Posts Uploaded By ਪੰਜਾਬੀ ਕਹਾਣੀਆਂ

Sub Categories

ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , ” ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ
ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ ।
ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , ” ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ , ਲੋਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਜਿੰਨੀਂ ਅਕਲ ਨੀਂ।
ਤੇ ਫਿਰ ਉਹ ਵਲੈਤੋਂ ਆਇਆ ਮੇਰੇ ਸਾਹਮਣੇ ਬੈਠਾ , ਮੇਰੇ
ਬਾਪੂ ਦੀਆਂ ਨਜਰਾਂ ਚ ਨਜਰਾਂ ਪਾ ਬੁੱਲ੍ਹਾਂ ਚ ਸਿਗਰਟ ਸੁਲਗਾ ਰਿਹਾ ਸੀ , ਮੇਰੇ ਨਕਸ਼ ਤੇ ਮੇਰੇ ਬਾਪੂ ਦਾ ਘਰ ਸਭ ਪਸੰਦ ਸੀ ਉਹਨੂੰ ਤੇ ਉਹਦੇ ਮਾਪਿਆਂ ਨੂੰ, ਬਸ ਕਹਿੰਦੇ ”
ਰਤਾ ਕੁ ਸ਼ਹਿਰੀ ਤੌਰ ਤਰੀਕੇ ਜਿਹਿਆਂ ਵਾਲਾ ਪਹਿਰਾਵਾ ਤੇ ਫੈਸ਼ਨ ਜਿਹਾ ਕਰਿਆ ਕਰੇ , ਤੁਹਾਨੂੰ ਤਾਂ ਪਤਾ ਹੀ ਏ ਵਲੈਤੀ ਮੁੰਡਿਆਂ ਦੀ ਪਸੰਦ ਦਾ।
ਉਨਾਂ ਦੇ ਜਾਣ ਤੋਂ ਬਾਅਦ ਮਾਂ ਨੂੰ ਬਾਪੂ ਆਖ ਰਿਹਾ ਸੀ , ਸੰਨ 87 ਚ , ” ਜੀਤ ਕੁਰੇ ਵਲੈਤੀ ਮੁੰਡੇ ਕਿਤੇ ਧਰੇ ਪਏ ਨੇਂ?
ਵੀਰ ਕੁਰ ਦੀ ਤੇ ਆਪਣੀਂ ਤਾਂ ਸੁਣ ਲਈ ਏ ਰੱਬ ਨੇਂ, ਥੋੜੇ ਬਹੁਤੇ ਐਬ ਕਿਹਦੇ ਧੀ ਪੁੱਤਰ ਚ ਨੀਂ ਹੁੰਦੇ?
ਤੇ ਹੁਣ 30 ਵਰਿਆਂ ਬਾਅਦ ਵੀ ਉਹ ਸਿਗਰਟ ਇਓਂ ਹੀ ਧੁਲਖਾਓਂਦਾ ਏ ਬਾਪੂ ਦੇ ਕੋਲ ਬਹਿਕੇ ਤੇ ਚਾਹ ਰੰਗੀ ਜਿਹੀ ਬੋਤਲ ਵੀ ਕਦੀ ਕਦੀ ਆਪਣੇਂ ਅੰਦਰ ਅੱਧੀ ਤੋਂ ਜਿਆਦਾ ਸੁੱਟ ਜਦ ਮੈਨੂੰ ਆਖਦਾ ਏ ” ਸੜੇ ਜਿਹੇ ਪਿੰਡ ਤੋਂ ਵਲੈਤ ਦੇ ਕਾਰਡ ਵਾਲੀ ਬਣੀਂ ਏ ਮੇਰੇ ਕਰਕੇ , ਹੰਕਾਰ ਚ ਡੁੱਬਿਆ ਜਦੋਂ ਗਾਲਾਂ ਕੱਢਦਾ ਏ ਮੈਨੂੰ ਤਾਂ ਮਾਂ ਅੱਜ ਵੀ ਮੈਨੂੰ ਇਹ ਆਖ ਚੁੱਪ ਕਰਾ ਦਿੰਦੀ ਏ ,
” ਧੀਆਂ ਤਾਂ ਦੋ ਘਰਾਂ ਦਾ ਮਾਣ ਹੁੰਦੀਆਂ ਨੇਂ , ਲੋਕੀ ਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਅਕਲ ਨੀਂ।
Rupinder Sandhu.

...
...

ਜਦੋਂ 1991 ਵਿੱਚ ਮੇਰਾ ਵਿਆਹ ਸ਼ਫੀਕ ਗੌਰੀ ਨਾਲ ਹੋਇਆ ਤਾਂ ਮੇਰੀ ਉਮਰ 19 ਸਾਲ ਦੀ ਸੀ । ਉਹਨਾਂ ਦੇ ਤਬਾਦਲੇ ਹੁੰਦੇ ਰਹਿੰਦੇ ਸੀ ਅਤੇ ਉਹ ਮੇਰੇ ਤੋਂ ਲੰਬੇ ਸਮੇਂ ਲਈ ਦੂਰ ਵੀ ਰਹਿੰਦੇ ਸੀ । ਸ਼ੁਰੂਆਤ ਵਿੱਚ ਮੇਰੇ ਲਈ ਇਹ ਬਹੁਤ ਮੁਸ਼ਕਿਲ ਸੀ, ਪਰ ਉਹ ਮੈਨੂ ਸਮਝਾਉਂਦੇ ਸੀ ਕਿ ਸੈਨਿਕ ਦੀ ਪਤਨੀ ਹੋਣਾ ਕੀ ਹੁੰਦਾ ਹੈ । ਉਸ ਜਮਾਨੇ ਵਿੱਚ ਮੋਬਾਇਲ ਫੋਨ ਨਹੀਂ ਹੁੰਦੇ ਸਨ । ਮੈਂ ਘੰਟਿਆ ਬੱਧੀ ਫੋਨ ਕੋਲ ਬੈਠ ਕੇ ਉਹਨਾਂ ਦੀ ਕਾਲ ਦਾ ਇੰਤਜ਼ਾਰ ਕਰਿਆ ਕਰਦੀ ।
ਅਸੀਂ ਦੋਨੋ ਇੱਕ ਦੂਜੇ ਨੂੰ ਚਿੱਠੀ ਲਿਖਿਆ ਕਰਦੇ । ਮੇਰੇ ਪਤੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਰੋਜ ਮੈਨੂੰ ਚਿੱਠੀ ਪ੍ਰਾਪਤ ਹੋਵੇ ਤਾਂ ਮੈਂ ਉਹਨਾਂ ਲਈ ਛੋਟੇ – ਛੋਟੇ ਨੋਟ ਲਿਖਿਆ ਕਰਦੀ ਸੀ । ਉਹਨਾਂ ਦੇ ਸਮਾਨ ਵਿੱਚ ਛੋਟੇ- ਛੋਟੇ ਸਰਪਰਾਈਜ਼ ਛੁਪਾ ਦਿੰਦੀ । ਅਗਲੇ ਕੁਝ ਸਾਲ ਉਹਨਾਂ ਦੀ ਪੋਸਟਿੰਗ ਖਤਰਨਾਕ ਇਲਾਕਿਆਂ ਵਿੱਚ ਹੋਈ । ਉਸ ਸਮੇਂ ਪੰਜਾਬ ਅਤੇ ਕਈ ਉੱਤਰੀ ਇਲਾਕੇ ਖਤਰਨਾਕ ਹੋਇਆ ਕਰਦੇ ਸਨ । ਉਹਨਾਂ ਦੀ ਪੋਸਟਿੰਗ ਸ੍ਰੀਨਗਰ, ਤ੍ਰਿਪੁਰਾ ਅਤੇ ਪੰਜਾਬ ਹੋ ਚੁੱਕੀ ਸੀ । ਉਹ ਕਈ ਦਿਨਾਂ ਤੱਕ ਘਰੋਂ ਬਾਹਰ ਰਹਿੰਦੇ । ਪਰ ਮੈਂ ਉਦੋਂ ਤੱਕ ਖੁਦ ਨੂੰ ਮਜਬੂਤ ਕਰ ਲਿਆ । ਮੈਂ ਆਪਣੀ ਅਤੇ ਬੱਚਿਆਂ ਦੀ ਦੇਖ਼ਭਾਲ ਕਰਨ ਲੱਗੀ ।
ਮੈਂ ਇਹ ਜਾਣ ਚੁੱਕੀ ਸੀ ਕਿ ਉਹਨਾਂ ਦਾ ਪਹਿਲਾ ਪਿਆਰ ਉਹਨਾਂ ਦਾ ਦੇਸ਼ ਹੈ । ਪਤਨੀ ਅਤੇ ਬੱਚੇ ਦੂਜੇ ਨੰਬਰ ਤੇ ਆਉਂਦੇ ਹਨ ।
1999 ਵਿੱਚ ਉਹ ਸ੍ਰੀਨਗਰ ਫੀਲਡ ਪੋਸਟਿੰਗ ਤੇ ਸਨ । ਉਹ ਇੱਕ ਖਤਰਨਾਕ ਇਲਾਕਾ ਸੀ ਇਸ ਲਈ ਪਰਿਵਾਰ ਨੂੰ ਨਾਲ ਰਹਿਣ ਦੀ ਇਜਾਜ਼ਤ ਨਹੀਂ ਸੀ । ਮੈਂ ਬੈਂਗਲੋਰ ਵਿੱਚ ਰਹਿਣ ਲੱਗੀ ।
28 ਜੂਨ 2001 ਨੂੰ ਅਸੀਂ ਆਖਰੀ ਵਾਰ ਗੱਲ ਕੀਤੀ । ਉਹਨਾਂ ਨੇ ਮੇਰੀ ਖੈਰ ਪੁੱਛੀ ਅਤੇ ਮੈਨੂੰ ਦੱਸਿਆ ਕਿ ਉਹ ਜੰਗਲ ਵਿੱਚ ਸੈਨਿਕ ਟਰੇਨਿੰਗ ਵਿੱਚ ਹਨ । ਉਹ ਬੱਚਿਆਂ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਉਹ ਆਪਣੇ ਕਜ਼ਨਜ਼ ਨਾਲ ਖੇਡ ਰਹੇ ਸਨ ਅਤੇ ਬਹੁਤ ਸ਼ੋਰ ਸ਼ਰਾਬਾ ਵੀ ਸੀ । ਮੈਂ ਉਹਨਾਂ ਨੂ ਕਿਹਾ ਕਿ ਉਹ ਬੇਸ ਤੇ ਪਹੁੰਚ ਕੇ ਗੱਲ ਕਰਨ । ਮੈਨੂ ਅੱਜ ਵੀ ਆਪਣੀ ਇਸ ਗੱਲ ਤੇ ਬਹੁਤ ਅਫਸੋਸ ਹੁੰਦਾ ਹੈ ।
1 ਜੁਲਾਈ 2001 ਨੂੰ ਸ਼ਾਮ ਕਰੀਬਨ ਸਾਢੇ 6 ਵਜੇ ਕੁਝ ਸੈਨਾ ਦੇ ਅਧਿਕਾਰੀ ਅਤੇ ਉਹਨਾਂ ਦੀਆਂ ਪਤਨੀਆਂ ਮੇਰੇ ਘਰ ਆਈਆਂ । ਅਚਾਨਕ ਇੱਕ ਔਰਤ ਨੇ ਮੈਨੂੰ ਬਿਠਾਇਆ ਤੇ ਦੱਸਿਆ ਕਿ ਮੇਜਰ ਗੌਰੀ ਹੁਣ ਨਹੀਂ ਰਹੇ ।
ਉਹ ਆਪਣੀ ਗੱਲ ਕਹਿ ਚੁੱਕੀ ਸੀ ਪਰ ਮੈਨੂੰ ਲੱਗਿਆ ਕਿ ਮੈਂ ਗਲਤ ਸੁਣਿਆ ਹੈ । ਸ਼ਾਇਦ ਕੋਈ ਗਲਤੀ ਹੋਈ ਹੈ । ਉਹਨਾਂ ਦੱਸਿਆ ਕਿ ਉਹ ਸਵੇਰ ਤੋਂ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਫੋਨ ਲਾਈਨਾਂ ਵਿੱਚ ਦਿੱਕਤ ਦੀ ਵਜਹ ਕਰਕੇ ਨਹੀਂ ਕਰ ਪਾਏ ।
Operation Rakshak ਦੌਰਾਨ ਹੋਈ ਆਹਮੋ ਸਾਹਮਣੇ ਦੀ ਦੀ ਲੜਾਈ ਵਿੱਚ ਮੇਜਰ ਗੌਰੀ ਸ਼ਹੀਦ ਹੋ ਗਏ ਸਨ । ਉਹਨਾਂ ਦੇ ਨਾਲ ਹੀ ਮੇਰੀ ਪੂਰੀ ਜ਼ਿੰਦਗੀ ਰੁਕ ਜੀ ਗਈ । ਮੇਰੇ ਨੇੜੇ-ਤੇੜੇ ਜੋ ਵੀ ਸੀ ਇਓਂ ਲੱਗਿਆ ਸਭ ਖਤਮ ਹੋ ਗਿਆ । ਉਹ ਆਖਰੀ ਦਿਨ ਸੀ ਜਦੋਂ ਮੈਨੂੰ ਉਹਨਾਂ ਵੱਲੋਂ ਚਿੱਠੀ ਪ੍ਰਾਪਤ ਹੋਈ । ਅਗਲੇ ਦਿਨ ਮੈਂ ਏਅਰਪੋਰਟ ਗਈ, ਉਹਨਾਂ ਨੂੰ ਆਖਰੀ ਵਾਰ ਰਿਸੀਵ ਕਰਨ । ਇਸ ਵਾਰ ਉਹ ਇੱਕ ਬਕਸੇ ਵਿੱਚ ਆਏ, ਤਿਰੰਗੇ ਵਿੱਚ ਲਿਪਟੇ ਹੋਏ । ਮੈਂ ਬਹੁਤ ਰੋਈ । ਉਹਨਾਂ ਨੇ ਮੈਨੂੰ ਹਮੇਸ਼ਾ ਮਜਬੂਤ ਰਹਿਣ ਲਈ ਕਿਹਾ । ਜਦੋਂ ਉਹਨਾਂ ਨੇ ਆਖਰੀ ਵਾਰ ਗੱਲ ਕੀਤੀ ਤਾਂ ਵੀ ਮੈਨੂੰ ਮਜਬੂਤ ਰਹਿਣ ਲਈ ਕਿਹਾ ਸੀ ਪਰ ਮੈਂ ਉਹਨਾਂ ਤੋਂ ਬਿਨਾਂ ਜੀਓਣ ਦੀ ਕਲਪਨਾ ਵੀ ਨਹੀਂ ਸੀ ਕੀਤੀ ।
ਮੈਂ ਉਹਨਾਂ ਦੇ ਕੱਪੜਿਆਂ ਅਤੇ ਵਰਦੀ ਨੂੰ ਇੱਕ ਬਕਸੇ ਵਿੱਚ ਰੱਖ ਦਿੱਤਾ । ਮੈਂ ਅੱਠ ਸਾਲਾਂ ਤੱਕ ਉਹਨਾਂ ਦੇ ਕੱਪੜਿਆਂ ਨੂੰ ਨਹੀਂ ਧੋਇਆ ਕਿਉਂਕਿ ਮੈਂ ਉਸ ਅਹਿਸਾਸ ਤੇ ਭਾਵਨਾਵਾਂ ਦੇ ਨਾਲ ਰਹਿਣਾ ਚਾਹੁੰਦੀ ਸੀ । ਉਹਨਾਂ ਦੇ ਪੈਸੇ ਹਜੇ ਵੀ ਉਹਨਾਂ ਦੇ violet ਚ ਪਏ ਹਨ । ਮੈਂ ਅੱਜ ਵੀ ਉਹਨਾਂ ਦੀਆਂ ਚਿੱਠੀਆਂ ਪੜ੍ਹਦੀ ਹਾਂ । ਮੈਂ ਇੱਕ ਮਾਂ ਅਤੇ ਪਿਤਾ ਦਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰਦੀ ਹਾਂ । ਅੱਜ ਮੈਂ ਕਰਨਾਟਕਾ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਬਿਹਤਰੀ ਲਈ ਕੰਮ ਕਰਦੀ ਹਾਂ ।
ਜਦੋਂ ਮੇਜਰ ਸ਼ਫੀਕ ਸ਼ਹੀਦ ਹੋਏ ਸਨ ਤਾਂ ਮੇਰੀ ਉਮਰ 29 ਸਾਲ ਸੀ । ਲੋਕਾਂ ਨੇ ਮੈਨੂੰ ਜ਼ਿੰਦਗੀ ‘ਚ ਅੱਗੇ ਵਧਣ ਲਈ ਕਿਹਾ ਪਰ ਉਹ ਮੇਰੇ ਨਾਲ ਸਨ, ਮੇਰੇ ਨਾਲ ਹਨ ਅਤੇ ਹਮੇਸ਼ਾ ਰਹਿਣਗੇ ।

ਸਲਮਾ ਸ਼ਫੀਕ ਗੌਰੀ,
ਤਸਵੀਰ – ਸੇਂਥਿਲ ਕੁਮਾਰ (via- being you)

...
...

