More Punjabi Kahaniya  Posts
ਤਿੰਨੋਂ ਪੁੱਤਰ


ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਅੰਕਲ ਜੀ ਨੇ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ…
ਅਡਵਾਂਸ ਫੜਦਿਆਂ ਨਾਲ ਹੀ ਸਾਰਿਆਂ ਨੂੰ ਸਮਝਾ ਦਿੱਤਾ ਕੇ ਆਂਟੀ ਬੇਸ਼ੱਕ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ…
ਉਹ ਸਾਰੇ ਸਟੂਡੈਂਟ ਸਨ..ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ..”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ ਨਹੀਂ ਆਉਣਾ..ਸਫਾਈ ਰੱਖਣੀ ਪੈਣੀ..ਜੇ ਮਿਊਜ਼ਿਕ ਉਚੀ ਲੱਗਾ ਹੋਇਆ ਤਾਂ ਤੁਹਾਡੀ ਖੈਰ ਨਹੀਂ..ਬਾਹਰੋਂ ਘਾਹ ਕੱਟਣਾ ਤੁਹਾਡੀ ਜੁੰਮੇਵਾਰੀ ਹੋਵੇਗੀ..ਫੋਨ ਤੇ ਹੌਲੀ ਗੱਲ ਕਰਨੀ ਏ”

ਉਹ ਸਾਰੇ ਚੁੱਪ ਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ..!

ਹੁਣ ਆਂਟੀ ਦਾ ਗੱਲ ਗੱਲ ਤੇ ਗੁੱਸੇ ਹੋ ਕੇ ਉਚੀ-ਉਚੀ ਬੋਲਣਾ ਲਗਪਗ ਰੋਜ ਦੀ ਰੁਟੀਨ ਜਿਹਾ ਬਣ ਗਿਆ ਸੀ..
ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕੇ ਪਤਾ ਨਹੀਂ ਅੰਕਲ ਏਨਾ ਕੁਝ ਕਿੱਦਾਂ ਸਹਿ ਲੈਂਦਾ ਏ..!

ਫੇਰ ਪਤਾ ਲੱਗਾ ਕੇ ਤਿੰਨ ਪੁੱਤਰ ਸਨ..ਸਾਰੇ ਵਿਆਹੇ ਵਰੇੇ..

ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ..ਸ਼ਾਇਦ ਏਹੀ ਵਜਾ ਸੀ ਘਰ ਵਿਚ ਪਏ ਰਹਿੰਦੇ ਹਰ ਵੇਲੇ ਦੇ ਕਲਾ ਕਲੇਸ਼ ਦਾ…!

ਉਸ ਦਿਨ ਸੁਵੇਰੇ-ਸੁਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ..ਲੱਗਦਾ ਆਂਟੀ ਘਰੇ ਨਹੀਂ ਸੀ..

ਬਾਹਰ ਦਾ ਬੂਹਾ ਖੁੱਲ੍ਹਾ ਦੇਖ ਜਦੋਂ ਉੱਪਰ ਨੂੰ ਗਏ ਤਾਂ ਵੇਖਿਆ ਆਂਟੀ ਰਸੋਈ ਵਿਚ ਭੁੰਜੇ ਡਿੱਗੀ ਬੇਹੋਸ਼ ਪਈ ਸੀ..

ਇੱਕ ਨੇ ਓਸੇ ਵੇਲੇ ਐਂਬੂਲੈਂਸ ਬੁਲਾ ਲਈ..ਦੂਜੇ ਨੇ ਸੈਰ...

ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਨੂੰ ਦੌੜ ਗਿਆ..!
ਮਿੰਟਾ ਸਕਿੰਟਾਂ ਵਿਚ ਹੀ ਡਾਕਟਰੀ ਸਹਾਇਤਾ ਅੱਪੜ ਗਈ ਤੇ ਦੋ ਕੂ ਘੰਟਿਆਂ ਬਾਅਦ ਹਸਪਤਾਲ ਦੇ ਆਈ.ਸੀ.ਯੂ ਵਿਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਕੇ ਦਿਲ ਦਾ ਵੱਡਾ ਦੌਰਾ ਸੀ ਤੇ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ..ਆਂਟੀ ਅੱਜ ਮੁੱਕ ਗਈ ਸੀ”

ਮਗਰੋਂ ਉਹ ਤਿੰਨੇ ਨਿਯਮਤ ਤਰੀਕੇ ਨਾਲ ਹਸਪਤਾਲ ਵਿਚ ਹਾਜਰੀ ਭਰਦੇ ਰਹੇ ਤੇ ਚੋਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ..!

ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਪੁੱਛਣ ਲੱਗੀ ਕੇ ਹੁਣ ਤੁਸੀਂ ਸਾਰੇ ਏਨਾ ਸ਼ਾਂਤ ਕਿਓਂ ਰਹਿੰਦੇ ਓ ਤੇ ਪਹਿਲਾਂ ਵਾਂਗ ਹੱਲਾ ਗੁੱਲਾ ਤੇ ਰੌਲਾ ਰੱਪਾ ਕਿਓਂ ਨਹੀਂ ਕਰਦੇ..ਅਖੀਰ ਕੀ ਗੱਲ ਹੋ ਗਈ?

“ਕਿਓੰਕੇ ਤੁਸੀਂ ਗੁੱਸਾ ਕਰਦੇ ਹੋ..ਤੇ ਝਿੜਕਾਂ ਵੀ ਮਾਰਦੇ ਓ”..ਇੱਕ ਝਕਦਾ ਹੋਇਆ ਬੋਲਿਆ..!
“ਹਾਂ ਝਿੜਕਾਂ ਤੇ ਹੁਣ ਵੀ ਪੈਣਗੀਆਂ..ਪਰ ਅੱਗੇ ਇਹ ਝਿੜਕਾਂ ਇੱਕ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ “ਮਾਂ” ਮਾਰਿਆ ਕਰੂ..!

ਅਗਲੇ ਹੀ ਪਲ ਤਿੰਨਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੋਈ ਆਂਟੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਉਸਦੇ ਤਿੰਨੋਂ ਪੁੱਤਰ ਅੱਜ ਘਰ ਵਾਪਿਸ ਪਰਤ ਆਏ ਹੋਣ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

5 Comments on “ਤਿੰਨੋਂ ਪੁੱਤਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)