ਆਸ਼ਰਮ
ਆਸ਼ਰਮ
“ਪਿਆਰੇ ਭਰਾਵੋਂ ਤੇ ਭੈਣੋ ! ਅੱਜ ਇਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬਤਰ ਹੋ ਗਈ ਹੈ। ਹਰ ਕੋਈ ਆਪਣੇ – ਆਪਣੇ ਪਰਿਵਾਰ ਵਿਚ ਸਿਮਟ ਕੇ ਰਹਿ ਗਿਆ ਹੈ। ਇਸ ਲਈ ਅਸੀਂ ਆਪਣੇ ਸ਼ਹਿਰ ਵਿਚ ਬਜ਼ੁਰਗ ਆਸ਼ਰਮ ਖੋਲਨ ਦੀ ਖੁਸ਼ੀ ਲੈ ਰਿਹੇ ਹਾਂ।” ਉਸਦੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ। ਮੈਂ ਵੀ ਕੀਲਿਆ ਗਿਆ।
ਮੈਂ ਮਨ ਹੀ ਮਨ ਆਸ਼ਰਮ ਲਈ ਵੱਡੀ ਰਕਮ ਦੇਣ ਦਾ ਨਿਰਣਾ ਕਰ ਲਿਆ । ਮੈਂ ਭਾਸ਼ਣ ਦੇ ਚੁੱਕੇ ਸੱਜਣ ਦੇ ਬਹੁਤ ਨੇੜੇ ਹੋ ਕੇ ਕਿਹਾ,” ਜੀ, ਮੈਂ ਗੁਪਤ ਦਾਨ ਕਰਨਾ ਚਾਹੁੰਦਾ ਹਾਂ।” “ਤੁਸੀਂ,ਕਿਸੇ ਸਮੇਂ ਵੀ ਮੈਂਨੂੰ ਮੇਰੀ ਕੋਠੀ ਮਿਲ ਲਵੋ।” ਉਸ ਸੱਜਣ ਨੇ ਬੜੇ ਹੀ ਪਿਆਰ ਤੇ ਠਰ੍ਹੁਮੇ ਨਾਲ ਜਾਨ ਦਾ ਫੈਂਸਲਾ ਕਰ ਲਿਆ। ਇੱਕ ਹੋਰ ਦਾਨੀ ਸੱਜਣ ਵੀ ਸਾਡੇ ਨਾਲ ਹੀ ਕਾਰ ਵਿਚ ਬੈਠ ਗਿਆ। ਪਲਾਂ ਵਿੱਚ ਕਾਰ ਸੁੰਦਰ ਕੋਠੀ...
ਦੇ ਸਾਹਮਣੇ ਜਾ ਕੇ ਰੁਕ ਗਈ। ਕੋਠੀ ਦੇ ਅੰਦਰ ਵੜਦੇ ਹੀ ਪੋਰਚ ਦੇ ਹੇਠਾਂ ਡੱਠੀ ਮੰਜੀ ਉੱਤੇ ਉਸਦੇ ਬਜ਼ੁਰਗ ਪਿਤਾ ਜੀ ਲੇਟੇ ਸਨ। ਉਹ ਕੁਝ ਮੰਗ ਰਿਹਾ ਸਨ। ਮੈਂ ਉਸ ਸੱਜਣ ਵੱਲ ਮੁਖਾਤਬ ਹੁੰਦੇ ਕਿਹਾ “ਸ਼ਾਇਦ ਬਾਬਾ ਜੀ, ਪਾਣੀ ਮੰਗ ਰਹੇ ਹਨ। “ਨਾ——–ਨਾ ਪਾਣੀ,ਇਸਨੇ ਕੀ ਮੰਗਣਾ? 75 ਦਾ ਬੁੱਢਾ ਹੋ ਗਿਆ, ਬਸ ਇਸਦੀ ਤਾਂ ਹੁਣ ਮਤ ਮਾਰੀ ਗਈ ਹੈ। ਜੇ ਕੋਈ ਘਰ ਆ ਜਾਵੇ ਇਵੇਂ ਹੀ ਕਰਦਾ ਰਹਿੰਦਾ ਹੈ। ਚਲੋ, ਅੰਦਰ ਬੈਠਕ ਵਿਚ ਬੈਠਦੇ ਹਾਂ ,”ਮੇਰਾ ਮਨ ਕੁਸੈਲਾ ਹੋ ਗਿਆ, ਬੈਠਕ ਵਿਚ ਜਾਣ ਦੀ ਥਾਂ ਮੈਂ ਵਾਪਸ ਆ ਗਿਆ।
