ਮੈਂ ਇੱਕ ਝੱਲੀ ਜਿਹੀ ਕੁੜੀ, ਜੋ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ। ਜਿਸਨੂੰ ਪਿਆਰ ਨਾਮ ਦੇ ਸ਼ਬਦ ਤੋਂ ਵੀ ਨਫ਼ਰਤ ਸੀ।ਜੋ ਪਿਆਰ ਨੂੰ ਸਮੇਂ ਦੀ ਬਰਬਾਦੀ ਤੇ ਜਿਸਮਾਂ ਦੇ ਖੇਲ ਤੋ ਵੱਧ ਕੁਝ ਨਹੀਂ ਸਮਝਦੀ ਸੀ।ਆਪ ਕਦੋਂ ਕਿਸੇ ਨੂੰ ਜਾਨ ਤੋਂ ਵੀ ਵੱਧ ਪਿਆਰ ਕਰ ਬੈਠੀ ਪਤਾ ਹੀ ਨਾ ਚੱਲਿਆ। ਕਾਫ਼ੀ ਸਮਾਂ ਪਹਿਲਾਂ, ਜਦੋਂ ਮੈਂ ਨਵਾਂ-ਨਵਾਂ ਕਾਲਜ਼ ਸ਼ੁਰੂ ਕੀਤਾ ਸੀ, ਉਦੋਂ ਕਿਸੇ ਸ਼ੋਸ਼ਲ ਸਾਈਟ ਤੇ ਮੇਰੀ ਮੁਲਾਕਾਤ ਅਮਨ ਨਾਲ ਹੋਈ। ਜੋ ਉਸ ਸਮੇਂ ਕਾਫੀ ਉਦਾਸ ਤੇ ਪ੍ਰੇਸ਼ਾਨ ਸੀ। ਜਿਸਦਾ ਕਾਰਣ ਉਸਦੀ ਪ੍ਰੇਮਿਕਾ ਵੱਲੋਂ ਦਿੱਤਾ ਗਿਆ ਧੋਖਾ ਸੀ। ਉਸ ਨੂੰ ਇੱਕ ਦੋਸਤ ਚਾਹੀਦਾ ਸੀ ਜੋ ਹਰ ਦੁੱਖ-ਸੁੱਖ ਵਿਚ ਉਸ ਦਾ ਸਹਾਰਾ ਬਣ ਸਕੇ। ਮੈਂ ਵੀ ਆਪਣੀ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਤੋਂ ਦੁੱਖੀ ਸੀ, ਸ਼ਾਇਦ ਇਸ ਲਈ ਮੈਨੂੰ ਉਸ ਦਾ ਸਾਥ ਚੰਗਾ ਲੱਗਾ। ਬਹੁਤ ਥੋੜੇ ਸਮੇਂ ਵਿਚ ਹੀ ਅਸੀਂ ਵਧੀਆ ਦੋਸਤ ਬਣ ਗਏ। ਜਿੰਨੀਂ ਮੈਂ ਉਸ ਦੀ ਪ੍ਰਵਾਹ ਕਰਦੀ ਸੀ ਉਸ ਤੋਂ ਕਿਤੇ ਵੱਧ ਉਸ ਨੂੰ ਮੇਰੀ ਫ਼ਿਕਰ ਸੀ। ਉਸ ਨੇ ਮੈਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸਿਆ ਸੀ, ਮੈਂ ਵੀ ਉਸ ਨੂੰ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਹੀ ਸਮਝਣ ਲੱਗ ਗਈ ਸੀ।
ਇੱਕ ਦਿਨ ਉਸਦਾ ਮੈਸੇਜ ਆਇਆ।
ਅਮਨ: ਹੈਲੋ
ਮੈਂ: ਹਾਂਜੀ
ਅਮਨ: ਕੀ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ ਹੋ?
ਮੈਂ:...
