More Punjabi Kahaniya  Posts
ਆਪਣਾ ਉੱਲੂ ਸਿੱਧਾ ਕਰਨਾ


ਇੱਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ ਕੇ ਕਿਹਾ ਬਿਲਕੁਲ ਵੀ ਨਾ ਹਿੱਲਿਓl ਸਰਕਾਰ ਦੇ ਪੈਸੇ ਪਿੱਛੇ ਆਪਣੀ ਜਾਨ ਨਾ ਗਵਾ ਲਿਓ l ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ l ਇਸ ਨੂੰ ਕਹਿੰਦੇ ਨੇ ਸੋਚਣ ਦੇ ਢੰਗ ਚ ਤਬਦੀਲੀ ਕਰਨੀl
* ਇੱਕ ਸੁੰਦਰ ਔਰਤ ਲੁਟੇਰਿਆਂ ਤੋਂ ਘਬਰਾ ਰਹੀ ਸੀ.. ਉਸਨੂੰ ਇੱਕ ਲੁਟੇਰੇ ਨੇ ਕਿਹਾ ” ਆਰਾਮ ਨਾਲ ਬੈਠੋ ਤੁਹਾਨੂੰ ਕੋਈ ਨਹੀਂ ਛੇੜੇਗਾ l ਇਸਨੂੰ ਕਹਿੰਦੇ ਨੇ ਪੇਸ਼ੇਵਰ ਬਣਨਾ l ਸਿਰਫ ਓਹੀ ਕੰਮ ਤੇ ਫੋਕਸ ਕਰੋ ਜਿਸ ਦੀ ਤਿਆਰੀ ਕੀਤੀ ਹੈl
* ਲੁੱਟ ਤੋਂ ਬਾਅਦ ਜਦੋ ਲੁਟੇਰੇ ਘਰ ਆਏ ਤਾਂ ਨਵੇਂ ਲੁਟੇਰੇ ਨੇ ਇੱਕ ਪੁਰਾਣੇ ਲੁਟੇਰੇ ਨੂੰ ਕਿਹਾ ” ਭਰਾਵਾ ਚਲੋ ਪੈਸੇ ਗਿਣ ਲਈਏ” ਤਾਂ ਪੁਰਾਣੇ ਲੁਟੇਰੇ ਨੇ ਜਵਾਬ ਦਿਤਾ ” ਐਨੇ ਪੈਸੇ ਗਿਣਦਿਆਂ ਨੂੰ time ਲਗ ਜਾਣਾ ਸ਼ਾਮ ਦੀਆਂ ਖਬਰਾਂ ਚ ਸੁਣ ਲਵਾਂਗੇ” l ਇਸਨੂੰ ਕਹਿੰਦੇ ਆ ਤਜਰਬਾ l ਕਾਗਜ਼ੀ ਪੜ੍ਹਾਈ ਨਾਲੋਂ ਤਜਰਬਾ ਜ਼ਿਆਦਾ ਮਹੱਤਵਪੂਰਨ ਆ l
* ਲੁਟੇਰਿਆਂ ਦੇ ਜਾਣ ਤੋਂ ਬਾਅਦ ਕਲਰਕ ਨੇ ਮੈਨੇਜਰ ਨੂੰ ਕਿਹਾ ਪੁਲਿਸ ਬੁਲਾਓ ਜਲਦੀl ਪਰ ਮੈਨੇਜਰ ਕਹਿੰਦਾ ਰੁਕਜਾ ਓਏ ਪਹਿਲਾ 20 ਲੱਖ ਆਪਣੇ ਲਈ ਰੱਖ ਲਈਏ ਤੇ 50 ਲੱਖ ਦਾ ਪਿਛਲੇ ਵਾਲਾ ਗਬਨ ਵੀ ਏਸੇ ਚ ਪਾ ਦੇਈਏ l ਇਸਨੂੰ ਕਹਿੰਦੇ...

ਆ ਲਹਿਰਾਂ ਚ ਤੈਰਨਾ ( ਖ਼ਰਾਬ ਸਥਿਤੀ ਨੂੰ ਵੀ ਫ਼ਾਇਦੇ ਚ ਬਦਲ ਲੈਣਾ)
* ਕਲਰਕ ਕਹਿੰਦਾ ਇਹ ਤਾਂ ਮਜੇ ਦੀ ਗੱਲ ਆ ਇਸ ਤਰਾ ਦਾ ਡਾਕਾ ਹਰ ਮਹੀਨੇ ਪੈਣਾ ਚਾਹੀਦਾl ਇਹਨੂੰ ਕਹਿੰਦੇ ਆ ਕੰਮ ਦਾ ਅਕੇਵਾਂ ਖ਼ਤਮ ਕਰਨਾ l ਆਪਣੀ ਮਾਨਸਿਕ ਖੁਸ਼ੀ ਨੌਕਰੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਆ l
* ਅਗਲੇ ਦਿਨ ਟੀਵੀ ਚ ਆਇਆ ਕਿ ਬੈਂਕ ਚ ਡਾਕਾ ਪੈ ਗਿਆl ਲੁਟੇਰੇ ਬੈਂਕ ਚੋਂ 1 ਕਰੋੜ ਲੈ ਗਏ l ਲੁਟੇਰਿਆਂ ਨੇ ਪੈਸੇ ਗਿਣੇ ਇਹ ਤਾਂ ਬਸ 30 ਲੱਖ ਸੀ l ਬੜਾ ਗੁੱਸਾ ਚੜ੍ਹਿਆ, ਲੁਟੇਰੇ ਕਹਿੰਦੇ ਦਸ ਯਾਰ ਜਾਨ ਆਪਾਂ ਜੋਖ਼ਮ ਚ ਪਾਈ ਤੇ ਮਿਲਿਆ ਬਸ 30 ਲੱਖ ਤੇ ਉਹ ਮੈਨੇਜਰ 2 ਮਿੰਟ ਚ 70 ਲੱਖ ਲੈ ਗਿਆ l ਲੁਟੇਰੇ ਕਹਿੰਦਾ ਚੋਰ ਹੋਣ ਨਾਲੋਂ ਪੜ੍ਹੇ ਲਿਖੇ ਹੋਣਾ ਜ਼ਿਆਦਾ ਵਧੀਆ l ਇਸਨੂੰ ਕਹਿੰਦੇ ਆ ਵਿਦਿਆ ਮਨੁੱਖ ਦਾ ਤੀਸਰਾ ਨੇਤ੍ਰ ਹੈ l

ਸਿੱਖਿਆ : ਇਹੀ ਕੰਮ ਲੀਡਰ ਦਾ ਹਰ ਮੁੱਦੇ, ਹਰ ਸੰਘਰਸ਼, ਹਰ ਸਰਕਾਰੀ ਨੀਤੀ ਚ ਆਪਣਾ ਉੱਲੂ ਸਿੱਧਾ ਕਰਦੇ ਨੇ ll

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)