ਪੈਸਾ
ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ?
#ਸਾਦੀਓ_ਮਾਨੇ ਫੁੱਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ੲਿਸ ਖਿਡਾਰੀ ਦੀ ਕਮਾਈ ਨੂੰ ਭਾਰਤੀ ਰੁਪਈਆਂ ‘ਚ ਗਿਣਨਾ ਹੋਵੇ ਤਾਂ ੲਿਹ ਪ੍ਰਤੀ ਹਫਤਾ ਇੱਕ ਕਰੋੜ ਚਾਲੀ ਲੱਖ ਰੁਪਏ ਬਣਦੀ ਹੈ। ਉਹਨੂੰ ਅਕਸਰ ਟੁੱਟੇ ਹੋਏ ਮੋਬਾੲਿਲ ਨਾਲ ਦੇਖਿਆ ਜਾਂਦਾ ਹੈ।
ਇੱਕ ਇੰਟਰਵਿੳੂ ਵਿੱਚ ਜਦੋਂ ਉਹਦੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਮੈਂ ਇਹਨੂੰ ਠੀਕ ਕਰਵਾ ਲਊਂਗਾ। ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਨਵਾਂ ਕਿਉਂ ਨਹੀਂ ਲੈ ਲੈਂਦਾ? ਤਾਂ ਉਹਨੇ ਕਿਹਾ ਮੈਂ ਅਜਿਹੇ ਹਜ਼ਾਰਾਂ ਖਰੀਦ ਸਕਦਾ ਹਾਂ, 10 ਫਰਾਰੀਆਂ, 2 ਜੈੱਟ ਜਹਾਜ਼, ਹੀਰੇ ਦੀਅਾਂ ਘੜੀਆਂ ਵੀ ਖਰੀਦ ਸਕਦਾ ਹਾਂ। ਪਰ ਮੈਂ ਇਹ ਕਰਨੀਆਂ ਕੀ ਨੇ?
ਮੈਂ ਗਰੀਬੀ ਦੇਖੀ ਹੈ, ਮੈਂ ਪੜ੍ਹ ਨਹੀਂ ਸੀ ਸਕਿਆ...
ੲਿਸ ਕਰਕੇ ਮੈਂ ਸਕੂਲ ਬਣਵਾਏ ਨੇ ਤਾਂ ਕਿ ਲੋਕ ਪੜ੍ਹ ਸਕਣ। ਮੇਰੇ ਕੋਲ ਬੂਟ ਨਹੀਂ ਸੀ, ਮੈਂ ਬਿਨਾਂ ਬੂਟਾਂ ਤੋਂ ਖੇਡਦਾ ਸੀ। ਚੰਗੇ ਕੱਪੜੇ ਨਹੀਂ ਸੀ, ਖਾਣ ਨੂੰ ਨਹੀਂ ਸੀ। ਅੱਜ ਮੈਨੂੰ ਅੈਨਾ ਕੁੱਝ ਮਿਲਿਅੈ ਤਾਂ ਮੈਂ ਇਹਦਾ ਦਿਖਾਵਾ ਕਰਨ ਦੀ ਥਾਂ ਇਹਨੂੰ ਆਪਣੇ ਲੋਕਾਂ ਨਾਲ ਵੰਡਣਾ ਚਾਹੁਣਾ। ਸਾਦੀਓ ਮਾਨੇ ਸੈਨੇਗਲ (ਪੱਛਮੀ ਅਫਰੀਕਾ) ਤੋਂ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਲਈ ਕਾਫੀ ਕੁੱਝ ਕਰ ਰਿਹਾ ਹੈ।
ਇਹ ਇੱਕ ਸਿੱਖਿਆ ਹੈ, ਇੱਕ ਪਾਠ ਹੈ, ਜਿਹੜਾ ਉਹਨੇ ਦੁਨੀਆਂ ਨੂੰ ਪੜ੍ਹਾੲਿਆ ਹੈ।
