More Punjabi Kahaniya  Posts
ਗਰੀਬ ਦਾ ਮੂੰਹ ਗੁਰੂ ਕੀ ਗੋਲਕ


ਅੱਜ ਮੈ ਆਪਣੀ ਜਿੰਦਗੀ ਦੀ ਇਕ ਹੋਰ ਸੱਚੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਿਆਂ ਜੀ ।
ਮੈ ਦੁਬਈ ਵਿੱਚ ਟਰਾਲਾ ਚਲੌਦਾ ਸੀ ਮੇਰੇ ਨਾਲ ਇਕ ਬਜੁਰਗ ਵੀ ਦੁਬਈ ਵਿੱਚ ਸੀ ਗੁਰਸਿੱਖ ਸੀ ਉਸ ਦੀਆ ਆਪਣੀਆ ਗੱਡੀਆਂ ਸਨ ।
ਕਾਫੀ ਅਮੀਰ ਸੀ ਕਿਉਕਿ ਬਹੁਤ ਸਮੇ ਤੋ ਦੁਬਈ ਵਿੱਚ ਟਰਾਲਾ ਚਲੌਦਾ ਸੀ ਜਮੀਨ ਜਇਆਦਾਦ ਵੀ ਪੰਜਾਬ ਵਿਚ ਉਸ ਨੇ ਕਾਫੀ ਬਣਾਈ ਸੀ ਉਸ ਦਾ ਜਲੰਧਰ ਜਿਲੇ ਵਿੱਚ ਪਿੰਡ ਸੀ । ਮੇਰੇ ਨਾਲ ਉਸ ਦੇ ਵੀਚਾਰ ਰਲ ਗਏ ਸਾਡਾ ਦੋਵਾ ਦਾ ਕਾਫੀ ਮੇਲ ਮਿਲਾਪ ਵਧ ਗਿਆ । ਭਾਵੇ ਮੈ ਉਮਰ ਵਿੱਚ ਉਸ ਤੋ ਬਹੁਤ ਛੋਟਾ ਸੀ ਪਰ ਗਲ ਵੀਚਾਰਾ ਦੀ ਹੁੰਦੀ ਹੈ ਰਲ ਗਏ ਤਾ ਪਿਆਰ ਨਹੀ ਤੇ ਬੋਲ ਚਾਲ ਬੰਦ । ਅਸੀ ਉਸ ਨੂੰ ਬਾਬਾ ਜੀ ਕਹਿ ਕੇ ਬਲੌਦੇ ਸਾ ਇਕ ਤੇ ਉਹ ਬਜੁਰਗ ਸੀ ਦੂਸਰਾ ਅੰਮ੍ਰਿਤਧਾਰੀ ਸੀ । ਇਕ ਵਾਰ ਅਸੀ ਦੋਵੇ ਬੈਠੇ ਉਸ ਨੇ ਦਸਿਆ ਕਿ ਪੰਜਾਬ ਵਿੱਚ ਉਸ ਕੋਲ 18 ਕਿਲੇ ਜਮੀਨ ਹੈ ਤਿੰਨ ਮੰਜਲਾਂ ਕੋਠੀ ਹੈ ਧਨ ਵੀ ਬਹੁਤ ਹੈ । ਪਰ ਰੱਬ ਨੇ ਕੋਈ ਪੁੱਤ ਨਹੀ ਦਿੱਤਾ ਇਕੋ ਇਕ ਧੀ ਹੈ ਉਸ ਵਾਸਤੇ ਬਹੁਤ ਵੱਡਿਆ ਘਰਾਂ ਦੇ ਰਿਸਤੇ ਆਉਦੇ ਹਨ । ਕਿਸੇ ਕੋਲ ਪੰਜਾਹ ਕਿਲੇ ਕਿਸੇ ਕੋਲ ਹੋਰ ਵੀ ਵੱਧ ਜਇਆਦਾਦ ਪਰ ਜਦੋ ਦੇਖਣ ਜਾਈ ਦਾ ਸਿਰੋ ਵਾਲ ਕਟੇ ਹੋਏ ਦਿਲ ਡਰ ਜਾਦਾ ਕਿਤੇ ਮੁੰਡਾ ਗਲਤ ਰਸਤੇ ਨਾ ਪਿਆ ਹੋਵੇ । ਕਹਿਣ ਦਾ ਮਤਲਬ ਕੰਮ ਕਰਨ ਵਾਸਤੇ ਬੰਦੇ ਰਖੇ ਹੋਏ ਹਨ ਆਪ ਵਿਹਲਾ ਕਿਤੇ ਨਸ਼ਿਆਂ ਦੇ ਚੱਕਰ ਵਿੱਚ ਨਾ ਪਇਆ ਹੋਵੇ । ਮੈਨੂੰ ਕਹਿਦਾ ਜੋਰਾਵਰ ਸਿੰਘ ਤੂੰ ਦਸ ਕੀ ਕਰਾ ਧੀ ਵੀ ਸੌਖੀ ਰਹੇ ਤੇ ਸਾਨੂੰ ਵੀ ਦੋਹਾ ਜੀਆਂ ਨੂੰ ਬੁਢਾਪੇ ਵਿੱਚ ਆਸਰਾ ਹੋਵੇ । ਮੈ ਆਖਿਆ ਬਾਬਾ ਜੀ ਜੇ ਤੁਸੀ ਮੇਰੀ ਗੱਲ ਮੰਨੋ ਕਿਸੇ ਗੁਰਸਿਖ ਗਰੀਬ ਪਰਿਵਾਰ ਵਿੱਚੋ ਲੜਕਾਂ ਦੇਖੋ ਜੋ ਦੋ ਤਿਨ ਭਰਾ ਹੋਵਣ ਤੇ ਲੜਕਾਂ ਗੁਰਸਿਖ ਹੋਵੇ ਤੇ ਪਤਾ ਕਰਿਉ ਨਸ਼ਿਆਂ ਤੋ ਰਹਿਤ ਹੋਵੇ । ਉਸ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿਉ ਇਕ ਤਾ ਉਸ ਦੀ ਗਰੀਬੀ ਕੱਟੀ ਜਾਵੇਗੀ ਤੇ ਸਾਰੀ ਉਮਰ ਤੁਹਾਡਾ ਰੀਣੀ ਰਹੇਗਾ ਦੂਸਰਾ ਹੋ ਸਕਦਾ ਬੁਢਾਪੇ ਵਿੱਚ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੇਗਾ । ਤੁਹਾਡੀ ਧੀ ਤੇ ਜਵਾਈ ਤੁਹਾਡੀਆਂ ਅੱਖਾ ਦੇ ਸਾਹਮਣੇ ਰਹਿਣਗੇ ਉਸ ਸਮੇ ਤੇ ਉਹ ਬਜੁਰਗ ਚੁਪ ਕਰਕੇ ਮੇਰੇ ਕੋਲੋ ਚਲਾ ਗਿਆ । ਪਰ ਅਸੀ ਲੋਕ ਤੇ ਭਰਿਆਂ ਦਾ ਹੀ ਘਰ ਭਰਦੇ ਹਾ ਉਹ ਪੰਜਾਬ ਆਇਆ ਆਪਣੀ ਧੀ ਦਾ ਵਿਆਹ ਕਿਸੇ ਯੂਰਪ ਵਿੱਚੋ ਆਏ ਮੁੰਡੇ ਨਾਲ ਕਰ ਦਿੱਤਾ । ਕੁਝ ਸਮੇ ਬਾਅਦ ਉਹ ਮੁੰਡਾ ਉਸ ਬਜੁਰਗ ਦੀ ਕੁੜੀ ਨੂੰ ਨਾਲ ਹੀ ਵਿਦੇਸ਼ ਲੈ ਗਿਆ ਪਿਛੇ ਰਹਿ ਗਏ ਉਹ ਬਜੁਰਗ ਜੋੜਾ । ਬਹੁਤ ਸਮੇ ਬਾਅਦ ਮੇਰੇ ਨਾਲ ਉਸ ਬਜੁਰਗ ਦੀ ਫੂਨ ਤੇ ਗਲ ਹੋਈ ਕਹਿੰਦਾ ਜੋਰਾਵਰ ਸਿੰਘ ਮੈਨੂੰ ਤੇਰੀ ਕਹੀ ਗਲ ਹੁਣ ਬਹੁਤ ਯਾਦ ਆਉਦੀ । ਇਕੱਲੀ ਧੀ ਸੀ ਅੱਖਾਂ ਸਾਹਮਣੇ ਦੁਖ ਸੁਖ ਵੇਲੇ ਸਾਡੇ ਲਾਗੇ ਲਗਦੀ , ਆਪਣੇ ਹੱਥੀ ਉਸ ਨੂੰ ਵਿਦੇਸ਼ ਤੋਰ ਦਿੱਤਾ...

