ਕਦੇ ਕਦੇ ਇਓਂ ਵੀ ਹੋ ਜਾਂਦਾ ਹੈ ਕਿ ਮੁਸੀਬਤ ਪਿੱਛਾ ਕਰਦੀ ਕਰਦੀ ਤੁਹਾਡੇ ਤੱਕ ਪਹੁੰਚ ਜਾਂਦੀ ਹੈ । />
ਏਨੇ ਚਿਰ ਵਿੱਚ ਮੈਂ ਆਪਣੇ ਪਤੀ ਨੂੰ ਫੋਨ ਕਰ ਕੇ ਸਰਪੰਚ ਨੂੰ ਇਤਲਾਹ ਦੇਣ ਬਾਰੇ ਕਿਹਾ ।ਉਹਨਾਂ ਨੇ ਵੀ ਸਰਪੰਚ ਨੂੰ ਫੋਨ ਕੀਤਾ ।
ਮੈਨੂੰ ਸਕੂਲੋਂ ਜਿਉਂ ਹੀ ਛੁੱਟੀ ਹੋਈ ਤਾਂ ਮੈਂ ਹਰ ਰੋਜ਼ ਵਾਂਗ ਫਟਾਫਟ ਬਸ ਫੜਨ ਲਈ ਆਪਣੀ ਰੁਟੀਨ ਦੀ ਦੌੜ ਸ਼ੁਰੂ ਕੀਤੀ ਤੇ ਬੱਚਿਆਂ ਨੂੰ ਗਲੀ ਵਿੱਚੋਂ “ਪਾਸੇ ਓਏ, ਪਾਸੇ ਬੇਟਾ”,ਕਹਿ ਦਰਿਆ ਵਿੱਚ ਪਾਣੀ ਚੀਰਣ ਵਾਂਗ ਲੰਘ ਬੱਸ ਅੱਡੇ ਤੇ ਪਹੁੰਚ, ਬੱਸ ਦੇ ਆਉਣ ਤੋਂ ਪਹਿਲਾਂ ਹੀ ਜਾ ਖੜ੍ਹੀ।
ਓਥੇ ਦਸ ਕੁ ਸਵਾਰੀਆਂ ਖੜੀਆਂ ਬੱਸ ਉਡੀਕ ਰਹੀਆਂ ਸਨ ।ਸ਼ਾਇਦ ਪਹਿਲੀ ਬੱਸ ਨਹੀਂ ਆਈ ਸੀ ।
ਮੈਂ ਵੀ ਬੱਸ ਉਡੀਕਣ ਲੱਗੀ ।ਕਦੇ ਘੜੀ ਦੇਖ ਲਿਆ ਕਰਾਂ ਤੇ ਕਦੇ ਦੂਰੋਂ ਆਉਂਦੀ ਬੱਸ।
ਸਰਦੀਆਂ ਦੇ ਦਿਨ।ਤਿੰਨ ਵੀਹ ਤੇ ਛੁੱਟੀ ਤੇ ਉਤੋਂ ਬੱਸ ਲੇਟ। ਪਤਾ ਨਹੀਂ ਕਦੋਂ ਆਊ ਬੱਸ?ਬੱਸ ਸਟੈਂਡ ਦੇ ਕੋਲ ਸ਼ਰਾਬ ਦਾ ਠੇਕਾ ਤੇ ਮੀਟ ਮੁਰਗੇ ਦੀਆਂ ਦੁਕਾਨਾਂ ਮਨ ਵਿੱਚ ਚਿਤਮਣੀ ਲਾ ਦਿੰਦੀਆਂ ਸਨ ।
ਮੈਂ ਆਪਣੀਆਂ ਸੋਚਾਂ ਵਿੱਚ ਹੀ ਖੜੀ ਸੀ ਕਿ ਪਤਾ ਹੀ ਨਾ ਲੱਗਾ ਕਦੋਂ ਬੱਸ ਕੋਲ ਆ ਰੁਕ ਗਈ ।ਸਵਾਰੀਆਂ ਉਤਰਨ ਲੱਗੀਆਂ ।ਸੀਟ ਮਿਲਣ ਦੀ ਚਾਹਤ ਕਾਰਨ ਅਗਲੀ ਬਾਰੀ ਸਭ ਤੋਂ ਪਹਿਲਾਂ ਬੱਸ ਵਿੱਚ ਜਾ ਸੀਟ ਮੱਲ ਲਈ।
ਘਰ ਪਹੁੰਚ ਮੇਰਾ ਮਾਂ ਘਰੇ ਜਾਣ ਨੂੰ ਦਿਲ ਕੀਤਾ ਜੋ ਕਿ ਮੇਰੇ ਘਰ ਤੋਂ ਥੋੜੀ ਹੀ ਦੂਰ ਹੈ।ਮੰਮੀ ਘਰੇ ਜਾ ਕੇ ਮੈਂ ਗੱਲਾਂ ਬਾਤਾਂ ਕੀਤੀਆਂ, ਖੂਬ ਹੱਸੀ।
ਸ਼ਾਮ ਸਾਢੇ ਕੁ ਪੰਜ ਵਜੇ ਮੇਰੇ ਫੋਨ ਤੇ ਇਕ ਅਣਜਾਣ ਨੰਬਰ ਤੋਂ ਫੋਨ ਆਇਆ ।ਮੈਂ ਕਿਸੇ ਬੱਚੇ ਦਾ ਫੋਨ ਸਮਝ ਕੇ ਫੋਨ ਚੁੱਕ ਲਿਆ ।
ਫੋਨ ਸੁਣ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ।ਫੋਨ ਛੇਵੀਂ ਕਲਾਸ ਦੀ ਇਕ ਕੁੜੀ ਦੇ ਬਾਪ ਦਾ ਸੀ। ਉਸ ਨੇ ਮੈਨੂੰ ਕਿਹਾ ਕਿ ਸਾਡੀ ਕੁੜੀ ਕਿੱਥੇ ਹੈ?
