More Punjabi Kahaniya  Posts
ਰਜ਼ੀਆ ਸੁਲਤਾਨ


ਰਜ਼ੀਆ ਸੁਲਤਾਨ
ਰਜ਼ੀਆ ਸੁਲਤਾਨ ਗੁਲਾਮ ਵੰਸ਼ ਵਿੱਚੋ ਇਲਤੁਤਮਿਸ਼ ਦੀ ਧੀ ਸੀ, ਇਲਤੁਤਮਿਸ਼ ਖ਼ੁਦ ਉਸ ਕੁਤਬਦੀਨ ਐਬਕ ਦਾ ਗੁਲਾਮ ਸੀ, ਜਿਸਨੇ ਦਿੱਲੀ ਦਾ ਕੁਤਬ ਮੀਨਾਰ ਬਣਾਇਆ ਸੀ। ਦਿੱਲੀ ਤਖ਼ਤ ਤੇ ਰਾਜ ਕਰਨ ਵਾਲੀ ਇੱਕੋ ਇੱਕ ਔਰਤ ਸੀ ਰਜ਼ੀਆ ਸੁਲਤਾਨ। ਕਰੀਬ ਚਾਰ ਵਰ੍ਹੇ ਦੇ ਰਾਜ ਵਿੱਚ ਉਹ ਆਪਣੀ ਜਨਤਾ ਵਿੱਚ ਬਹੁਤ ਲੋਕਪ੍ਰਿਯ ਹੋ ਗਈ ਸੀ। ਉਹਦੇ ਦਰਬਾਰੀਆਂ ਖ਼ਾਸ ਕਰਕੇ ਊਹਦੇ ਆਪਣੇ ਜੀਜੇ ਬਲਬਨ ਨੂੰ ਲਗਦਾ ਸੀ ਕਿ ਇੱਕ ਔਰਤ ਭਲਾਂ ਕ਼ੀ ਰਾਜ ਕਰੇਗੀ, ਅਸਲ ਸ਼ਕਤੀ ਤਾਂ ਉਹਦੇ ਹੱਥੀ ਰਹੇਗੀ। ਪਰ ਉਹ ਇੱਕ ਪੜ੍ਹੀ ਲਿਖੀ ,ਜ਼ਹੀਨ ਔਰਤ ਸੀ। ਤਲਵਾਰਬਾਜ਼ੀ ਤੇ ਘੋੜਸਵਾਰੀ ਦੀ ਮਾਹਿਰ।
ਫ਼ਿਰ ਉਹੀ ਹੁੰਦਾ ਜੋ ਔਰਤ ਨਾਲ ਹੁਣ ਵੀ ਹੁੰਦਾ। ਔਰਤ ਵਿੱਚ ਕੋਈ ਹੋਰ ਕਮੀ ਨਾ ਨਿੱਕਲੇ ਤਾਂ ਉਹਦੇ ਚਰਿੱਤਰ ਨੂੰ ਉਛਾਲ ਦੇਵੋ। ਰਜ਼ੀਆ ਦਾ ਆਪਣੇ ਹੀ ਗੁਲਾਮ ਯਾਕੂਤ ਨਾਲ ਪਿਆਰ ਸੀ। ਜੋ ਬਲਬਨ ਵਾਂਗ ਹੀ ਗੁਲਾਮ ਹੀ ਸੀ ਤੇ ਸੀ ਵੀ ਮੁਸਲਿਮ ਪ੍ਰੰਤੂ ਸੀ ਅਫ਼ਰੀਕੀ ਨੀਗਰੋ।
ਇਸੇ ਪ੍ਰੇਮ ਸਬੰਧ ਨੂੰ ਆਧਾਰ ਬਣਾ ਕੇ ਬਲਬਨ ਰਜ਼ੀਆ ਖ਼ਿਲਾਫ਼ ਸਾਜਿਸ਼ਾਂ ਘੜ੍ਹਦਾ ਹੈ। ਬਲਵੰਤ ਗਾਰਗੀ ਦੇ ਲਿਖੇ ਨਾਟਕ ਰਜ਼ੀਆ ਸੁਲਤਾਨਾ ਵਿੱਚ ਬਲਬਨ ਆਖਦਾ ਹੈ। ਕਿ ਲੋਕਾਂ ਨੂੰ ਜਦੋਂ ਇਹ ਪਤਾ ਚੱਲੇਗਾ ਕਿ ਉਹ ਕਾਲਾ ਹਬਸ਼ੀ ਉਹਨਾਂ ਦੀ ਪਵਿੱਤਰਤਾ ਦੀ ਮੂਰਤ ਸੁਲਤਾਨਾ ਦੇ ਬਿਸਤਰ ਉੱਤੇ ਕਿਸੇ ਚੰਨ ਨੂੰ ਲੱਗੇ ਗ੍ਰਹਿਣ ਵਾਂਗ ਚੜ੍ਹਦਾ ਹੈ ਉਹ ਖੁਦ ਬਗਾਵਤ ਤੇ ਉੱਤਰ ਆਉਣਗੇ।
ਫ਼ਿਰ ਇੰਝ ਹੀ...