ਉਹ ਹਰ ਵਰ੍ਹੇ ਸਿਆਲਾਂ ਚ ਹਿੰਦੂਸਤਾਨ ਦੇ ਸਭ ਤੋਂ ਸੋਹਣੇ ਸੂਬੇ ਤੋਂ ਪੰਜ ਦਰਿਆਵਾਂ ਦੀ ਧਰਤੀ ਤੇ ਸ਼ਾਲ ,ਲੋਈਆਂ ਕੋਟੀਆਂ ਲੈ ਕੇ ਆਉਂਦਾ ਸੀ । ਇੱਥੋਂ ਦੇ ਲੋਕਾਂ ਚ ਆ ਕੇ ਉਹਨੂੰ ਅਪਣਾਪਨ ਮਹਿਸੂਸ ਹੁੰਦਾ ਸੀ । ਦੋ ਤਿੰਨ ਮਹੀਨੇ ਦੱਬ ਕੇ ਮਹਿਨਤ ਕਰਨ ਤੋਂ ਬਾਅਦ ਉਹ ਵਾਪਸ ਚਲਾ ਜਾਂਦਾ ਸੀ ,,,,ਜਿਸ ਸੂਬੇ ਤੋਂ ਉਹ ਆਉਂਦਾ ਸੀ ਉੱਥੇ ਕਮਾਈ ਦੇ ਸਾਧਨ ਬਹੁਤ ਘੱਟ ਸੀ । ਉਸ ਸੂਬੇ ਤੇ ਅੱਤਬਾਦ ਦਾ ਕਦੇ ਨਾ ਮਿਟਣ ਵਾਲਾ ਦਾਗ ਲੱਗਿਆ ਹੋਣ ਕਰਕੇ ਕੋਈ ਵੀ ਕਾਰੋਬਾਰੀ ਉੱਥੇ ਪੈਸੇ ਲਾਉਣ ਨੂੰ ਤਿਆਰ ਨਹੀਂ ਸੀ ਉਹ ਲੋਕ ਫੌਜ਼ ਦੀਆਂ ਰਫਲਾਂ ਦੀ ਛਾਂ ਹੇਠ ਜਿੰਦਗੀ ਕੱਟ ਰਹੇ ਸੀ । ,,,,ਕਈ ਵਾਰ ਫੌਜ਼ ਉਪਰ ਝੂਠੇ ਮੁਕਾਬਲੇ ਤੇ ਬਲਾਤਕਾਰਾਂ ਦੇ ਦੋਸ਼ ਲੱਗੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ ,,,,ਉਹਦੀ ਉਮਰ 27 ਕ ਸਾਲ ਦੀ ਅਤੇ ਉਹ ਪਿਛਲੇ 10 ਸਾਲਾਂ ਤੋਂ ਪੰਜਾਬ ਆ ਰਿਹਾ ਸੀ ਇੱਥੇ ਉਸ ਦੇ ਕਈ ਦੋਸਤ ਬਣ ਗਏ ਸੀ ਜਿੰਨਾ ਵਿਚੋਂ ਇੱਕ ਗੁਰਬਚਨ ਸਿੰਘ ਸੀ ,,,,,,ਗੁਰਬਚਨ ਸਿੰਘ ਦਾ ਸਾਰਾ ਪਰਿਵਾਰ ਗੁਰ ਸਿੱਖ ਸੀ । ਜਦੋਂ ਉਹ ਪੰਜਾਬ ਆਉਂਦਾ ਸੀ ਤਾਂ ਗੁਰਬਚਨ ਕੇ ਘਰ ਹੀ ਰੁਕਦਾ ਸੀ । ਸਵੇਰ ਦੀ ਰੋਟੀ ਗੁਰਬਚਨ ਕੇ ਘਰ ਖਾ ਕੇ ਫਿਰ ਉਹ ਆਪਣੇ ਕੰਮ ਧੰਦੇ ਚਲਾ ਜਾਂਦਾ ਸੀ । ਫਿਰ ਰਾਤ ਨੂੰ ਵਾਪਸ ਆਉਂਦਾ ਸੀ । ਗੁਰਬਚਨ ਨੇ ਕਦੇ ਵੀ ਉਸ ਤੋਂ ਕਰਾਇਆ ਨਹੀਂ ਲਿਆ ਸੀ ਪਰ ਉਹ ਮੁਫਤ ਚ ਰਹਿਣ ਤੇ ਖਾਣ ਨੂੰ ਹਰਾਮ ਸਮਝਦਾ ਸੀ ਇਸ ਲਈ ਜਦੋਂ ਵੀ ਉਹ ਪੰਜਾਬ ਆਉਂਦਾ ਸੀ ਤਾਂ ਆਪਣੇ ਸੂਬੇ ਦੀਆਂ ਬਣੀਆਂ ਇੱਕ ਦੋ ਲੋਈਆਂ ਤੇ ਸ਼ਾਲਾਂ ਗੁਰਬਚਨ ਦੇ ਪਰਿਵਾਰ ਲਈ ਲੈ ਕੇ ਆਉਂਦਾ ਸੀ । ਇਸ ਵਾਰ ਜਦੋਂ ਉਹ ਆਇਆ ਸੀ ਤਾਂ ਉਹ ਬਹੁਤ ਖੁਸ਼ ਸੀ ਉਸਦਾ ਨਿਕਾਹ ਹੋਣ ਵਾਲਾ ਸੀ ਉਸਨੇ ਗੁਰਬਚਨ ਤੋਂ ਉਸਦੇ ਘਰ ਦ ਪਤਾ ਆਪਣੀ ਡਾਅਰੀ ਤੇ ਲਿਖਵਾ ਲਿਆ ਸੀ ਤੇ ਆਪਣੇ ਘਰ ਦਾ ਪਤਾ ਤੇ ਫੋਨ ਨੰਬਰ ਵੀ ਉਸਨੂੰ ਨੋਟ ਕਰਵਾ ਦਿੱਤਾ ਸੀ ਤਾਂ ਜੋ ਨਿਕਾਹ ਦਾ ਸੱਧਾ ਪੱਤਰ ਭੇਜਿਆ ਜਾ ਸਕੇ ਇਸ ਵਾਰ ਉਹ ਤਿੰਨ ਦੀ ਥਾਂ ਚਾਰ ਮਹੀਨੇ ਲਾ ਕੇ ਗਿਆ ਸੀ ਉਸਦੇ ਜਾਣ ਤੋਂ ਦੋ ਕੇ ਮਹੀਨੇ ਬਾਅਦ ਫੌਜ਼ ਨੇ ਇੱਕ ਮੁਕਾਬਲੇ ਵਿੱਚ ਉਸ ਸੂਬੇ ਦੇ ਇੱਕ ਮਸ਼ਹੂਰ ਅੱਤਵਾਦੀ ਨੂੰ ਮਾਰਿਆ ਸੀ ਫੌਜ਼ ਜਿਸ ਨੂੰ ਅੱਤਵਾਦੀ ਦੱਸਦੀ ਸੀ ਸੂਬੇ ਦੇ ਲੋਕ ਉਸਨੂੰ ਆਪਣਾ ਸਹੀਦ ਮੰਨਦੇ ਤਾਂ ਹੀ ਫੌਜ਼ ਦੇ ਰੋਕਣ ਦੇ ਬਾਵਜੂਦ ਇੱਕ ਲੱਖ ਤੋਂ ਉਪਰ ਬੰਦਾ ਉਹਨੂੰ ਦਫਨਾਉਣ ਆਇਆ ਸੀ । ਸੂਬੇ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਸੀ ਕੇਂਦਰ ਵੱਲੋਂ ਫੌਜ਼ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਸੀ 48 ਤੋਂ ਵੱਧ ਮੌਤਾਂ ਹੋ ਚੁੱਕਿਆਂ ਸੀ 100 ਤੋਂ ਵੱਧਾ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਹਜਾਰਾਂ ਲੋਕ ਜਖਮੀ ਹੋ ਗਏ ਸੀ । ਇੱਧਰ ਪੰਜਾਬ ਚ ਬੈਠੇ ਗੁਰਬਚਨ ਨੂੰ ਉਸਦੇ ਪਰਿਵਾਰ ਦੀ ਫਿਕਰ ਖਾ ਰਹੀ ਸੀ ਫੌਨ਼ ਉਸਦਾ ਲੱਗ ਨਹੀਂ ਰਿਹਾ ਸੀ ਮੋਬਾਈਲ ਸੇਵਾ ਸਰਕਾਰ ਵੱਲੋਂ ਬੰਦ ਕੀਤੀ ਹੋਈ ਸੀ । ਇਹ ਸਭ ਦੇਖ ਕੇ ਗੁਰਬਚਨ ਨੂੰ ਪੰਜਾਬ ਦੇ ਕਾਲੇ ਦਿਨ ਦੀ ਯਾਦ ਆ ਗਈ ਜਿਸ ਦੀਆਂ ਕਹਾਣੀਆਂ ਉਸਨੇ ਆਪਣੇ ਦਾਦੇ ਤੋਂ ਸੁਣੀਆਂ ਸੀ ,,,,ਬੜਾ ਸਮਾਂ ਸੋਚਣ ਤੋਂ ਬਾਅਦ ਇਕ ਦਿਨ ਤੜਕੇ ਨਿੱਤਨੇਮ ਕਰਕੇ ਗੁਰਬਚਨ ਲੁਧਿਆਣੇ ਆਲੀ ਬੱਸ ਬੈਠ ਗਿਆ ਅੱਜ ਉਸਨੇ ਕਰਪਾਨ ਸਵਾ ਫੁੱਟੀ ਪਾਈ ਸਿਰ ਤੇ ਪੱਗ ਦੀ ਜਗ੍ਹਾ ਦੁਮਾਲਾ ਬੰਨ੍ਹਿਆ ਸੀ ਨਾਲ 10 ਹਜਾਰ ਰੁਪਏ ਲੈ ਲਏ ਸੀ ਜੋ ਉਸਨੇ ਕਿਸੇ ਤੋਂ ਉਧਾਰ ਮੰਗੇ ਸੀ । ਲੁਧਿਆਣੇ ਤੋਂ ਜੰਮੂ ਤਵੀ ਰੇਲ ਗੱਡੀ ਵਿੱਚ ਬੈਠ ਗਿਆ ਉਹ ਪਹਿਲਾਂ ਕਦੇ ਜੰਮੂ ਨਹੀਂ ਗਿਆ ਸੀ ਪਤਾ ਨੀ ਕੀ ਚੀਜ਼ ਸੀ ਜੋ ਉਸਨੂੰ ਆਪਣੇ ਵੱਲ ਖਿੱਚ ਰਹੀ ਸੀ ਸ਼ਾਮ ਨੂੰ ਉਹ ਜੰਮੂ ਪੁੱਜ ਗਿਆ ਸੀ ਇੱਥੇ ਉਹ ਇੱਕ ਗੁਰੂ ਘਰ ਵਿੱਚ ਰਾਤ ਰੁਕਿਆ ਤੇ ਅੰਮ੍ਰਿਤ ਵੇਲੇ ਨਿੱਤਨੇਮ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸ੍ਰੀਨਗਰ ਲਈ ਰਵਾਨਾ ਹੋ ਗਿਆ ਕਿਉਂ ਕਿ ਉਸਦਾ ਪਿੰਡ ਸ਼੍ਰੀਨਗਰ ਤੋਂ 10 ਕਿ ਮੀ ਦੀ ਦੂਰੀ ਤੇ ਸੀ । ਗੁਰੂ ਘਰ ਵਿਚ ਕਿਸੇ ਨੇ ਉਹਨੂੰ ਦੱਸਿਆ ਪਹਿਲੀ ਬੱਸ 5 ਵਜੇ ਜਾਂਦੀ ਆ ਨਾਲ ਹੀ ਉੱਥੇ ਦੇ ਹਲਾਂਤਾਂ ਤੋਂ ਜਾਣੂ ਕਰਵਾਇਆ । ਪਰ ਉਸਦੇ ਮਨ ਚ ਕੋਈ ਖੌਫ ਨਹੀਂ ਸੀ ਸ਼੍ਰੀਨਗਰ ਪਹੁੰਚ ਕੇ ਉਸਨੇ ਇੱਕ ਲੋਕਲ ਬੰਦੇ ਤੋਂ ਉਸ ਪਤੇ ਬਾਰੇ ਪੁੱਛਿਆ ਤੇ ਆਪਣੀ ਮੰਜਿਲ ਵੱਲ ਤੁਰ ਪਿਆ ਬੈਸੇ ਤਾਂ ਸ਼੍ਰੀਨਗਰ ਚ ਕਰਫਿਊ ਲੱਗਾ ਹੋਇਆ ਸੀ ਪਰ ਚਾਰ ਘੰਟੇ ਦੀ ਛੋਟ ਦਿੱਤੀ ਹੋਈ ਸੀ ਛੋਟ ਹੋਣ ਦੇ ਵਾਬਜੂਦ ਜਿਆਦਾਤਰ ਦੁਕਾਨਾਂ ਬੰਦ ਸੀ ਕੋਈ ਟਾਵਾਂ ਟਾਵਾਂ
ਬੰਦਾ ਹੀ ਸੜਕ ਤੇ ਦਿਖ ਰਿਹਾ ਸੀ । ਸੜਕ ਤੇ ਥਾਂ ਥਾਂ ਲੋਕਾਂ ਦੇ ਖੂਨ ਦੇ ਨਿਸ਼ਾਨ ਸੀ ਪੈਰਾਂ ਦੀਆਂ ਜੁੱਤੀਆਂ ਕੱਪੜਿਆਂ ਦੇ ਟੁਕੜੇ ਹਰ ਜਗ੍ਹਾ ਖਿਲਰੇ ਪਏ ਸੀ । ਦੁਕਾਨਾਂ ਦੇ ਸਟਰਾਂ ਤੇ ਉਰਦੂ ਤੇ ਅੰਗਰੇਜ਼ੀ ਵਿੱਚ ਅਜਾਦ ਕਸ਼ਮੀਰ ਦੀ ਮੰਗ ਲਿਖੀ ਹੋਈ ਸੀ ।
ਉਹ ਤੁਰਦਾ ਤੁਰਦਾ ਉਸਦੇ ਪਿੰਡ ਪਹੁੰਚ ਗਿਆ ਤੇ ਕਿਸੇ ਤੋਂ ਉਸਦੇ ਘਰ ਦਾ ਪਤਾ ਪੁੱਛਿਆ ਪਿੰਡ ਛੋਟਾ ਹੀ ਸੀ ਉਹ ਬੰਦਾ ਉਸਨੂੰ ਉਸਦੇ ਘਰ ਮੂਹਰੇ ਛੱਡ ਆਇਆ । ਉਸਨੇ ਘਰ ਅੱਗੇ ਪਹੁੰਚ ਕੇ ਉਸਦਾ ਨਾਮ ਲੈ ਕੇ ਆਵਾਜ਼ ਮਾਰੀ ਘਰ ਵਿੱਚ ਲਾਇਟ ਨਹੀਂ ਸੀ ਇੱਕ ਦੀਵਾ ਜਗ ਰਿਹਾ ਸੀ । ਘਰ ਵਿਚੋਂ ਇੱਕ ਸੱਠ ਕੇ ਸਾਲ ਦਾ ਬਜੁਰਗ ਬਾਹਰ ਆਇਆ ਉਹ ਗੁਰਬਚਨ ਵੱਲ ਦੇਖ ਬਹੁਤ ਹੈਰਾਨ ਹੋਇਆ ਤੇ ਪੁੱਛਿਆ ” ਕੋਨ ਹੋ ਆਪ ” ।
“ਮੈਂ ਗੁਰਬਚਨ ਸਿੰਘ ਆ ਜੀ ਆਪਕੇ ਬੇਟੇ ਇਕਲਾਖ਼ ਦਾ ਦੋਸਤ ਪੰਜਾਬ ਤੋਂ ਆਇਆਂ ” ।
ਅਪਣੇ ਬੇਟੇ ਦਾ ਨਾਮ ਸੁਣ ਕੇ ਉਸ ਬਜੁਰਗ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਤੇ ਉਹ ਬਜੁਰਗ ਬਾਂਹ ਫੜ ਕੇ ਗੁਰਬਚਨ ਨੂੰ ਘਰ ਅੰਦਰ ਲੈ ਗਿਆ ਤੇ ਪੀਣ ਲਈ ਪਾਣੀ ਦਿੱਤਾ ਤੇ ਰੋਟੀ ਲਈ ਪੁੱਛਿਆ । ਪਰ ਗੁਰਬਚਨ ਦੀਆਂ ਨਜ਼ਰਾਂ ਅਪਣੇ ਦੋਸਤ ਨੂੰ ਲੱਭ ਰਹੀਆਂ ਸੀ । ਇਕਲਾਖ਼ ਦੀ ਅੰਮੀ ਤੇ ਦੋ ਭੈਣਾਂ ਵੀ ਉੱਥੇ ਆ ਗਈਆਂ ਉਸਦੇ ਅੱਬੂ ਨੇ ਉਨ੍ਹਾਂ ਨੂੰ ਗੁਰਬਚਨ ਸਿੰਘ ਬਾਰੇ ਦੱਸਿਆ
ਇਕਲਾਖ਼ ਦੀ ਅੰਮੀ ਉਸ ਬਾਰੇ ਸਭ ਜਾਣਦੀ ਸੀ ਇਕਲਾਖ ਨੇ ਉਸ ਬਾਰੇ ਸਭ ਕੁੱਝ ਦੱਸਿਆ ਹੋਇਆ ਸੀ । ਜਦੋਂ ਗੁਰਬਚਨ ਨੇ ਉਸਦੀ ਅੰਮੀ ਤੋਂ ਇਕਲਾਖ਼ ਬਾਰੇ ਪੁੱਛਿਆ ਤਾਂ ਉਹ ਉੱਚੀ ਉੱਚੀ ਰੋਣ ਲੱਗੀ । ਇਹ ਨਫਰਤ ਦੀ ਹਨੇਰੀ ਉਨ੍ਹਾਂ ਦੇ ਘਰ ਦੇ ਚਿਰਾਗ ਨੂੰ ਬੁਝਾ ਚੁੱਕੀ ਸੀ ।
ਗੁਰਬਚਨ ਇਹ ਸਭ ਸੁਣ ਕੇ ਜਵਾ ਬੁੱਤ ਬਣ ਗਿਆ ਸੀ ਉਸਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਡਿੱਗ ਰਹੇ ਸੀ । ਉਸ ਦੀਆਂ ਅੱਖਾਂ ਸਾਹਮਣੇ ਇਕਲਾਖ਼ ਦਾ ਹੱਸਦਾ ਚਿਹਰਾ ਘੁੰਮ ਰਿਹਾ ਸੀ । ਘਰ ਦਾ ਇੱਕੋ ਇੱਕ ਕਮਾਊ ਜੀਅ ਦੁਨੀਆਂ ਤੋਂ ਦੂਰ ਚਲਾ ਗਿਆ ਸੀ ।
ਗੁਰਬਚਨ ਨੇ ਉਨ੍ਹਾਂ ਨੂੰ ਕਿਹਾ ਮੈ ਥੋਨੂੰ ਸਭ ਨੂੰ ਲੈਣ ਆਇਆਂ ਹਾਂ
ਤੁਸੀਂ ਮੈਨੂੰ ਵੀ ਆਪਣਾ ਪੁੱਤਰ ਸਮਝੋ ਹੁਣ ਇਸ ਪਰਿਵਾਰ ਦੀ ਜਿੰਮੇਵਾਰੀ ਮੇਰੇ ਉਪਰ ਹੈ ਇਹ ਸਭ ਸੁਣ ਕੇ ਇਕਲਾਖ਼ ਦੇ ਘਰਵਾਲੇ ਦੰਗ ਰਹਿ ਗਏ ਸੀ ਕਿਵੇਂ ਕੋਈ ਬੇਗਾਨਾ ਇੰਨੀਆਂ ਮੁਸ਼ਕਲਾਂ ਝੱਲ ਕੇ ਉਨ੍ਹਾਂ ਲਈ ਇਨ੍ਹਾਂ ਕੁੱਝ ਕਰ ਸਕਦਾ ਹੈ ਉਨ੍ਹਾਂ ਨੇ ਗੁਰੂ ਦੇ ਸਿੱਖਾਂ ਬਾਰੇ ਸੁਣਿਆ ਬਹੁਤ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਅੱਖੀਂ ਦੇਖ ਲਿਆ ਸੀ । ਦੂਜੇ ਦਿਨ ਅੰਮ੍ਰਿਤ ਵੇਲੇ ਉਹਨੇ ਨਿੱਤਨੇਮ ਕੀਤਾ ਤੇ ਇਕਲਾਖ਼ ਦੇ ਘਰ ਵਾਲਿਆਂ ਨੇ ਨਵਾਜ਼ ਪੜ੍ਹੀ ਤੇ ਉਹ ਪੰਜਾਬ ਲਈ ਤੁਰ ਪਏ ।,,ਗੁਰਬਚਨ ਨੇ ਆਪਣੇ ਨਾਲ ਲਿਆਂਦੇ ਰੁਪਇਆਂ ਵਿਚੋਂ ਥੋੜੇ ਆਪਣੇ ਕੋਲ ਰੱਖ ਕੇ ਬਾਕੀ ਉਸ ਪਿੰਡ ਦੇ ਜਰੂਰਤਮੰਦ ਲੋਕਾਂ ਚ ਵੰਡ ਦਿੱਤੇ । ਜਦੋਂ ਉਹ ਜੰਮੂ ਤੋਂ ਲੁਧਿਆਣੇ ਲਈ ਟਰੇਨ ਚ ਬੈਠੇ ਤਾਂ ਡੱਬੇ ਚ ਬੈਠੇ ਲੋਕ ਉਨ੍ਹਾਂ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸੀ । ਗੁਰਬਚਨ ਨੇ ਅਪਣਾ ਇੱਕ ਹੱਥ ਕਿਰਪਾਨ ਨੂੰ ਪਾਇਆ ਸੀ ਉਹ ਕਿਸੇ ਪ੍ਰਕਾਰ ਦੇ ਹਮਲੇ ਲਈ ਬਿਲਕੁਲ ਤਿਆਰ ਸੀ । ਉਹ ਸ਼ਾਮ ਨੂੰ ਲੁਧਿਆਣੇ ਪਹੁੰਚ ਚੁੱਕੇ ਸੀ । ਇੱਥੋਂ ਉਹ ਟੈਕਸੀ ਕਰਕੇ ਉਨ੍ਹਾਂ ਨੂੰ ਆਪਣੇ ਪਿੰਡ ਲੈ ਗਿਆ ਸੀ ਉਸਦਾ ਪਿੰਡ ਮਲੇਰਕੋਟਲੇ ਬਿਲਕੁੱਲ ਨਾਲ ਸੀ । ਰਾਤ ਨੂੰ ਉਹ ਆਪਣੇ ਘਰ ਪਹੁੰਚ ਗਏ ਸੀ ਉਸਦੇ ਘਰ ਵਾਲੇ ਆਪਣੇ ਪੁੱਤਰ ਦੀ ਇਸ ਦਰਿਆ ਦਿੱਲੀ ਤੋਂ ਬਹੁਤ ਖੁਸ਼ ਹੋਏ ਸੀ । ਸਵੇਰੇ ਉਸਨੇ ਸਾਰੀ ਗੱਲ ਪੰਚਾਇਤ ਨੂੰ ਦੱਸੀ ਸਾਰੀ ਪੰਚਾਇਤ ਨੇ ਉਸਦੇ ਇਸ ਕੰਮ ਦੀ ਸਲਾਘਾ ਕਰੀ ਸੀ
ਅੱਜ ਗੁਰੂ ਦੇ ਸਿੱਖ ਗੁਰਬਚਨ ਸਿੰਘ ਨੇ ਗੁਰੂ ਦੇ ਵਚਨ ” ਮਾਨਸ ਕੀ ਜਾਤਿ ਸਭੈ ਇਕ ਪਹਿਚਾਣੋ ” ਨੂੰ ਸਿੱਧ ਕਰ ਕੇ ਦਿਖਾਇਆ ਸੀ । ਜਿੱਥੇ ਦੇਸ਼ ਦੇ ਦੂਜੇ ਸੂਬੇ ਕਸ਼ਮੀਰੀਆਂ ਨੂੰ ਅੱਤਵਾਦੀ ਦੱਸਦੇ ਸੀ ਉੱਥੇ ਪੰਜਾਬ ਕਸ਼ਮੀਰ ਨਾਲ ਹਿੱਕ ਤਾਣ ਖੜਾ ਸੀ ।

ਇਨਸਾਨੀਅਤ ਸਭ ਧਰਮਾਂ ਤੋਂ ਉੱਤੇ ਹੁੰਦੀ ਹੈ ਇਹ ਗੱਲ ਗੁਰਬਚਨ ਸਿੰਘ ਨੇ ਬਾਖੂਬੀ ਸਮਝਾ ਦਿੱਤੀ ਸੀ ।

ਗੁਰਬਚਨ ਸਿੰਘ ਵਰਗੇ ਉਨ੍ਹਾਂ ਸਭ ਵੀਰਾਂ ਨੂੰ ਮੇਰੇ ਵੱਲੋਂ ਸਲਾਮ ਆ ਜਿੰਨਾ ਕਰਕੇ ਅੱਜ ਵੀ ਇਨਸਾਨੀਅਤ ਜਿਉਂਦੀ ਹੈ ।

ਲਿਖਤ : ਸਵ : ਮਨਿੰਦਰ ਸਿੰਘ ਲੰਬੜਦਾਰ

...
...

ਇਕ ਦਿਨ ਮੈਨੂੰ ਫੇਸਬੁਕ ਤੇ ਇਕ ਫ਼੍ਰੈਂਡ ਰੁਕਵਸਟ(friend request) ਆਈ,,ਮੈ ਉਹਦਾ ਨਾਂ ਤੇ ਉਹਦੀਆ ਪੋਸਟ ਵੇਖਕੇ ਉਹਨੂੰ ਆਪਣੇ ਫੇਸਬੁਕ ਦੋਸਤ ਖਾਤੇ ਵਿੱਚ ਸਾਮਲ ਕਰ ਲਿਆ,,ਮੈ ਉਹਦੇ ਫੇਸਬੁਕ ਖਾਤੇ ਤੇ ਜਾ ਕੇ ਵੇਖਿਆਂ ਕੇ ਉਹ ਬੰਦਾ ਹਰ ਰੋਜ਼ ਮਾਂ ਪਿਓ(ਬੁੱਢਪੇ) ਦੇ ਬਾਰੇ ਕੁੱਝ ਨਾ ਕੁੱਝ ਲਿਖਕੇ ਜਾ ਕਿਸੇ ਦਾ ਲਿਖਿਆਂ ਸ਼ੇਅਰ ਜ਼ਰੂਰ ਕਰਦਾ ਸੀ ।ਬਹੁਤੀਆਂ ਪੋਸਟਾਂ ਵਿੱਚ ਤਾ ਇਹੋ ਲਿਖਿਆਂ ਹੁੰਦਾ ਸੀ ਕੇ ਸਾਨੂੰ ਆਪਣੇ ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਏ,,ਅਸੀ ਉਹਨਾਂ ਕਰਕੇ ਅੱਜ ਦੁਨੀਆ ਵੇਖੀ ਏ
ਬੁੱਢਪੇ ਵਿੱਚ ਆਪਣੇ ਮਾਂ-ਪਿਓ ਦੇ ਸਹਾਰੇ ਬਣਨਾ ਚਾਹੀਦਾ ਪਤਾਂ ਨਹੀਂ ਕਿੰਨੀਆਂ ਕੁ ਪੋਸਟਾਂ ਬੱਸ ਇਹੋ ਲਿਖਕੇ ਸ਼ੇਅਰ ਕਰਦਾ,,ਇਹ ਸਾਰਾ ਪੜ੍ਹਕੇ ਵੇਖਕੇ ਮੇਰੇ ਮਨ ਨੂੰ ਬਹੁਤ ਖ਼ੁਸ਼ੀ ਹੋਈ ਕੇ ਅਜੇ ਬਹੁਤ ਲੋਕ ਨੇ ਜੋ ਪੁੱਤ ਹੀ ਨੇ ਕੁਪੱਤ ਨਹੀਂ ਹੋਏ ਕਿਉਂ ਕਿ ਉਸ ਦੇ ਨਾਲ ਜੋ ਵੀ ਉਸ ਦੇ ਦੋਸਤ ਸਨ,,ਉਹ ਵੀ ਇਵੇ ਦੀਆ ਹੀ ਪੋਸਟ ਪਾਉਦੇ ਜਾ ਸ਼ੇਅਰ ਕਰਦੇ ਕਈ ਵਾਰ ਉਸ ਨਾਲ ਮੇਰੀ ਸੱਤਿ ਕੁ ਸੱਤਿ ਹੋ ਜਾਣੀ
ਫੋਨ ਤੇ ਵੀ ਗੱਲ ਬਾਤ ਹੋਣ ਲੱਗ ਗਈ ਬੋਲ-ਚਾਲ ਵਿੱਚ ਬਹੁਤ ਚੰਗਾ ਨਿੱਘੇ ਦਾ ਮਾਲਕ ਲੱਗਦਾ ਸੀ
ਬੱਸ ਇਵੇ ਮੇਰੀ ਤੇ ਉਹਦੀ ਗੱਲ ਬਾਤ ਹੁੰਦੀ ਰਹਿਣੀ ਉਹਨੇ ਕਹਿਣਾ ਵੀਰੇ ਤੂੰ ਜਦੋਂ ਵੀ ਪੰਜਾਬ ਆਇਆ ਤਾਂ ਮੈਨੂੰ ਜ਼ਰੂਰ ਮਿਲਕੇ ਜਾਈ,,,ਮੈ ਕਿਹਾ ਜ਼ਰੂਰ ਬਾਈ ਮੈ ਜਦੋਂ ਵੀ ਪੰਜਾਬ ਆਇਆ ਤਾਂ ਜ਼ਰੂਰ ਮਿਲਕੇ ਜਾਵਾਂਗਾ!ਥੋੜ੍ਹੇ ਸਮੇ ਬਾਅਦ ਪੰਜਾਬ ਜਾਣ ਦਾ ਸਬੱਬ ਬਣਿਆਂ ਪਿੰਡ ਆ ਕੇ ਕੰਮ ਦੇ ਰੁਝੇਵਿਆਂ ਕਰਕੇ ਕਾਫ਼ੀ ਦਿਨਾਂ ਬਾਅਦ ਫੇਸਬੁਕ ਖਾਤਾ ਦੁਬਾਰਾ ਚਲਿਆਂ ਤੇ ਉਸ ਮਿੱਤਰ ਦੇ ਕਾਫ਼ੀ ਸੁਨਹੇ(message) ਆਏ ਹੋ ਸਨ,,ਕਿੱਥੇ ਹੋ ਵੀਰੇ ਕਿੰਨੇ ਦਿਨ ਹੋ ਗੱਲ ਨਹੀਂ ਹੋਈ,,ਮੈ ਉਸੇ ਸਮੇ ਫੇਸਬੁਕ ਮਿੱਤਰ ਨੂੰ ਫ਼ੋਨ ਮਿਲਿਆਂ ਤੇ ਆਪਣੇ ਪੰਜਾਬ ਆਉਣ ਬਾਰੇ ਦੱਸਿਆ,,ਸੁਣਦਿਆਂ ਸਾਰ ਕਹਿੰਦਾ ਵੀਰ ਸਮਾਂ ਕੱਢਕੇ ਜ਼ਰੂਰ ਮਿਲਣ ਆਓ,,, ਮੈ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ,,ਕਹਿੰਦਾ ਜਦੋਂ ਵੀ ਆਉਣਾ ਹੋਇਆ ਮੈਨੂੰ ਫ਼ੋਨ ਕਰ ਦਿਓ ਮੈ ਕਿਹਾ ਠੀਕ ਜਦੋਂ ਵੀ ਆਉਣ ਦਾ ਸਬੱਬ ਬਣਿਆਂ ਮੈ ਦੱਸ ਦੂਗਾ ਕੁੱਝ ਦਿਨਾਂ ਬਾਅਦ ਮੈ ਉਹਨੂੰ ਦੱਸੇ ਬਿਨਾ ਉਹਦੇ ਦੱਸੇ ਪਤਾ ਤੇ ਉਹਦੇ ਪਿੰਡ ਪਹੁੰਚ ਗਿਆ ਫਿਰਨੀ ਤੋਂ ਘਰ ਪੁੱਛਕੇ ਘਰੇ ਪਹੁੰਚ ਗਿਆ ਘਰੇ ਜਾਂਦਿਆਂ ਕੀ ਵੇਖਿਆਂ ਕਾਫ਼ੀ ਉਮਰ ਦਾ ਇਕ ਬੁਜਰਗ
ਡੱਲ ਨਾਲ ਥੋੜ੍ਹੇ-ਥੋੜ੍ਹੇ ਕਰਕੇ ਮੱਝਾਂ ਨੂੰ ਪੱਠੇ ਪਾ ਰਿਹਾ ਸੀ
ਬੁਜਰਗ ਨੂੰ ਫ਼ਤਹਿ ਬੁਲਾ ਕੇ ਮੈ ਪੁੱਛਿਆਂ ਕੇ
ਦੀਪੇ ਕਾ ਘਰ ਇਹੀ ਏ ਬਾਪੂ ਜੀ ???
ਹਾਂ ਪੁੱਤ ਘਰ ਤਾਂ ਇਹੋ ! ਪਰ ਮੈ ਤੈਨੂੰ ਸਿਆਣਿਆ(ਪਹਿਚਣਿਆਂ) ਨਹੀਂ ਕੋਣ ਏ ਭਾਈ ਤੂੰ ਕਿੱਥੋਂ ਆਇਆ ?ਪਹਿਲਾ ਤਾਂ ਕਦੇ ਤੈਨੂੰ ਵੇਖਿਆਂ ਨਹੀਂ ਕੀ ਕੰਮ ਏ ਦੀਪੇ ਨਾਲ
ਮੈ ਜੁਵਾਬ ਦੇਂਦੇ ਹੋਏ ਨੇ ਕਿਹਾ ਬਾਪੂ ਜੀ ਮੈ ਉਸ ਦਾ ਦੋਸਤ ਹਾਂ
ਉਹਨੂੰ ਮਿਲਣ ਆਇਆ ਸੀ
ਚੱਲ ਲੰਘ ਚੱਲ ਅੱਗੇ ਉਹ ਤਾਂ ਘਰੇ ਨਹੀਂ ਤੇਰੇ ਚਾਹ ਪਾਣੀ ਤੱਕ ਖੋਰੇ ਆ ਹੀ ਜਾਵੇ ,,,ਵੈਸੇ ਤਾਂ ਮਰਜ਼ੀ ਦਾ ਮਾਲਕ ਏ
ਜਦੋਂ ਚਿੱਤ ਕਰਕੇ ਉਦੋ ਹੀ ਆਉਦਾ ਘਰੇ ਸਾਰਾ ਦਿਨ ਖਿਡੌਣਾ(ਫ਼ੋਨ) ਜਿਹਾ ਫੜ ਰੱਖਦਾ ਏ ਹੱਥ ਚ ਪਤਾ ਕੀ ਕੱਢਦਾ ਰਹਿੰਦਾ ਵਿੱਚੋਂ
ਇੰਨੇ ਨੂੰ ਬੁਜਰਗ ਬੇਬੇ ਕੋਲ ਆ ਗਈ ਤੇ ਬਾਬੇ ਨੂੰ ਗ਼ੁੱਸੇ ਵਿੱਚ ਕਹਿੰਦੀ ਮੈ ਨਹੀਂ ਕਿਸੇ ਦੇ ਘਰ ਆਟਾ ਮੰਗਣ ਜਾਣਾ
ਪਹੀਣ ਕੀਤਾ ਪਿਆਂ
ਕਿਸੇ ਨੂੰ ਕਹਿਕੇ ਚੱਕੀ ਤੇ ਦਾਣੇ ਸੁੱਟਵਾ ਦੇ
ਕੱਲ ਦਾ ਪਹੀਣ ਕਰਵਾ ਕੇ ਰੱਖਿਆਂ ਏ
ਅੱਗੋ ਬਾਬੇ ਨੇ ਵੀ ਨਹਿਲੇ ਤੇ ਦਹਿਲਾ ਮਾਰਦਿਆ ਹੋਇਆ ਕਿਹਾ ਸਾਰਾ ਦਿਨ ਘਰ ਸਿਰ ਤੇ ਚੁੱਕ ਰੱਖਦੀ ਏ ਕਦੇ ਆਇਆ ਗਿਆ ਤਾਂ ਵੇਖ ਲਿਆ ਕਰ ਅੱਗੋ ਬੇਬੇ ਮੋੜਵਾਂ ਜੁਵਾਬ ਦੇਂਦੀ ਹੋਈ
ਇਹ ਵੀ ਉਹਦੇ(ਦੀਪੇ)ਵਾਂਗ ਅਵਾਰਾ ਹੋਇਆ ਫਿਰਦਾ ਹੋਣਾ
ਉਹਦੇ ਵਾਂਗ ਇਹਨੂੰ ਵੀ ਕਿਹੜਾ ਕੋਈ ਕੰਮ ਕਾਰ ਏ
ਨੰਗਾ ਦੇ ਨੰਗ ਪੁਰਹਣੇ
ਚੱਲ ਚੱਲ ਲੁਤਰੋ ਬੰਦ ਕਰ ਤੇ ਘੁੱਟ ਚਾਹ ਰੱਖ ਲੈ ਨਾਲੇ ਮੁੰਡੇ ਨੂੰ
ਤੇ ਮੈਨੂੰ ਘੁਟ ਪਾਣੀ ਦੇ ਗਰਮੀ ਨਾਲ ਕਾਲਜਾਂ ਮੱਚੀ ਜਾਂਦਾ ਮੇਰਾ ਤਾਂ
ਬੇਬੇ ਬੁੜ-ਬੁੜ ਕਰਦੀ ਚੌਕੇ ਵੱਲ ਚਲੀ ਗਈ ਤੇ
ਬਾਬਾ ਮੈਨੂੰ ਹਾਲ ਚਾਲ ਪੁੱਛਣ ਲੱਗ ਗਿਆ
ਹਾਲ ਚਾਲ ਦੱਸਕੇ ਮੈ ਬਾਬੇ ਨੂੰ ਪੁੱਛਿਆਂ ਕੇ
ਤੁਸੀ ਦੀਪੇ ਦੇ ਕੀ ਲੱਗਦੇ ਹੋ
ਪੁੱਤ ਮੈ ਦੀਪੇ ਦਾ ਦਾਦਾ ਵਾ ਤੇ ਇਹ ਮਾਤਾ ਉਹਦੀ ਦਾਦੀ ਏ
ਦੀਪੇ ਦੇ ਪਿਓ ਦੀ ਮੋਤ ਹੋ ਗਈ ਏ
ਦੀਪੇ ਦੀ ਮਾਂ ਆਪਣੇ ਪੇਕੇ ਰਹਿੰਦੀ ਉਹਨੂੰ ਵਿਚਾਰੀ ਨੂੰ
ਇਹਨੇ ਦੋ-ਚਾਰ ਵਾਰ ਮਾਰਿਆਂ ਕੁੱਟਿਆ ਸੀ
ਤੇ ਉਹਦੀ ਬਾਂਹ ਟੁੱਟ ਗਈ ਦੀਪੇ ਦੇ ਮਾਮੇ ਉਹਨੂੰ ਆਪਣੇ ਨਾਲ
ਲੈ ਗਏ ਤੇ ਇਹ ਸਾਰਾ ਦਿਨ ਬੱਸ
ਇਵੇ ਮੁੰਡਿਆ ਨਾਲ ਫਿਰਦਾ ਰਹਿੰਦਾ
ਕਿਸੇ ਕੰਮ ਨੂੰ ਹੱਥ ਨਹੀਂ ਲਾਉਦਾ
ਜਦੋਂ ਢਿੱਡ ਵਿੱਚ ਖੋਹ ਪੈਂਦੀ ਤੇ ਘਰ ਦਾ ਚੇਤਾ ਆ ਜਾਂਦਾ ਇਹਨੂੰ
ਸਾਨੂੰ ਤਾ ਇਹਦਾ ਇਕ ਪੈਸੇ ਦਾ ਵੀ ਕੋਈ ਸੁੱਖ ਨਹੀਓ
ਮੈ ਬੁੱਢੇ ਵਾਰੇ ਅੋਖਾ ਹੋ ਕੇ ਪੱਠਾ-ਤੀਲਾ ਪਾਉਦਾ ਡੰਗਰਾ ਨੂੰ
ਖਿਡੌਣੇ(ਫ਼ੋਨ)ਤੋਂ ਬਿਨਾ ਇਹ ਤਾਂ ਕਿਸੇ ਕੰਮ ਨੂੰ ਵੀ ਹੱਥ ਨਹੀਂ ਲਾਉਦਾ
ਪੁੱਤ ਤੂੰ ਹੀ ਦੱਸ ਹੁਣ ਸਾਡੀ ਇਹ ਉਮਰ ਕੰਮ ਕਰਨ ਦੀ ਏ
ਬੱਸ ਜਦੋਂ ਉਲਾਦ ਮਾੜੀ ਹੋਵੇ ਦੋਸ਼ ਕਿਸੇ ਨੂੰ ਕੀ ਦੇਣਾ
ਚੱਲ ਛੱਡ ਬੱਚਿਆ ਸਾਡੀ ਤਾਂ ਇਵੇ ਲੰਘ ਜਾਣੀ
ਤੂੰ ਦੱਸ ਤੂੰ ਇਹਨੂੰ ਕਿਵੇਂ ਜਾਣਦਾ ਏ
ਪਹਿਲਾ ਤਾਂ ਕਦੇ ਨਹੀਂ ਵੇਖਿਆਂ ਤੈਨੂੰ
ਬਾਬੇ ਦੀਆਂ ਗੱਲਾਂ ਸੁਣ ਮੇਰੀਆਂ ਅੱਖ ਅੱਗੇ ਦੀਪੇ ਦੀਆ ਫੇਸਬੁਕ
ਤੇ ਪਾਈਆ ਪੋਸਟਾਂ ਘੁੰਮਣ ਲੱਗ ਗਈਆ ਕੇ ਬੁਜਰਗਾਂ ਦਾ ਸਤਿਕਾਰ ਬੱਸ ਫੇਸਬੁਕ ਤੇ ਵਾਹ-ਵਾਹ ਖੱਟਣ ਲਈ ਹੀ ਸੀ
ਅਸਲ ਵਿੱਚ ਸੱਚਾਈ ਕੁੱਝ ਹੋਰ ਹੀ ਨਿਕਲੀ
ਮੈ ਚਾਹ ਪਾਣੀ ਪੀਕੇ ਬਾਬੇ ਨੂੰ ਕਿਹਾ
ਕੇ ਦੀਪੇ ਨੂੰ ਨਾ ਦੱਸਿਓ ਕੇ ਕੋਈ ਉਸ ਨੂੰ ਮਿਲਣ ਆਇਆ ਸੀ
ਮੈ ਭਰੇ ਹੋਏ ਮਨ ਨਾਲ ਉਸ ਫੇਸਬੁਕੀਏ ਨੂੰ ਲਾਹਨਤਾਂ ਪਾਉਦਾ ਹੋਇਆ ਉੱਥੋ ਨਿਕਲਿਆ ਜਿਹੜਾ ਹਰ ਪੋਸਟ ਵਿੱਚ ਮਾਪਿਆ ਦੇ
ਸਤਿਕਾਰ ਦੀ ਦੁਹਾਈ ਦੇਂਦਾ ਸੀ✍️ਅਵਤਾਰ ਸਿੰਘ ਢਿੱਲੋ🙏🙏
ਇਵੇ ਦੇ ਵਿਖਾਵੇ ਨਾਲ਼ੋਂ ਕੁੱਝ ਕਰਕੇ ਵਿਖਾਓ ਚਾਹੀਦਾ ਏ
ਕੇ ਤੁਹਾਡੇ ਮਾਪਿਆ ਨੂੰ ਤੁਹਾਡੇ ਤੇ ਮਾਣ ਹੋਵੇ ਕੇ
ਮੇਰੇ ਪੁੱਤ-ਧੀ ਨੇ ਮੇਰਾ ਬੁੱਢਪਾ ਸੰਭਲ਼ਿਆ ਏ

