ਇਕ ਸਮਾਂ ਸੀ ਵਿਆਹ ਵਾਲੇ ਘਰ ਸਭਤੋਂ ਅੱਗੇ ਬਜ਼ੁਰਗ ਅਤੇ ਰਿਸ਼ਤੇਦਾਰ ਹੁੰਦੇ ਸੀ
ਦੋਸਤ ਮਿੱਤਰ ਅਤੇ ਬਾਕੀ ਲੋਕ ਪਿੱਛੇ ਹੁੰਦੇ ਸੀ
ਪਹਿਲਾਂ ਬਰਾਤ ਚਾਹ ਰੋਟੀ ਖਾਂਦੀ ਸੀ ਤੇ ਫੇਰ ਪਿੰਡ ਦੇ ਲੋਕ ਚਾਹ ਰੋਟੀ ਖਾਂਦੇ ਸਨ
ਬਰਾਤਾਂ ਹਵੇਲੀਆਂ ਚ ਬੈਠਦੀਆਂ ਸਨ
ਹੁਣ ਬਜ਼ੁਰਗਾਂ ਨੂੰ ਬਹੁਤਾ ਨਹੀਂ ਪੁੱਛਿਆ ਜਾਂਦਾ
ਬਰਾਤਾਂ ਦੇ ਅੱਗੇ ਮਾਡਲ ਬਣੇ ਮੁੰਡੇ ਦੋਸਤ ਲਾਏ ਜਾਂਦੇ ਹਨ
ਰਿਸ਼ਤੇਦਾਰ ਕਿਸੇ ਖੂੰਜੇ ਲੱਗੇ ਹੁੰਦੇ ਹਨ
ਦੋਸਤਾਂ ਦੀਆਂ ਮਿਲਣੀਆਂ ਕਰਾਈਆਂ ਜਾਂਦੀਆਂ ਹਨ
ਰਿਬਨ ਕਟਾਉਣ ਲੱਗੇ ਯਾਰਾਂ ਮਿੱਤਰਾਂ ਨੂੰ ਅੱਗੇ ਕੀਤਾ ਜਾਂਦਾ ਹੈ
ਜੋ ਕੁੜੀਆਂ ਨੂੰ ਨਜਰਾ ਨਾਲ ਤਾੜਦੇ ਹਨ
ਟਿਚਰਬਾਜੀ ਕਰਦੇ ਹਨ
ਉਸ ਵੇਲੇ ਨੱਚਣ ਵਾਲੇ ਬਾਹਰੋਂ ਆਉਂਦੇ ਸਨ ਤੇ ਬਰਾਤ ਲਈ ਰੋਟੀ ਚਾਹ ਪਿੰਡ ਤੇ ਘਰਦੇ ਬੀਬੀਆਂ ਤੇ ਬੰਦੇ ਰਲ ਮਿਲ ਕੇ ਬਣਾਉਂਦੇ ਸਨ
ਹੁਣ ਰੋਟੀ ਬਣਾਉਣ ਵਾਲੇ ਬਾਹਰ ਹੁੰਦੇ ਹਨ ਤੇ ਨੱਚਣ ਵਾਲੇ ਘਰਦੇ ਹੁੰਦੇ ਹਨ
ਇਸ ਵੇਲੇ ਮਰਦ ਅਤੇ ਔਰਤਾਂ ਵੱਖੋ ਵੱਖਰੀ ਥਾਂ ਨੱਚ ਕੇ ਆਪਣੀ ਖੁਸ਼ੀ ਦਾ ਮੁਜ਼ਾਹਰਾ ਕਰਦੇ ਸਨ
ਬੀਬੀਆਂ ਗਿੱਧੇ ਦਾ ਪਿੜ ਗੋਲ ਚੱਕਰ ਬਣਾਕੇ ਨੱਚਦੀਆਂ ਸਨ ਤਾਂ ਉਨ੍ਹਾਂ ਨੂੰ ਕੋਈ ਵੇਖੇ ਨਾ
ਜਿਸ ਕੁੜੀ ਦਾ ਵਿਆਹ ਹੁੰਦਾ ਸੀ
ਉਸ ਕੁੜੀ ਦੇ...
ਭਰਾਵਾਂ ਦੇ ਸਿਰ ਤੇ ਵਿਆਹ ਚ ਪਰਨੇ ਬੰਨ੍ਹਦੇ ਹੁੰਦੇ ਸਨ
ਇਹ ਉਨ੍ਹਾਂ ਦੀ ਪਹਿਚਾਨ ਹੁੰਦੀ ਸੀ ‘ ਇਹ ਕੁੜੀ ਦੇ ਭਰਾ ਹਨ
ਜੋ ਬਹੁਤ ਹੀ ਨਿਮਰਤਾ ਨਾਲ ਬਰਾਤ ਦੀ ਸੇਵਾ ਕਰ ਰਹੇ ਹਨ
ਜਦੋਂ ਭੈਣ ਨੂੰ ਭਰਾ ਪੇਕੇ ਘਰੋਂ ਪਹਿਲੀਵਾਰ ਲੈਣ ਜਾਂਦਾ ਸੀ
ਤਾਂ ਪਰਨਾ ਬੰਨ੍ਹ ਕੇ ਜਾਂਦਾ ਸੀ
ਜਿਨ੍ਹਾਂ ਪਿੰਡਾਂ ਵਿੱਚੋਂ ਭਰਾ ਭੈਣ ਦਾ ਸਾਇਕਲ ਗੁਜ਼ਰਦਾ ਸੀ
ਪਿੰਡਾਂ ਵਾਲੇ ਦੂਰੋਂ ਪਰਨੇ ਤੋਂ ਪਹਿਚਾਨ ਲੈਂਦੇ ਸਨ
ਭਰਾ ਭੈਣ ਆ ਰਹੇ ਹਨ
ਜਾਂਦੀ ਵਾਰ ਜਦੋਂ ਕੁੜੀ ਨੂੰ ਉਸਦਾ ਘਰ ਵਾਲਾ ਵਾਪਸ ਸੋਹਰੇ ਲੈਕੇ ਜਾਂਦਾ ਸੀ ਤਾਂ ਲਾਲ ਰੰਗ ਦੀ ਪੱਗ ਬੰਨ੍ਹ ਕੇ ਜਾਂਦਾ ਸੀ
ਜਿਸ ਤੋਂ ਲੋਕ ਪਹਿਚਾਨ ਲੈਂਦੇ ਸੀ , ਇਹ ਕੁੜੀ ਦਾ ਪਰੌਣਾ ਹੈ
ਉਸ ਵਕਤ ਪਹਿਰਾਵੇ ਬੜੇ ਢੁੱਕਵੇਂ ਹੁੰਦੇ ਸਨ
ਪਹਿਰਾਵੇ ਤੋਂ ਹੀ ਹਰ ਬੰਦੇ ਦੇ ਕਿਰਦਾਰ ਦੀ ਸਮਝ ਆਉਂਦੀ ਸੀ
ਇਹ ਕੌਣ ਹੈ ਤੇ ਫਾਲਣੇ ਘਰ ਦਾ ਕੀ ਲੱਗਦਾ ਹੈ
ਕੁਲਦੀਪ ਸਿੰਘ ਗੁਰਾਇਆ