More Punjabi Kahaniya  Posts
ਰਵੱਈਆ


ਰਵੱਈਆ
ਅਸੀਂ ਜ਼ਿੰਦਗੀ ਨੂੰ ਕਿਵੇਂ ਲੈਂਦੇ ਹਾਂ । ਇਹੀ ਨਿਰਧਾਰਿਤ ਕਰਦਾ ਹੈ ਕਿ ਜ਼ਿੰਦਗੀ ਕਿਵੇਂ ਲਗਦੀ ਹੈ ਜਾਂ ਚਲਦੀ ਹੈ । ਬੱਸ ਸੋਚਣ ਅਤੇ ਸਮਝਣ ਦਾ ਹੀ ਫਰਕ ਹੈ । ਨਤੀਜੇ ਪੂਰੀ ਤਰਾਂ ਬਦਲ ਜਾਂਦੇ ਹਨ ।
ਬੈਂਕ ਦੀ ਨੋਕਰੀ ਦੋਰਾਨ ਬਹੁਤਾ ਕੰਮ ਦਸਤਖ਼ਤ ਨਾਲ ਹੀ ਹੂੰਦਾ ਹੈ । ਜਾਂ ਬਾਕੀ ਨੋਕਰੀ ਵਾਲੇ ਵੀ ਦਸਤਖ਼ਤ ਨਾਲ ਹੀ ਜੂੰਮੇਵਾਰੀਆਂ ਨਿਭਾਉਂਦੇ ਹਨ । ਪਰ ਹੋ ਸਕਦਾ ਹੈ ਦੂਸਰਾ ਇਸ ਬਾਰੇ ਇਹ ਸੋਚੇ ਜਾਂ ਸਮਝੇ ਕਿ ਦਸਤਖ਼ਤ ਕਰਨਾ ਬੱਸ ਸਾਰਾ ਦਿਨ ਆਪਣਾ ਨਾਮ ਲਿਖਣਾ ਹੀ ਹੈ । ਕੋਈ ਕੰਮ ਕਰਨਾ ਨਹੀ ਹੈ । ਇਹ ਬੈਂਕ ਵਿੱਚ ਸੱਚੀ ਘਟਨਾ ਤੇ ਅਧਾਰਤ ਹੈ ।
ਇਕ ਬਹੁਤ ਨਾਮੀ ਹਾਈ ਕੋਰਟ ਦੇ ਮੁੱਖ ਜੱਜ ਸਾਹਿਬਾ ਦੇ ਤਿੰਨੇ ਬੱਚੇ ਕਲਾਤਮਕ ਰੁਚੀ ਵਾਲੇ ਸੀ । ਇਕ ਬਹੁਤ ਵੱਡੇ ਲੇਖਕ, ਇਕ ਹੋਰ ਕਲਾ ਵਿੱਚ ਮਾਹਰ ਅਤੇ ਲੜਕੀ ਵੀ ਇਸੀ ਤਰਾਂ । ਤਿੰਨੇ ਆਪਣੇ ਆਪਣੇ ਕਮਰਿਆਂ ਵਿੱਚ ਮਸਤ ਰਹਿੰਦੇ । ਕਾਗ਼ਜ਼ ਵੀ ਫਟਦੇ ਰਹਿੰਦੇ , ਰੰਗਾਂ ਨਾਲ...

ਵੀ ਘਰ ਵਿੱਚ ਗਾਹ ਪਿਆ ਰਹਿੰਦਾ ।
ਜੱਜ ਸਾਹਿਬਾ ਦੇ ਦਫਤਰ ਵਿੱਚ ਇਕ ਕਰਮਚਾਰੀ ਨੇ ਜੱਜ ਸਾਹਿਬਾ ਦੇ ਘਰੇਲੂ ਨੋਕਰ ਨੂੰ ਜੱਜ ਸਾਹਿਬਾ ਦੇ ਬੱਚਿਆ ਬਾਰੇ ਪੁੱਛਿਆ ਤਾਂ ਉਸ ਨੇ ਇਹੀ ਕਿਹਾ ਕਿ ਸਾਰੇ ਵਿਹਲੜ ਨੇ । ਇਕ ਕਾਗ਼ਜ਼ ਫਾੜੀ ਅਤੇ ਥੱਲੇ ਸੁੱਟੀ ਜਾਂਦਾ ਹੈ , ਇਕ ਰੰਗਾਂ ਨਾਲ ਵਕਤ ਖਰਾਬ ਕਰੀ ਜਾਂਦਾ ਹੈ ਅਤੇ ਇਕ ਬੱਸ ਘਰ ਵਿੱਚ ਗਾਣਾ ਹੀ ਗਾਈ ਜਾਂਦੀ ਹੈ । ਉਸ ਸੇਵਾਦਾਰ ਨੂੰ ਇਹ ਨਹੀਂ ਸੀ ਪਤਾ ਕੀ ਇਹ ਇਕ ਤਪੱਸਿਆ ਅਤੇ ਘਾਲਣਾ ਹੈ । ਉਸ ਲਈ ਇਹ ਸਮੇਂ ਦੀ ਬਰਬਾਦੀ ਸੀ ।
ਫਰਕ ਬੱਸ ਇਹੀ ਸੀ ਅਤੇ ਹੈ ਕਿ ਤੁਸੀਂ ਕਿਸੀ ਨੂੰ ਵੀ ਕਿਹੜੇ ਪਾਸੇ ਤੌ ਦੇਖਦੇ ਹੋ । ਤੁਹਾਡਾ ਰਵੱਈਆ ਹੀ ਫਰਕ ਪਾਉਂਦਾ ਹੈ ।
ਜਸਮੀਤ
03/01/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)