...
...

ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ ਹੇਠ ਦੱਬ ਕੇ ਮਰ ਮੁੱਕ ਜਾਵੇਗਾ , ਵੈਸੇ ਵੀ ਉਮਰ ਹੰਢਾ ਚੁੱਕਾ ਸੀ ਵਿਚਾਰਾ ਜਾਨਵਰ ।
ਪਰ ਇਹ ਕੀ, ਕੁਝ ਦਿਨਾਂ ਬਾਅਦ ਗਧਾ ਫਿਰ ਘੁਮਿਆਰ ਦੇ ਵਿਹੜੇ ਖੜਾ ਸੀ । ਜਿਉਂ ਜਿਉਂ ਮਿੱਟੀ ਘੱਟਾ ਖੂਹ ਚ ਡਿੱਗਦਾ ਰਿਹਾ, ਗਧਾ ਸਰੀਰ ਛੰਡ ਕੇ ਮਿੱਟੀ ਦੇ ਉੱਪਰ ਚੜ੍ਹ ਜਾਂਦਾ ਤੇ ਆਖਰ ਬਾਹਰ ਆ ਗਿਆ ।
ਹੈ ਤਾਂ ਕਹਾਣੀ , ਪਰ ਬੜੀ ਜਾਨਦਾਰ ਏ। ਜਦ ਅਣਕਿਆਸੇ ਹਾਲਾਤ ਉੱਭਰ ਆਉਦੇ ਨੇ ਜਿੰਦਗੀ ਚ, ਜਦ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਦਾ ਏ ਤਾਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ , ਜਿਨ੍ਹਾਂ ਦੀ ਖ਼ਾਤਰ ਇਨਸਾਨ ਗਧੇ ਵਾਂਗ ਭਾਰ ਢੋਂਦਾ ਏ ਸਾਰੀ ਉਮਰ । ਪਰ ਉਹੀ ਮੌਕਾ ਹੁੰਦਾ ਏ ਜਦ ਇਨਸਾਨ ਤੇ ਪਰਮਾਤਮਾ ਦੇ ਦਰਮਿਆਨ ਕੋਈ ਹੋਰ ਰਹਿ ਈ ਨਹੀ ਜਾਂਦਾ ।
ਤੇ ਕੋਈ ਅਦਿੱਖ ਸ਼ਕਤੀ ਬਾਂਹ ਫੜਦੀ ਏ ਉਸਦੀ , ਥਾਪੜਾ ਦਿੰਦਾ ਏ ਖ਼ੁਦ ਨੂੰ ਕੀ ਕੀ ਹੋਇਆ ਜੇ ਇਕੱਲਾ ਏਂ, ਜ਼ਿੰਦਾ ਤਾਂ ਏਂ । ਮਾਰ ਹਿੰਮਤ , ਛੰਡ ਦੇ ਬੁਰੇ ਵਕਤ ਦੀ ਗਰਦਿਸ਼ ਨੂੰ ਤੇ ਹਿੱਕ ਤਾਣ ਖੜ੍ਹ ਜਾ , ਆਪਣੇ ਪੈਰਾਂ ਸਿਰ । ਲੋੜ ਏ ਬਾਕੀ ਸ਼ੋਰ ਤੋ ਧਿਆਨ ਹਟਾ ਕੇ ਸਿਰਫ ਉਸ ਆਵਾਜ਼ ਨੂੰ ਸੁਣਨ ਦੀ, ਜੋ ਹਮੇਸ਼ਾਂ ਈ ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹੇਗੀ । ਸਿਰਫ ਗ਼ਫ਼ਲਤ ਵੱਸ ਪੈ ਕਦੀ ਸੁਣੀ ਹੀ ਨਹੀ ਸੀ ।
ਜਦ ਅਸੀਂ ਡੂੰਘੇ ਦੱਬ ਗਏ ਮਹਿਸੂਸ ਕਰਦੇ ਆਂ ਤਾਂ ਇਹ ਵਿਸ਼ਵਾਸ਼ ਕਰਨਾ ਬਣਦਾ ਏ ਕਿ ਕੁਦਰਤ ਸਾਨੂੰ ਬੀਜ ਰਹੀ ਏ, ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਵਿਸ਼ਾਲ ਦਰਖ਼ਤ ਬਣਨ ਲਈ ।

...
...

ਦਫਤਰੋਂ ਵਾਪਿਸ ਪਰਤਦਿਆਂ ਵੇਖਿਆ ਫਾਟਕ ਬੰਦ ਸੀ..
ਮੈਨੂੰ ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਸੀ ਆਉਣੀ..!

ਕਾਰ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ..
ਲਾਗੇ ਹੀ ਇੱਕ ਬਜ਼ੁਰਗ ਬਾਬਾ ਜੀ ਭੋਏਂ ਤੇ ਪਰਨਾ ਵਿਛਾਈ ਆਪਣੀ ਮੌਜ ਵਿਚ ਬੈਠੇ ਹੋਏ ਸਨ..!

ਪਤਾ ਨਹੀਂ ਮੈਨੂੰ ਕੀ ਸੁੱਝੀ..
ਥੜੇ ਤੋਂ ਹੇਠਾਂ ਉੱਤਰ ਆਇਆ ਤੇ ਓਹਨਾ ਕੋਲ ਹੀ ਵਿਛੇ ਹੋਏ ਕੱਪੜੇ ਤੇ ਆਣ ਬੈਠਾ..
ਨਜਰਾਂ ਮਿਲੀਆਂ ਤੇ ਮੈਂ ਸਹਿ ਸੁਬਾਹ ਹੀ ਪੁੱਛ ਲਿਆ..
“ਬਾਬਿਓ ਥੋੜਾ ਟਾਈਮ ਹੈ ਮੇਰੇ ਕੋਲ..ਆਪਣੇ ਤਜੁਰਬੇ ਦੀ ਬਿਨਾ ਤੇ ਜਿੰਦਗੀ ਜਿਊਣ ਬਾਰੇ ਕੋਈ ਢੁਕਵੀਂ ਜਿਹੀ ਕੰਮ ਆਉਂਦੀ ਨਸੀਹਤ ਹੀ ਦਿੰਦੇ ਜਾਓ”

ਓਹਨਾ ਮੇਰੇ ਵੱਲ ਦੇਖਿਆ..ਥੋੜਾ ਹੱਸ ਪਏ ਤੇ ਫੇਰ ਅਚਾਨਕ ਹੀ ਸਵਾਲ ਪੁੱਛ ਲਿਆ..”ਪੁੱਤਰ ਕਦੀ ਭਾਂਡੇ ਧੋਤੇ ਈ?
ਮੈਂ ਹੈਰਾਨ ਹੁੰਦੇ ਹੋਏ ਨੇ ਪਹਿਲਾਂ ਆਸੇ ਪਾਸੇ ਦੇਖਿਆ ਤੇ ਫੇਰ ਥੋੜਾ ਹੋਰ ਨੇੜੇ ਹੁੰਦਿਆਂ ਹੋਇਆ ਹੌਲੀ ਜਿਹੀ ਆਖ ਦਿੱਤਾ..”ਹਾਂਜੀ ਧੋਤੇ ਨੇ ਬਾਬਾ ਜੀ ਕਈ ਵਾਰ..ਨਾਲਦੀ ਥੋੜੀ ਤੱਤੇ ਸੁਬਾਹ ਦੀ ਜੂ ਹੋਈ”

“ਫੇਰ ਕੀ ਸਿਖਿਆ ਤੂੰ ਭਾਂਡੇ ਮਾਂਜ ਕੇ..?”
ਓਹਨਾ ਨੇ ਨਾਲ ਹੀ ਆਪਣਾ ਅਗਲਾ ਸਵਾਲ ਕਰ ਦਿੱਤਾ!

“ਸਮਝ ਨੀ ਲੱਗੀ ਬਾਬਾ ਜੀ”
ਮੈਂ ਆਪਣੀਆਂ ਸੁਆਲੀਆਂ ਨਜਰਾਂ ਇੱਕ ਵਾਰ ਫੇਰ ਓਹਨਾ ਦੇ ਚੇਹਰੇ ਤੇ ਗੱਡ ਦਿੱਤੀਆਂ..!

ਉਹ ਇੱਕ ਵਾਰ ਫੇਰ ਮੁਸਕੁਰਾਏ…ਮੁੜ ਗੰਭੀਰ ਹੁੰਦੇ ਹੋਏ ਆਖਣ ਲੱਗੇ..”ਤੈਨੂੰ ਪਤਾ ਜੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜਿਆਦਾ ਮਾਂਜਣਾ ਪੈਂਦਾ ਏ..ਬੱਸ ਇਹੋ ਹੀ ਹੈ ਜਿੰਦਗੀ ਦਾ ਸੱਚ”

ਨਾਲ ਹੀ ਸ਼ੂਕਦੀ ਹੋਈ ਗੱਡੀ ਵੀ ਲੰਘ ਗਈ..ਪਰ ਇਸ ਵਾਰ ਇੰਝ ਲੱਗਾ ਜਿੱਦਾਂ ਦੋ ਫਾਟਕ ਖੁੱਲੇ ਹੋਣ..ਇੱਕ ਬਾਹਰੀ ਤੇ ਇੱਕ ਅੰਦਰ ਵਾਲਾ!

ਹਰਪ੍ਰੀਤ ਸਿੰਘ ਜਵੰਦਾ

...
...