ਮੈਂ ਹੈਰਾਨ ਹੋ ਕੇ ਕਿਹਾ ਕਿ ਕੁੜੀ? ਕਿਹੜੀ ਕੁੜੀ ਤੇ ਮੈਨੂੰ ਕੀ ਪਤਾ ਹੈ ਤੁਹਾਡੀ ਕੁੜੀ ਦਾ?
ਉਸਨੇ ਕਿਹਾ ਕਿ ਸਾਡੀ ਕੁੜੀ ਨੂੰ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਹੋ ਕੀ ਰਿਹਾ ਹੈ?
ਮੈਂ ਕਿਹਾ ਕਿ ਮੈਂ ਤਾਂ ਬੱਸ ਤੇ ਆਈ ਹਾਂ, ਮੇਰੇ ਨਾਲ ਕੋਈ ਬੱਚਾ ਨਹੀਂ ਆਇਆ ।
ਅੱਗੋਂ ਉਹ ਕਹਿੰਦਾ ਕਿ ਮੇਰੀ ਕੁੜੀ ਨੇ ਤੁਹਾਡੇ ਘਰੋਂ ਫੋਨ ਕਰਕੇ ਦੱਸਿਆ ਹੈ ਕਿ ਉਹ ਬੱਸ ਤੇ ਤੁਹਾਡੇ ਨਾਲ ਆਈ ਹੈ ।
ਹੁਣ ਮੈਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ ਸੀ ।ਮੈਂ ਕਿਹਾ ਕਿ ਮੈਨੂੰ ਤੁਹਾਡੀ ਕੁੜੀ ਬਾਰੇ ਕੁਝ ਨਹੀਂ ਪਤਾ,ਬੱਸ ਵਿੱਚ ਤਾਂ ਸੌ ਸਵਾਰੀਆਂ ਸਨ।
ਫਿਕਰਮੰਦ ਹੋਇਆ ਸਾਨੂੰ ਚੈਨ ਕਿੱਥੇ? ਮੇਰੇ ਭਰਾ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਸਾਰੀ ਗੱਲ ਦੱਸੀ ।
ਪੰਦਰਾਂ ਕੁ ਮਿੰਟਾਂ ਬਾਅਦ ਸਰਪੰਚ ਦਾ ਫੋਨ ਆਇਆ ਕਿ ਤੁਸੀਂ ਨਿਸਚਿੰਤ ਰਹੋ ,ਕੋਈ ਖਾਸ ਗੱਲ ਨਹੀਂ, ਕੁੜੀ ਆਪਣੇ ਨਾਨਕੇ ਘਰ ਹੈ।
ਅਸੀਂ ਸੁੱਖ ਦਾ ਸਾਹ ਲਿਆ ।
ਗੱਲ ਇਓਂ ਹੋਈ ਕਿ ਕੁੜੀ ਦੇ ਮਾਂ ਬਾਪ ਦਾ ਆਪਸ ਵਿੱਚ ਘਰੇਲੂ ਕਲੇਸ਼ ਸੀ ਤੇ ਮਾਂ ਪਿਛਲੇ ਦੋ ਮਹੀਨਿਆਂ ਤੋਂ ਪੇਕੇ ਘਰ ਬੈਠੀ ਸੀ ।ਦਾਦਕੇ ਬੱਚਿਆਂ ਦੀ ਮਾਂ ਨਾਲ ਗੱਲ ਬਾਤ ਨਹੀਂ ਕਰਵਾਉਂਦੇ ਸਨ।
ਕਿਉਂਕਿ ਮੈਂ ਸ਼ਹਿਰੋਂ ਬੱਸ ਤੇ ਸਕੂਲ ਆਉਂਦੀ ਜਾਂਦੀ ਸੀ ,ਓਦਰੀ ਕੁੜੀ ਨੇ ਆਪਣੇ ਆਪ ਮਨ ਹੀ ਮਨ ਵਿੱਚ ਮੇਰਾ ਆਸਰਾ ਤੱਕ ਮਾਂ ਕੋਲ ਪਹੁੰਚਣ ਦਾ ਫੈਸਲਾ ਕਰ ਲਿਆ ।ਜਦੋਂ ਮੈਂ ਅਗਲੀ ਬਾਰੀ ਬੱਸ ਵਿੱਚ ਚੜੀ ਉਹ ਪਿਛਲੀ ਬਾਰੀ ਬੱਸ ਵਿੱਚ ਚੜੀ ਤੇ ਰਿਕਸ਼ਾ ਲੈ ਮਾਂ ਕੋਲ ਚਲੀ ਗਈ ।
