More Punjabi Kahaniya  Posts
ਰੱਜੇ-ਪੁੱਜੇ ਲ਼ੋਕ


ਪੰਜ ਸਾਲ ਪਹਿਲਾ ਰਾਹੁਲ ਦ੍ਰਵਿੜ ਨੂੰ ਭਾਰਤੀ ਕ੍ਰਿਕੇਟ ਨੂੰ ਦਿੱਤੇ ਅਸਧਾਰਨ ਯੋਗਦਾਨ ਬਦਲੇ ਬੰਗਲੌਰ ਯੂਨੀਵਰਸਿਟੀ ਨੇ
‘ਆਨਰੇਰੀ ਡਾਕਟਰੇਟ ‘ਦੀ ਉਪਾਧੀ ਦਿੱਤੀ ਸੀ।
ਰਾਹੁਲ ਨੇ ਨਾਂ ਸਿਰਫ ਓਹ ਡਿਗਰੀ ਵਾਪਿਸ ਕਰ ਦਿੱਤੀ,ਸਗੋਂ ਇਕ ਖ਼ੂਬਸੂਰਤ ਭਾਸ਼ਣ ਵੀ ਦਿੱਤਾ ਸੀ।ਉਸਨੇ ਕਿਹਾ,”ਮੇਰੀ ਪਤਨੀ ਇੱਕ ਡਾਕਟਰ ਹੈ,ਇਹ ਟਾਈਟਲ ਹਾਸਿਲ ਕਰਨ ਲਈ ਉਸਨੇ ਬਹੁਤ ਰਾਤਾਂ ਬਿਨਾ ਸੁੱਤਿਆ ਕੱਢ ਦਿੱਤੀਆਂ,ਫ਼ਿਰ ਕਿਤੇ ਜਾ ਕੇ ਇਹ ਉਹ ਅਪਣੇ ਨਾਮ ਅੱਗੇ ਡਾਕਟਰ ਸ਼ਬਦ ਵਰਤਣ ਲੱਗੀ।ਮੇਰੀ ਮਾਂ ਇੱਕ ਕਾਲਜ ਵਿੱਚ ‘ਆਰਟਸ’ ਦੀ ਪ੍ਰੋਫੈਸਰ ਸੀ। ਉਸਨੇ ਪੰਜਾਹ ਸਾਲ ਇਸ ਖ਼ਿਤਾਬ ਦਾ ਇੰਤਜ਼ਾਰ ਕੀਤਾ।ਜਿਥੋਂ ਤੱਕ ਮੇਰੀ ਗੱਲ ਹੈ, ਕੋਈ ਸ਼ੱਕ ਨਹੀਂ ਕਿ ਮੈਂ ਬਹੁਤ ਮਿਹਨਤ ਕੀਤੀ,ਅਤੇ ਕ੍ਰਿਕਟ ਨੇ ਮੈਨੂੰ ਪੈਸਾ,ਸੋਹਰਤ, ਤੇ ਲੋਕਾ ਦਾ ਪਿਆਰ ਵੀ ਦਿੱਤਾ। ਪਰ ਮੈ ਅਸਲ ਚ ਇਹ ਡਿਗਰੀ ਦਾ ਹੱਕਦਾਰ ਨਹੀਂ,ਕਿਉੰਕਿ ਮੈ ਪੜ੍ਹਾਈ ਚ ਕਦੇ ਮਿਹਨਤ ਨਹੀ ਕੀਤੀ,ਇਸ ਲਈ ਮੇਰੇ ਤੋਂ ਜਿਆਦਾ ਇਸਦਾ ਹੱਕਦਾਰ ਕੋਈ ਹੋਰ ਹੈ,ਸੋ ਬੇਹਤਰ ਹੋਵੇ ਜੇ,ਇਹ ਡਿਗਰੀ ਉਸ ਮਿਹਨਤ ਕਰਦੇ ਵਿਦਿਆਰਥੀ ਤੱਕ ਪਹੁੰਚਾਵੇ।
1952 ਚ ਇਸਰਾਇਲੀ ਸਰਕਾਰ ਨੇ ਐਲਬਰਟ ਆਈਨਸਟਾਈਨ ਨੂੰ ਪ੍ਰਧਾਨ ਮੰਤਰੀ ਬਣਨ ਦਾ ਪ੍ਰਸਤਾਵ ਦਿੱਤਾ। ਉਸਨੇ ਬੜੀ ਨਰਮਾਈ ਨਾਲ ਜਵਾਬ ਦਿੱਤਾ,”ਮੈ ਭੌਤਿਕ ਵਿਗਿਆਨ ਦਾ ਇੱਕ ਨਵਾਂ ਨਵਾਂ ਸਿਖਾਂਦਰੂ ਹਾ,ਭਲਾ ਮੇਰੇ ਵਰਗੇ ਬੂਝੜ੍ਹ ਬੰਦੇ ਨੂੰ ਰਾਜਨੀਤੀ ਦੀ ਕੀ ਸਮਝ। ਤੁਸੀ ਕੋਈ ਅਜਿਹੇ ਬੰਦੇ ਨੂੰ ਲੱਭੋ, ਜਿਹੜਾ ਇਸ ਅਹੁਦੇ ਨਾਲ ਇਨਸਾਫ਼ ਕਰ ਸਕੇ।”
