ਕਿਸ਼ਤ ਚੌਥੀ
ਕਹਾਣੀ
ਸਮੇਂ ਦਾ ਕਾਲ ਚੱਕਰ
ਸਰਬਜੀਤ ਸੰਗਰੂਰਵੀ
ਜ਼ੋ ਐਮ ਐਲ ਏ ਘਰ ਨੇਪਾਲੀ ਮੁੰਡਾ ਕੰਮ ਕਰਦਾ ਸੀ,ਉਹ ਕੁਝ ਦਿਨਾਂ ਲਈ ਫੈਕਟਰੀ ਆਇਆ ਤੇ ਸੁਖਚੈਨ ਕੋਲ ਰਹਿਣ ਲੱਗਾ।ਉਹ ਸੁਖਚੈਨ ਦੇ ਭਾਂਡੇ ਤੇ ਰਸੋਈ ਵਰਤਦਾ ਤੇ ਗੰਦ ਪਾ ਕੇ ਰੱਖਦਾ। ਸੁਖਚੈਨ ਨੇ ਬਥੇਰਾ ਸਮਝਾਇਆ,ਨਾ ਸਮਝਿਆ, ਤਾਂ ਸੁਖਚੈਨ ਨੇ ਰਸੋਈ ਤੇ ਭਾਂਡਿਆਂ ਦੀ ਚਿੰਤਾ ਛੱਡ ਦਿੱਤੀ ਕਿਉਂਕਿ ਉਹ ਧਰਮ ਅਸਥਾਨਾਂ ਤੇ ਸੇਵਾ ਲਈ ਜਾਂਦਾ ਸੀ, ਜਿਸ ਕਾਰਨ ਉਸਦੀ ਉਥੋਂ ਦੇ ਪ੍ਰਬੰਧਕਾਂ, ਸੇਵਾਦਾਰਾਂ ਨਾਲ ਵਧੀਆ ਬਣਦੀ ਸੀ।ਉਹ ਉਥੇ ਸੇਵਾ ਸਫ਼ਾਈ ਕਰਦਾ, ਲੰਗਰ ਪਾਣੀ ਛੱਕਦਾ ਤੇ ਕੁਝ ਨਾ ਕੁਝ ਫੈਕਟਰੀ ਲੈ ਆਉਂਦਾ।ਆਪ ਲੰਗਰ ਛੱਕਦਾ ਤੇ ਹੋਰਾਂ ਨੂੰ ਵੀ ਛੱਕਾਉਦਾ । ਹੁਣ ਨੇਪਾਲੀ ਬਾਊ ਨੂੰ ਕਹਿਣ ਲੱਗਾ ਕਿ ਬਾਊ ਜੀ ਸਰਦਾਰ ਜੀ ਧਰਮ ਸਥਾਨ ਤੇ ਜਾਂਦੇ ਹਨ, ਉਥੇ ਖਾ ਪੀ ਕੇ ਫੈਕਟਰੀ ਵੀ ਲੈ ਆਉਂਦਾ ਹੈ। ਇੱਥੇ ਵੰਡਦਾ ਹੈ।ਜੇ ਇਹ ਲੰਗਰ ਫੈਕਟਰੀ ਵਿਚ ਲਿਆਉਣੋਂ ਨਾ ਹੱਟਿਆ ਤਾਂ ਤੁਹਾਡੀ ਫੈਕਟਰੀ ਤਬਾਹ ਹੋ ਜਾਵੇਗੀ।ਇਹ ਪੁੰਨ ਦਾਨ ਤਾਂ ਕਰਦੇ ਨਹੀਂ,ਸਾਰਾ ਦਿਨ ਕੁਝ ਨਾ ਖਾਂਦਾ ਪੀਂਦਾ ਰਹਿੰਦਾ ਹੈ।ਤੁਹਾਡੀ ਨਾਲ ਦੀ ਫੈਕਟਰੀ ਦਾ ਇੱਕ ਬੰਦਾ ਜ਼ੋ ਕਿਸੇ ਦਾ ਵੀ ਮੂੰਹ ਦੇਖ ਕੇ ਭੱਵਿਖ ਬਾਣੀ ਕਰਦਾ ਹੈ, ਉਹ ਵੀ ਮੈਨੂੰ ਕਹਿੰਦਾ ਸੀ ਕਿ ਇਸ ਸਰਦਾਰ ਨੂੰ ਇਸ ਫੈਕਟਰੀ ਵਿਚੋਂ ਕੱਢੋ,ਜੇ ਫੈਕਟਰੀ ਸਲਾਮਤ ਰੱਖਣੀ ਹੈ।ਦੇ ਇਹਨੂੰ ਨਾ ਕੱਢਿਆ ਤਾਂ ਫੈਕਟਰੀ ਤੇ ਸਾਰਾ ਕਾਰੋਬਾਰ ਤਬਾਹ ਹੋ ਜਾਵੇਗਾ।ਸੋ, ਨੇਪਾਲੀ ਹਰ ਵੇਲੇ ਬਾਊ ਦੇ ਕੰਨ ਭਰਦਾ ਰਹਿੰਦਾ।ਪਰ ਪਤਾ ਨਹੀਂ ਬਾਊ ਕਿਉਂ ਸਰਦਾਰ ਤੇ ਭਰੋਸਾ ਕਰਦਾ ਸੀ, ਜਾਂ ਤਾਂ ਬਾਊ ਇਹ ਸੋਚਦਾ ਸੀ ਕਿ ਮੈਨੂੰ 8-9ਹਜਾਰ ਰੁਪਏ ਵਿਚ ਵਧੀਆ ਬੰਦਾ ਮਿਲ ਗਿਆ,ਜ਼ੋ ਸਾਰੇ ਕੰਮ ਕਰਦਾ ਹੈ,ਇਸ ਕਾਰਨ ਮੇਰਾ ਹਰ ਮਹੀਨੇ 10-20ਹਜਾਰ ਰੁਪਏ ਦਾ ਫਾਇਦਾ ਹੁੰਦਾ ਹੈ।ਬਾਊ ਦੇ ਦਿਲ ਵਿਚ ਕੀ ਸੀ,ਇਹ ਬਾਊ ਜਾਣਦਾ ਸੀ ਜਾਂ...
