ਜਦੋਂ ਕਣਕਾਂ ਸੁਨਹਿਰੀ ਰੰਗ ਦੀਆਂ ਹੋਣ ਲੱਗਦੀਆਂ ਤਾਂ ਸੁਬ ਕਰਨ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ, ਮੇਰੀ ਉੱਮਰ ਉਦੋਂ ਤੇਰਾਂ- ਚੌਦਾਂ ਸਾਲਾਂ ਦੀ ਹੋਣੀ ਆ ਸਾਨੂੰ ਸੁਬ ( ਬੇੜਾ ) ਕਰਾਉਣ ਦਾ ਬਹੁਤ ਚਾਅ ਹੁੰਦਾਂ ਸੀ, ਦਾਦਾ ਜੀ ਪਹਿਲਾਂ ਹੀ ਕਹਿ ਦਿੰਦੇ ਕਿ ਪੁੱਤਰਾ ਅੱਜ ਪਰਾਲੀ ਨੂੰ ਚੰਗੀ ਤਰਾਂ ਪਾਣੀ ਲਾ ਲਈ, ਸ਼ਾਮਾਂ ਨੂੰ ਆਪਾਂ ਕਣਕ ਦੀਆਂ ਭਰੀਆਂ ਬੰਨਣ ਲਈ ਸੁਬ ਕਰਨੇ ਨੇ, ਸ਼ਰੀਕੇ ਚੋਂ ਮੇਰੇ ਤਾਇਆ ਜੀ ਤੇ ਉਨ੍ਹਾਂ ਦਾ ਮੁੰਡਾ, ਉਹ ਸਾਡੇ ਸੁਬ ਕਰਵਾਉਂਦੇ ਸੀ, ਤੇ ਅਸੀਂ ਉਨ੍ਹਾਂ ਦੇ, ਉਂਝ ਅਸੀਂ ਘਰਦਿਆਂ ਨਾਲ ਪੰਜ ਰੂਪ ਸੈਕੜਾਂ ਰੇਟ ਵੀ ਤੈਅ ਕਰ ਲੈਂਦੇ ਸੀ, ਪਰ ਲਏ ਕਦੇ ਨਹੀਂ ਦਾਦਾ ਜੀ ਕਹਿੰਦੇ ਜਦੋਂ ਕਣਕ ਮੰਡੀ “ਚ, ਵੇਚ ਕੇ ਆਵਾਂਗੇ ਤਾਂ ਥੋਨੂੰ ਇਹਨਾਂ ਪੈਸਿਆਂ ਦੀਆਂ ਜਲੇਬੀਆਂ ਖਵਾ ਦੇਣੀਆਂ ਨੇ, ਸਾਡੇ ਤਾਂ ਜਲੇਬੀਆਂ ਦਾ ਨਾ ਸੁਣ ਕੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਸੀ, ਤੇ ਅਸੀਂ ਛੇਤੀ ਹੀ ਮਨ ਜਾਂਦੇ ਸੀ, ਦੇਰ ਰਾਤ ਤੱਕ ਨਾਲੇ ਦਾਦਾ ਜੀ ਤੋਂ ਕਹਾਣੀਆਂ ਸੁਣੀ ਜਾਂਣੀਆ, ਤੇ ਨਾਲੇ ਸੁਬ ਕਰਾਈ ਜਾਣੇ, ਦਾਦਾ ਜੀ ਪੰਜ ਛੇ ਫੁੱਟ ਤੇ ਇੱਕ ਲਾਈਨ ਖਿੱਚ ਦਿੰਦੇ, ਕਿ ਇਸ...
ਤੋਂ ਅੱਗੇ ਨਹੀਂ ਟੱਪਣਾ ਤਾਂ ਕਿ ਸੁਬ ਵੱਡੇ ਛੋਟੇ ਨਾ ਹੋ ਜਾਣ, ਫਿਰ ਦਾਦਾ ਜੀ ਅਤੇ ਤਾਇਆ ਜੀ ਨੇ ਢਾਈ, ਲਾਈ ਜਾਣੀ, ਤੇ ਅਸੀਂ ਇੱਕ ਫੁੱਟ ਕ ਦੇ ਡੰਡੇ ਨਾਲ ਗੇੜੇ ਦਿੰਦੇ ਹੁੰਦੇ ਸੀ। ਜਿਨ੍ਹਾਂ ਲਾਣਿਆ ਦੀ ਜ਼ਮੀਨ ਬਹੁਤ ਜ਼ਿਆਦਾ ਹੁੰਦੀ ਸੀ, ਉਹ ਆਂਢ-ਗੁਆਂਢ ਚੋਂ ਇੱਕ ਦੂਜੇ ਨਾਲ ਬੀੜੀ ਕਰ ਲੈਂਦੇ ਸੀ, ਭਾਵ ਕਿ ਪਹਿਲਾਂ ਇੱਕ ਘਰ ਦੇ ਸੁਬ ਕਰ ਲੈਣੇ, ਫਿਰ ਦੂਜੇ ਦੇ, ਰਲ੍ਹ ਮਿਲ ਕੇ ਕੰਮ ਚਲਾ ਲੈਂਦੇ ਸੀ। ਤੂੜੀ ਦੇ ਕੁੱਪ ਬੰਨ੍ਹਣ ਲਈ ਵੀ ਪਰਾਲ਼ੀ ਦੇ ਸੂਬਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਪਰੁ ਉਹਨਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਸੀ,ਕਈ ਵਾਰ ਉਨ੍ਹਾਂ ਸੂਬਾਂ ਨੂੰ ਹੀ ਜੋੜ ਕੇ ਦੁਬਾਰਾ ਵਰਤ ਲੈਂਦੇ ਸੀ।
ਅੱਜ ਕੱਲ੍ਹ ਤਾਂ ਕੰਬਾਈਨਾਂ ਦਾ ਜਮਾਨਾ ਆ ਗਿਆ, ਸੁਬਾਂ ਦੀ ਲੋੜ ਹੀ ਨਹੀਂ ਪੈਂਦੀ, ਜ਼ਿਆਦਾ ਤਰ ਕਣਕਾਂ ਦੀ ਕਟਾਈ ਕੰਬਾਈਨ ਤੋਂ ਹੀ ਕਰਾਈ ਜਾਂਦੀ ਹੈ।
“ਦਵਿੰਦਰ ਸਿੰਘ ਰਿੰਕੂ,
Access our app on your mobile device for a better experience!