ਲਾਡੋ ਛੋਟੀ ਜਿਹੀ ਕੁੜੀ ਜੋ ਆਪਣੇ ਵੀਰ ਤੋਂ ਦੋ ਸਾਲ ਛੋਟੀ ਸੀ ਪਰ ਉਹ ਖੁਦ ਨੂੰ ਛੋਟੀ ਸਮਝਦੀ ਨਹੀ ਸੀ ਓ ਆਪਣੇ ਵੀਰ ਦੀ ਹਰ ਸ਼ਿਕਾਇਤ ਘਰ ਆਕੇ ਲਗੌਦੀ ਸੀ ਚਾਹੇ ਓ ਸਕੂਲ ਚ ਨਾ ਪੜਨ ਦੀ ਹੁੰਦੀ ਜਾ ਬਾਹਰ ਹੋਰ ਬੱਚਿਆਂ ਨਾਲ ਲੜਨ ਦੀ ਗੱਲ ਹੁੰਦੀ ਪਰ ਕਈ ਬਾਰ ਓਹਨੂੰ ਇੰਝ ਲਗਦਾ ਜਿਵੇ ਉਹ ਆਪਣੇ ਬਾਪ ਦੇ ਸਿਰ ਭਾਰ ਹੋਵੇ ਜਾ ਆਪਣੇ ਵੀਰ di ਬਦਕਿਸਮਤੀ ਦੀ ਨਿਸ਼ਾਨੀ ਇਹ ਉਹ ਗੱਲਾਂ ਦਾ ਅਸਰ ਸੀ ਜੋ ਓ ਆਪਣੇ ਆਸ ਪਾਸ ਸੁਣਦੀ ਸੀ ਜਿਵੇ ਕਿ ਕੁੜੀਆਂ ਤਾ ਬੰਦੇ ਨੂੰ ਉਮਰ ਤੋਂ ਪਹਿਲਾ ਹਰਾ ਦਿੰਦੀਆਂ ਨੇ ਧੀਆਂ ਵਿਹੁਣੀਆਂ ਸੋਖੀਆਂ ਕੀਤੇ ਕਹਿੰਦੇ ਕੇਹੋਦੇ ਦੀ ਬਸ ਹੋ ਜਾਂਦੀਆਂ ਇਕ ਦਿਨ ਲਾਡੋ ਗੁੱਡੀ ਨਾਲ ਖੇਡ ਰਹੀ ਸੀ ਉਸਦਾ ਵੀਰ ਕੋਲ ਟਰੈਕਟਰ ਨਾਲ ਮਿੱਟੀ ਚ ਖੇਡ ਰਿਹਾ ਸੀ ਏਨੇ ਨੂੰ ਦੋ ਹੋਰ ਜੁਆਕ ਓਹਨਾ ਕੋਲ ਆਉਦੀਆ ਓਹਨਾ ਵਿੱਚੋ ਇਕ ਖੇਡ ਦੇ ਖੇਡਦੇ ਲਾਡੋ ਦੀ ਗੁੱਡੀ ਦੇ ਦੋ ਟੁਕੜੇ ਕਰ ਦਿੰਦਾ ਹੈ ਲਾਡੋ ਅੱਖਾਂ ਚ ਹੰਝੂ ਭਰੀ ਇਸ ਤਰਾਂ ਖੜੀ ਹੁੰਦੀ ਹੈ ਜਿਵੇ ਕਿਸੇ ਨੇ ਉਸਦੇ ਜਿਸਮ ਚੋ ਰੂਹ ਵੱਖ ਕਰਤੀ ਹੋਵੇ ਲਾਡੋ ਦਾ ਵੀਰ ਉਸਦੇ ਚਾਵਾਂ ਨੂੰ ਵਿਖਰਨ ਤੋਂ ਪਹਿਲਾ ਉਸ ਨੂੰ ਗਲਵਕੜੀ ਪਾਉਦੇ ਆਖਦਾ ਕੋਈ ਨਾ ਲਾਡੋ ਮ ਤੈਨੂੰ ਨਵੀ ਗੁੱਡੀ ਲਿਆ ਦੇਉ ਮੇਲੇ ਤੋਂ ਲਾਡੋ ਤਸੱਲੀ ਕਰਨ ਲਈ ਕਹਿੰਦੀ ਆ ਪੱਕਾ ਲਿਆਂਦੇ ਗਾ ਵੀਰੇ ਵੀਰ ਕਹਿੰਦਾ ਹਾਂ ਪੱਕਾ ਬਸ ਤੂੰ ਰੋਈ ਨਾ du ਬਾਰਾ ਆਪਣੇ ਵੀਰ ਨਾਲ ਖੇਡਣ ਚ ਰੁਝ ਜਾਂਦੀਆਂ ਹੁਣ ਓਹਨੂੰ ਖੇਡਣ ਲਈ ਗੁੱਡੀ ਦੀ ਲੋੜ ਨੀ ਸੀ ਓਹਨੂੰ ਇੰਜ ਲਗ ਰਿਹਾ ਸੀ ਜਿਵੇ ਓ ਆਪ ਹੀ ਇਕ ਗੁੱਡੀ ਹੋਵੇ ਆਪਣੇ ਵੀਰ ਦੀ ਜਿਸਨੂੰ ਉਹ ਕਦੇ ਵੀ ਟੁੱਟਦੇ ਨੀ ਵੇਖਣਾ ਚਾਉਂਦਾ ਲਾਡੋ ਖੇਡ ਦੇ ਖੇਡਦੇ ਇਕ ਵਾਰ ਹੋਰ ਆਪਣੇ ਵੀਰ ਨੂੰ ਸਵਾਲ ਕਰਦੀਆਂ ਵੀਰੇ ਜੇ ਮੈਂ ਨਾ ਹੁੰਦੀ ਤੇਰੀ ਜਿੰਦਗੀ ਕਿੰਨੀ ਵਧਿਆ ਹੁੰਦੀ ਮੈਂ ਤੇਰੇ ਹਿਸੇ ਦੀ ਚੀਜ ਵੀ ਖਾ ਜਾਣੀਆਂ ਫਰ ਸਾਰੇ ਤੈਨੂੰ ਮੇਰੇ ਹਿਸੇ ਦਾ ਪਿਆਰ ਵੀ ਕਰਦੇ ਵੀਰ ਨਾ ਫੇਰ ਮੇਰਾ ਇਕੱਲੇ ਜੀ ਨੀ ਲੱਗਣਾ ਸੀ ਮੈਂ ਕਿਸ ਨਾਲ ਖੇਡਦਾ ਨਾਲੇ ਤੇਰੇ ਨਾਲ ਘਰੇ ਰੌਣਕ ਲੱਗੀ ਰਹਿਦੀਆ ਮੁਕਦੀ ਗੱਲ ਕੋਈ ਕਿਸੇ ਦਾ ਹਿੱਸਾ ਨੀ ਖਾਂਦਾ ਸਭ ਆਪੋ ਆਪਣੇ ਕਰਮਾਂ ਦਾ ਖਾਂਦੇ ਨੇ ਲਾਡੋ ਚਲ ਓ ਤਾ thik ਆ ਵੀਰੇ ਫਰ ਮੇਰੇ ਵਿਆਹ ਤੇ ਵੀ ਕਿੰਨਾ ਖਰਚਾ ਹੋ ਵੀਰ ਹੈਰਾਨ ਹੋਕੇ ਲਾਡੋ ਵੱਲ ਵੇਖਦਾ ਤੇ mano ਮਨੀ ਹੱਸਦਾ ਵੀ ਇਹਨੂੰ ਹੁਣ ਤੋਂ ਹੀ ਆਪਣੇ ਵਿਆਹ ਦੀ ਨਾਲੇ ਆਪਣੇ ਵੀਰ ਦੇ ਘਰ ਦੀ ਏਨੀ ਫਿਕਰ ਓ ਲਾਡੋ ਦੀ ਗੱਲ ਦਾ ਜਵਾਬ ਦਿਤੇ ਬਿਨਾ ਓਹਨੂੰ ਪੁੱਛਦਾ ਤੈਨੂੰ ਇਹ ਗੱਲਾਂ ਕਿਸਨੇ ਸਿਖਾਇਆ ਨੇ ਕਉਂਕਿ ਘਰ ਵਿਚ ਲਾਡੋ ਨੂੰ ਕਦੇ ਕਿਸੇ ਨੇ ਅਜਿਹੀ ਗੱਲ ਨੀ ਕਹੀ ਸੀ ਲਾਡੋ ਕਿਸੇ ਨੇ ਨੀ ਵੀਰੇ ਮੈਂ ਸਹਿਜ ਸੁਭਾਏ ਪੁੱਛ ਲਿਆ vir ਤੂੰ ਏਨੀ ਸੋਚ ਨਾ ਕਰਿਆ ਕਰ ਤੇਰਾ ਵਿਆਹ ਕਰਨਾ ਕਿਡੀ ਕੁ ਵੱਡੀ ਗੱਲ ਆ ਕੀ ਪਤਾ ਤੇਰੇ ਕਾਰਮਾ ਦੀ ਫਸਲ ਜਾਂਦੇ ਨਿਕਲਦੀ ਹੋਵੇ ਫਰ ਹੱਸਦੇ ਹੋਏ ਨਹੀ ਚਲ ਫਰ ਮੈਂ ਇਹ ਸੋਚ ਲਉ ਵੀ ਦੋ ਸਾਲ ਫ਼ਸਲ ਮਾੜੀ ਹੋਗੀ ਹੋਰ ਕੀ ਆ ਲਾਡੋ ਨੂੰ ਐਵੇ ਲਗਿਆ ਜਿਵੇ ਕਿਸੇ ਨੇ ਓਹਨੂੰ ਕੜਕਦੀ ਧੁੱਪ ਵਿੱਚੋ ਖਿੱਚ ਕ ਛਾਵੇ ਕਰਤਾ ਹੋਵੇ ਓਹਦੇ ਸਿਰੋਂ ਸੋਚ ਫਿਕਰਾਂ ਦੀ ਪੰਡ ਨੂੰ ਲਾਕੇ ਇਕ ਪਾਸੇ ਧਰਤਾ ਹੋਵੇ ਇਹ ਗੱਲਾਂ ਉਸਦੇ ਵੀਰ ਨੇ ਉਸਦਾ ਦਿਲ ਰੱਖਣ ਲਈ ਕਹੀਆਂ ਜਾ ਦਿਲ ਤੋਂ ਕਹੀਆਂ ਇਹ ਤਾ ਓਹੀ ਜਾਂਦੇ ਪਰ ਓਹਦੀ ਇਹ ਗੱਲਾਂ ਨੇ ਲਾਡੋ ਦਾ ਜਿੰਦਗੀ ਨੂੰ ਵੇਖਣ ਦਾ ਨਜਰੀਆ ਬਦਲ ਦਿੱਤੋ ਹੁਣ ਉਹ ਖੁਦ ਨੂੰ ਅਣਚਾਹੀ ਜਾ ਬੋਝ ਨਈ ਸਮਝਦੀ ਸੀ ਹੁਣ ਉਹ ਖੁਦ ਨੂੰ ਆਪਣੇ ਵੀਰ ਦੇ ਚੇਹਰੇ ਦੀ ਰੌਣਕ ਓਹਦੀ ਖੁਸ਼ੀ ਤੇ ਮਾਨ ਸਮਝਦੀ ਸੀ ਲਾਡੋ ਪੜਨ ਵਿਚ ਠੀਕ ਠਾਕ ਸੀ ਪਰ ਹੁਣ ਓਹਨੇ ਜੀ ਲਗਾਕੇ ਪੜਨਾ ਸ਼ੁਰੂ ਕਰ ਦਿੱਤੋ ਤੇ ਘਰੇਲੂ ਕਮਾ ਵਿਚ ਵੀ ਮੁਹਾਰਤਾ ਹਾਸਲ ਕਰੀ ਕਉਂਕਿ ਉਹ ਨੀ ਚਾਉਂਦੀ ਸੀ ਕਿ ਉਸਦੇ ਵੀਰ ਦੀ ਗੁੱਡੀ ਫੇਲ ਹੋਵੇ ਜਾ ਓਹਨੂੰ ਕੋਈ ਕਹੇ ਤੇਰੀ ਗੁੱਡੀ ਨੂੰ ਆ ਕੰਮ ਨੀ ਆਉਦਾ ਹੁਣ ਲਾਡੋ ਵੱਡੀ ਹੋਗੀ ਹੈ ਪਰ ਇਹ ਗੱਲ ਓਹਦੇ ਅਜੇ ਵੀ ਯਾਦ ਆ ਓ ਕਾਲਜ ਪੜਨ ਜਾਂਦੀਆਂ ਪੜਨ ਵਿਚ ਹੁਸਿਆਰ ਤੇ ਸੋਹਣੀ ਸੁਨੱਖੀ ਵੀ ਆ ਅੱਜ ਕੱਲ ਕੁੜੀਆਂ ਮੁੰਡੇ ਇਕੱਠੇ ਪੜਦੇ ਹਨ ਤੇ ਇਕ ਦੂਜੇ ਨਾਲ ਗੱਲ ਕਰ ਲੈਂਦੇ ਹਨ ਤੇ ਪਿਆਰ ਕਰਨ ਲਗਦੇ ਹਨ ਜਿਨ੍ਹਾਂ ਵਿੱਚੋ ਜ਼ਿਆਦਾਤਰ ਦੇ ਦਿਲ ਟੁੱਟਦੇ ਹਨ ਇਕ ਪਾਸੇ ਹੋਣਾ ਸ਼ਇਦ ਗ਼ਲਤ ਹੋਵੇ ਇਹਦੇ ਵਿਚ ਕਸੂਰ ਦੋਵਾਂ ਦਾ ਹੀ ਨੀ ਹੁੰਦਾ ਕਈ ਵਾਰ ਕੁੜੀ ਧੋਖਾ ਦੇ ਜਾਂਦੀਆਂ ਤੇ ਕਿ ਵਾਰ ਮੁੰਡਾ ਸਿਰਫ ਆਪਣੇ ਟਾਇਮ ਪਾਸ ਲਈ ਕੁੜੀ ਦੀਆ ਭਾਵਨਾਵਾਂ ਨਾਲ ਖੇਡ ਰਿਹਾ ਹੁੰਦੇ ਜੇਕਰ ਕੋਈ ਕੁੜੀ ਘਰੋਂ ਭੱਜ ਜਾਵੇ ਜਾ ਆਪਣੇ ਪਸੰਦੀਦਾ ਮੁੰਡੇ ਨਾਲ ਵਿਆਹ ਕਰਾ ਲਵੇ ਤਾ ਲੋਕ ਗੱਲਾਂ ਕਰਦਿਆਂ ਏਸੇ ਕਰਕੇ ਤਾ ਧੀ ਜੰਮਣ ਤੋਂ ਡਰ ਲਗਦੇ ਕੋਈ ਇਹ ਨੀ ਕਹਿੰਦਾ ਕੇ ਇਸ ਕਰਕੇ ਪੁੱਤ ਜੰਮਣੋ ਡਰਦੇ ਆ ਚਾਹੇ ਓ ਓਹਨਾ ਦੇ ਸਰ ਖੇ ਪਵਾਈ ਜਾਣ ਪਰ ਲਾਡੋ ਦੀ ਸੋਚ ਹੁਣ ਜਮਾ ਵੱਖ ਸੀ ਓਹਨੇ ਕਦੇ ਇਸ ਰਾਹ ਵਲ ਜਾਣ ਵਾਰੇ ਸੋਚਿਆ ਵੀ ਨੀ ਕਉਂਕਿ ਇਹ ਗੱਲ ਓਹਦੇ ਅੰਦਰ ਘਰ ਕਰ ਗਈ ਸੀ ਕ ਓ ਆਪਣੇ ਵੀਰ ਦੀ ਗੁੱਡੀ ਆ ਓਹਦਾ ਵੀਰ ਓਹਦੇ ਲਈ ਸਭ ਤੋਂ ਵਧਿਆ ਮੁੰਡਾ ਲੱਭੇਗਾ ਹੁਣ ਓਹਦੇ ਤੇ ਲੋਕਾਂ ਦੀਆ ਗੱਲਾਂ ਦਾ ਅਸਰ ਵੀ ਨਈ ਹੁੰਦਾ ਸੀ ਕਉਂਕਿ ਉਸਦੇ ਵੀਰ ਨੇ ਕਿਹਾ ਸੀ ਕੇ dheea vare ਮਾੜਾ ਕਮਲੇ ਲੋਕ ਬੋਲਦੇ ਨੇ ਸਿਆਣੇ ਤਾ ਕੇਹਦੇ ਆ ਜਦੋ ਧੀ ਹੁੰਦੀਆਂ ਤਾ ਘਰ ਦੀਆ ਕੰਧਾਂ ਵੀ ਸੁਖ ਮਨੋਦਿਆ ਨੇ ਕੇ ਕੋਈ ਸਾਨੂੰ ਚਾੜਨ ਸਵਾਰਨ ਵਾਲਾ ਆਗਿਆ ਧੀਆਂ ਤਾ ਕਰਮਾਂ ਵਲਿਆ ਦੇ ਹੁੰਦੀਆਂ ਨੇ ਧੀ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦੇ ਜਿਹੜੀ ਲਾਡੋ ਗੁੱਡੀ ਟੁੱਟਣ ਤੇ ਰੋ ਪਈ ਸੀ ਹੁਣ ਓ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਵੀ ਨੀ ਘਬਰੋਦੀ ਹੁਣ ਓ ਗੁੱਡੀ ਦੀ ਥਾ ਖੁਦ ਨੂੰ ਸਵਾਰਦੀ ਆ ਕਉਂਕਿ ਓਹਨੂੰ ਪਤਾ ਉਹ ਲੋਕਾ ਵਾਸਤੇ ਬੋਝ ਹੋਊ ਪਰ ਉਹ ਆਪਣੇ ਵੀਰ ਦਾ ਸਵੈ ਮਾਨ ਆ ਜਿਸ ਦੀ ਰੱਖਿਆ ਉਹ ਖੁਦ ਨਾਲੋਂ ਜ਼ਿਆਦਾ ਕਰਦੀਆ
ਇਸ ਕਹਾਣੀ ਵਿੱਚੋ ਮੇਨੂੰ ਇਕ ਗੱਲ ਸਿੱਖਣ ਨੂੰ ਮਿਲੀ ਹੈ ਕੇ ਸਾਨੂੰ ਦੂਜੇ ਨੂੰ ਨਿਵਾ ਦੀਖੋਨ ਦੀ ਵਜਾਏ ਓਹਨੂੰ ਹਲਾਸ਼ੇਰੀ ਦੇਣੀ ਚਾਹੀਦੀਆਂ ਕਿ ਪਤਾ ਕਿਸੇ ਦੀ ਜਿੰਦਗੀ ਤੁਹਾਡੀ ਛੋਟੀ ਜਹੀ ਹੋਂਸਲਾ ਅਵਜਾਈ ਦੀ ਮੇਹਰਵਾਨ ਹੋਵੇ ਮੁੱਖ ਮੱਕਸਦ ਇਸ ਕਹਾਣੀ ਨੂੰ ਲਿਖਣ ਦਾ ਇਹ ਸੀ ਕ ਸਾਨੂੰ ਧੀਆਂ ਪ੍ਰਤੀ ਆਪਣਾ ਰਵਈਆ ਬਦਲਣਾ ਚਾਹੀਦਾ ਓਹਨਾ ਲਈ ਭਦੇ ਸਬਦ ਨਈ ਵਰਤਣੇ ਚਾਹੀਦੇ ਕਦੇ ਖੁਦ ਨੂੰ ਇਕ ਕੁੜੀ ਦੀ ਥਾ ਰੱਖ ਕ ਦੇਖਣਾ ਓਹਨਾ ਤੇ ਕਿ ਬੀਤ ਦੀਆ ਜਦੋ ਅਸ਼ੀ ਓਹਨਾ ਨੂੰ ਬੋਝ ਆਖਦਿਆਂ ਓਹਨਾ ਨੂੰ ਦਸੋ ਕੇ ਓ ਤੁਹਾਡੀ ਅਣਖ ਇਜਤ ਮਾਣ ਹਨ ਮੈਂ ਦਾਵੇ ਨਾਲ ਕਹਿ ਸਕਦੀਆਂ ਉਹ ਕੁੜੀਆਂ ਕਦੇ ਤੁਹਾਨੂੰ ਇਹ ਸੋਚn ਦਾ ਮੌਕਾ ਨਈ ਦੇਣਗੀਆਂ ਕੇ ਜੇ ਉਹ ਨਾ ਹੁੰਦੀਆਂ ਤਾ ਚੰਗਾ ਹੁੰਦਾ ਗ਼ਲਤੀ ਲਈ ਮਾਫ਼ੀ ਜੀ ਹਰਪ੍ਰੀਤ ਔਜਲਾ ਛਾਹਾੜੀਏ

Submitted By:- Harpreet Aujla

...
...