ਸਮੇਂ ਦੇ ਕਾਲ ਚੱਕਰ ਨੂੰ ਚੱਲਾਉਣ ਵਾਲਾ ਅਕਾਲ ਪੁਰਖ।
ਸੁਖਚੈਨ ਦਾ ਏਜੰਟ ਮੰਨਾ ਬਹੁਤ ਚਾਲੂ ਬੰਦਾ ਸੀ।ਉਹ ਹਰ ਬੰਦੇ ਦਾ 1000-1500/-ਰੁਪਏ ਹਰ ਮਹੀਨੇ ਦੀ ਤਨਖਾਹ ਵਿੱਚੋਂ ਰੱਖ ਲੈਂਦਾ ਸੀ। ਉਸਨੇ ਇੱਕ ਬੰਦਾ ਮਨਜੀਤ ਕੰਮ ਤੇ ਰੱਖਾਇਆ ਸੀ।ਦਿਨ ਦੀ ਡਿਊਟੀ ਕਰਦੇ ਨੂੰ ਫੋਨ ਕਰਕੇ ਕਹਿੰਦਾ ਕਿ ਤੂੰ ਫਲਾਣੀ ਫੈਕਟਰੀ ਵਿਚ ਜਾ ਕੇ ਨਾਈਟ ਡਿਊਟੀ ਕਰ ਆਈ, ਉਥੇ ਕੰਮ ਕਰਦਾ ਬੰਦਾ ਦੋ ਦਿਨ ਦੀ ਛੁੱਟੀ ਤੇ ਗਿਆ ਹੈ।ਜਦ ਮਨਜੀਤ ਕਹਿੰਦਾ ਕਿ ਮੇਰੇ ਤੋਂ ਰਾਤ ਦੀ ਡਿਊਟੀ ਨਹੀਂ ਲਗਾਈ ਜਾਣੀ, ਮੈਂ ਪਹਿਲਾਂ ਹੀ ਦਿਨ ਦੀ ਡਿਊਟੀ ਕਰਕੇ ਥੱਕ ਜਾਂਦਾ ਹਾਂ। ਤਾਂ ਮੰਨਾ ਕਹਿੰਦਾ ਕਿ ਤੇਰੀ ਮਰਜ਼ੀ ਹੈ, ਮੈਂ ਤਾਂ ਤੇਰਾ ਭਲਾ ਸੋਚਿਆ ਸੀ ਕਿ ਤੈਨੂੰ ਰਾਤ ਦਾ ਤਿੰਨ ਸੌ ਰੁਪਏ ਬਣ ਜਾਂਦੇ, ਤੂੰ ਕਿਹੜਾ ਉਥੇ ਜਾ ਕੇ ਕੰਮ ਕਰਨਾ ਹੈ,ਜਾ ਕੇ ਸੌਣਾ ਹੀ ਹੈ।ਮੇਰੀ ਉਥੇ ਬੰਦਿਆਂ ਨਾਲ ਗੱਲ ਹੈ।ਬਾਊ ਤਾਂ ਸਾਢ਼ੇ ਅੱਠ ਨੌਂ ਵਜੇ ਚੱਲੇ ਜਾਂਦੇ ਹਨ। ਤੂੰ ਨੌ ਦਸ ਵਜੇ ਸੌਂ ਜਾਈ, ਰਾਤੀਂ ਜਦੋਂ ਉਠਿਆ ਕਰੇਗਾ,ਦੋ ਚਾਰ ਗੇੜੇ ਲਾ ਆਇਆ ਕਰ। ਤਾਂ ਕਹਿਣ ਲੱਗ ਜਾਂਦਾ ਕਿ ਠੀਕ ਹੈ।
ਮਨਜੀਤ ਨੇ ਮਹੀਨੇ ਵਿਚ 10ਵਾਰ ਨਾਈਟ ਡਿਊਟੀ ਕੀਤੀ,ਉਸਦਾ 3000/-ਰੁਪਏ ਬਣਦਾ ਸੀ।ਮੰਨੇ ਨੇ ਉਸ ਨੂੰ 1000/-ਰੁਪਏ ਦਿੱਤਾ ਤੇ ਬਾਕੀ ਦੇ ਪੈਸੇ ਫਿਰ ਦੇਣ ਦਾ ਵਾਅਦਾ ਕੀਤਾ। ਇਸ ਤਰ੍ਹਾਂ ਉਹ ਮਨਜੀਤ ਨੂੰ ਦੋ ਤਿੰਨ ਮਹੀਨੇ ਲਾਰੇ ਲੱਪੇ ਲਾਈ ਗਿਆ। ਹੋਰ ਤਾਂ ਹੋਰ ਜਦ ਸੁਖਚੈਨ ਨੂੰ ਤਨਖਾਹ ਮਿਲਣੀ ਸੀ, ਤਾਂ ਉਸ ਨੇ ਬਾਊ ਤੋਂ ਪੈਸੇ ਲੈ ਕੇ ਸੁਖਚੈਨ ਨੂੰ ਪੰਜ ਸੌ ਰੁਪਏ ਘੱਟ ਦਿੱਤੇ।
@©® ਸਰਬਜੀਤ ਸੰਗਰੂਰਵੀ