ਮਿੰਨੀ ਕਹਾਣੀ….ਜ਼ਮੀਰ
—————————
ਚੋਣਾਂ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਸੀ।ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਵਾਇਦੇ ਲੋਕਾਂ ਨਾਲ ਕੀਤੇ ਜਾ ਰਹੇ ਸਨ।
ਪਾਰਟੀ ਲੀਡਰਾਂ ਦੇ ਚਮਚੇ ਚੋਰੀ ਛਿੱਪੇ ਘਰ ਘਰ ਜਾ ਕੇ ਵੋਟ ਬਦਲੇ ਕੁੱਝ ਲੈ ਕੇ ਜਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਵੋਟ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਲੋਕਾਂ ਨੂੰ ਰਾਜ਼ੀ ਕਰ ਰਹੇ ਸੀ।
ਜਦੋਂ ਇਸ ਗੱਲ ਦਾ ਪਤਾ ਸਾਡੇ ਪਰਿਵਾਰ ਨੂੰ ਲਗਾ ਤਾਂ ਉਹ ਆਪਸ ਵਿੱਚ ਗਲਬਾਤ ਕਰਨ ਲਗੇ… ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਲਿਆ ਗਿਆ ….ਕਿ ਇਸ ਵਾਰ ਵੋਟਾਂ ਉਸੇ ਪਾਰਟੀ ਨੂੰ ਪਾਵਾਂਗੇ ਜੋ ਸਾਨੂੰ ਸਾਡੇ ਵੋਟ ਦੀ ਵੱਧ ਕੀਮਤ ਦੇਊ।
ਕਿਉਂਕਿ ਉਹ ਜਾਣਦੇ ਹਨ ਕਿ ਲੀਡਰਾਂ ਦੇ ਵਾਅਦੇ ਸਿਰਫ ਵੋਟਾਂ ਤਾਈਂ ਹਨ…ਜਿਤਣ ਤੋਂ ਬਾਅਦ ਤਾਂ ਇਹ ਕਿਸੇ ਦੀ ਸੁਣਦੇ ਈ ਨਹੀਂ…ਕੰਮ ਦੀ ਤਾਂ ਗੱਲ ਹੀ ਛੱਡੋ।
ਪਰੰਤੂ ਇਸ ਗੱਲ ਦੀ ਬਿੜਕ ਜਦ ਸਾਡੇ...
ਆਜ਼ਾਦੀ ਘੁਲਾਟੀਏ ਰਹਿ ਚੁੱਕੇ ਬਜ਼ੁਰਗ ਦਾਦੇ ਨੂੰ ਲਗੀ ਤਾਂ ਉਸ ਨੇ ਪਰਿਵਾਰ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ…ਅਤੇ ਠੰਡਾ ਹਉਕਾ ਭਰ ਕਹਿਣ ਲੱਗਾ..”ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ..ਕਿਉਂਕਿ ਜਿਸ ਦੇਸ਼ ਦੇ ਲੀਡਰ ਰਿਸ਼ਵਤਖੋਰੀ, ਭਿ੍ਸਟਾਚਾਰੀ, ਬੇਇਮਾਨੀ,ਧੋਖਾਧੜੀ ਵਿੱਚ ਸਾਮਿਲ ਨੇ..ਉਥੇ ਤੁਹਾਡੇ ਤੋਂ ਚੰਗੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?ਕਿਉਂਕਿ ਤੁਸੀਂ ਵੀ ਤਾਂ ਏਸ ਗੰਧਲੇ ਵਾਤਾਵਰਨ ਵਿਚੋਂ ਹੀ ਸਾਹ ਲੈ ਰਹੇ ਹੋ…..ਤੁਹਾਡੇ ਖੂਨ ਵਿੱਚ ਵੀ ਇਹ ਰਿਸ਼ਵਤਖੋਰੀ ਦਾ ਵਾਇਰਸ ਜਗ੍ਹਾ ਬਣਾ ਚੁੱਕਾ ਹੈ”।
ਪਰੰਤੂ ਮੇਰੀ ਗੱਲ ਤੁਸੀਂ ਸਾਰੇ ਕੰਨ ਖੋਲ੍ਹਕੇ ਧਿਆਨ ਨਾਲ ਸੁਣ ਲਵੋ..! “ਮੇਰੇ ਜੀਵਤ ਰਹਿੰਦਿਆਂ ਆਪਣੇ ਪਰਿਵਾਰ ਦਾ ‘ਜ਼ਮੀਰ ‘ ਮੈਂ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦਿਆਂਗਾ।”✍️
ਸੁਨੀਲ ਕੁਮਾਰ