ਨਹੀਂ, ਮੈਂ ਫੋਨ ਤੇ ਗੱਲ ਨਹੀਂ ਕਰ ਸਕਦੀ। (ਕਿਉਂਕਿ ਉਸ ਸਮੇਂ ਮੇਰੇ ਕੋਲ ਆਪਣਾ ਮੋਬਾਇਲ ਨਹੀਂ ਸੀ ਮੈਂ ਪਾਪਾ ਦੇ ਫੋਨ ਤੋਂ ਉਸ ਨਾਲ ਗੱਲ ਕਰਦੀ ਸੀ)
ਅਮਨ: ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ।
ਮੈਂ: ਨਹੀਂ, ਇਹ ਗੱਲ ਨਹੀਂ ਹੈ। ਮੈਂ ਆਪਣਾ ਮੋਬਾਇਲ ਲੈ ਕੇ ਤੁਹਾਨੂੰ ਨੰਬਰ ਦੇ ਦਵਾਂਗੀ।
ਅਮਨ: ਇਹ ਬਸ ਬਹਾਨੇ ਹੀ ਨੇਂ , ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਤਾਂ ਮੈਂ ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਕੋਈ ਮੈਸੇਜ ਨਹੀਂ ਕਰਾਂਗਾ।
ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਸ ਦਿਨ ਤੋਂ ਬਾਅਦ ਤਿੰਨ-ਚਾਰ ਦਿਨ ਮੇਰੀ ਅਮਨ ਨਾਲ ਕੋਈ ਗੱਲ ਨਾ ਹੋੲੀ। ਮੈਂ ਬਹੁਤ ਮੈਸੇਜ ਕੀਤੇ ਪਰ ਉਸਦਾ ਕੋਈ ਜਵਾਬ ਨਾ ਆਇਆ।
ਜਾਰੀ…
ਇਹ ਮੇਰੀ ਪਹਿਲੀ ਕਹਾਣੀ ਹੈ। ਇਹ ਕਹਾਣੀ ਲਿਖਣ ਦਾ ਮੇਰਾ ਇੱਕ ਹੀ ਮਕਸਦ ਹੈ ਕਿ ਕਿਸੇ ਤਰ੍ਹਾਂ ਇਹ ਕਹਾਣੀ ਉਸ ਤੱਕ ਪਹੁੰਚ ਜਾਵੇ ਜਿਸ ਲਈ ਲਿਖੀ ਹੈ। ਜੇ ਕਹਾਣੀ ਵਧੀਆ ਲੱਗੀ ਤਾਂ ਕੋਮੈਂਟ ਕਰਕੇ ਜ਼ਰੂਰ ਦੱਸਿਓ। ਇਸ ਦਾ ਅਗਲਾ ਭਾਗ ਮੈਂ ਜਲਦੀ ਹੀ ਤੁਹਾਡੇ ਨਾਲ ਸਾਂਝਾ ਕਰਾਂਗੀ।
Access our app on your mobile device for a better experience!
Joginder Singh bhatthal
😊
amrik Sroye
great value 👍
Amritpal Kaur
👍
Nisha Bedi
very nice story dear 2 nd part v Jldi post kryo
jaspreet kaur
Rab kre jroor tuhadi story us tk paunche g..gbu🙏🏻🙏🏻
jagjit singh
nice
Anmol Sandhu Amolk
Heart touch
sidhu
ma ve ek writter hmm story mera kol ve bhut ne thusi mera nal ek var gall karo
sidhu
thoda kol ta us da number a.. thusi khud us nu call kar layo
ਤਲਾਸ਼ ਆਪਣੇ ਆਪ ਦੀ
thx g comment krn lyi
Lovepreet kaur
ਕਹਾਣੀ ਦੀ ਸ਼ੁਰੂਆਤ ਮੇਰੀ ਕਹਾਣੀ ਵਰਗੀ ਹੈ. ਬਹੁਤ ਅੱਛਾ .
Balwant
Yaar aaj de time vich eda pta ni kyo hoia pia ga , jina time apa kise di gal man de aw , ona time oh apa nu changa samgda ga . jado koi v apa apni marji ja koi problem karke hor gal keh dine aw ,ta koi yakeen hi nahi karda ,
Drx Parvej
ਬਹੁਤ ਗਲਤ ਹੋਇਯਾ ਤੁਹਾਡੇ ਨਾਲ
Rajvir kaur
Nice