More Punjabi Kahaniya  Posts
ਪਿਆਰ ਤੇ ਤੜਫ (ਭਾਗ ਦੂਜਾ)


ਜਦੋਂ ਵਾਪਸ ਆਇਆ ਤਾਂ ਉਹਨੇਂ ਦੱਸਿਆ ਕੇ ਕੁੜੀ ਦਾ ਜਵਾਬ ਨਾ ;ਚ ਆਇਆ ਤੇ ਮੈਂ ਕੁੱਝ ਨਾ ਬੋਲਿਆ ਤੇ ਆਪਣੀ ਜਮਾਤ ਵੱਲ ਤੁਰ ਪਿਆ।। ਮੈਂ ਸੋਚਿਆ ਕੇ ਐਵੇਂ ਫਾਲਤੂ ;ਚ ਫਿਲਿੰਗ ਚੱਕ ਗਿਆ ਸੀ।। ਉਸ ਦਿਨ ਤੋਂ ਬਾਅਦ ਮੈਂ ਉਹਦੇ ਵੱਲ ਵੇਖਿਆ ਵੀ ਨਹੀਂ ਸਵੇਰੇ ਉਸਤੋਂ ਲੇਟ ਆਉਣਾ ਤੇ ਆਰਟਸ ਰੱਖਣ ਕਾਰਨ ਸਾਨੂੰ ਛੁੱਟੀ ਵੀ ਜਲਦੀ ਹੋ ਜਾਂਦੀ ਤੇ ਘਰ ਚੱਲੇ ਜਾਦਾਂ ਸੀ।।

ਕੁੜੀ ਦਾ ਨਾਮ == ਸ਼ਰਨ ਤੇ ਮੇਰਾ ਅਕਾਸ਼ ਤੇ ਕਾਫੀ ਲੋਕ ਮੈਨੂੰ ਦੀਪ ਦੇ ਨਾਮ ਤੋਂ ਬਲਾਉਦੇਂ।।

ਕੁੱਝ ਦਿਨ ਲੰਘੇ ਇੱਕ ਮੁੰਡਾ ਮਿਲਿਆ ਮੈਨੂੰ ਸਾਡੇ ਨਾਲ ਦੇ ਪਿੰਡ ਦਾ ਸੀ ਤੇ 11 ਵੀ ਆਰਟਸ ;ਚ ਪੜਦਾ ਸੀ ਉਹ ਮੈਨੂੰ ਕਹਿੰਦਾ ਤੂੰ ਸ਼ਰਨ ਪਿੱਛੇ ਆ ਮੈਂ ਮਨਾ ਕਰਤਾ ਕਿਉਕਿ ਮੈਂ ਖੈੜਾ ਛੱਡ ਚੁਕਿਆ ਸੀ ਪਰ ਉਹ ਵਾਰ ਵਾਰ ਇਹੀ ਗੱਲ ਆਖੀ ਜਾਵੇ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਆਖਿਰ ਗੁਸੇ ਵਿੱਚ ਮੈਂ ਕਹਿ ਦਿੱਤਾ ਕਿ ਹੈਗਾਂ ਤੇ ਕਹਿੰਦਾ ਮੈਂ ਕਰਨੀ ਉਹਦੇ ਨਾਲ ਤੂੰ ਰਹਿਣ ਦੇ ਮੈਂ ਕਿਹਾ ਕਰਲਾ ਜੇ ਹੁੰਦੀ ਮੈਨੂੰ ਕਿ ਕਹਿਣਾ ਕਹਿੰਦਾ ਤੂੰ ਪਿੱਛੇ ਹੱਟਜਾ ਮੈਂ ਕਿਹਾ ਆ ਭੁੱਲਜਾ ਜਿੰਨੇ ਕਰਲੀ ਕਰਲੀ ਕਹਿੰਦਾ ਠੀਕ ਆ…ਮੈਨੂੰ ਅੜੀ ਰੱਖਣ ;ਚ ਬਹੁਤ ਸਵਾਦ ਜਿਹਾ ਆਉਦਾ ਸੀ ਤੇ ਪਿੰਡਾਂ ਵਾਲੇ ਖੁਸ਼ ਵੀ ਬਹੁਤ ਹੁੰਦੇ ਅੜੀ ਕਰਕੇ।।