ਬੀਤੇ ਸਾਲ ਦੇ ਉਹ ਗਰਮੀ ਦੇ ਦਿਨ ਸਨ ਜਦੋਂ ਅਸਮਾਨ ਤੋਂ ਅੱਗ ਵਰਦੀ ਸੀ ਤੇ ਧਰਤੀ ਅੱਗ ਦਾ ਗੋਲਾ ਬਣੀ ਹੋਈ ਸੀ। ਇੱਕ ਪੰਛੀ ਆਪਣੇ ਸਿਰ ਨੂੰ ਲੁਕਾਉਣ ਲਈ ਆਪਣੇ ਰੁੱਖ ਦੋਸਤ ਕੋਲ ਆ ਬੈਠਾ। ਡਾਢਾ ਨਿਰਾਸ਼ ਹੋਇਆ ਇਹ ਪੰਛੀ ਗਰਮੀ ਨਾਲ ਬੇਹਾਲ ਸੀ ਤੇ ਅਸਮਾਨ ਵੱਲ ਦੇਖ ਰਿਹਾ ਸੀ ਕਿ ਸ਼ਾਇਦ ਕੋਈ ਬੱਦਲ ਦਿਖ ਜਾਣ ਤੇ ਵਰਖਾ ਦਾ ਕੋਈ ਚਾਰਾ ਹੋ ਜਾਵੇ। ਰੁੱਖ ਵੀ ਬੇਚੈਨ ਸੀ ਤੇ ਉਸਦੇ ਪੱਤੇ ਕੁਮਲਾਏ ਹੋਏ ਸਨ। ਵਰਖਾ ਨਾ ਪੈਣ ਕਾਰਨ ਉਹ ਵੀ ਘੋਰ ਨਿਰਾਸ਼ ਸੀ ਤੇ ਆਪਣੇ ਪੰਛੀ ਦੋਸਤ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ। ਪੰਛੀ ਉਸਦਾ ਦੋਸਤ ਹੋਣ ਕਾਰਨ ਉਸਦੀ ਉਦਾਸੀ ਦਾ ਕਾਰਨ ਸਮਝ ਚੁੱਕਿਆ ਸੀ। ਕਾਫੀ ਚਿਰ ਬਾਅਦ ਪੰਛੀ ਬੋਲਿਆ, “ਦੋਸਤ, ਹੁਣ ਜਿਉਣ ਦਾ ਕੋਈ ਹੱਜ ਨਹੀਂ ਰਹਿ ਗਿਆ।” ਰੱਬ ਪਤਾ ਨਹੀਂ ਕਿੱਥੇ ਚਲਾ ਗਿਆ, ਸਾਡੀ ਗੱਲ ਹੀ ਨਹੀਂ ਸੁਣਦਾ। ਸਾਡਾ ਵੀ ਹੁਣ ਕੋਈ ਜਿਉਣਾ ਨਹੀਂ ਰਹਿ ਗਿਆ। ਰੁੱਖ ਬੋਲਿਆ ਕਿ ਇੱਥੇ ਰੱਬ-ਰੁਬ ਕੋਈ ਨਹੀਂ ਹੈ। ਇਹ ਐਂਵੇ ਸਾਡਾ ਵਹਿਮ ਹੈ। ਹੁਣ ਤਾਂ ਅਸਲ ਵਿੱਚ ਮਨੁੱਖ ਹੀ ਰੱਬ ਹੈ। ਵੇਖ, ਕਿਵੇਂ ਆਪਣੇ ਸੁਆਰਥ ਲਈ ਤਬਾਹੀ ਮਚਾਈ ਜਾਂਦਾ ਹੈ। ਸਾਰੇ ਜੰਗਲ-ਬੇਲੇ ਪੱਟੀ ਜਾ ਰਿਹਾ ਹੈ। ਵਿਕਾਸ ਦੇ ਨਾਂ ਤੇ ਸਭ ਕੁੱਝ ਰੁੰਡ-ਮਰੁੰਡ ਕਰੀ ਜਾ ਰਿਹੈ ਹੈ। ਸਾਡੀ ਗਿਣਤੀ ਹੁਣ ਨਾਮਾਤਰ ਰਹਿ ਗਈ ਹੈ। ਮੈਂ ਤਾਂ ਹੁਣ ਇਹ ਸੁਣਿਆ ਹੈ ਕਿ ਮਨੁੱਖ ਚੰਨ ਤੇ ਰਹਿਣ ਦੀ ਗੱਲ ਕਰ ਰਿਹਾ ਹੈ। ਪੰਛੀ ਦੁੱਖੀ ਹੋਇਆ ਬੋਲਿਆ ਕਿ ਚੰਗਾ ਹੋਵੇ ਜੇ ਇਹ ਚੰਨ ਤੇ ਵਸੇਬਾ ਕਰ ਲਵੇ, ਅਸੀਂ ਤਾਂ ਇੱਥੇ ਸੁੱਖੀ ਹੋਈਏ। ਨਹੀਂ ਤਾਂ ਸਾਡੀ ਹੋਂਦ ਨੂੰ ਕੋਈ ਨਹੀਂ ਬਚਾ ਸਕਦਾ। ਸਾਡੇ ਵੱਡ-ਵਡੇਰੇ ਆਦਿ ਮਨੁੱਖ ਵੇਲੇ ਮੌਜਾਂ ਕਰਦੇ ਸੀ ਤੇ ਸਾਨੂੰ ਇਹ ਮਾੜੇ ਦਿਨ ਵੇਖਣੇ ਨਸੀਬ ਹੋਏ। ਆਪਾਂ ਨੂੰ ਰੱਬ ਐਨਾ ਕਿਉਂ ਦੁੱਖੀ ਕਰਦਾ ਹੈ ਤੇ ਆਹ, ਸਾਡੀ ਧਰਤੀ ਮਾਂ ਮੌਜਾਂ ਕਰਦੀ ਹੈ। ਚੱਲ, ਧਰਤੀ ਮਾਂ ਤੋਂ ਉਸਦੇ ਸੁੱਖੀ ਜੀਵਨ ਦਾ ਕਾਰਨ ਪੁੱਛੀਏ। ਧਰਤੀ ਮਾਂ-ਧਰਤੀ ਮਾਂ ਤੂੰ ਬੋਲਦੀ ਕਿਉਂ ਨਹੀਂ? ਅਸੀਂ ਤੇਰੇ ਤੋਂ ਇੱਕ ਗੱਲ ਪੁੱਛਣੀ ਹੈ। ਉਦਾਸ ਹੋਈ ਅੱਖਾਂ ਪੂੰਝਦੀ ਧਰਤੀ ਬੋਲੀ, ਹਾਂ ਦੱਸੋ ਮੇਰੇ ਸਾਥੀਓ, ਕੀ ਗੱਲ ਹੈ? ਪੰਛੀ ਤੇ ਰੁੱਖ ਆਪਣਾ ਦੁੱਖ ਭੁੱਲ ਕੇ ਉਸਨੂੰ ਉਸਦੀ ਮਾਯੂਸੀ ਦਾ ਕਾਰਨ ਪੁੱਛਣ ਲੱਗੇ ਤਾਂ ਧਰਤੀ ਨੇ ਆਪਣੀ ਦੁੱਖ ਭਰੀ ਵਾਰਤਾ ਦੱਸਦੇ ਹੋਏ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਮੇਰੇ ਹੇਠਲਾ ਧਰਮ ਰੂਪੀ ਬਲਦ ਜਿਹੜਾ ਦਇਆ ਦਾ ਪੁੱਤਰ ਸੀ ਮਰ ਗਿਆ। ਮੈਨੂੰ ਸਿੰਗਾਂ ਤੇ ਚੁੱਕਣ ਵਾਲਾ ਬਲਦ ਅੱਜ ਦਮ ਤੋੜ ਗਿਆ ਹੈ। ਹੁਣ ਮੈਂ ਕੁੱਝ ਦਿਨਾਂ ਦੀ ਪ੍ਰਾਹੁਣੀ ਹਾਂ। ਮੇਰਾ ਸਭ ਕੁੱਝ ਤਬਾਹ ਹੋ ਗਿਆ ਹੈ। ਮੇਰੇ ਉੱਤੇ ਮੌਜਾਂ ਮਾਣਦਾ ਮਨੁੱਖ ਮੈਨੂੰ ਹੀ ਬਰਬਾਦੀ ਦੇ ਕੰਢੇ ਧੱਕੀ ਜਾ ਰਿਹਾ ਹੈ। ਮੇਰੇ, ਰੁੱਖ, ਪੰਛੀ ਆਦਿ ਸਭ ਕੁੱਝ ਅਲੋਪ ਹੋ ਰਿਹਾ ਹੈ। ਹਾਂ, ਮੇਰਾ ਭਰਾ ਪਾਣੀ ਥੋੜਾ ਸੁੱਖੀ ਹੈ, ਉਹ ਮੌਜਾਂ ਮਾਣਦਾ ਹੈ। ਉਸਦਾ ਬਹੁਤ ਵਿਸਥਾਰ ਹੈ ਤਾਂ ਹੀ ਉਸਨੂੰ ਕੋਈ ਦੁੱਖ ਨਹੀਂ। ਤਿੰਨੇ ਜਾਣੇ ਪਾਣੀ ਕੋਲ ਚਲੇ ਗਏ। ਪਾਣੀ ਆਪਣੇ ਗੰਧਲਾ ਰੂਪ ਕਾਰਨ ਪਛਾਣਿਆ ਨਹੀਂ ਜਾ ਰਿਹਾ ਸੀ ਤੇ ਰੱਬ ਅੱਗੇ ਇੱਕ ਲੱਤ ਤੇ ਪ੍ਰਾਰਥਨਾ ਕਰੀ ਜਾ ਰਿਹਾ ਸੀ। ਧਰਤੀ ਨੇ ਆਪਣੇ ਵੱਡੇ ਵੀਰ ਪਾਣੀ ਨੂੰ ਕਰੂਪ ਹੋਣ ਦਾ ਕਾਰਨ ਪੁੱਛਿਆ ਤਾਂ ਪਾਣੀ ਨੇ ਹੰਝੂ ਕੇਰਦੇ ਹੋਏ ਕਿਹਾ ਕਿ ਮਨੁੱਖ ਮੈਨੂੰ ਆਪਣੇ ਮਤਲਬ ਲਈ ਗੰਧਲਾ ਕਰ ਰਿਹਾ ਹੈ। ਮੇਰੇ ਵਿੱਚ ਫੈਕਟਰੀਆਂ, ਨਾਲਿਆਂ ਤੇ ਲੈਟਰੀਨਾਂ ਦਾ ਪਾਣੀ ਪਾ ਰਿਹਾ ਹੈ, ਜਿਸ ਕਾਰਨ ਮੇਰੇ ਰੂਪ ਵਿੱਚ ਪਰਿਵਰਤਨ ਆ ਰਿਹਾ ਹੈ। ਮਨੁੱਖ ਬੇਲੋੜੀ ਵਰਤੋਂ ਕਰਕੇ ਮੇਰੇ ਅਕਾਰ ਨੂੰ ਘਟਾ ਰਿਹਾ ਹੈ। ਮੇਰਾ ਧਰਤੀ ਹੇਠਲਾ ਲੈਵਲ ਬਹੁਤ ਥੱਲੇ ਚਲਾ ਗਿਆ ਹੈ। ਹੁਣ ਮੇਰਾ ਪਤਨ ਹੋਣਾ ਯਕੀਨੀ ਹੈ। ਮੈਂ ਆਪਣੀ ਬਰਬਾਦੀ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ। ਅਸਮਾਨ ਨੂੰ ਛੱਡ ਕੇ ਕੋਈ ਵੀ ਆਪਣੇ ਵਿੱਚੋਂ ਬਹੁਤਾ ਤਾਕਤਵਾਰ ਨਹੀਂ ਹੈ। ਆਓ, ਉਸਤੋਂ ਪੁੱਛਦੇ ਹਾਂ, ਉਸਦੀ ਤਾਕਤ ਦਾ ਰਾਜ਼। ਪੰਛੀ, ਰੁੱਖ, ਧਰਤੀ ਤੇ ਪਾਣੀ ਚਾਰਾਂ ਨੇ ਮਿਲ ਕੇ ਅਸਮਾਨ ਦੇ ਦਰ ਤੇ ਫੇਰਾ ਮਾਰਿਆ। ਚਾਰੇ ਪਾਸੇ ਧੂੜ-ਧੁੱਪੇ, ਜ਼ਹਿਰੀਲੀਆਂ ਗੈਸਾਂ, ਮਿੱਟੀ ਕਣਾਂ ਕਾਰਨ ਅਸਮਾਨ ਬੇਸਿਆਣ ਹੋਇਆ ਪਿਆ ਸੀ। ਚਾਰਾਂ ਦੇ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਹੀ ਉਸਨੇ ਆਪਣੀ ਦੁੱਖਭਰੀ ਕਹਾਣੀ ਸ਼ੁਰੂ ਕਰ ਦਿੱਤੀ। ਅਸਮਾਨ ਰੋਂਦਾ ਹੋਇਆ ਕਹਿਣ ਲੱਗਿਆ ਕਿ ਸਾਰਾ ਵਾਤਾਵਰਨ ਮਨੁੱਖ ਨੇ ਦੂਸ਼ਿਤ ਕਰ ਦਿੱਤਾ ਹੈ। ਰੈਹਾਂ, ਸਪਰੇਹਾਂ ਤੇ ਹੋਰ ਗੈਰ ਮਨੁੱਖੀ ਕਾਰਜਾਂ ਕਰਕੇ ਮੇਰੀ ਹੋਂਦ ਖਤਰੇ ਵਿੱਚ ਹੈ। ਆਓ, ਆਪਾਂ ਮਿਲਕੇ ਇਸਦਾ ਕੋਈ ਹੱਲ ਢੂੰਢੀਏ। ਸਾਰੇ ਸੋਚਣ ਲੱਗੇ ਕਿ ਮਨੁੱਖ ਹੁਣ ਐਨਾ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਇਸਨੂੰ ਰੋਕਣਾ ਹੁਣ ਨਾ ਮੁਮਕਿਨ ਹੈ। ਛੋਟਾ ਪੰਛੀ ਬੋਲਿਆ ਕਿ ਸਾਡੇ ਕੋਲ ਕੇਵਲ ਇੱਕ ਚਾਰਾ ਹੈ ਕਿ ਅਸੀਂ ਓਸ ਰੱਬ ਅੱਗੇ ਆਪਣੇ ਬਚਾਅ ਤੇ ਮਨੁੱਖ ਦੀਆਂ ਵਧੀਕੀਆਂ ਦੀ ਪ੍ਰਾਰਥਨਾ ਕਰੀਏ। ਸਾਰਿਆਂ ਨੇ ਮਿਲ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਕਿਹਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ। ਅਗਲੀ ਸਵੇਰ ਹੀ ਚਾਰੇ ਪਾਸੇ ਚੁੱਪ, ਸ਼ਾਂਤੀ, ਸ਼ੁੱਧ ਤੇ ਸਾਫ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਦੇਖ ਪੰਛੀ, ਰੁੱਖ, ਧਰਤੀ, ਪਾਣੀ ਅਤੇ ਅਕਾਸ਼ ਆਦਿ ਤੱਤ ਰੱਬ ਦਾ ਸ਼ੁਕਰ ਗੁਜ਼ਾਰ ਕਰੀ ਜਾ ਰਹੇ ਸਨ ਤੇ ਰੱਬ ਦੀ ਹੋਂਦ ਤੇ ਉਹਨਾਂ ਦਾ ਗਹਿਰਾ ਵਿਸਵਾਸ ਬੱਝ ਚੁੱਕਾ ਸੀ।
ਸੋ ਦੋਸਤੋ, ਇਹ ਖੇਡ ਸਭ ਮਾਲਕ ਵਾਹਿਗੁਰੂ ਦੀ ਹੈ। ਅਸੀਂ ਪਿੱਛੇ ਸੁਣਦੇ ਆਏ ਹਾਂ ਕਿ ਧਰਤੀ ਹੇਠਲਾ ਪਾਣੀ ਮੁੱਕ ਜਾਊ। ਦੁਨੀਆਂ ਤੇ ਪ੍ਰਦੂਸ਼ਣ ਫੈਲੵ ਜਾਊ ਜਾਂ ਦੁਨੀਆਂ ਫਲਾਣੇ ਢੰਗ ਨਾਲ ਖਤਮ ਹੋ ਜਾਊ। ਵਿਗਿਆਨ ਦੀਆਂ ਮਾਰੀਆਂ ਡੀਗਾਂ ਨੂੰ ਉਹ ਪਲ ਵਿੱਚ ਫੇਲੑ ਕਰ ਦਿੰਦਾ ਹੈ। ਉਸਦੇ ਸਾਹਮਣੇ ਕਿਸੇ ਦੀ ਕੋਈ ਹਸਤੀ ਨਹੀਂ ਹੈ। ਮਨੁੱਖ ਤਾਂ ਵਿਸਾਲ ਬ੍ਰਹਿਮੰਡ ਦੇ ਕਿਸੇ ਰੇਤ ਦੇ ਕਿਣਕੇ ਦੇ ਸਮਾਨ ਵੀ ਨਹੀਂ ਹੈ। ਇਸਦਾ ਹੰਕਾਰ ਮਿਥਿਆ ਹੈ। ਸਭ ਕੁੱਝ ਦੀ ਸੈਟਿੰਗ ਕਰਨ ਵਾਲਾ ਉਹ ਆਪ ਹੈ। ਬਾਕੀ ਤੁਸੀਂ ਕਰੋਨਾ ਮਹਾਂਮਾਰੀ ਦੌਰਾਨ ਸਭ ਕੁੱਝ ਭਾਂਪ ਹੀ ਲਿਆ ਹੈ। ਕੌਣ, ਕਿੰਨੇ ਪਾਣੀ ਵਿੱਚ ਹੈ? ਐਂਵੇਂ “ਕਰਤੂਤਿ ਪਸ਼ੂ ਕੀ ਮਾਨਸਿ ਜਾਤਿ” ਵਾਲੇ ਕੰਮ ਨਾ ਕਰੋ ਤੇ ਉਸ ਨਾਲ ਜੁੜਨ ਦੀ ਕੋਸ਼ਿਸ਼ ਕਰੋ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...

