More Punjabi Kahaniya  Posts
ਪਤਾਸਾ


*ਪਤਾਸਾ* ਸ਼ਬਦ ਨਾਲ ਮੇਰਾ ਬਚਪਨ ਤੋਂ ਹੀ ਬੜਾ ਗੂੜ੍ਹਾ ਪਿਆਰ ਰਿਹਾ l ਛੋਟੇ ਹੁੰਦੇ ਵਾਰ ਸੁਣਦੇ ਸੀ ” ਜਿੰਦਗੀ ਦਾ ਕੀ ਪਰਵਾਸਆ, ਜਿਵੇ ਪਾਣੀ ਵਿਚ ਪਤਾਸਾ l”
ਸਵੇਰੇ ਉੱਠ ਕੇ ਬੇਜ਼ੀ ਨਾਲ ਗੁਰਦਆਰੇ ਸਾਹਿਬ ਜਾਣਾ ਤਾ ਫਿਰ ਪਤਾਸੇ ਮਿਲਣ ਦੀ ਖੁਸ਼ੀ ਚ ਚਾਚੇ ਦੇ ਮੁੰਡੇ ਨੂੰ ਤੋਤਲੀ ਆਵਾਜ਼ ਵਿਚ ਆਵਾਜ਼ ਮਾਰਨੀ, ” ਆਜਾਂ ਓਏ ਪੈਪ( ਅਸਲੀ ਨਾਮ ਪਾਲ ਸਿੱਧੂ ) ਗੁਰਦੁਆਰੇ ਚੱਲੀਏ, *ਗੁਰਦੁਆਰੇ ਚੱਲੀਏ ਸਾਡਾ* ਕੋਡ ਹੁੰਦਾ ਸੀ ਪਤਾਸੇ ਦਾ l

ਫਿਰ ਪੜ੍ਹਨੇ ਪਏ ਪੇਪਰਾਂ ਟੈਮ ਬੇਜ਼ੀ ਨੇ ਪਤਾਸਾ ਦੇ ਕੇ ਕਹਿਣਾ l ਕੋਈ ਨਾ ਮੇਰੀ ਸੋਨਚਿੜੀ ਆ ਲੈ ਭੋਗ ( ਪਤਾਸਾ ) ਲੈ ਦੇਖੀ ਨੰਬਰ ਆਉਂਦੇ l
ਇਸ ਤਰ੍ਹਾਂ ਪੜ੍ਹਦੇ ਪੜ੍ਹਦੇ ਇਕ ਵਾਰ ਮੈ ਭਾਸ਼ਾ ਵਿਸ਼ੇ ਤੋਰ ਤੇ ਇਲੈਕਟਿਵ ਪੰਜਾਬੀ ਦਾ ਵਿਸ਼ਾ ਚੁਣ ਲਿਆ l ਧਰਮ ਨਾਲ ਹੁਣ ਤਕ ਦਾ ਸਭ ਤੋਂ ਔਖਾ ਵਿਸ਼ਾ ਲੱਗਿਆ ਮੈਨੂੰ ਏਹ l ਇਕ ਵਾਰ ਪੱਕੇ ਪੇਪਰ ਤੋਂ ਪਹਿਲਾਂ ਸਾਰੀ ਰਾਤ ਪੜ੍ਹਿਆ, ਰੱਬ ਦੀ ਕਰਨੀ ਜਾਂ ਦਿਮਾਗ ਦੀ ਨਾਕਾਰਤਮਕ ਸੋਚ ਕੇ ਕੁੱਛ ਵੀ ਪੱਲੇ ਨਾ ਪਿਆ l ਸਵੇਰੇ ਕਾਫੀ ਬੋਝ ਸੀ ਕੇ ਕਿਤੇ ਇਸ ਵਿੱਚੋ ਫੇਲ ਨਾ ਹੋ ਜਾਵਾਂ l ਕਹਿੰਦੇ ਮੂਲ ਨਾਲੋਂ ਵਿਆਜ਼ ਪਿਆਰਾ, ਤਾ ਮੇਰੀ ਬੇਜ਼ੀ ਨੇ ਝੱਟ ਮੇਰਾ ਚਿਹਰਾ ਬੁੱਝ ਲਿਆ l ਮੈ ਬਥੇਰੀ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ l ਸਵੇਰ ਦਾ ਟੈਮ ਸੀ, ਬੇਜ਼ੀ ਅਜੇ ਗੁਰੂ ਘਰ ਤੋਂ ਆਏ ਹੀ ਸੀ, ...

ਝੱਟ ਆਪਣੀ ਚੁੰਨੀ ਦੇ ਲੜ ਨਾਲੋਂ ਪਤਾਸਾ ਕੱਡਿਆ ਦੇ ਮੈਨੂੰ ਦਿੱਤਾ ਤੇ ਕਿਹਾ, ” ਕੋਈ ਨਾ ਪੁੱਤ ਬਾਬੇ ਦਾ ਨਾਂ ਲੈ ਕੇ ਦੇਂਦੀ ਪੇਪਰ ਸਬ ਠੀਕ ਹੋਊ l” ਪੇਪਰ ਵੀ ਏਨਾ ਔਖਾ ਮੈਨੂੰ ਇਕ ਵੀ ਉਤਰ ਨਹੀਂ ਆਉਂਦਾ ਸੀ l ਜਦੋਂ ਨਤੀਜ਼ਾ ਆਇਆ ਮੈ ਸਿਰਫ 33/100 ਲੈ ਬੱਸ ਪਾਸ ਹੀ ਹੋ ਸਕਿਆ l ਰੱਬ ਜਾਣਦਾ ਏਹ ਕਿਵੇਂ ਹੋਇਆ !!!
ਸਿੱਟਾ
ਜਿੰਦਗੀ ਵਿਚ ਥੋਡੇ ਕੋਲ ਕੋਈ ਐਸੀ ਆਤਮ- ਵਿਸ਼ਵਾਸ ਵਧਾਉਣ ਵਾਲੀ ਸੰਜੀਵਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਕੋਲ ਸਾਕਾਰਾਤਮਿਕ ਊਰਜਾ ਪੈਦਾ ਕਰ ਸਕੋ l ਚਾਹੇ ਉਹ ਗੁਰਬਾਣੀ ਦੀ ਤੁਕ ਹੋਵੇ, ਜਾ ਪ੍ਰਸਾਦ ਦੇ ਰੂਪ ਵਿਚ, ਚਾਹੇ ਪੱਥਰ ਹੋਵੇ ਧੰਨੇ ਭਗਤ ਵਾਂਗੂ ਮਤਲਬ ਕੇ ਕੁੱਛ ਵੀ ਹੋਵੇ l ਜਿਹੜੀ ਤੋਹਾਨੂੰ ਇਕ ਬੇੜੀ ਨੂੰ ਚਲਾਉਣ ਲਈ ਇਕ ਚੱਪੂ ਦਾ ਕੰਮ ਕਰ ਸਕੇ l
ਵੈਸੇ ਜਦੋਂ ਮੈ ਹੁਣ ਵੀ ਰਾਸ਼ਨ ਪਾਣੀ ਲੈਣ ਜਾਂਦਾ ਆਪਾਂ ਪਤਾਸਿਆਂ ਆਲਾ ਡੱਬਾ ਚੱਕ ਲਈ ਦਾ ਤਾ ਬੇਟਾ ਕਹੂੰ again ਪਤਾਸਾ l
ਜਦੋਂ ਘਰੇ ਆ ਕੇ ਰੱਖੀ ਦਾ ਤਾ ਬੇਜ਼ੀ ਦੀ ਫੋਟੋ ਕੰਧ ਦੇ ਲੱਗੀ ਇਸ ਤਰ੍ਹਾਂ ਲੱਗਦਾ ਕਹਿੰਦੀ ਹੋਵੇ ਕੋਈ ਨਾ ਸਭ ਕੰਮ ਠੀਕ ਹੋਊਗਾ l
ਹਰਮੀਤ ਸਿੱਧੂ ਟੂਸਾ 20/9/2020

...
...



Related Posts

Leave a Reply

Your email address will not be published. Required fields are marked *

3 Comments on “ਪਤਾਸਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)