ਅੱਗਲਾ ਦਿਨ ਚੜੀਆ ਮੈਂ ਸਵੇਰੇ ਉਸਦੇ ਬੱਸ ਦੇ ਟਾਈਮ ਤੇ ਉਹਦੇ ਨਾਲ ਸਕੂਲ ;ਚ ਵੜੀਆ ਉਹ ਮੈਨੂੰ ਦੇਖ ਕੇ ਵੱਖਰੀ ਜਹੀ ਖੁਸ਼ੀ ਜਾਹਿਰ ਕਰ ਰਹੀ ਸੀ ਤੇ ਮੈਨੂੰ ਵੀ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਦਿਲ ਵਿੱਚ ਆਸ ਵੱਧ ਗਈ ਪਾਉਣ ਦੀ ਵੀ … ਉਹਦੀ ਕਲਾਸ ਅੱਗੋਂ ਲੱਗਣਾ ਵਾਰ ਵਾਰ ਗੇੜੀਆਂ ਮਾਰਨੀਆਂ ਤੇ ਉਹਦਾ ਮੇਰਾ ਵੱਲ ਤੱਕਣਾ ਮੈਨੂੰ ਵੱਖਰਾ ਇਹਿਸਾਸ ਦਵਾਉਦਾਂ।।ਕੁੱਝ ਦਿਨਾਂ ਬਾਅਦ ਮੈਂ ਮੁੰਡੇ ਹੱਥ ਫੇਰ ਸੁਨਿਹਾ ਭਜਵਾਇਆ ਪਰ ਉਹਨੇ ਫੇਰ ਇੰਨਕਾਰ ਕਰ ਦਿੱਤਾ ਗੱਲ ਸਮਝ ਤੋਂ ਬਾਹਰ ਜਾ ਰਹੀ ਸੀ ਕੇ ਹਾਂ ਵੀ ਨਹੀਂ ਕਰ ਰਹੀ ਤੇ ਦੇਖਦੀ ਵੀ ਬਹੁਤ ਆ ਜੋ ਮੈਨੂੰ ਵਾਰ ਵਾਰ ਸੋਚਾਂ ਵਿੱਚ ਪਾ ਰਹੀ ਸੀ।।

23 ਮਈ ਦਾ ਦਿਨ ਸੀ ਜਦੋਂ ਦੂਸਰੀ ਵਾਰ ਸੁਨਿਹਾ ਭਿਜਵਾਈਆ ਸੀ ਤੇ ਸਕੂਲ ਵਿੱਚ ਸ.ਭਗਤ ਸਿੰਘ ਤੇ ਇੱਕ ਫਕਸ਼ਨ ਵੀ ਸੀ ਜਿਸ ਵਿੱਚ ਮੈਂ ਇੱਕ ਗੀਤ ਵੀ ਲਿੱਖਿਆ ਸੀ ਜੋ ਮੇਰੇ ਦੋਸਤ ਦਵਾਰਾ ਗਾਇਆ ਗਿਆ ਸੀ ਤੇ ਸਾਰੇਆਂ ਨੇ ਪਸੰਦ ਵੀ ਬਹੁਤ ਕੀਤਾ ਤੇ ਤਰੀਫ ਵੀ ਬਹੁਤ ਹੋਈ ਪਰ ਉਸ ਵਕਤ ਵੀ ਮੇਰਾ ਸਾਰਾ ਧਿਆਨ ਉਸ ਵਿੱਚ ਹੀ ਸੀ ਤੇ ਵਾਰ ਵਾਰ ਉਹਨੂੰ ਹੀ ਤੱਕ ਰਿਹਾ ਸੀ ਮੈਂ…. ਤੇ ਦੋ ਚਾਰ ਦਿਨਾਂ ਤੱਕ ਛੁਟੀਆਂ ਵੀ ਹੋ ਜਾਣੀਆਂ ਸੀ ਮੈਨੂੰ ਸੀ ਕੇ ਫਿਰ ਪਤਾ ਨਹੀਂ ਕੁੱਝ ਹਿੱਲਾ ਹੋਣਾ ਕੇ ਨਹੀਂ ਮੈਂ ਸੋਚੀਆ ਕਿਉੰ ਨਾ ਕਿਸੇ ਤਰੀਕੇ ਉਸਤੋਂ ਫੇਸਬੁੱਕ ਆਈ ਡੀ ਲਈ ਜਾਵੇ ਤਾਂ ਮੈਂ ਉਹਦੇ ਇੱਕ ਦੋਸਤ ਨੂੰ ਕਿਹਾ ਏ ਕੰਮ ਕਰਨ ਲਈ ਤੇ ਉਹਨੇ ਛੁਟੀਆਂ ਤੋਂ ਇਕ ਦਿਨ ਪਹਿਲਾਂ ਇਹ ਕੰਮ ਕਰਤਾ ਤੇ ਮੈਨੂੰ ਆਈ ਡੀ ਦੇ ਦਿੱਤੀ ਮੈਂ ਉਹਨੂੰ ਰਿਕਵੈਸਟ ਭੈਜੀ ਤੇ ਉਹਦੇ ਦੋਸਤ ਨੂੰ ਕਹਿਕੇ ਮਨਜੂਰ ਕਰਵਾਈ।।