ਇੱਕ ਵਾਰ ਇੱਕ ਬੰਦਾ ਥਾਲ਼ੀ ਵਿੱਚ ਰੋਟੀ ਲੈ ਕੇ ਬੈਠਾ ਸੀ , ਪਰ ਸਬਜ਼ੀ ਕੋਈ ਨਾ ਨਸੀਬ ਹੋਈ , ਅਖੀਰ ਬੁਰਕੀ ਤੋੜ ਕੇ ਥਾਲੀ ਨਾਲ ਘਸਾ ਕੇ ਰੋਟੀ ਖਾਣ ਲੱਗ ਪਿਆ ।ਕਿਸੇ ਨੇ ਵੇਖ ਕੇ ਪੁੱਛਿਆ ਕਿ ਇਹ ਕੀ ਕਰਦਾ ਏਂ ਭਾਈ ?
ਜੁਆਬ ਦਿੱਤਾ ਕਿ ਸਬਜ਼ੀ ਤਾਂ ਹੈ ਨਹੀਂ, ਖਿਆਲਾਂ ਵਿੱਚ ਈ ਅਚਾਰ ਨਾਲ ਲਾ ਕੇ ਰੋਟੀ ਖਾ ਰਿਹਾਂ।
ਵੇਖਣ ਵਾਲੇ ਨੇ ਕਿਹਾ ਕਿ ਕਮਲਿਆ, ਜੇ ਖਿਆਲਾਂ ਚ ਈ ਖਾਣੀ ਏ ਤਾਂ ਸ਼ਾਹੀ ਪਨੀਰ ਨਾਲ ਖਾਹ, ਏਸ ਵੇਲੇ ਕਾਹਤੋਂ ਕੰਜੂਸੀ ਕਰੀ ਜਾਨਾ , ਇਹਦਾ ਕਿਹੜਾ ਬਿੱਲ ਆਉਣ ਲੱਗਾ !
ਬੇਸ਼ੱਕ ਇਹ ਇੱਕ ਬੰਦੇ ਦੀ ਗੱਲ ਏ ਪਰ ਬਹੁਤੇ ਲੋਕਾਂ ਤੇ ਢੁੱਕਦੀ ਏ । ਗੁੜ ਖਾਣ ਦੇ ਸ਼ੁਕੀਨ ਨੂੰ ਸੁਪਨੇ ਵੀ ਗੁੜ ਦੇ ਈ ਆਉਣਗੇ , ਬਰਫੀ ਦੇ ਨਹੀਂ ।
ਇੱਕ ਕਰੋੜਪਤੀ ਸੇਠ ਸੀ, ਸਿਰੇ ਦਾ ਕੰਜੂਸ, ਨੌਕਰ ਵੀ ਨੱਕੋਂ ਮੂੰਹੋਂ ਝੁੱਲ ਕੇ ਈ ਨੌਕਰੀ ਕਰਦੇ ਸਨ ਉਹਦੀ , ਸਿਹਤ ਖ਼ਰਾਬ ਹੋਈ ਵਿਚਾਰੇ ਦੀ ਤਾਂ ਖ਼ੁਦ ਦੇ ਇਲਾਜ ਵਿੱਚ ਵੀ ਹੱਥ ਘੁੱਟ ਗਿਆ। ਨਤੀਜਾ , ਰਾਮ ਨਾਮ ਸੱਤ ਹੋ ਗਿਆ ਸੇਠ ਸਾਹਬ ਦਾ। ਉਸਦੀ ਖ਼ੂਬਸੂਰਤ ਪਤਨੀ ਨੇ ਆਪਣੇ ਇੱਕ ਸੋਹਣੇ ਜਿਹੇ , ਖੁਸ਼ਮਿਜ਼ਾਜ਼ ਨੌਕਰ ਨਾਲ ਵਿਆਹ ਕਰਵਾ ਲਿਆ ਸੇਠ ਦੀ ਮੌਤ ਤੋਂ ਤੁਰੰਤ ਬਾਅਦ । ਨੌਕਰ ਵਿਆਹ ਕਰਵਾ ਕੇ ਰੱਬ ਨੂੰ ਸ਼ੁਕਰਾਨਾ ਕਰਦਿਆਂ ਕਹਿਣ ਲੱਗਾ ਕਿ
ਵਾਹ ਰੱਬਾ , ਕੀ ਟੋਪੀ ਘੁਮਾਉਂਦਾ ਏਂ ਤੂੰ ਵੀ ਯਾਰਾ, ਮੈਂ ਸਮਝਦਾ ਸੀ ਕਿ ਸੇਠ ਦੀ ਨੌਕਰੀ ਕਰਦਾਂ ,ਪਰ ਅੱਜ ਸਮਝ ਆਈ ਕਿ ਉਹ ਗਰੀਬ ਤਾਂ ਸਾਰੀ ਉਮਰ ਮੇਰੀ ਨੌਕਰੀ ਕਰਦਾ ਰਿਹਾ , ਪਾਈ ਪਾਈ ਜੋੜਦਾ ਰਿਹਾ ਕੰਜੂਸੀ ਕਰ ਕਰਕੇ ।
ਤੰਗਦਿਲ ਬੰਦਾ ਹਰ ਯਗਾ ਕੰਜੂਸੀ ਕਰਦਾ ਏ ,ਕਿਸੇ ਦੀ ਬਣਦੀ ਸਿਫਤ ਕਰਨ ਵਿੱਚ ਵੀ ਕੰਜੂਸੀ, ਹੱਸਣ ਚ ਵੀ ਸਰਫ਼ਾ ,ਅਜਿਹੇ ਬੰਦੇ ਹੱਥ ਵੀ ਮਿਲਾਉਣਗੇ ਤਾਂ ਪੋਟੇ ਜਿਹੇ ਇਵੇਂ ਛੁਹਾਉਣਗੇ ਕਿ ਕਿਤੇ ਉਂਗਲਾਂ ਨਾ ਘਸ ਜਾਣ ।ਕੱਪੜੇ ਖਰੀਦਣ ਲੱਗਿਆਂ ਵੀ ਰੰਗ ਉਹ ਚੁਣਨਗੇ ਕਿ ਵੇਖਿਆਂ ਸੁਸਤੀ ਛਾ ਜੇ , ਚੂਹੇ ਰੰਗੇ, ਘਸਮੈਲੇ ਜਿਹੇ, ਜੋ ਧੋਣੇ ਨਾ ਪੈਣ ਛੇਤੀ ਕੀਤੇ,ਸਭ ਕੁਝ ਹੁੰਦੇ ਸੁੰਦੇ ਵੀ ਮਰੂੰ ਮਰੂੰ ਕਰਨ ਦੀ ਫ਼ਿਤਰਤ ਬਣ ਜਾਂਦੀ ਏ ਇਨਸਾਨ ਦੀ ।
ਮੇਰੇ ਘਰ ਸਾਹਮਣੇ ਇੱਕ ਗੋਰਿਆਂ ਦਾ ਬਜ਼ੁਰਗ ਜੋੜਾ ਰਹਿੰਦਾ ਏ ,ਵੇਖਣ ਨੂੰ ਬੜੇ ਈ ਗ਼ਰੀਬੜੇ ਜਿਹੇ ਨੇ ਦੋਵੇਂ ਜੀਅ, ਬੱਚਾ ਵੀ ਕੋਈ ਨਹੀਂ, ਸ਼ਾਇਦ ਏਸੇ ਕਰਕੇ ਨਹੀ ਜੰਮਿਆ ਹੋਣਾ ਕੇ ਖ਼ਰਚਾ ਕਰਨਾ ਪਵੇਗਾ ਪਾਲਣ ਪੋਸ਼ਣ ਤੇ ।ਘਸੇ ਜਿਹੇ ਕੱਪੜੇ ਪਾਉਂਦੇ ਨੇ ਹਮੇਸ਼ਾਂ , ਤੁਰ ਕੇ ਸੌਦਾ ਲੈਣ ਜਾਣਗੇ, ਟੈਕਸੀ ਕਰਦੇ ਕਦੀ ਨਹੀ ਵੇਖਿਆ, ਸਰਕਾਰੀ ਰਿਹਾਇਸ਼ ਵਿੱਚ ਫ੍ਰੀ ਰਹਿੰਦੇ ਨੇ, ਪੈਨਸ਼ਨ ਮਿਲਦੀ ਏ ਸੋਹਣੀ, ਦਵਾ ਦਾਰੂ, ਬੱਸਾਂ ਫ੍ਰੀ ਦੀਆਂ। ਪਰ ਇਹ ਕਰਮਾਂ ਵਾਲੇ ਸਿਰੇ ਦੇ ਲੀਚੜ ਨੇ, ਬੰਦਾ ਤਾਂ ਵਾਲ ਵੀ ਹਾੜੀ ਸਾਉਣੀ ਕਟਵਾਉਂਦਾ, ਜਦੋਂ ਸਿਰ ਤੇ ਗਟਾਰਾਂ ਬਹਿਣ ਲੱਗ ਪੈਣ। ਕਦੀ ਗੁੱਡ ਮੌਰਨਿੰਗ ਤੱਕ ਨਹੀ ਕਹਿੰਦੇ ਜਾਂ ਸਵੀਕਾਰ ਕਰਦੇ ਕਿਸੇ ਤੋਂ, ਕੋਲੋਂ ਲੰਘਣ ਵਾਲ਼ਿਆਂ ਨੂੰ ਇੰਜ ਨਜ਼ਰ ਅੰਦਾਜ਼ ਕਰਦੇ ਨੇ ਜਿਵੇਂ ਇਹਨਾਂ ਨੂੰ ਦੀਹਦੇ ਈ ਨਾ ਹੋਣ ।ਜ਼ਨਾਨੀ ਸਿਰੇ ਦੀ ਲਕੀਰ ਦੀ ਫਕੀਰ ਏ, ਇੱਕ ਦਿਨ ਮਿਥਿਆ ਏ ਉਹਨੇ , ਘਰੋਂ ਬਾਹਰਲੇ ਬੂਟਿਆਂ ਨੂੰ ਪਾਣੀ ਪਾਉਣ ਲਈ , ਉਸ ਦਿਨ ਹਰ ਹਾਲਤ ਵਿੱਚ ਪਾਣੀ ਪਾਉਂਦੀ ਏ, ਬੇਸ਼ੱਕ ਮੀਂਹ ਪੈਂਦਾ ਹੋਵੇ ਤਾ ਵੀ ਪਾਣੀ ਪਾਉਂਦੀ ਏ ,ਛਤਰੀ ਲੈ ਕੇ ਸਿਰ ਤੇ ।
ਲੰਘੀ ਚਾਰ ਤਾਰੀਖ਼ ਨੂੰ ਸ਼ਾਮ ਪੰਜ ਕੁ ਵਜੇ ਕੁਝ ਲੁਟੇਰੇ ਇਹਨਾਂ ਘਰ ਆਣ ਵੜੇ , ਸੁਣਨ ਵਿੱਚ ਆਇਆ ਏ ਕਿ ਦੋ ਬੈਗ ਨਕਦੀ ਦੇ ਖੋਹ ਲੈ ਕੇ ਗਏ ਇਸ ਚਿੜੀ ਚੱਬ ਜੋੜੀ ਕੋਲੋਂ ।ਦੋ ਕਮਰਿਆਂ ਦੇ ਘਰ ਚੋਂ ਲੱਖਾਂ ਪਾਊੰਡ ਲੁੱਟ ਕੇ ਲੈ ਗਏ ਲੁਟੇਰੇ , ਘਸੁੰਨ ਮੁੱਕੀ ਵੱਖਰਾ ਕਰ ਗਏ ਜਾਂਦੇ ਜਾਂਦੇ ।
ਸਾਰੀ ਉਮਰ ਬੈਂਕ ਚ ਪੈਸਾ ਨਹੀ ਰਹਿਣ ਦਿੱਤਾ ਇਸ ਹੰਸਾਂ ਦੀ ਜੋੜੀ ਨੇ, ਸਭ ਕੁਝ ਧੂ ਧੂ ਕੇ ਘਰੇ ਵਾੜ ਛੱਡਿਆ । ਨਾ ਕਦੀ ਚੱਜ ਦਾ ਖਾਧਾ , ਨਾ ਹੰਢਾਇਆ ,ਹੁਣ ਸਭ ਕੁਝ ਖੁਹਾ ਕੇ ਸਦਮੇ ਨਾਲ ਮਰਨ ਨੂੰ ਫਿਰਦੇ ਆ ਕਮਲੇ ।
ਸੁਣ ਕੇ ਦੁੱਖ ਵੀ ਬਹੁਤ ਹੋਇਆ ਪਰ ਸਿੱਖਿਆ ਵੀ ਮਿਲਦੀ ਏ ਕਿ ਜਿੰਦਗੀ ਜੀਅ ਲੈਣੀ ਚਾਹੀਦੀ ਏ, ਹਸਬ ਗੁੰਜਾਇਸ਼ , ਜੇ ਕਰ ਅੱਜ ਖੁਸ਼ ਨਹੀ ਓ ਤਾਂ ਕੱਲ੍ਹ ਨੂੰ ਸਵਾਹ ਖੁਸ਼ ਹੋਣਾ ਏ।
ਗੋਰਿਆਂ ਦੀ ਇੱਕ ਕਹਾਵਤ ਏ ਕਿ Life is just like an ice cream, you can taste it , or waste it.
ਤੀਲੇ ਵਾਲੀ ਕੁਲਫ਼ੀ ਵਰਗੀ ਏ ਜਿੰਦਗੀ, ਆਪਣੀ ਮਰਜ਼ੀ ਏ ਬੰਦੇ ਦੀ, ਸਵਾਦ ਲੈ ਲੈ ਕੇ ਖਾਵੇ ਜਾਂ ਵੇਂਹਦਾ ਰਹੇ ਇਹਦੀ ਵੱਲ ਕਿ ਅਗਲੇ ਸਾਲ ਖਾਊੰਗਾ , ਜਦੋਂ ਕਿਸੇ ਮੁਕਾਮ ਤੇ ਪਹੁੰਚ ਲਵਾਂਗਾ ।
ਤੇ ਯਕੀਨ ਜਾਣਿਓ, ਅਜਿਹੀ ਸੋਚ ਵਾਲੇ ਦਾ ਉਹ ਸਾਲ ਜਾ ਪਲ ਕਦੀ ਨਹੀ ਆਉਣਾ ।
ਖ਼ਰਬੂਜ਼ਿਆਂ ਜਾਂ ਜਾਮਨੂੰਆਂ ਦਾ ਸਵਾਦ ਉਹਨਾ ਦੀ ਰੁੱਤ ਵਿੱਚ ਈ ਲੈ ਲੈਣਾ ਬਣਦਾ ਏ , ਬਾਅਦ ਵਿੱਚ ਨਹੀਂ । ਇਨਸਾਨ ਹਾਲਾਤਾਂ ਤੋਂ ਘੱਟ ਪਰ ਆਪਣੀ ਦਕੀਆਨੂਸੀ ਸੋਚ ਕਰਕੇ ਵੱਧ ਨਰਕ ਭੋਗਦਾ ਏ ਅਕਸਰ ।
ਆਪਣੇ ਆਪ ਲਈ ਵਕਤ ਕੱਢਣਾ ਬੇਹੱਦ ਜ਼ਰੂਰੀ ਏ, ਕਾਦਰ ਦੀ ਕੁਦਰਤ ਨੂ ਮਾਨਣਾ , ਉਸਦੀ ਸਿਫ਼ਤ ਸਲਾਹ ਕਰਨੀ, ਮਸਤੀ ਵਿੱਚ ਗੁਣਗੁਣਾਉਣਾ , ਚੰਗਾ ,ਸਾਫ ਸੁਥਰਾ ਖਾਣਾ, ਹੰਢਾਉਣਾ ਤੇ ਖੁਸ਼ ਰਹਿਣਾ ਵੀ ਇਬਾਦਤ ਈ ਏ , ਉਸ ਪਰਵਰਦਿਗਾਰ ਦਾ ਸ਼ੁਕਰਾਨਾ ਈ ਏ ਮਨੁੱਖਾ ਜੀਵਨ ਦੇਣ ਲਈ , ਤੰਦਰੁਸਤੀ ਲਈ । ਸ਼ੁਕਰਾਨੇ ਤੇ ਮੁਸਕਾਨ ਵੇਲੇ ਤਾਂ ਕਦੀ ਵੀ ਕੰਜੂਸੀ ਨਹੀ ਵਰਤਣੀ ਬਣਦੀ ,ਜਿਉਂਦੇ ਹਾਂ ਤਾਂ ਜਿੰਦਗੀ ਧੜਕਣੀ ਵੀ ਚਾਹੀਦੀ ਏ, ਜਿਉਂਦੇ ਦਿਸਣਾ ਵੀ ਬਣਦਾ ਏ । ਵਰਾਛਾਂ ਘੁੱਟ ਕੇ ਹੱਸਿਆ ਹਾਸਾ ਵੇਖਣ ਨੂੰ ਸੋਹਣਾ ਵੀ ਨਹੀ ਲੱਗਦਾ ਤੇ ਰੂਹ ਨੂੰ ਖੇੜਾ ਵੀ ਨਹੀਂ ਦੇਂਦਾ ।
ਇੱਕ ਨੂੰ ਸਵਾ ਲੱਖ ਕਹਿਣ ਨਾਲ ਸਵਾ ਲੱਖ ਨਹੀ ਹੋ ਜਾਂਦਾ ਪਰ ਚੜ੍ਹਦੀ ਕਲਾ ਦਾ ਪ੍ਰਤੀਕ ਜ਼ਰੂਰ ਬਣ ਜਾਂਦਾ ਏ । ਲੰਗਰ “ਮੁੱਕ ਗਿਆ “ਕਹਿਣ ਨਾਲ਼ੋਂ ਲੰਗਰ “ਮਸਤ “ਹੋਇਆ ਕਹਿਣ ਨਾਲ ਰੋਟੀ ਨਹੀ ਮਿਲ ਜਾਂਦੀ , ਪਰ ਅਜਿਹਾ ਕਹਿਣ ਨਾਲ ਚੜ੍ਹਦੀ ਕਲਾ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਏ।
ਨਕਾਰਾਤਮਕ ਸੋਚ ਵਾਲੇ ਨੂੰ ਕੋਈ ਦਵਾ ਅਸਰ ਨਹੀ ਕਰਦੀ ਤੇ ਹਰ ਹਾਲ ਖੁਸ਼ ਰਹਿਣ ਵਾਲ਼ਿਆਂ ਤੋਂ ਫਿਕਰ, ਚਿੰਤਾ , ਬੀਮਾਰੀ ਵੀ ਰਾਹ ਬਦਲ ਲੈਂਦੇ ਨੇ ।
ਕੀ ਖਿਆਲ ਏ ਤੁਹਾਡਾ, ਹੈਗੇ ਨੇ ਕੁਝ ਲੋਕ ਅਜਿਹੇ ,ਸਾਡੇ ਤੁਹਾਡੇ ਇਰਦ ਗਿਰਦ ,ਮੇਰੇ ਗਵਾਂਢੀਆਂ ਵਰਗੇ , ਅਮੀਰ ਸੇਠ ਵਰਗੇ ?
ਜ਼ਰੂਰ ਹੋਣਗੇ, ਪਰ ਉਹਨਾ ਦੀ ਚਿੰਤਾ ਛੱਡ ਕੇ ਇਹ ਸੋਚਣਾ ਬਣਦਾ ਏ ਕਿ ਕਿਤੇ ਅਸੀਂ ਵੀ ਤਾ ਉਵੇਂ ਦੀ ਜਿੰਦਗੀ ਨਹੀ ਜੀਅ ਰਹੇ ।
ਅਸੀਂ ਉਹੀ ਹੁੰਦੇ ਹਾਂ , ਜੋ ਖ਼ੁਦ ਬਾਰੇ ਸੋਚਦੇ ਹਾਂ । ਜਿੰਦਗੀ ਤੋ ਵੱਧ ਕੀਮਤੀ ਹੋਰ ਕੁਝ ਵੀ ਨਹੀਂ, ਇਸਨੂੰ ਜੀਣ ਦਾ ਨਜ਼ਰੀਆ ਹੀ ਸਾਡੀ ਜਿੰਦਗੀ ਦੀ ਪੱਧਰ ਤੈਅ ਕਰਦਾ ਏ।

ਦਵਿੰਦਰ ਸਿੰਘ ਜੌਹਲ

...
...

