More Punjabi Kahaniya  Posts
ਪਤਨੀ ਨਾਲ ਧੋਖਾ


ਇੱਕ ਆਦਮੀ ਨੇ ਕਿਹਾ :-
ਮੇਰੀ ਪਤਨੀ ਮੇਰੇ ਨਾਲ ਹੀ ਸੁੱਤੀ ਪਈ ਸੀ, ਅਚਾਨਕ ਮੈਨੂੰ ਫੋਨ ਤੇ ਇੱਕ ਨੋਟੀਫਿਕੇਸ਼ਨ ਆਇਆ, ਕਿਸੇ ਕੁੜੀ ਨੇ ਦੋਸਤੀ ਦੀ ਰਿਕੁਐਸਟ ਕੀਤੀ ਸੀ, ਸੋਚਿਆ ਵੇਖਾਂ ਭਲਾਂ ਕੌਣ ਏ ?
ਮੈਂ ਰਿਕੁਐਸਟ ਸਵੀਕਾਰ ਕਰ ਲਈ ਤੇ ਮੈਸੇਜ ਭੇਜਿਆ ਤੇ ਪੁੱਛਿਆ , “ਕੌਣ ? ‘
ਉਸਨੇ ਕਿਹਾ ਕਿ ਮੈਂ ……. ਹਾਂ, ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਾ ਹੈ ਪਰ ਮੈੰ ਅੱਜ ਵੀ ਤੇਰੇ ਨਾਲ ਬਿਤਾਏ ਹੁਸੀਨ ਪਲਾਂ ਨੂੰ ‘ਮਿਸ’ ਕਰਦੀ ਹਾਂ। ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ ਹਾਂ ?
( ਮੇਰੇ ਪੁਰਾਣੇ ਰਿਸ਼ਤਿਆਂ ਵਿੱਚੋ ਕੋਈ ਕੁੜੀ ਸੀ, ਬੇਹੱਦ ਹੁਸੀਨ ਤੇ ਬੇਹੱਦ ਹੁਸੀਨ ਪਲਾਂ ਵਾਲ਼ੀ)
ਮੈਂ ਕੁਝ ਪਲ ਚੈਟ ਬੰਦ ਕੀਤੀ ਤੇ ਪੱਕਾ ਕੀਤਾ ਕਿ ਮੇਰੀ ਘਰਵਾਲੀ ਸੱਚ ਮੁੱਚ ਸੁੱਤੀ ਹੈ, ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ ਚ ਲੈ ਜਾਂਦੇ ਹਨ।
ਮੈਂ ਉਹਦੇ ਵੱਲ ਵੇਖਿਆ , ਉਹ ਗੂੜ੍ਹੀ ਨੀਂਦ ਚ ਸੁੱਤੀ ਪਈ ਸੀ ਸਾਰਾ ਦਿਨ ਘਰ ਦੇ ਕੰਮ ਮੁਕਾ ਕੇ।
ਜਿਉਂ ਹੀ ਮੈਂ ਉਹਦੇ ਵੱਲ ਵੇਖਿਆ ਮੈਂ ਸੋਚਣਾ ਸ਼ੁਰੂ ਕੀਤਾ ਕਿ ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰਕੇ ਕਿ ਇੱਕ “ਅਣਜਾਣ ਘਰ ” ਵਿੱਚ ਐਨੇ ਅਰਾਮ ਨਾਲ...

ਸੁੱਤੀ ਪਈ ਹੈ।.
ਉਹ ਕਿਸੇ ਹੋਰ ਘਰ ਤੋਂ ਹੈ , ਜਿਥੇ 24 ਸਾਲ ਆਪਣੇ ਪਰਿਵਾਰ ਨਾਲ ਰਹਿ ਕੇ ਬਿਤਾਏ। ਜਦੋਂ ਉਹ ਗੁੱਸੇ ਹੁੰਦੀ ਸੀ, ਦੁਖੀ ਹੁੰਦੀ ਸੀ ਉਹਦੀ ਮਾਂ ਉਸ ਕੋਲ ਸੀ ਜਿਸ ਕੋਲ ਬੈਠ ਕੇ ਉਹ ਦੁਬਾਰਾ ਚੰਗਾ ਮਹਿਸੂਸ ਕਰ ਸਕਦੀ ਸੀ। ਉਸਦੇ ਭੈਣ ਭਰਾ ਸਨ ਜਿਹਨਾਂ ਨਾਲ ਹਾਸੇ ਖੇਡੀਆਂ ਸਨ।
ਉਹਦੇ ਡੈਡੀ ਸੀ ਜੋ ਉਹ ਕੁਝ ਲਿਆਉਂਦੇ ਸੀ ਜਦੋਂ ਉਹਨੂੰ ਪ੍ਸੰਦ ਸੀ ਤੇ ਕਿੰਨਾ ਹੀ ਹੋਰ ਕੁਝ ਸੀ …
ਉਹ ਸਭ ਸਿਰਫ ਮੇਰੇ ਲਈ ਛੱਡ ਚੁੱਕੀ ਏ …..
ਜਿਉਂ ਹੀ ਇਹ ਸਭ ਮੇਰੇ ਦਿਮਾਗ ਚ ਆਇਆ, ਮੈਂ ਫੋਨ ਚੁੱਕਿਆ ਤੇ ਤੁਰੰਤ ਬਲੌਕ ਦਾ ਬਟਨ ਦੱਬ ਦਿੱਤਾ।
ਮੈਂ ਓਹਦੇ ਵੱਲ ਮੂੰਹ ਘੁਮਾਇਆ ਤੇ ਉਸਦੇ ਨਾਲ ਗਲਵੱਕੜੀ ਕੱਸ ਕੇ ਸੌਂ ਗਿਆ।
ਕਿਉਂਕਿ ਮੈਂ ਮਰਦ ਹਾਂ,ਇੱਕ ਐਸਾ ਮਰਦ ਜੋ ਆਪਣੀ ਪਤਨੀ ਨਾਲ ਧੋਖਾ ਨਹੀਂ ਕਰਦਾ ਤੇ ਆਪਣੇ ਪਰਿਵਾਰ ਨੂੰ ਨਹੀਂ ਤੋੜਦਾ।
(ਅੰਗਰੇਜ਼ੀ ਤੋਂ ਅਨੁਵਾਦ )
।ਹਰਜੋਤ ਸਿੰਘ ।
70094-52602

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)