29 ਮਈ ਵਾਲੇ ਦਿਨ ਸਾਡੀ ਪਹਿਲੀ ਵਾਰ ਗੱਲ ਹੋਈ ਤੇ ਉਹਦਾ ਗੱਲ ਕਰਨ ਦਾ ਤਰੀਕਾ ਉਹਦੇ ਅਸਲੀ ਚਹਿਰੇ ਤੋਂ ਬਿਲਕੁਲ ਵੱਖ ਲੱਗਾ ਪਰ ਮੈਂ ਉਸ ਨਾਲ ਬਹੁਤ ਪਿਆਰ ਨਾਲ ਤੇ ਢੰਗ ਨਾਲ ਗੱਲ ਕਰ ਰਿਹਾ ਸੀ ਤੇ ਇਹ ਦੇਖ ਕੇ ਉਹ ਵੀ ਪਿਆਰ ਨਾਲ ਗੱਲ ਕਰਨ ਲੱਗ ਗਈ ਤੇ ਮੈਂ ਉਹਨੂੰ ਕਿਸੇ ਚੀਜ਼ ਲਈ ਜਿਆਦਾ ਨਹੀਂ ਕਿਹਾ ਪਰ...

ਉਸਤੋਂ ਇਹ ਪੁੱਛਿਆ ਕੇ ਮੈਨੂੰ ਨਾਂਹ ਕਰਨ ਦੀ ਵਜਾਹ ਕੀ ਹੈ ਤੇ ਉਹਨੇ ਦੱਸਿਆ ਕਿ ਉਹ ਕਨੈਡਾ ਜਾਣਾ ਚਾਹੁੰਦੀ ਹੈ ਤੇ ਉੱਥੇ ਜਾਕੇ ਸੈਟਲ ਹੋਣਾ ਚਾਹੁੰਦੀ ਹੈ ਉਸਤੋਂ ਬਾਅਦ ਉਹ ਇਹ ਸੱਭ ਬਾਰੇ ਸੋਚੂਗੀ ਮੈਂ ਕਿਹਾ ਚੱਲੋ ਠੀਕ ਹੈ ਪਰ ਮੈਨੂੰ ਥੌਡਾ ਇੰਤਜਾਰ ਕਰਨ ਦੇ ਤੇ ਹੱਕ ਹੈ ਜੋ ਮੈੰ ਕਰਨਾ ਚਾਉਣੇ ਉਦੋਂ ਤੱਕ ਤੇ ਕਹਿੰਦੀ ਠੀਕ ਹੈ।।