ਚੇਤਾਵਨੀ – ਇਹ ਇੱਕ ਡਰਾਵਣੀ ਕਹਾਣੀ ਹੈ, ਕਮਜ਼ੋਰ ਦਿਲ ਵਾਲੇ ਨਾ ਪੜ੍ਹਨ ..
ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਇੱਕ ਪੜੀ ਲਿਖੀ ਕੁੜੀ ਨਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨਮਰਤਾ ਦਿੱਲੀ ਚ ਹੀ ਪਲੀ ਸੀ ।ਸੈਂਟਰ ਦੀ ਨੌਕਰੀ ਹੋਣ ਕਰਕੇ ਉਸਦਾ ਤਬਾਦਲਾ ਹੋਣਾ ਆਮ ਗੱਲ ਸੀ ਕਿਉਕਿਂ ਇੱਕ ਤੇ ਉੱਹ ਇਮਾਨਦਾਰ ਫਸਰ ਸੀ ਤੇ ਦੂਜਾ ਵਕਤ ਦਾ ਪਾਬੰਦ । ਉਸਦੇ ਘਰ ਇੱਕ ਨਿੱਕੀ ਜਿਹੀ ਬੇਟੀ ਸੀ ਜਿਸ ਦਾ ਨਾਮ ਦੀਪਾਲੀ ਸੀ । ਦਿਪਾਲੀ ਦੀ ਉਮਰ ਸੱਤ ਸਾਲ ਸੀ । ਚੰਡੀਗੱੜ ਸਹਿਰ ਤੋ ਤਬਾਦਲਾ ਹੋ ਕੇ ਰਾਜੀਵ ਦਿੱਲੀ ਚਲਾ ਗਿਅ ਸਰਕਾਰ ਵੱਲੋਂ ਇੱਕ ਅਲੀਸਾਨ ਮਕਾਨ ਅਲਾਟ ਹੋ ਗਿਆ ਸੀ ਉੱਹ ਮਕਾਨ ਬੈਂਕ ਤੋ ਸਰਕਾਰ ਨੇ ਖਰੀਦਿਆ ਸੀ ਜੋ ਇੱਕ ਅੋਰਤ ਦਾ ਸੀ ਜਿਸ ਤੇ ਕਰਜਾ ਚੜ ਗਿਆ ਸੀ ਤੇ ਪੈਸੇ ਨਾ ਹੋਣ ਕਰੇ ਉਸਨੇ ਤੇ ਉਸਦੀ ਬੇਟੀ ਨੇ ਖੁਦਖੁਸੀ ਕਰ ਲਈ ਸੀ। ਇਸ ਕਾਰਨ ਕਰਕੇ ਕੋਈ ਵੀ ਸਰਕਾਰੀ ਅਫਸਰ ਇਸ ਚ ਨਹੀ ਰਹਿੰਦਾ ਸੀ ਪਰ ਰਾਜੀਵ ਤੇ ਨਮਰਤਾ ਪੜੇ ਲਿਖੇ ਸਨ ਤੇ ਉਹ ਇਹਨਾਂ ਗੱਲਾਂ ਚ ਵਿਸਵਾਸ ਨਹੀ ਕਰਦੇ ਸਨ ।ਇੱਕ ਮਹੀਨਾ ਇਸ ਨਵੇ ਮਕਾਨ ਚ ਬੜਾ ਵਧੀਆ ਲੰਘਿਆ ਤੇ ਨਾਲ ਬੇਟੀ ਦਾ ਵਧੀਆ ਸਕੂਲ ਚ ਦਾਖਲਾ ਹੋ ਗਿਆ ਸੀ । ਇੱਕ ਦਿਨ ਗਰਮੀ ਦੇ ਚੱਲਦੇ ਘਰ ਦੇ ਸਾਰੇ ਏ ਸੀ ਖਰਾਬ ਗੋ ਗਏ ਸੀ । ਰਾਤ ਨੂੰ ਇਸੇ ਦੌਰਾਨ ਘਰ ਚ ਇੱਕ ਪੱਖਾ ਸੀ ਤੇ ਰਾਤੀ ਉੱਸ ਨੂੰ ਠੀਕ ਕਰਵਾਉੱਣ ਬਾਰੇ ਸੋਚ ਲਿਆ। ਸਵੇਰੇ ਛੱਤ ਵਾਲਾ ਪੱਖਾ ਠੀਕ ਕਰਨ ਵਾਲਾ ਮਕੈਨਿਕ ਘਰ ਆ ਗਿਆ ਤੇ ਨਮਰਤਾ ਨੇ ਉਸਨੂੰ ਰੂਮ ਦਿੱਖਾ ਤਾ ਜਿਸ ਵਿੱਚ ਪੱਖਾ ਸੀ। ਮੈਕੇਨਿਕ ਨੇ ਪੱਖਾ ਔਨ ਕੀਤਾ ਤੇ ਚੱਲ ਪਿਆ।
ਨਮਰਤਾ ਹੈਰਾਨ ..ਮਿੱਸਤਰੀ ਵੱਲ ਦੇਖੇ ..ਐਨੇ ਚ ਮਿੱਸਤਰੀ ਦੇ ਸਿਰ ਤੇ ਪੱਖੇ ਦੇ ਖੰਭਾਂ ਤੇ ਜੰਮੀ ਸਾਰੀ ਡੱਸਟ ਦਿਹਾਂ ਤੇ ਉੱਤੇ ਡਿੱਗ ਈ ।
ਨਮਰਤਾ ਨੇ ਮਿਸਤਰੀ ਨੂੰ ਸੋਰੀ ਬੋਲੀ ਅੱਤੇ ਕਿਹਾ ਕਿ ਰਾਤੀ ਪੰਖਾ ਨਹੀ ਚੱਲ ਰਿਹਾ ਸੀ ਤਾਂ ਕਰਕੇ ਤੁਹਾਨੂੰ ਬੁੱਲਾਣਾ ਪਿਆ। ਨਮਰਤਾ ਨੇ ਮਿੱਸਤਰੀ ਨੂੰ ਪੈਸੇ ਦੇਣੇ ਚਾਹੇ ਪਰ ਉੱਸਨੇ ਮਨਾ ਕਰ ਦਿੱਤਾ , ਤੇ ਜਾਂਦਾਂ ਜਾਂਦਾ ਪੱਖੇ ਨੂੰ ਬੜੀ ਹੈਰਾਨੀ ਨਾਲ ਦੇਖ ਰਿਹਾ ਸੀ ।ਨਮਰਤਾ ਨੇ ਸਾਰੀ ਗੱਲ ਰਾਜੀਵ ਨੂੰ ਦੱਸੀ । ਐਨੇ ਨੂੰ ਦੀਪਾਲੀ ਸਕੂਲ ਤੋ ਆ ਗਈ ਤੇ ਨਮਰਤਾ ਨੇ ਉੱਸਨੂ ਗੋਦੀ ਚ ਚੁੱਕ ਲਿਆ ਤੇ ਹੱਥ ਪੈਰ ਧੁਆ ਕੇ ਕੁੱਜ ਖੁਆਉੱਣ ਲੱਗੀ । ਦੀਪਾਲੀ ਖਾਣ ਮੱਗਰੋਂ ਟੀਵੀ ਦੇਖਣ ਲੱਗ ਪਈ। ਤੇ ਪੱਖਾ ਆਨ ਕੀਤਾ ਤੇ ਉੱਹ ਫੇਰ ਨਾ ਚੱਲਿਆ । ਰਾਜੀਵ ਦਾ ਬੰਗਲਾ ਸੜਕ ਦੇ ਨੇੜੇ ਹੋਣ ਕਰਕੇ ਉਸਨੂੰ ਬਾਹਰ ਨਹੀ ਜਾਣ ਦਿੱਤਾ ਜਾਦਾ ਸੀ ।ਰਾਜੀਵ ਵੀ ਜੱਲਦੀ ਆਫਿਸ ਤੋ ਨਿਕਲ ਲਿਆ ਤੇ ਸਟਾਫ ਦਾ ਇੱਕ ਬੰਦਾ ਨਾਲ ਲੈ ਕੇ ਟੈਬਲ ਫੈਨ ਖਰੀਦ ਲੈ ਆਇਆ। ਦੀਪਾਲੀ ਟੈਬਲ ਫੈਨ ਦੇਖ ਕੇ ਬਹੁੱਤ ਖੁੱਸ਼ ਹੋਈ ਤੇ ਉੱਸ ਨੇ ਜਿੱਦ ਕਰਕੇ ਉੱਸਨੂ ਆਪਣੇ ਰੂਮ ਚ ਲੱਗਵਾ ਲਿਆ ਜਿੱਥੇ ਪਹਿਲਾ ਪੱਖਾ ਖਰਾਬ ਸੀ ! ਸਾਰੇ ਘੱਰ ਦੇ ਏ ਸੀ ਖਰਾਬ ਹੋਣ ਕਰਕੇ ਅੱਜ ਸਾਰੇ ਜਣੇ ਡੀਨਰ ਕਰਕੇ ਦੀਪਾਲੀ ਵਾਲੇ ਰੂਮ ਚ ਟੈਬਲ ਫੈਨ ਲੱਗਾ ਕੇ ਸੋ ਗਏ ।ਅਚਾਨਕ ਅੱਧੀ ਰਾਤ ਦੇਖਿਆ ਟੈਬਲ ਫੈਨ ਆਫ ਹੈ ਤੇ ਜੋ ਪੱਖਾ ਖਰਾਬ ਸੀ ਉਹ ਚੱਲ ਰਿਹਾ ਹੈ ..ਰਜੀਵ ਨੇ ਨਮਰਤਾ ਨੂੰ ਉਠਾਇਆ ਤੇ ਲਾਈਟ ਆਨ ਕੀਤੀ , ਦੋਵੇ ਹੱਕੇ ਬੱਕੇ ਰਹਿ ਗਏ। ਦੀਪਾਲੀ ਕੋਠੇ ਦੀ ਛੱਤ ਤੇ ਖੜੀ ਸੀ ਤੇ ਆਸਮਾਨ ਵੱਲ ਵੇਖ ਰਹੀ । ਰਾਜੀਵ ਤੇ ਨਮਰਤਾ ਕੰਬਦੇ ਹੋਏ ਉੱਸ ਨੂੰ ਥੱਲੇ ਲੈ ਆਏ , ਤੇ ਸੇਹਮਦੇ ਹੋਏ ਸਵੇਰ ਦਾ ਇੰਤਜਾਰ ਕਰਨ ਲੱਗੇ।
ਸਵੇਰੇ ਦੀਪਾਲੀ ਨੂਂ ਸਕੂਲ ਨਹੀ ਜਾਣ ਦਿੱਤਾ ਗਿਆ ਤੇ ਨਾ ਹੀ ਰਾਜੀਵ ਆਫਿਸ ਗਿਆ । ਜਦੋ ਦੀਪਾਲੀ ਨੂੰ ਪਿਆਰ ਨਾਲ ਪੁੱਛਿਆ ਤੇ ਉੱਤਰ ਦਿਤਾ ਕੀ ਪਾਪਾ ਮੈਂ ਟੈਬਲ ਫੈਨ ਬੰਦ ਕੀਤਾ ਸੀ ਤੇ ਇਹ ਕਹਿਕੇ ਉਹ ਹੱਸ ਪਈ ਤੇ ਉਸਨੇ ਟੀ ਵੀ ਆਨ ਕਰ ਲਿਆ ।

ਰਾਜੀਵ ਤੇ ਨਮਰਤਾ ਹੁੱਣ ਦੋਨੋ ਸੇਹਮੇ ਹੋਏ ਸੰਨ ਤੇ ਨਮਰਤਾ ਨੇ ਆਪਣੀ ਮਾਂ ਨੂੰ ਬੁੱਲਾਉਣ ਦਾ ਫੈਸਲਾ ਕੀਤਾ । ਤੇ ੳਹਨਾ ਦੇ ਕਹਿਣ ਮੁੱਤਾਬਿਕ ਉੱਸਦੀ ਮੰਮੀ ਉਥੇ ਆ ਗਈ ਤੇ ਹੁੱਣ ਦੀਪਾਲੀ ਬਹੁੱਤ ਖੁਸ ਸੀ ਪਰ ਰਾਜੀਵ ਤੇ ਨਮਰਤਾ ਦੋਨੋ ਹੀ ਪਰੇਸਾਨ ਸਨ ਜੋ ਹੋ ਰਿਹਾ ਸੀ ।
ਰਜੀਵ ਨੇ ਮੈਕੇਨਿਕ ਬੁਲਾ ਕੇ ਸਾਰੇ ਘਰ ਦੇ ਏ ਸੀ ਠੀਕ ਕਰਵਾ ਦਿੱਤੇ। ਰਾਤ ਨੂੰ ਸਬ ਨੇ ਏ ਸੀ ਵਾਲੇ ਕਮਰੇ ਚ ਸੋਣ ਦਾ ਫੈਸਲਾ ਕੀਤਾ ਪਰ ਦੀਪਾਲੀ ਜਿੱਦ ਕਰਨ ਲੱਗੀ ਕਿ ਉੱਹ ਨਾਨੀ ਨਾਲ ਟੀ ਵੀ ਦੇਖੇਗੀ ।
ਫੇਰ ਰਾਤ ਹੋਈ ਦੀਪਾਲੀ ਆਪਣੀ ਨਾਨੀ ਨਾਲ ਖੁਸ ਸੀ ਅਚਾਨਕ ਅੱਧੀ ਰਾਤ ਸਾਰੀ ਕੋਠੀ ਦੀ ਬਿਜਲੀ ਖਰਾਬ ਹੋ ਗਈ ਤੇ ਬੱਸ ਛੱਤ ਵਾਲਾ ਪੱਖਾ ਤੇ ਟੀ ਬੀ ਚੱਲ ਰਿਹਾ ਸੀ ਦੀਪਾਲੀ ਤੇ ਉੁਸਦੀ ਨਾਨੀ ਸੌ ਰਹੀ ਸੀ
ਦੀਪਾਲੀ ਦੇ ਮਾਂ ਪਿੳ ਬਹੁੱਤ ਘਬਰਾ ਗਏ ਦੇਖ ਕੇ । ਕੁਜ ਸਮੇਂ ਬਾਦ ਲਾਈਟ ਆ ਗਈ ਤੇ ਰਿਹ ਦੇਖ ਕੇ ਦੋਵਾਂ ਦੀ ਜਾਨ ਵਿੱਚ ਜਾਨ ਆ ਗਈ । ਪਰ ਮੁਸਕਲ ਹੱਣ ਹੋਰ ਵੱਧ ਗਈ ਸੀ ਕਿਉਕਿ ਛੱਤ ਵਾਲਾ ਪੱਖਾ ਬੰਦ ਸੀ ਹੁਣ ਟੀਵੀ ਤੇ ਟੈਬਲ ਫੈਨ ਚੱਲ ਰਿਹਾ ਸੀ
ਸਵੇਰ ਹੋਈ ਤੇ ਰਾਜੀਵ ਨੇ ਆਫਿਸ ਤੋ ਤਿੰਨ ਹਫਤੇ ਛੁੱਟੀ ਲੈ ਲਈ ਤੇ ਕੁੱਜ਼ ਸਮਾਂ ਟੱਬਰ ਨਾਲ ਬਿਤਾਉੱਣ ਦਾ ਫੈਸਲਾ ਕੀਤਾ ਪਰ ਉਸਨੂੰ ਅੰਦਰੋਂ ਅੰਦਰ ਇੱਕ ਡਰ ਖਾਈ ਜਾ ਰਿਹਾ ਸੀ ਉਹ ਸੀ ਘਰ ਚ ਹੋ ਰਹੀ ਅਜੀਬੋ ਗਰੀਬ ਹਰਕਤਾਂ. ਉਹਨਾਂ ਨੇ ਹੁੱਣ ਸਾਰੇ ਘਰ ਦੀ ਦੇਖ ਰੇਖ ਲਈ ਹੁੱਣ ਿੲੱਕ ਕੰਮ ਵਾਲੀ ਰੱਖ ਲਈ ਸੀ ਉਸ ਦਾ ਨਾਂ ਯੁਵਿਕਾ ਸੀ !ਉੱਜ ਉਹਨਾਂ ਦੀ ਪੜੋਸ ਚ ਰਹਿੰਦੀ ਸੀ । ਰਾਤੀ ਕੰਮ ਕਾਰ ਮੁੱਕਾ ਕੇ ਰਾਤ ਦਾ ਖਾਣਾ ਆਪਣੇ ਤੇ ਆਪਣੇ ਮੰਮੀ ਲਈ ਲੈ ਜਾਦੀ ਸੀ।ਹੁੱਣ ਦੀਪਾਲੀ ਦਾ ਵੀ ਸੁਭਾਅ ਬੱਦਲ ਰਿਹਾ ਸੀ ਉੱਹ ਤੇ ਉੱਸਦੀ ਨਾਨੀ ਦਿਨ ਵੇਲੇ ਸੋਦੀਆ ਸੰਨ ਤੇ ਰਾਤੀ ਜਾਗਦੀਆ ਸੰਨ ਤੇ ਸਾਰੀ ਰਾਤ ਟੀ ਵੀ ਚੱਲਦਾ ਰਹਿੰਦਾਂ ਸੀ ਦਿਨ ਵੇਲੇ ਜਿਵੇ ਕਿ ਅਲਮੀਰਾ ਚ ਆਵਾਜਾਂ ਕਦੇ ਫਲੱਸ ਦਾ ਚੱਲਣਾ ਕਦੇ ਕਿਚੱਨ ਚ ਖਾਣ ਦਾ ਸਾਮਾਨ ਡਿੱਗਣਾ ਭੂਤੀਆ ਹਰਕਤਾ ਹੋਣੀਆ ਸੁਰੂ ਹੋ ਗਈਆ .
ਇੱਕ ਦਿਨ ਰਾਜੀਵ ਨੇ ਦੀਪਾਲੀ ਨੂੰ ਪੁੁੱਛਿਆ ਕਿ ਬੇਟਾ ਤੁੱਸੀ ਦਿਨੇ ੲੰਨਾ ਕਿੳ ਸੋਦੇ ਹੋ..ਉਸਦੀ ਨਾਨੀ ਤੇ ਉਹ ਹੱਸ ਪਏ ਤੇ ਉਸਦੀ ਨਾਨੀ ਬੋਲੀ ਬੇਟਾ ਜਦੋ ਦੀ ਮੈ ਆਈ ਆ ਅਸੀ ਤੇ ਰਾਤੀ ਰੋਜ ਯੁਵੀਕਾ ਨਾਲ ਛੱਤ ਤੇ ਖੇਲਦੇ ਹਾਂ ਕਿਉਕਿ ਉਹ ਦਿਨ ਵੇਲੇ ਸੱੋਦੀ ਹੈ । ਹੁੱਣ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਯੁਵਿਕਾ ਤੇ ਘਰ ਚੱਲੀ ਜਾਂਦੀ ਹੈ ਫੇਰ ਰਾਤੀ ਛੱਤ ਤੇ ਕੌਣ ਖੈਲਦਾ ਹੈ ।ਹੁੱਣ ਉਹਨਾਂ ਨੂੰ ਡਰ ਨਾਲ ਭੱਜਦੇ ਭੱਜਦੇ ਯੁਵਿਕਾ ਦੇ ਘਰੇ ਗਏ ਤੇ ਉਥੇ ਜਾ ਕੇ ਚੌਕ ਗਏ ਦੇਖਿਆ ਉਥੇ ਕਈ ਸਾਲਾਂ ਤੋ ਕੋਈ ਨਹੀ ਰਿਹ ਰਿਹਾ ਸੀ । ਉਹ ਸਹਿਰ ਦੇ ਮਿਉਸੀਪੱਲ ਆਫਿਸ ਚ ਜਾ ਕੇ ਿਰਕਾਡ ਚੈਕ ਕਰਦੇ ਹਨ ਦੇਖਿਆ ਕੇ ਯੁਵਿਕਾ ਤੇ ਉਸਦੀ ਮਾਂ ਤੀਹ ਸਾਲ ਪਹਿਲਾ ਇਸ ਘਰ ਚ ਹੀ ਰਹਿੰਦੇ ਸੰਨ ,ਤੇ ਉਸੇ ਪੱਖੇ ਨੀਚੇ ਦੋਵੇ ਫਾਹਾ ਲੈ ਕੇ ਮਰ ਗਏ ਸੀ ..ਜਿਸ ਪੰਖੇ ਦੇ ਥੱਲੇ ਦੀਪਾਲੀ ਸੌਂਦੀ ਹੈ । ਉੱਹ ਰਿਕਾਰਡ ਪਤਾ ਕਰਕੇ ਉਸ ਬੈਕ ਵੀ ਗਏ ਜਿੱਥੇ ਉਹਨਾਂ ਕਰਜਾ ਲਿਆ ਸੀ , ਬੈਕ ਵਿੱਚ ਜੋ ਪਤਾ ਿਦੱਤਾ ਸੀ ਉੱਹ ਪਤਾ ਉਹੀ ਸੀ ਜੋ ਰਾਜੀਵ ਨੂੰ ਸਰਕਾਰ ਵੱਲੋ ਅਲਾਟ ਹੋਇਆ ਸੀ ਤੇ ਦੂਜਾ ਝੱਟਕਾ ਉਹ ਸੀ ਦੋਵਾਂ ਦੀ ਸ਼ਕਲ ਜੋ ਫੋਟੋ ਬੈਕ ਚ ਪਰੂਫਾਂ ਤੇ ਲੱਗੀ ਸੀ ਇਹ ਹੂ ਬੂ ਸੀ ਜੋ ਸਕਲ ਯੁਵੀਕਾ ਤੇ ਉੱਸ ਦੀ ਮਾਂ ਦੀ ਸੀ ।

ਉਹ ਫੇਰ ਤੇਜੀ ਨਾਲ ਘਰ ਆਏ ਤੇ ਦੇਖਿਆ ਕੇ ਉਸਦੀ ਮਾ ਦੀਪਾਲੀ ਤੇ ਯੁਵਿਕਾ ਰਾਤੀ ਜੋਰ ਜੋਰ ਦੀ ਹੱਸ ਰਹੈ ਨੇ ਅਜੀਬ ਤਰਾਂ ਦੀ ਅਵਾਜਾ ਕੱਢ ਰਹੇ ਨੇ ਸਾਰੇ । ਪੱਖਾ ਆਪਣੇ ਆਪ ਚੱਲ ਰਿਹਾ ਸੀ ਤੇ ਬੰਦ ਹੋ ਰਿਹਾ ਸੀ ।
ਉਹ ਚੋਰੀ ਚੋਰੀ ਇਹਨਾਂ ਤਿੰਨਾਂ ਨੂੰ ਦੇਖ ਰਹੇ ਸੀ ਕਿ ਅਚਾਨਕ ਦੀਪਾਲੀ ਪੱਖੇ ਤੇ ਬੈਠੀ ਰੋ ਰਹੀ ਸੀ ਤੇ ਉਸਦੀ ਨਾਨੀ ਬੈਡ ਤੇ ਮਰੀ ਹੋਈ ਹੈ ਤੇ ਉਸਦਾ ਧੱੜ ਟੀ ਵੀ ਤੇ ਪਿਆ ਹੈ ਤੇ ਯੁਵਿਕਾ ਧੱਲੇ ਚੀਕਾਂ ਮਾਰ ਰਹੀ ਹੈ ਅਚਾਨਕ ਰਾਜੀਵ ਤੇ ਨਮਰਤਾ ਬਚਾਉਣ ਲਈ ਅੱਗੇ ਆਉਦੇ ਹੱਨ ਤੇ ਤੇ ਉਹ ਪੱਖਾ ਉਹਨਾਂ ਦੇ ਉਪਰ ਡਿੱਗ ਜਾਂਦਾ ਹੈ ਤੇ ਪੱਖਾ ਡਿੱਗਦਾ ਹੋਇਆ ਨਮਰਤਾ ਰਾਜੀਵ ਤੇ ਦੀਪਾਲੀ ਤਿੰਨਾਂ ਨੂੰ ਨਾ ਸੁੱਲਜਣ ਯੋਗ ਤਰੀਕੇ ਨਾਲ ਵੱਡ ਦਿੰਦਾਂ ਹੈ ਤੇ ਟੁੱਟ ਕੇ ਇਹਨਾਂ ਤਿੰਨਾਂ ਦੀ ਲਾਸ਼ਾ ਤੇ ਡਿੱਗ ਜਾਂਦਾਂ ਹੈ ਤੇ ਯੁਵਿਕਾ ਦੀ ਹਵਾ ਹੱਸਦੀ ਤੇ ਰੋਂਦੀ ਹੋਈ ਇੱਸ ਪੱਖੇ ਵਿੱਚ ਸਮਾਂ ਜਾਦੀ ਹੈ

DeEp ShArMa

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)