ਸਭ ਦੇ ਸਭ ਦਰਬਾਰੀ , ‘ਚਾਲਿਸਾ’ ਸੂਬਿਆਂ ਦੇ ਮਾਲਿਕ ਰਜ਼ੀਆ ਦੇ ਵਿਰੁੱਧ ਹੋ ਜਾਂਦੇ ਹਨ। ਤੇ ‘ਸਰਹੱਦ’ ਵਿੱਚ ਵੀ ਵਿਦਰੋਹ ਹੋ ਜਾਂਦਾ ਹੈ। ਇਸ ਵਿਦਰੋਹ ਨੂੰ ਦਬਾਉਣ ਲਈ ਜਦੋਂ ਰਜ਼ੀਆ ਬਠਿੰਡੇ ਆਉਂਦੀ ਹੈ ਤਾਂ ਇਥੇ ਹੀ ਯਾਕੂਤ ਨੂੰ ਕਤਲ ਕਰ ਦਿੱਤਾ ਜਾਂਦਾ। ਰਜ਼ੀਆ ਨੂੰ ਕੈਦ ਕਰ ਲਿਆ ਜਾਂਦਾ। ਬਾਅਦ ਵਿੱਚ ਉਸਨੂੰ ਵੀ ਇਥੇ ਹੀ ਉਹਨੂੰ ਵੀ ਕਤਲ ਕਰ ਦਿੱਤਾ ਜਾਂਦਾ।
ਬਠਿੰਡੇ ਦਾ ਕਿਲ੍ਹਾ ਮੁਬਾਰਕ ਰਜ਼ੀਆ ਦੀ ਆਖ਼ਿਰੀ ਜੇਲ੍ਹ ਸੀ।
ਇੰਝ ਭਾਰਤ ਦੀ ਇੱਕੋ ਇੱਕੋ ਔਰਤ ਸੁਲਤਾਨ ਰਜ਼ੀਆ ਖਤਮ ਹੋ ਜਾਂਦੀ ਹੈ , ਜਿਸ ਉੱਤੇ ਇੱਕੋ ਇੱਕ ਇਲਜ਼ਾਮ ਇਹ ਬਣਦਾ ਸੀ ਕਿ ਉਸ ਦਾ ਆਪਣੇ ਹੀ ਗੁਲਾਮ ਯਾਕੂਤ ਨਾਲ ਪ੍ਰੇਮ ਸਬੰਧ ਸੀ। ਉਹ ਵੀ ਉਸ ਵੰਸ਼ ਵਿੱਚ ਜਿਥੇ ਸਾਰੇ ਦੇ ਸਾਰੇ ਗ਼ੁਲਾਮ ‘ਜੁਆਈ’ ਬਣੇ ਤੇ ਮਗਰੋਂ ਉਹ ਰਾਜੇ ਬਣੇ ਕੁਤਬਦੀਨ ਤੋਂ ਲੈ ਕੇ ਬਲਬਨ ਤੱਕ।ਪ੍ਰੰਤੂ ਕਿਸੇ ਕੋਲੋਂ ਇੱਕ ਔਰਤ ਦਾ ਖੁਦ ਕੀਤਾ ਇਸ਼ਕ ਜ਼ਰ ਨਾ ਹੋਇਆ ਤੇ ਇਹ ਸਭ ਧਰਮ ਤੇ ਸਮਾਜ ਦੇ ਖਿਲਾਫ ਸਮਝਿਆ ਗਿਆ।
ਰਜ਼ੀਆ ਬਾਰੇ ਗਾਰਗੀ ਦਾ ਨਾਟਕ ਰਜ਼ੀਆ ਸੁਲਤਾਨ ਪੜ੍ਹਿਆ ਜਾ ਸਕਦਾ ਹੈ, ਜੋ ਕਿ ਇੱਕ ਬੇਹਤਰੀਨ ਨਾਟਕ ਹੈ।
ਹਰਜੋਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)