ਖੁਸ਼ ਹੋ ਰਹੇ ਸੀ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ, ਅੱਕ ਕਿ ਮੈਂ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਬਣੀਏ ਹੁਣ ਬਹੁਤ ਹੋ ਗਈ ਇੱਜਤ ਆਪਣੀ, ਤੁਰਨ ਲੱਗੀ ਮਾਤਾ ਨੇ ਫਿਰ ਆਪਣੇ ਜੇਬ ਵਿੱਚੋਂ 4-5 100 -100 ਦੇ ਨੋਟ ਕੱਢੇ ਬੱਚਿਆਂ ਨੂੰ ਦੇਣ ਲਈ ਪਰ ਕਿਸੇ ਵੀ ਧਿਆਨ ਨਹੀਂ ਦਿੱਤਾ ਮਾਤਾ ਤੇ ਮਾਂ ਨੇ ਉਹ ਵੀ ਫਰੂਟ ਵਾਲੇ ਟੇਬਲ ਤੇ ਰੱਖ ਕਿ ਉੱਪਰ ਗਿਲਾਸ ਰੱਖ ਦਿੱਤਾ ਜਾਂਦੀ ਵਾਰ ਦੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਉੱਧਰ ਨੂੰਹ ਰਾਣੀ ਨੇ ਫਿਰ ਆਪਣਾ ਫਰਜ ਅੱਦਾ ਕਰਦੀ ਨੇ ਕਿਹਾ ਕਿ ਬੈਠ ਜਾਓ ਮਾਸੀ ਜੀ ਰੋਟੀ ਬਣਾ ਲੈਣੇ ਆ , ਮੈਂ ਕਹਿ ਦਿੱਤਾ ਭਾਬੀ ਜੀ ਅੱਗੇ ਫੂਹ ਜੀ ਹੋਈ ਪਈ ਆ ਚਾਹ ਪੀ ਕਿ ਫਿਰ ਜਦੋਂ ਆਏ ਫਿਰ ਖਾਵਾਂਗੇ , ਉਸਨੇ ਦਵਾ ਦਵ ਸਿਆਣੀਆ ਨੂੰਹਾਂ ਵਾਲਾ ਫਰਜ ਅੱਦਾ ਕੀਤਾ ਪੈਰਾਂ ਨੂੰ ਹੱਥ ਲਗਾ ਤੇ ਫਿਰ ਪੱਬ ਜੀ ਗੇਮ ਵੱਲ ਹੋ ਗਈ, ਅਸੀਂ ਵੀ ਇਸ ਪਿਆਰ ਨੂੰ ਦੇਖਦੇ ਤੁਰਦੇ ਬਣੇ ਤੇ ਸਾਰੇ ਰਾਹ ਇਸ ਖਾਤਰ ਦਾਰੀ ਦੀਆਂ ਤਾਰੀਫਾ ਕਰਦੇ ਆਏ।
ਮੈਂ ਹੁਣ ਵੀ ਮਾਤਾ ਨੂੰ ਕਹਿ ਦੇਂਨਾ ਮਜਾਕ ਨਾਲ ਕਿ ਚੱਲ ਮਾਤਾ ਮਾਸੀ ਦੀ ਨੂੰਹ ਨੂੰ ਮਿਲ ਆ ਯਾਦ ਕਰਦੀ ਤੈਨੂੰ, ਮਾਂ ਕੋਈ ਜਵਾਬ ਨਹੀਂ ਦੇਂਦੀ ਅੱਗੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)