ਤੇ ਫਿਰ ਅੱਗਲੇ ਦਿਨ ਸਾਡੀ ਫੇਰ ਹੈਲੋ ਹਾਏ ਹੋਈ ਉਹਨੇ ਮੈਨੂੰ ਪੁੱਛਿਆ ਕੇ ਤੁਹਾਡੀ ਕੋਈ ਗ੍ਰਲਫਰੈਡ ਨਹੀਂ ਸੀ ਪਹਿਲਾਂ ਮੈਂ ਕਿਹਾ ਹੈਗੀ ਸੀ ਪਰ ਸਾਡਾ ਜਿਆਦਾ ਟਾਇਮ ਚੱਲਿਆ ਨਹੀਂ ਨਾ ਸਾਨੂੰ ਉਦੋਂ ਇਹ ਸੱਭ ਬਾਰੇ ਪਤਾ ਵੀ ਨਹੀਂ ਸੀ ਤੇ ਇੱਕ ਦੂਜੇ ਨੂੰ ਸਮਝਣ ;ਚ ਵੀ ਮੁਸੀਬਤ ਆਉਦੀਂ ਸੀ ਪਰ ਹਾਂ ਇੱਕ ਕਰੱਸ਼ ਸੀ ਤੇ ਉਹਦੀ ਵੀ ਕਿਸੇ ਨਾਲ ਹੋਗੀ ਪਰ ਕਦੇ ਪਿਆਰ ਵਾਲੀ ਫਿਲਿੰਗ ਨਹੀਂ ਆਈ ਕਿਸੇ ਲਈ ਫਿਲਹਾਲ ਤਾਂ ਤੇ ਆਹੀ ਚਾਉਣਾ ਜਿਸ ਨਾਲ ਹੋਵੇ ਹਮੇਸ਼ਾ ਲਈ ਹੋਵੇ ਏ ਦੋ ਦਿਨਾਂ ਵਾਲਾ ਨਹੀਂ ਚਾਹਿਦਾ ਇਸਤੋਂ ਤਾਂ ਬੰਦਾਂ ਐਵੇਂ ਹੀ ਚੰਗਾਂ।। ਪਤਾ ਨਹੀਂ ਉਹਨੂੰ ਕੀ ਹੋਇਆ ਉਹਨੂੰ ਮੇਰੀਆਂ ਗੱਲਾਂ ਪਸੰਦ ਆਈਆਂ ਜਾਂ ਮੇਰੇ ਬੋਲਾਂ ਚੋਂ ਸਚਾਈ ਦਿੱਖੀ ਉਹਨੂੰ ਉਹ ਕਹਿੰਦੀ ਕੇ ਮੈਂ ਵੀ ਤੁਹਾਨੂੰ ਪਸੰਦ ਕਰਦੀ ਹਾਂ।। ਤੇ ਆਪਾਂ ਇਹ ਰਿਸ਼ਤਾ ਅੱਗੇ ਵਧਾਈਏ ਤੇ ਪਿਆਰ ;ਚ ਤਬਦੀਲ ਕਰੀਏ ਤੇ ਕੁੱਝ ਪਲਾਂ ਲਈ ਤਾਂ ਮੈਨੂੰ ਗੱਲ ਤੇ ਯਕੀਨ ਨਹੀਂ ਆਇਆ ਤੇ ਮੈਂ ਦਵਾਰਾ ਪੁੱਛੀਆ ਕੇ ਸੱਚੀ ਕਹਿ ਰਹੇ ਹੋ ਤਾਂ ਅੱਗਿਉ ਜਵਾਬ ਆਇਆ ਜੇ ਨਹੀਂ ਯਕੀਨ ਤਾਂ ਰਹਿਣ ਦਿੰਨੇ ਆਂ ਫਿਰ ਮੈਂ ਕਿਹਾ ਨਹੀਂ ਨਹੀਂ ਆਗਿਆ ਹੁਣ😂😂ਇੱਕ ਪਾਸੇ ਤੇ ਸ਼ਰਤ ਜਿੱਤ ਗਿਆ ਤੇ ਦੂਜੇ ਪਾਸੇ ਪਿਆਰ ਦੀ ਸ਼ੁਰੂਵਾਤ ਦਿਲ ਵਿੱਚ ਵੱਖਰਾ ਹੀ ਫੀਲ ਸੀ ਤੇ ਉਸ ਸਮੇਂ ਬਹੁਤ ਕੁੱਝ ਮਹਿਸੂਸ ਕਰ ਰਿਹਾ ਸੀ।। ਪਰ ਉਹਨੇ ਨਾਲ ਹੀ ਕਹਿਤਾ ਕੇ ਆਪਣੀ ਇਸ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਦੱਸਣਾ ਪਰ ਮੈਂ ਦੋ ਜਾਣੇਆਂ ਲਈ ਮਨਾਲਿਆ ਇੱਕ ਮੇਰੇ ਪਿੰਡ ਦਾ ਮੁੰਡਾ ਜੋ ਮੇਰੇ ਨਾਲ ਜਾਦਾਂ ਸੀ ਸਕੂਲ ਤੇ ਦੂਸਰਾ ਮੇਰੇ ਕਲਾਸ ਦਾ ਆੜੀ ਜੋ ਮੇਰੇ ਨਾਲ ਹੀ ਰਹਿੰਦਾ ਸੀ ਹਮੇਸ਼ਾ ਵੇਸੇ ਤੇ ਸਾਡਾ ਅੱਠ ਕੂ ਜਾਣੇਆਂ ਦਾ ਪੱਕਾ ਗਰੁੱਪ ਸੀ ਪਰ ਪਹਿਲੇ ਪਿਰਿੰਅਡ (period) ਵਾਲਾ ਸਬਜੈਕਟ ਰੱਖਿਆ ਨਹੀਂ ਸੀ ਮੈਂ ਤੈ ਸਾਡੇ ਗਰੁੱਪ ਦੇ ਤਿੰਨ ਹੋਰ ਜਾਣੇਆਂ ਨੇ ਤੇ ਉਸ ਪਿਰਿੰਅਡ ਅਸੀਂ ਕਿਸੇ ਖਾਲੀ ਕਮਰੇ ‘ਚ ਜਾ ਖੇ ਬੈਠ ਜਾਈਦਾ ਸੀ।।