ਰੂਸ ਦੇ ਪ੍ਰਸਿੱਧ ਗਣਿਤ ਵਿਗਿਆਨੀ ਗ੍ਰੇਗਰੀ ਪੈਲਾਨਮੈਨ ਨੇ ‘ ਫ਼ੀਲਡਜ ਮੈਡਲ’ ਨਾਮ ਦਾ ਵੱਕਾਰੀ ਸਨਮਾਨ ਇਹ ਕਹਿੰਦਿਆ ‘ ‘ਰਿਜੈਕਟ’ ਕਰ ਦਿੱਤਾ,”ਮੈ ਬਹੁਤ ਗ਼ਰੀਬ ਪਰਿਵਾਰ ਚ ਪਲਿਆ ਹਾਂ, ਮਾਂ ਦੇ ਮਿਹਨਤ ਨਾਲ ਕਮਾਏ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਰੱਖਦਾ ਮੈਂ ਗਣਿਤ ਵਿਗਿਆਨੀ ਬਣ ਗਿਆ। ਹੁਣ ਮੇਰੇ ਕੋਲ ਬਹੁਤ ਪੈਸਾ ਹੈ,ਮੈ ਅਪਣੀਆ ਖ਼ੋਜ ਪੈਸੇ ਜਾ ਮਸ਼ਹੂਰੀ ਲਈ ਨਹੀਂ ਕੀਤੀ ਸੀ। ਮੈ ਸਰਕਸ ਦੇ ਕਿਸੇ ਜਾਨਵਰ ਵਾਂਗ ਅਪਣੇ ਆਪ ਨੂੰ ਸ਼ੋਅ-ਪੀਸ ਬਣਦਾ ਨਹੀਂ ਦੇਖਣਾ ਚਾਹੁੰਦਾ।ਮੇਰੀ ਬੇਨਤੀ ਹੈ ਕਿ ਇਹ ਪੈਸਾ ਅਤੇ ਸਨਮਾਨ ਉਹਨਾ ਬੱਚਿਆ ਲਈ ਵਰਤਿਆ ਜਾਵੇ, ਜਿਹੜੇ ਸਾਧਨਾਂ ਦੀ ਥੋੜ ਕਰਕੇ ਅਪਣੇ ਸੁਪਨਿਆਂ ਤੋਂ ਵਾਂਝੇ ਰਹਿ...

ਜਾਂਦੇ ਨੇ।”

ਕਮਾਲ ਦੇ ਲੋਕ ਨੇ ਸਾਡੇ ਐਸੇ ਪਾਸੇ। ਇੱਕ ਕਦੇ ਰੱਜਦੇ ਨਹੀਂ, ਅਤੇ ਦੂਜੇ ਕਦੇ ਭੁੱਖੇ ਰਹਿ ਕੇ ਵੀ ਭੁੱਖ ਨਹੀਂ ਦਿਖਾਉਂਦੇ। ਕੁਦਰਤ ਦਾ ਬੜਾ ਅਜੀਬ ਦਸਤੂਰ ਹੈ ਕਿ ‘ਛੋਟਾ’ ਬਣਨ ਲਈ ਤਹਾਨੂੰ ‘ ਵੱਡਾ’ ਹੋਣਾ ਪਵੇਗਾ,ਪਰ ‘ਵੱਡਾ’ ਹੋਣ ਲਈ ਤੁਹਾਨੂੰ ‘ਛੋਟਾ’ ਹੋਣ ਦੀ ਲੋੜ੍ਹ ਨਹੀਂ।
ਪਰ ਇਹ ਗੱਲ ਸਮਝਣੀ ਬੜੀ ਔਖੀ ਆ।
