ਸੂਬਾ ਸਿੰਘ ਦਾ ਦਿਲ ਅੰਦਰੇ-ਅੰਦਰ ਡੁੱਬਦਾ ਜਾ ਰਿਹਾ ਸੀ..ਦੋ ਦਿਨ ਬਾਦ ਉਹਦੀ ਇਕਲੌਤੀ ਧੀ ਦਾ ਵਿਆਹ ਸੀ ਤੇ ਉਹਨੂੰ ਕਿਸੇ ਪਾਸਿਓਂ ਸੁਣਨ ‘ਚ ਆਇਆ ਕਿ ਮੁੰਡਾ ਵਿਹਲੜ ਆ ਤੇ ਨਸ਼ਾ ਪੱਤਾ ਕਰਦਾ ਏ…ਉਹਦਾ ਚਿੱਤ ਨੀ ਮੰਨਦਾ ਸੀ ਕਿ ਇਵੇਂ ਹੋ ਸਕਦਾ ਕਿ ਉਹ ਬੰਦਾ ਪਰਖਣ ‘ਚ ਗਲਤੀ ਨੀ ਕਰ ਸਕਦਾ..ਮੁੰਡੇ ਦੀਆਂ ਤੇ ਉਹਦੇ ਪਰਿਵਾਰ ਦੀਆਂ ਸਾਰੇ ਘਰਦੇ ਤਰੀਫ਼ਾਂ ਕਰ ਰਹੇ ਸੀ , ਪਰ ਸੂਬਾ ਸਿੰਘ ਦੇ ਚਿੱਤ ਨੂੰ ਚਿਤਮਨੀ ਲੱਗੀ ਪਈ ਸੀ..ਸਾਰੇ ਕਾਰ ਵਿਹਾਰ ਸਮੇਂ ਸਿਰ ਹੋ ਰਹੇ ਸੀ ਤੇ ਹੁਣ ਕੁਛ ਨੀ ਸੀ ਹੋ ਸਕਦਾ..ਪਰ ਉਹਦਾ ਅੰਦਰ ਜਾਣਦਾ ਸੀ ਕਿ ਉਹਦੇ ਤੇ ਕੀ ਬੀਤ ਰਹੀ ਸੀ..ਉਹਨੇ ਕਿਸੇ ਨੂੰ ਭਿਣਕ ਨਾ ਲੱਗਣ ਦਿੱਤੀ ਤੇ ਵਾਹਿਗੁਰੂ ਦੀ ਰਜ਼ਾ ਜਾਣਕੇ ਸਾਰੀ ਰਸਮਾਂ ਨਿਭਾਉਣ ਲੱਗਾ..ਸਾਰੀਆਂ ਖੁਸ਼ੀਆਂ ‘ਚ ਸ਼ਾਮਲ ਹੁੰਦਿਆਂ ਵੀ ਉਹ ਕਿਤੇ ਗਵਾਚਿਆ ਲਗਦਾ…ਵਿਆਹ ਵਾਲੇ ਦਿਨ ਵੀ ਉਹ ਮੁੰਡੇ ਦੀ ਚਾਲ-ਢਾਲ ਤੇ ਅੱਖਾਂ ਨੂੰ ਗੌਹ ਨਾਲ ਵੇਖਦਾ ਤਾਂ ਥੋੜੀ ਜੀ ਸੰਤੁਸ਼ਟੀ ਹੋਈ ਪਰ ਹਜੇ...
ਵੀ ਉਹਨੂੰ ਧੁੜਕੂ ਲੱਗਾ ਹੋਇਆ ਸੀ..ਆਪਣੀ ਧੀ ਦੇ ਹੱਥ ਪੱਲਾ ਫੜਾਉਂਦਿਆਂ ਵੀ ਉਹ ਵਾਹਿਗੁਰੂ ਤੋਂ ਉਹਦੀਆਂ ਖੁਸ਼ੀਆਂ ਹੀ ਮੰਗ ਰਿਹਾ ਸੀ…ਜਦੋਂ ਭਾਈ ਜੀ ਨੇ ਪਹਿਲੀ ਲਾਂਵ ਦਾ ਪਾਠ ਕੀਤਾ ਤਾਂ ਮੁੰਡਾ ਕੁੜੀ ਉੱਠੇ ਤੇ ਗੁਰੂ ਸਾਹਿਬ ਨੂੰ ਸੀਸ ਨਿਵਾਇਆ ਤਾਂ ਸੂਬਾ ਸਿੰਘ ਦਾ ਧਿਆਨ ਮੁੰਡੇ ਦੇ ਪੈਰਾਂ ਦੀਆਂ ਪਾਟੀਆਂ ਵਿਆਈਆਂ ਤੇ ਗਿਆ ਤੇ ਫੇਰ ਉਹਨੇ ਆਵਦੇ ਪੈਰਾਂ ਵੱਲ ਨਿਗਾਹ ਮਾਰੀ ਤਾਂ ਉਹਦੀਆਂ ਅੱਖਾਂ ‘ਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ ਤੇ ਦੋਵੇਂ ਹੱਥ ਜੋੜ ਕੇ ਮੱਥੇ ਨੂੰ ਲਾ ਕੇ ਵਾਹਿਗੁਰੂ ਦਾ ਆਪਣੀ ਧੀ ਨੂੰ ਮਿਹਨਤਕਸ਼ ਵਰ ਦੇ ਲੜ ਲਾਉਣ ਲਈ ਸ਼ੁਕਰਾਨਾ ਕੀਤਾ…ਕਿਉੰਕਿ ਉਹ ਜਾਣਦਾ ਸੀ ਪਾਟੀਆਂ ਵਿਆਈਆਂ ਸਖ਼ਤ ਮਿਹਨਤਾਂ ਦੀਆਂ ਇਬਾਰਤਾਂ ਹੁੰਦੀਆਂ ਨੇ ਨਸ਼ੇੜੀਆਂ ਦੀਆਂ ਨਹੀਂ । 🙏🙏
~ਨਿਮਰਬੀਰ ਸਿੰਘ
Bika Baath
wow bht vdia 😊😊