ਉਹ ਉਸ ਦੀ ਬੀਜੀ ਮੰਜੇ ਤੇ ਪਈ ਹੈ । ਜੇ ਅੱਜ ਸਾਡਾ ਧੀ ਜਵਾਈ ਸਾਭੇ ਕੋਲ ਹੁੰਦਾ ਤਾ ਸਾਡੀ ਰਾਤ ਦਿਨ ਬੁਢਾਪੇ ਵਿੱਚ ਸੇਵਾ ਕਰਦੇ ਹੁਣ ਬਹੁਤ ਪਛਤਾਵਾ ਕਰਦਾ ਰਹਿੰਦਾ ਮੈ ਕਿ ਤੇਰੀ ਗਲ ਉਦੋ ਕਿਉ ਨਹੀ ਮੰਨੀ । ਮੈ ਆਖਿਆ ਬਾਬਾ ਜੀ ਸਚ ਦਸਿਉ ਉਦੋ ਮੇਰੀ ਗਲ ਵੱਲ ਕਿਉ ਏਨਾ ਧਿਆਨ ਨਹੀ ਦਿਤਾ । ਤਾ ਉਹ ਬਜੁਰਗ ਕਹਿਣ ਲਗਾ ਬਸ ਨੱਕ ਰੱਖਣ ਵਾਸਤੇ ਕਿ ਲੋਕ ਕੀ ਕਹਿਣਗੇ ਏਨਾ ਅਮੀਰ ਹੋ ਕੇ ਧੀ ਗਰੀਬ ਨਾਲ ਤੋਰ ਦਿੱਤੀ ਰਿਸਤੇਦਾਰ ਵੀ ਕਹਿਣ ਲਗੇ ਘਟੋ ਘੱਟ ਆਪਣੇ ਬਰਾਬਰ ਦਾ ਤੇ ਲੱਭ ਬਸ ਨੱਕ ਰੱਖਣ ਲਈ ਧੀ ਅੱਖਾ ਤੋ ਦੂਰ ਕਰ ਲਈ। ਮੈਨੂੰ ਉਸ ਸਮੇ ਭਗਤ ਕਬੀਰ ਜੀ ਦਾ ਇਹ ਸਲੋਕ ਯਾਦ ਆਇਆ ।
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥
ਭਗਤ ਕਬੀਰ ਜੀ ਕਹਿੰਦੇ ਮਾਇਆ ਦੇ ਦੋ ਹੀ ਅੰਗ ਹਨ ਨੱਕ ਤੇ ਕੰਨ ਬੰਦਾ ਨੱਕ ਰੱਖਣ ਲਈ ਕੰਮ ਕਰਦਾ ਤੇ ਫੇਰ ਕੰਨਾ ਨਾਲ ਆਪਣੀ ਸੋਭਾ ਸੁਣਨੀ ਪਸੰਦ ਕਰਦਾ । ਅੱਜ ਕਲ ਦੀ ਹੀ ਗਲ ਕਰ ਲਈਏ ਕੁਝ ਅੰਮ੍ਰਿਤ ਧਾਰੀ ਬੰਦੇ ਜਿਹਨਾ ਨੇ ਨਾ ਸਾਰੀ ਉਮਰ ਮੀਟ ਖਾਦਾ ਨਾ ਸ਼ਰਾਬ ਪੀਤੀ । ਪਰ ਜਦੋ ਕਿਤੇ ਧੀ ਜਾ ਪੁੱਤ ਦਾ ਵਿਆਹ ਕਰਨਾ ਹੁੰਦਾ ਮੀਟ ਵੀ ਪਾਇਆ ਹੁੰਦਾ ਤੇ ਸ਼ਰਾਬ ਦੇ ਦੌਰ ਵੀ ਚਲ ਰਹੇ ਹੁੰਦੇ । ਜੇ ਪੁੱਛ ਲਵੋ ਕਹਿਣਗੇ ਕੀ ਕਰੀਏ ਨੱਕ ਰੱਖਣ ਵਾਸਤੇ ਕਰਨਾ ਪਿਆ ਰਿਸਤੇਦਾਰ ਮੂੰਹ ਵੱਟਦੇ ਸੀ ਜੇ ਨਹੀ ਪਾਉਣਾ ਫੇਰ ਅਸੀ ਨਹੀ ਵਿਆਹ ਵਿੱਚ ਆਉਣਾ ਇਸ ਕਰਕੇ ਪਾਉਣਾ ਪਿਆ । ਫੇਰ ਕੱਲੇ ਕੱਲੇ ਕੋਲ ਜਾ ਕੇ ਪੁੱਛ ਦੇ ਫਿਰਨਗੇ ਕਿਸੇ ਚੀਜ ਦੀ ਕਮੀ ਤੇ ਨਹੀ ਰਹੀ ਅਗੋ ਜੇ ਲੋਕ ਕਹਿਣ ਏਹੋ ਜਿਹਾ ਪ੍ਰੋਗਰਾਮ ਅਸੀ ਨਹੀ ਦੇਖਿਆ ਫੇਰ ਬਹੁਤ ਖੁਸ਼ ਹੁੰਦੇ ਕਿਉਕਿ ਕੰਨਾਂ ਨਾਲ ਸੋਭਾ ਸੁਣਨੀ ਬਹੁਤ ਚੰਗੀ ਲਗਦੀ । ਪਰ ਭਗਤ ਕਬੀਰ ਜੀ ਕਹਿੰਦੇ ਸੱਚੇ ਸੰਤ ਏਦਾ ਨਹੀ ਕਰਦੇ ਨਾ ਤੇ ਉਹ ਨਕ ਰੱਖਣ ਵਾਸਤੇ ਏਹੋ ਜਿਹਾ ਕੰਮ ਕਰਦੇ ਜਿਸ ਨਾਲ ਰੱਬ ਦੀ ਨਰਾਜਗੀ ਮਿਲੇ ਤੇ ਨਾ ਹੀ ਉਹ ਕੰਨਾ ਨਾਲ ਆਪਣੀ ਸੋਭਾ ਸੁਣਨੀ ਪਸੰਦ ਕਰਦੇ ਹਨ । ਉਹਨਾਂ ਨੂੰ ਜੇ ਕੰਨਾ ਨਾਲ ਸੁਣਨਾ ਚੰਗਾ ਲਗਦਾ ਹੈ ਤਾ ਉਹ ਵਾਹਿਗੁਰੂ ਜੀ ਨਾ ਨਾਮ ਹੀ ਚੰਗਾ ਲਗਦਾਂ ਉਸ ਦੀ ਬਾਣੀ ਚੰਗੀ ਲਗਦੀ ਇਸ ਕਰਕੇ ਤੇ ਇਸ ਮਾਇਆ ਦਾ ਸੰਤਾਂ ਨਾਲ ਹਮੇਸਾਂ ਵੈਰ ਰਹਿਦਾਂ ਹੈ । ਜੇ ਵਾਹਿਗੁਰੂ ਜੀ ਨੇ ਧੰਨ ਦਿੱਤਾ ਹੈ ਤਾਂ ਹਮੇਸ਼ਾ ਕੋਈ ਐਸਾ ਚੰਗਾਂ ਕੰਮ ਕਰੋ ਜਿਸ ਨਾਲ ਕਿਤੇ ਗਰੀਬ ਗੁਰਸਿਖ ਪਰਿਵਾਰ ਦੀ ਮੱਦਦ ਹੋ ਸਕੇ ਜੀ । ਤੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਲੈ ਸਕੋ ਕਿਉਕਿ ਗੁਰੂ ਜੀ ਕਹਿੰਦੇ ਹਨ ਗਰੀਬ ਦਾ ਮੂੰਹ ਗੁਰੂ ਕੀ ਗੋਲਕ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)