Related Posts
ਛੋਟੇ ਹੁੰਦਿਆਂ ਸੁਣਦੇ ਸੀ, ਕਿ ਦਿੱਲੀ ਤੋਂ ਅੱਗੇ ਪਾਣੀ ਮੁੱਲ ਮਿਲਦਾ ਹੈ, ਸੁਣ ਕੇ ਬੜੀ ਹੈਰਾਨਗੀ ਹੋਣੀ, ਗੱਲ ਝੂਠ ਲੱਗਣੀ। ਹੋਸ਼ ਸੰਭਾਲੀ ਤਾਂ ਪਿੰਡ ਦੇ ਨੇੜਿਓਂ ਭਾਖੜਾ ਨਹਿਰ ਸੀ ਤੇ ਨਾਲ ਹੀ ਸੂਆ। ਪਿੰਡ ਦੀ ਅੱਧੀ ਵਾਹੀ ਨਹਿਰੀ ਪਾਣੀ ਨਾਲ ਤੇ ਬਾਕੀ ਖੂਹਾਂ ਦੇ ਪਾਣੀ ਨਾਲ। ਪਿੰਡ ਦੇ ਦੋਹੀਂ ਪਾਸੀਂ Continue Reading »
ਇਹ ਹਿਰਨ ਵੀ ਵੇਖੇ ਵੇਖੇ ਲੱਗਦੇ ਸਨ..ਪਰ ਅੱਜ ਓਹਨਾ ਮੈਨੂੰ ਬਹੁਤਾ ਨਾ ਗੌਲਿਆ..ਘਾਹ ਹੀ ਚਰਦੇ ਰਹੇ..ਨਿੱਕਾ ਹਿਰਨ ਬੂਥੀ ਚੁੱਕ ਵੇਖਣ ਲੱਗਾ..ਮਾਂ ਝਿੜਕ ਮਾਰੀ ਇਹ ਤਾਂ ਵੇਹਲਾ ਏ..ਤੀਜੇ ਦਿਨ ਮੂੰਹ ਚੁੱਕ ਆ ਜਾਂਦਾ..ਤੂੰ ਚੁੱਪ ਕਰਕੇ ਢਿਡ੍ਹ ਭਰ..ਮੁੜਕੇ ਅੱਧੀ ਰਾਤ ਉਠਾਵੇਂਗਾ..ਬੇਬੇ ਭੁੱਖ ਲੱਗੀ ਘਾਹ ਚਰਨ ਲੈ ਚੱਲ..ਪੇਟ ਨਾ ਪਈਆਂ ਰੋਟੀਆਂ ਸਭੈ ਗੱਲਾਂ Continue Reading »
ਵੱਡੇ ਭੈਣ ਭਰਾ,ਚਾਚੇ ਤਾਇਆਂ ਦੇ ਨਿਆਣੇ ਸਾਰੇ ਵੱਡੇ ਪਾਪਾ ਆਖ ਕੇ ਬੁਲਾਇਆ ਕਰਦੇ ਸੀ।ਮੈਂ ਇਕੱਲੀ ਭਾਪਾ ਜੀ ਆਖ ਕੇ ਬੁਲਾਉਂਦੀ ਹੁੰਦੀ ਸੀ।ਮੈਨੂੰ ਮੰਮੀ ਹੁਣਾ ਨੇ ਵੀ ਕਹਿਣਾ ਕਿ ਜਦ ਸਾਰੇ ਵੱਡੇ ਪਾਪਾ ਕਹਿੰਦੇ ਆ ਤਾਂ ਤੂੰ ਇਕੱਲੀ ਭਾਪਾ ਜੀ ਕਿਉਂ ਕਹਿੰਦੀ ਆ ਤਾਂ ਇਸ ਗੱਲ ਦਾ ਜਵਾਬ ਭਾਪਾ ਜੀ ਆਪ Continue Reading »
ਕਾਲਜ ਤੋਂ ਬਾਹਰ ਨਿਕਲਦਿਆਂ ਬਸ ਸਟੈਂਡ ਲਈ ਪੈਦਲ ਹੀ ਚੱਲ ਪਿਆ ! ਕੋਨੇ ਚ ਇੱਕ ਬਜ਼ੁਰਗ ਖੜ੍ਹਾ ਸੀ ਰਿਕਸਾ ਲੈ ਕੇ !! ਗਰਮੀ ਨਾਲ ਬੁਰਾ ਹਾਲ ਸੀ ਮੁੜਕਾ ਏਨਾ ਕੁ ਸੀ ਕੇ ਕੱਪੜੇ ਨਿਚੜ ਰਹੇ ਸਨ !! ਮੈਂ ਉਸਦੇ ਰਿਕਸੇ ਤੇ ਬੈਠ ਗਿਆ ਬਸ ਸਟੈਂਡ ਜਾਣ ਲਈ !! ਜਦ ਬੈਠਾ Continue Reading »