ਇੱਕ ਮਹਿਨਾ ਸਾਡੀ ਚੈਟ ਤੇ ਖੂਬ ਗੱਲ ਹੋਈ ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਇੱਕ ਦੂਸਰੇ ਬਾਰੇ ਜਾਣੀਆਂ ਤੇ ਸਮਝੀਆਂ ਜਿਸ ਨਾਲ ਸਾਡਾ ਰਿਸ਼ਤਾ ਮਜਬੂਤ ਹੁੰਦਾ ਦਿਖ ਰਿਹਾ ਸੀ ਰਾਤ ਲੇਟ ਲੇਟ ਤੱਕ ਗੱਲ ਕਰਨਾ ਪਿਆਰ ਕਰਨਾ ਲੜਨਾ ਰੁੱਸਣਾ ਮਨਾਉਣਾ ਆਦਤ ਜਹੀ ਬਣਦਾ ਜਾ ਰਿਹਾ ਸੀ ਤੇ ਮੈਂ ਉਹਦੀਆਂ ਗੱਲਾਂ ਵਿੱਚ ਖੁੰਭਦਾ ਹੀ ਜਾ ਰਿਹਾ ਸੀ।। ਉਸਨਾਲ ਗੱਲ ਕਰਕੇ ਆਪਣੇ ਆਪ ਨੂੰ ਵੱਖਰੀ ਖੁਸ਼ੀ ਦਵਾਉਣਾ ਉਹਦੇ ਔਨਲਾਇਨ ਹੋਣ ਦਾ ਇੰਤਜਾਰ ਕਰਨਾ ਉਹਦਾ ਖਿਆਲ ਰੱਖਣਾ ਜੀਵਨ ਦਾ ਹਿੱਸਾ ਜਿਹਾ ਬਣਦਾ ਜਾ ਰਿਹਾ ਸੀ ਤੇ ਇਹ ਸੱਭ ਇੱਕ ਮਹਿਨੇ ਦੀਆਂ ਛੁਟੀਆਂ ਵਿੱਚ ਹੋਈਆ ਜੋ ਮੈਨੂੰ ਮੇਰੀ ਜਿੰਦਗੀ ਦੇ ਖੂਬਸੁਰਤ ਪਲਾਂ ਵਿੱਚ ਜੋੜ ਗਿਆ।।

ਲਿਖਤ ਜਾਰੀ✍✍✍……..

ਅਸਲੀ ਕਹਾਣੀ ਤੇ ਅਧਾਰੀਤ ਜੇ ਪਸੰਦ ਆਈ ਤਾਂ ਜਰੂਰ ਦੱਸਿਉ🙏

Submitted By:- Deep Dhandian

...
...Related Posts

Leave a Reply

Your email address will not be published. Required fields are marked *

10 Comments on “ਪਿਆਰ ਤੇ ਤੜਫ (ਭਾਗ ਦੂਜਾ)”

  • like it

  • waaaah sachi bhuut vdiaa
    umeed krde tuhadi story te pyar rab sire chdawe 💓🤞

  • very interesting story I wait next part

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)