ਇੱਕ ਕੌੜਾ ਸੱਚ ਇਹ ਹੈ ਕਿ ਬਿਨਾ ਕਿਸੇ ਗਿਆਨ, ਸਮਝ ਦੇ ਮੁੱਲ ਦੀਆਂ, ਸਿਫ਼ਾਰਸ਼ੀ ਡਿਗਰੀਆਂ ਚੁੱਕੀ ਫਿਰਦੇ ਪੜ੍ਹਾਕੂ, ਰਾਜਨੀਤਕ ਅਹੁਦਿਆਂ,ਸੱਤਾ ਦੇ ਲਾਲਚ ਚ ਭੱਜ ਦੌੜ ਕਰਦੇ ਲੋਕ ਜਾ ਸਰਕਾਰੇ- ਦਰਬਾਰੇ, ਸਨਮਾਨਾਂ,ਐਵਾਰਡਾਂ,ਪੁਰਸਕਾਰਾਂ ਖਾਤਿਰ ‘ਸਰਕਸ ਦੇ ਕਿਸੇ ਜਾਨਵਰ ਵਾਂਗ ਸ਼ੋਅ- ਪੀਸ ਤੱਕ ਸੀਮਤ ਹੋ ਜਾਂਣ’ ਦੀ ਦਲਦਲ ਚ ਗਲ- ਗਲ ਧਸ ਚੁੱਕੇ ਲੋਕ ਸ਼ਾਇਦ ਹੀ ਕਦੇ, ਦ੍ਰਾਵਿੜ, ਆਈਨਸਟਾਈਨ, ਜਾ ਪਲੈਨਮੈਨ ਬਣਨ ਦਾ ਖਤਰਾ ਮੁੱਲ ਲੈ ਸਕਣ।
ਸਬਰ, ਸੰਤੋਖ਼ ਨਾਲ਼ ਭਰੀਆਂ ਇਹੋ ਜੀਆ ਰੱਜੀਆਂ ਰੂਹਾਂ ਨੂੰ ਦੇਖਕੇ ਕਿੰਨੇ ਲੋਕਾਂ ਦਾ ਸਿਰ ਸਨਮਾਨ ਨਾਲ਼ ਝੁਕ ਜਾਂਦਾ,ਕਈ ਵਾਰੀ ਜਦੋਂ ਅਪਣੇ ਆਪ ਵਿੱਚੋ ਤਹਾਨੂੰ ਇੱਕ ਹੰਕਾਰੀ, ਹੋਸ਼ੇ, ਅਤੇ ਝੂਠੇ ਮਨੁੱਖ ਦੀ ਬੋਅ ਆਉਣ ਲੱਗੇ ਤਾਂ ਅਜਿਹੇ ਲੋਕਾਂ ਦੇ ਚਿਹਰੇ- ਮੋਹਰਿਆਂ ਨੂੰ ਅੱਖਾਂ ਅੱਗੇ ਸਿਰਜ ਕੇ ਦੁਆ ਕਰ ਲਿਆ ਕਰੋ। ਯਕੀਨ ਕਰਿਓ, ਤੁਹਾਡੀ ਦੁਆਂ ਉਸਦੀ ਦਰਗਾਹ ਚ ਪਰਵਾਨ ਹੋ ਜਾਵੇਗੀ।
” ਆ ਊ ਊ ਕਰਦਾ ਫਿਰੇ ਵਿੱਚ ਗਲੀਆਂ,
ਤੇਰੇ ਵਿੱਚ ਕਰਾਮਾਤ ਬੜੀ ਐ ਵੇ।
ਮੇਰੇ ਜਿਹਾ ਕੀ ਰੱਬ ਨੂੰ ਯਾਦ ਕਰਨਾ,
ਜਿੰਨਾ ਅੰਨ ਦੀ ਖਾਣੀ ਧੜ੍ਹੀ ਐ ਵੇਂ।
ਮੁਸਲਮਾਨ ਦੇ ਵਾਸਤੇ ਕਬਰ ਮਾਠਾ
ਹਿੰਦੂ ਵਾਸਤੇ ਅੰਤ ਨੂੰ ਮੜ੍ਹੀ ਐ ਵੇ।
ਨਹੀਂ ਮਾਣ ਨਿਮਾਣੀਆ ਬੁਲਬੁਲਾਂ ਨੂੰ
ਤੇਰੇ ਹੱਥ ਗੁਲਾਬ ਦੀ ਛੜੀ ਐ ਵੇ।
ਖ਼ਾਦਿਮ ਸ਼ਾਹ ਜਹਾਨ ਦਾ ਮੌਜ ਮੇਲਾ
ਛੱਡ ਜਾਵਣਾ ਘੜੀ ਦੀ ਘੜੀ ਐ ਵੇ।
ਇੰਟਰਨੈੱਟ ਤੋਂ ਧੰਨਵਾਦ ਸਹਿਤ- ਮੱਖਣ ਸਿੰਘ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)