More Punjabi Kahaniya  Posts
ਗੁੱਡੀ


ਲਾਡੋ ਛੋਟੀ ਜਿਹੀ ਕੁੜੀ ਜੋ ਆਪਣੇ ਵੀਰ ਤੋਂ ਦੋ ਸਾਲ ਛੋਟੀ ਸੀ ਪਰ ਉਹ ਖੁਦ ਨੂੰ ਛੋਟੀ ਸਮਝਦੀ ਨਹੀ ਸੀ ਓ ਆਪਣੇ ਵੀਰ ਦੀ ਹਰ ਸ਼ਿਕਾਇਤ ਘਰ ਆਕੇ ਲਗੌਦੀ ਸੀ ਚਾਹੇ ਓ ਸਕੂਲ ਚ ਨਾ ਪੜਨ ਦੀ ਹੁੰਦੀ ਜਾ ਬਾਹਰ ਹੋਰ ਬੱਚਿਆਂ ਨਾਲ ਲੜਨ ਦੀ ਗੱਲ ਹੁੰਦੀ ਪਰ ਕਈ ਬਾਰ ਓਹਨੂੰ ਇੰਝ ਲਗਦਾ ਜਿਵੇ ਉਹ ਆਪਣੇ ਬਾਪ ਦੇ ਸਿਰ ਭਾਰ ਹੋਵੇ ਜਾ ਆਪਣੇ ਵੀਰ di ਬਦਕਿਸਮਤੀ ਦੀ ਨਿਸ਼ਾਨੀ ਇਹ ਉਹ ਗੱਲਾਂ ਦਾ ਅਸਰ ਸੀ ਜੋ ਓ ਆਪਣੇ ਆਸ ਪਾਸ ਸੁਣਦੀ ਸੀ ਜਿਵੇ ਕਿ ਕੁੜੀਆਂ ਤਾ ਬੰਦੇ ਨੂੰ ਉਮਰ ਤੋਂ ਪਹਿਲਾ ਹਰਾ ਦਿੰਦੀਆਂ ਨੇ ਧੀਆਂ ਵਿਹੁਣੀਆਂ ਸੋਖੀਆਂ ਕੀਤੇ ਕਹਿੰਦੇ ਕੇਹੋਦੇ ਦੀ ਬਸ ਹੋ ਜਾਂਦੀਆਂ ਇਕ ਦਿਨ ਲਾਡੋ ਗੁੱਡੀ ਨਾਲ ਖੇਡ ਰਹੀ ਸੀ ਉਸਦਾ ਵੀਰ ਕੋਲ ਟਰੈਕਟਰ ਨਾਲ ਮਿੱਟੀ ਚ ਖੇਡ ਰਿਹਾ ਸੀ ਏਨੇ ਨੂੰ ਦੋ ਹੋਰ ਜੁਆਕ ਓਹਨਾ ਕੋਲ ਆਉਦੀਆ ਓਹਨਾ ਵਿੱਚੋ ਇਕ ਖੇਡ ਦੇ ਖੇਡਦੇ ਲਾਡੋ ਦੀ ਗੁੱਡੀ ਦੇ ਦੋ ਟੁਕੜੇ ਕਰ ਦਿੰਦਾ ਹੈ ਲਾਡੋ ਅੱਖਾਂ ਚ ਹੰਝੂ ਭਰੀ ਇਸ ਤਰਾਂ ਖੜੀ ਹੁੰਦੀ ਹੈ ਜਿਵੇ ਕਿਸੇ ਨੇ ਉਸਦੇ ਜਿਸਮ ਚੋ ਰੂਹ ਵੱਖ ਕਰਤੀ ਹੋਵੇ ਲਾਡੋ ਦਾ ਵੀਰ ਉਸਦੇ ਚਾਵਾਂ ਨੂੰ ਵਿਖਰਨ ਤੋਂ ਪਹਿਲਾ ਉਸ ਨੂੰ ਗਲਵਕੜੀ ਪਾਉਦੇ ਆਖਦਾ ਕੋਈ ਨਾ ਲਾਡੋ ਮ ਤੈਨੂੰ ਨਵੀ ਗੁੱਡੀ ਲਿਆ ਦੇਉ ਮੇਲੇ ਤੋਂ ਲਾਡੋ ਤਸੱਲੀ ਕਰਨ ਲਈ ਕਹਿੰਦੀ ਆ ਪੱਕਾ ਲਿਆਂਦੇ ਗਾ ਵੀਰੇ ਵੀਰ ਕਹਿੰਦਾ ਹਾਂ ਪੱਕਾ ਬਸ ਤੂੰ ਰੋਈ ਨਾ du ਬਾਰਾ ਆਪਣੇ ਵੀਰ ਨਾਲ ਖੇਡਣ ਚ ਰੁਝ ਜਾਂਦੀਆਂ ਹੁਣ ਓਹਨੂੰ ਖੇਡਣ ਲਈ ਗੁੱਡੀ ਦੀ ਲੋੜ ਨੀ ਸੀ ਓਹਨੂੰ ਇੰਜ ਲਗ ਰਿਹਾ ਸੀ ਜਿਵੇ ਓ ਆਪ ਹੀ ਇਕ ਗੁੱਡੀ ਹੋਵੇ ਆਪਣੇ ਵੀਰ ਦੀ ਜਿਸਨੂੰ ਉਹ ਕਦੇ ਵੀ ਟੁੱਟਦੇ ਨੀ ਵੇਖਣਾ ਚਾਉਂਦਾ ਲਾਡੋ ਖੇਡ ਦੇ ਖੇਡਦੇ ਇਕ ਵਾਰ ਹੋਰ ਆਪਣੇ ਵੀਰ ਨੂੰ ਸਵਾਲ ਕਰਦੀਆਂ ਵੀਰੇ ਜੇ ਮੈਂ ਨਾ ਹੁੰਦੀ ਤੇਰੀ ਜਿੰਦਗੀ ਕਿੰਨੀ ਵਧਿਆ ਹੁੰਦੀ ਮੈਂ ਤੇਰੇ ਹਿਸੇ ਦੀ ਚੀਜ ਵੀ ਖਾ ਜਾਣੀਆਂ ਫਰ ਸਾਰੇ ਤੈਨੂੰ ਮੇਰੇ ਹਿਸੇ ਦਾ ਪਿਆਰ ਵੀ ਕਰਦੇ ਵੀਰ ਨਾ ਫੇਰ ਮੇਰਾ ਇਕੱਲੇ ਜੀ ਨੀ ਲੱਗਣਾ ਸੀ ਮੈਂ ਕਿਸ ਨਾਲ ਖੇਡਦਾ ਨਾਲੇ ਤੇਰੇ ਨਾਲ ਘਰੇ ਰੌਣਕ ਲੱਗੀ ਰਹਿਦੀਆ ਮੁਕਦੀ ਗੱਲ ਕੋਈ ਕਿਸੇ ਦਾ ਹਿੱਸਾ ਨੀ ਖਾਂਦਾ ਸਭ ਆਪੋ ਆਪਣੇ ਕਰਮਾਂ ਦਾ ਖਾਂਦੇ ਨੇ ਲਾਡੋ ਚਲ ਓ ਤਾ thik ਆ ਵੀਰੇ ਫਰ ਮੇਰੇ ਵਿਆਹ ਤੇ ਵੀ ਕਿੰਨਾ ਖਰਚਾ ਹੋ ਵੀਰ ਹੈਰਾਨ ਹੋਕੇ ਲਾਡੋ ਵੱਲ ਵੇਖਦਾ ਤੇ mano ਮਨੀ ਹੱਸਦਾ ਵੀ ਇਹਨੂੰ ਹੁਣ ਤੋਂ ਹੀ ਆਪਣੇ ਵਿਆਹ ਦੀ ਨਾਲੇ ਆਪਣੇ ਵੀਰ ਦੇ ਘਰ ਦੀ ਏਨੀ ਫਿਕਰ ਓ ਲਾਡੋ ਦੀ ਗੱਲ ਦਾ ਜਵਾਬ ਦਿਤੇ ਬਿਨਾ ਓਹਨੂੰ ਪੁੱਛਦਾ ਤੈਨੂੰ ਇਹ ਗੱਲਾਂ ਕਿਸਨੇ ਸਿਖਾਇਆ ਨੇ ਕਉਂਕਿ ਘਰ ਵਿਚ ਲਾਡੋ ਨੂੰ ਕਦੇ ਕਿਸੇ ਨੇ ਅਜਿਹੀ ਗੱਲ ਨੀ ਕਹੀ ਸੀ ਲਾਡੋ ਕਿਸੇ ਨੇ ਨੀ ਵੀਰੇ ਮੈਂ ਸਹਿਜ ਸੁਭਾਏ ਪੁੱਛ ਲਿਆ vir ਤੂੰ ਏਨੀ ਸੋਚ ਨਾ ਕਰਿਆ ਕਰ ਤੇਰਾ ਵਿਆਹ ਕਰਨਾ ਕਿਡੀ ਕੁ ਵੱਡੀ ਗੱਲ ਆ ਕੀ ਪਤਾ ਤੇਰੇ ਕਾਰਮਾ ਦੀ ਫਸਲ ਜਾਂਦੇ ਨਿਕਲਦੀ ਹੋਵੇ ਫਰ ਹੱਸਦੇ ਹੋਏ ਨਹੀ ਚਲ ਫਰ ਮੈਂ ਇਹ ਸੋਚ ਲਉ ਵੀ ਦੋ ਸਾਲ ਫ਼ਸਲ ਮਾੜੀ ਹੋਗੀ ਹੋਰ ਕੀ ਆ ਲਾਡੋ ਨੂੰ ਐਵੇ ਲਗਿਆ ਜਿਵੇ ਕਿਸੇ ਨੇ ਓਹਨੂੰ ਕੜਕਦੀ ਧੁੱਪ ਵਿੱਚੋ ਖਿੱਚ ਕ ਛਾਵੇ ਕਰਤਾ ਹੋਵੇ ਓਹਦੇ ਸਿਰੋਂ ਸੋਚ ਫਿਕਰਾਂ ਦੀ ਪੰਡ ਨੂੰ ਲਾਕੇ ਇਕ ਪਾਸੇ ਧਰਤਾ ਹੋਵੇ ਇਹ ਗੱਲਾਂ ਉਸਦੇ ਵੀਰ ਨੇ ਉਸਦਾ ਦਿਲ ਰੱਖਣ ਲਈ ਕਹੀਆਂ ਜਾ ਦਿਲ ਤੋਂ ਕਹੀਆਂ ਇਹ ਤਾ ਓਹੀ ਜਾਂਦੇ ਪਰ ਓਹਦੀ ਇਹ ਗੱਲਾਂ ਨੇ ਲਾਡੋ ਦਾ ਜਿੰਦਗੀ ਨੂੰ ਵੇਖਣ ਦਾ ਨਜਰੀਆ ਬਦਲ ਦਿੱਤੋ ਹੁਣ ਉਹ ਖੁਦ ਨੂੰ ਅਣਚਾਹੀ ਜਾ...

ਬੋਝ ਨਈ ਸਮਝਦੀ ਸੀ ਹੁਣ ਉਹ ਖੁਦ ਨੂੰ ਆਪਣੇ ਵੀਰ ਦੇ ਚੇਹਰੇ ਦੀ ਰੌਣਕ ਓਹਦੀ ਖੁਸ਼ੀ ਤੇ ਮਾਨ ਸਮਝਦੀ ਸੀ ਲਾਡੋ ਪੜਨ ਵਿਚ ਠੀਕ ਠਾਕ ਸੀ ਪਰ ਹੁਣ ਓਹਨੇ ਜੀ ਲਗਾਕੇ ਪੜਨਾ ਸ਼ੁਰੂ ਕਰ ਦਿੱਤੋ ਤੇ ਘਰੇਲੂ ਕਮਾ ਵਿਚ ਵੀ ਮੁਹਾਰਤਾ ਹਾਸਲ ਕਰੀ ਕਉਂਕਿ ਉਹ ਨੀ ਚਾਉਂਦੀ ਸੀ ਕਿ ਉਸਦੇ ਵੀਰ ਦੀ ਗੁੱਡੀ ਫੇਲ ਹੋਵੇ ਜਾ ਓਹਨੂੰ ਕੋਈ ਕਹੇ ਤੇਰੀ ਗੁੱਡੀ ਨੂੰ ਆ ਕੰਮ ਨੀ ਆਉਦਾ ਹੁਣ ਲਾਡੋ ਵੱਡੀ ਹੋਗੀ ਹੈ ਪਰ ਇਹ ਗੱਲ ਓਹਦੇ ਅਜੇ ਵੀ ਯਾਦ ਆ ਓ ਕਾਲਜ ਪੜਨ ਜਾਂਦੀਆਂ ਪੜਨ ਵਿਚ ਹੁਸਿਆਰ ਤੇ ਸੋਹਣੀ ਸੁਨੱਖੀ ਵੀ ਆ ਅੱਜ ਕੱਲ ਕੁੜੀਆਂ ਮੁੰਡੇ ਇਕੱਠੇ ਪੜਦੇ ਹਨ ਤੇ ਇਕ ਦੂਜੇ ਨਾਲ ਗੱਲ ਕਰ ਲੈਂਦੇ ਹਨ ਤੇ ਪਿਆਰ ਕਰਨ ਲਗਦੇ ਹਨ ਜਿਨ੍ਹਾਂ ਵਿੱਚੋ ਜ਼ਿਆਦਾਤਰ ਦੇ ਦਿਲ ਟੁੱਟਦੇ ਹਨ ਇਕ ਪਾਸੇ ਹੋਣਾ ਸ਼ਇਦ ਗ਼ਲਤ ਹੋਵੇ ਇਹਦੇ ਵਿਚ ਕਸੂਰ ਦੋਵਾਂ ਦਾ ਹੀ ਨੀ ਹੁੰਦਾ ਕਈ ਵਾਰ ਕੁੜੀ ਧੋਖਾ ਦੇ ਜਾਂਦੀਆਂ ਤੇ ਕਿ ਵਾਰ ਮੁੰਡਾ ਸਿਰਫ ਆਪਣੇ ਟਾਇਮ ਪਾਸ ਲਈ ਕੁੜੀ ਦੀਆ ਭਾਵਨਾਵਾਂ ਨਾਲ ਖੇਡ ਰਿਹਾ ਹੁੰਦੇ ਜੇਕਰ ਕੋਈ ਕੁੜੀ ਘਰੋਂ ਭੱਜ ਜਾਵੇ ਜਾ ਆਪਣੇ ਪਸੰਦੀਦਾ ਮੁੰਡੇ ਨਾਲ ਵਿਆਹ ਕਰਾ ਲਵੇ ਤਾ ਲੋਕ ਗੱਲਾਂ ਕਰਦਿਆਂ ਏਸੇ ਕਰਕੇ ਤਾ ਧੀ ਜੰਮਣ ਤੋਂ ਡਰ ਲਗਦੇ ਕੋਈ ਇਹ ਨੀ ਕਹਿੰਦਾ ਕੇ ਇਸ ਕਰਕੇ ਪੁੱਤ ਜੰਮਣੋ ਡਰਦੇ ਆ ਚਾਹੇ ਓ ਓਹਨਾ ਦੇ ਸਰ ਖੇ ਪਵਾਈ ਜਾਣ ਪਰ ਲਾਡੋ ਦੀ ਸੋਚ ਹੁਣ ਜਮਾ ਵੱਖ ਸੀ ਓਹਨੇ ਕਦੇ ਇਸ ਰਾਹ ਵਲ ਜਾਣ ਵਾਰੇ ਸੋਚਿਆ ਵੀ ਨੀ ਕਉਂਕਿ ਇਹ ਗੱਲ ਓਹਦੇ ਅੰਦਰ ਘਰ ਕਰ ਗਈ ਸੀ ਕ ਓ ਆਪਣੇ ਵੀਰ ਦੀ ਗੁੱਡੀ ਆ ਓਹਦਾ ਵੀਰ ਓਹਦੇ ਲਈ ਸਭ ਤੋਂ ਵਧਿਆ ਮੁੰਡਾ ਲੱਭੇਗਾ ਹੁਣ ਓਹਦੇ ਤੇ ਲੋਕਾਂ ਦੀਆ ਗੱਲਾਂ ਦਾ ਅਸਰ ਵੀ ਨਈ ਹੁੰਦਾ ਸੀ ਕਉਂਕਿ ਉਸਦੇ ਵੀਰ ਨੇ ਕਿਹਾ ਸੀ ਕੇ dheea vare ਮਾੜਾ ਕਮਲੇ ਲੋਕ ਬੋਲਦੇ ਨੇ ਸਿਆਣੇ ਤਾ ਕੇਹਦੇ ਆ ਜਦੋ ਧੀ ਹੁੰਦੀਆਂ ਤਾ ਘਰ ਦੀਆ ਕੰਧਾਂ ਵੀ ਸੁਖ ਮਨੋਦਿਆ ਨੇ ਕੇ ਕੋਈ ਸਾਨੂੰ ਚਾੜਨ ਸਵਾਰਨ ਵਾਲਾ ਆਗਿਆ ਧੀਆਂ ਤਾ ਕਰਮਾਂ ਵਲਿਆ ਦੇ ਹੁੰਦੀਆਂ ਨੇ ਧੀ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦੇ ਜਿਹੜੀ ਲਾਡੋ ਗੁੱਡੀ ਟੁੱਟਣ ਤੇ ਰੋ ਪਈ ਸੀ ਹੁਣ ਓ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਵੀ ਨੀ ਘਬਰੋਦੀ ਹੁਣ ਓ ਗੁੱਡੀ ਦੀ ਥਾ ਖੁਦ ਨੂੰ ਸਵਾਰਦੀ ਆ ਕਉਂਕਿ ਓਹਨੂੰ ਪਤਾ ਉਹ ਲੋਕਾ ਵਾਸਤੇ ਬੋਝ ਹੋਊ ਪਰ ਉਹ ਆਪਣੇ ਵੀਰ ਦਾ ਸਵੈ ਮਾਨ ਆ ਜਿਸ ਦੀ ਰੱਖਿਆ ਉਹ ਖੁਦ ਨਾਲੋਂ ਜ਼ਿਆਦਾ ਕਰਦੀਆ
ਇਸ ਕਹਾਣੀ ਵਿੱਚੋ ਮੇਨੂੰ ਇਕ ਗੱਲ ਸਿੱਖਣ ਨੂੰ ਮਿਲੀ ਹੈ ਕੇ ਸਾਨੂੰ ਦੂਜੇ ਨੂੰ ਨਿਵਾ ਦੀਖੋਨ ਦੀ ਵਜਾਏ ਓਹਨੂੰ ਹਲਾਸ਼ੇਰੀ ਦੇਣੀ ਚਾਹੀਦੀਆਂ ਕਿ ਪਤਾ ਕਿਸੇ ਦੀ ਜਿੰਦਗੀ ਤੁਹਾਡੀ ਛੋਟੀ ਜਹੀ ਹੋਂਸਲਾ ਅਵਜਾਈ ਦੀ ਮੇਹਰਵਾਨ ਹੋਵੇ ਮੁੱਖ ਮੱਕਸਦ ਇਸ ਕਹਾਣੀ ਨੂੰ ਲਿਖਣ ਦਾ ਇਹ ਸੀ ਕ ਸਾਨੂੰ ਧੀਆਂ ਪ੍ਰਤੀ ਆਪਣਾ ਰਵਈਆ ਬਦਲਣਾ ਚਾਹੀਦਾ ਓਹਨਾ ਲਈ ਭਦੇ ਸਬਦ ਨਈ ਵਰਤਣੇ ਚਾਹੀਦੇ ਕਦੇ ਖੁਦ ਨੂੰ ਇਕ ਕੁੜੀ ਦੀ ਥਾ ਰੱਖ ਕ ਦੇਖਣਾ ਓਹਨਾ ਤੇ ਕਿ ਬੀਤ ਦੀਆ ਜਦੋ ਅਸ਼ੀ ਓਹਨਾ ਨੂੰ ਬੋਝ ਆਖਦਿਆਂ ਓਹਨਾ ਨੂੰ ਦਸੋ ਕੇ ਓ ਤੁਹਾਡੀ ਅਣਖ ਇਜਤ ਮਾਣ ਹਨ ਮੈਂ ਦਾਵੇ ਨਾਲ ਕਹਿ ਸਕਦੀਆਂ ਉਹ ਕੁੜੀਆਂ ਕਦੇ ਤੁਹਾਨੂੰ ਇਹ ਸੋਚn ਦਾ ਮੌਕਾ ਨਈ ਦੇਣਗੀਆਂ ਕੇ ਜੇ ਉਹ ਨਾ ਹੁੰਦੀਆਂ ਤਾ ਚੰਗਾ ਹੁੰਦਾ ਗ਼ਲਤੀ ਲਈ ਮਾਫ਼ੀ ਜੀ ਹਰਪ੍ਰੀਤ ਔਜਲਾ ਛਾਹਾੜੀਏ

Submitted By:- Harpreet Aujla

...
...



Related Posts

Leave a Reply

Your email address will not be published. Required fields are marked *

2 Comments on “ਗੁੱਡੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)