ਕੁਲਦੀਪ ਸਿੰਘ ਚਾਹਿਲ..ਔਖੀ ਪੜਾਈ,ਔਖੇ ਇਮਤਿਹਾਨ ਮਗਰੋਂ ਮਿਲਿਆਂ ਆਈ.ਪੀ.ਐੱਸ ਦਾ ਵੱਕਾਰੀ ਰੁਤਬਾ..ਕਿੰਨੇ ਜਿਲਿਆਂ ਦਾ ਪੁਲਸ ਮੁਖੀ..! ਹੁਣ ਚੰਡੀਗੜ੍ਹ ਵੱਡੇ ਅਹੁਦੇ ਤੇ ਤਾਇਨਾਤ ਮੱਝ ਦੀ ਧਾਰ ਕੱਢਦੇ ਇਸ ਇਨਸਾਨ ਨੇ ਇੱਕ ਵੱਡੀ ਗੱਲ ਆਖ ਦਿੱਤੀ.. ਅਖ਼ੇ ਕੋਈ ਖਾਸ ਫਰਕ ਨਹੀਂ ਪੈਂਦਾ ਕੇ ਜਿੰਦਗੀ ਤੁਹਾਨੂੰ ਕਿਹੜੇ ਮੁਕਾਮ ਤੇ ਲੈ ਕੇ ਜਾਂਦੀ ਏ..ਪਰ ਇਹ Continue Reading »
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ.. ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..! ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ.. ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ Continue Reading »
ਕਹਾਣੀ- ਛੋਟੀ ਬੇਬੇ #gurkaurpreet ਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋਈਆਂ ਸੀ। ਮੈਂ ਬਾਰ੍ਹਾਂ ਕੁ ਵਰਿਆਂ ਦੀ ਸਾਰੀਆਂ ਚ ਵੱਡੀ, ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ। ਘਰ Continue Reading »
ਖੁੱਲੀ ਕਿਤਾਬ ਭਾਗ-੨ – ਤਾਏ ਦੇ ਮੁੰਡੇ ਵਿਆਹੇ ਗਏ ਛੋਟੇ ਬੱਚੇ ਹੱਲੇ ਪੜ ਰਹੇ ਨੇ ਵੰਡ ਹੋ ਗਈ ਘਰਾਂ ਦੀ ਪਰ ਇਹ ਗੱਲ ਠੀਕ ਨਾ ਲੱਗੀ ਸੁੱਖ ਦੇ ਬਾਪੂ ਤੇ ਚਾਚੇ ਨੂੰ ਖ਼ੈਰ ਛੋਟੇ ਬੱਚੇ ਸੁਖ ਤੇ ਦਾਰਾ ਵੀ ਪੜ ਲਿਖ ਕੇ ਵੰਡੇ ਹੋ ਗਏ ਦੋਨੋ ਪੜਨ ਵਿੱਚ ਜ਼ਿਆਦਾ ਹੁਸ਼ਿਆਰੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Sukhpreet singh Nagi
Babbu Maan bare