ਮਾਂ ਦੇ ਪੁੱਛਣ ਤੇ ਉਸਨੇ ਕਿਹਾ ਕਿ ਮੈਂ ਮੈਡਮ ਨਾਲ ਆਈ ਹਾਂ ।
ਜਦੋਂ ਸਕੂਲੋਂ ਕੁੜੀ ਘਰ ਨਾ ਪਹੁੰਚੀ ਤਾਂ ਬਾਪ ਨੂੰ ਫਿਕਰ ਹੋਇਆ ।ਪਿੰਡ ਵਿਚੋਂ ਪੁਛਿਆ ।ਏਨੇ ਨੂੰ ਕੁੜੀ ਦਾ ਦੀ ਮਾਂ ਨੇ ਕੁੜੀ ਤੋਂ ਫੋਨ ਕਰਵਾ ਦਿੱਤਾ ਕਿ ਉਹ ਮੈਡਮ ਦੇ ਕੋਲ ਹੈ,ਤਾਂ ਜੋ ਉਸ ਕੁੜੀ ਨੂੰ ਉਸਦੇ ਸਹੁਰੇ ਆ ਕੇ ਲੈ ਨਾ ਜਾਣ।
ਪਰ ਕੁੜੀ ਦਾ ਨਾਨਾ ਸਿਆਣਾ ਨਿਕਲਿਆ, ਫੇਰ ਵੀ ਬਜ਼ੁਰਗ ਬੰਦਾ ਸਿਆਣਾ ਹੁੰਦਾ ਹੈ, ਉਸਨੇ ਸਰਪੰਚ ਨੂੰ ਫੋਨ ਕਰ ਕੇ ਦੱਸ ਦਿੱਤਾ ਕਿ ਕੁੜੀ ਸਾਡੇ ਕੋਲ ਹੈ ਤੇ ਬੱਸ ਚੜ੍ਹ ਕੇ ਆਪਣੇ ਆਪ ਮਾਂ ਕੋਲ ਆ ਗਈ ਹੈ ।
ਅਗਲੇ ਦਿਨ ਉਹਨਾਂ ਨੂੰ ਸਕੂਲ ਸੱਦਿਆ , ਸਰਪੰਚ ਮੈਂਬਰਾਂ ਨੂੰ ਬੁਲਾਇਆ , ਗੱਲ ਕਲੀਅਰ ਕੀਤੀ ਤੇ ਕੁੜੀ ਦੇ ਪਿਓ ਨੇ ਆਪਣੀ ਗਲਤੀ ਮੰਨੀ। ਮੈਂ ਕੁੜੀ ਦੇ ਬਾਪ ਨੂੰ ਮਾਂ ਬਾਪ ਦੇ ਝਗੜਿਆਂ ਦੇ ਬੱਚਿਆਂ ਦੇ ਮਾਨਸਿਕ ਵਿਕਾਸ ਤੇ ਪੈਂਦੇ ਭੈੜੇ ਅਸਰ ਤੇ ਸੁਭਾਅ ਤੋਂ ਬਾਗੀ ਹੋਣ ਬਾਰੇ ਸਮਝਾਇਆ ਤੇ ਬੱਚਿਆਂ ਦੀ ਮਾਂ ਨੂੰ ਘਰ ਲਿਆਉਣ ਲਈ ਕਿਹਾ ।
ਚੰਗੀ ਗੱਲ ਕਿ ਉਸ ਬੱਚੀ ਦੀ ਮਾਂ ਨੂੰ ਉਸਦਾ ਬਾਪ ਕੁਝ ਦਿਨਾਂ ਬਾਅਦ ਘਰ ਲੈ ਆਇਆ ।
ਕਦੇ ਕਦੇ ਇਓਂ ਵੀ ਹੁੰਦਾ ਹੈ ਕਿ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ, ਮੁਸੀਬਤ ਖਾਹ ਮਖਾਹ ਆ , ਉੱਤੇ ਡਿੱਗ ਪੈਂਦੀ।
ਕਿਰਨ ਪੂਨੀਆ ਬਰਾੜ
17/8/2021
ਮੁਸੀਬਤ