——–ਭੁਪਿੰਦਰ ਕੌਰ ਸਢੌਰਾ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨਵੰਬਰ ਚੁਰਾਸੀ ਵੇਲੇ ਹਰਿਆਣੇ ਦਾ ਮੋਹਿੰਦਰ ਗੜ ਜਿਲਾ.. ਦਾਹੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵਡੀ ਹਿੰਸਕ ਭੀੜ ਨੇ ਤੜਕ ਸੁਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ..! ਕਈ ਆਖਣ ਲੱਗੇ ਵਾਲ ਕੱਟ ਲਵੋ..ਦਾਦਾ ਜੀ ਆਖਣ ਲੱਗੇ ਇੰਝ ਨੀ ਕਰਨਾ..ਦਸਮ ਪਿਤਾ ਦੇ ਪੁੱਤਰ ਹਾਂ..ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਬੱਸ ਗੁਰੂ ਤੇ ਭਰੋਸਾ ਨਾ Continue Reading »
ਨੂੰਹ, ਪਤੀ ਅਤੇ ਸੱਸ ਨਾਲ ਲੜ ਕੇ ਪੇਕੇ ਜਾ ਬੈਠੀ। ਦੋਹਾਂ ਪਰਿਵਾਰਾਂ ਦੇ ਸਕੇ ਸਬੰਧੀ ਅਤੇ ਪੰਚਾਇਤ ਮਸਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ। ਲੜਕੀ ਨੂੰ ਝਗੜੇ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ “ਇਹ ਮੈਨੂੰ ਪੇਕੇ ਨਹੀ ਜਾਣ ਦਿੰਦੇ, ਹਰ ਵਕਤ ਸ਼ੱਕ ਕਰਦੇ ਹਨ, ਫੋਨ ਕਰਨ ਤੇ ਪਾਬੰਦੀ ਹੈ। Continue Reading »
ਔਕਾਤ! ” ਲਾ ਰਹੇ ਜੇ ਪੈਗ, ਵਿਆਹ ਤਾਂ ਜਬਰਦਸਤ ਏ”, ਉਹ ਬੋਲਿਆ। “ਪ੍ਰੋਗਰਾਮ ਤਾਂ ਵਾਕਈ ਬਹੁਤ ਵਧੀਆ ਏ, ਆਜੋ ਲਾਈਏ”। ਮੈਂ ਗੋਲ ਮੇਜ ਦੁਆਲੇ ਲੱਗੀ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ। “ਬਾਊ ਜੀ,(ਮੇਰੇ ਛੋਟੇ ਓਹਦੇ ਦਾ ਸਪੇਸ਼ਲ ਨਾਂ ਲੈ ਕੇ) ਸ਼ਰਾਬ ਦੇ ਤਾਂ ਕਦੇ ਨੇੜੇ ਈ ਨੀ ਜਾਂਦਾ, ਮੈਂ “। Continue Reading »
ਕਿਸੇ anthropologist ਨੇ ਅਫ਼ਰੀਕਾ ਦੇ ਇੱਕ ਕਬੀਲੇ ਦੇ ਬੱਚਿਆਂ ਨੂੰ ਇੱਕ ਖੇਡ ਖੇਡਣ ਲਈ ਤਿਆਰ ਕਰ ਲਿਆ। ਉਸ ਨੇ ਇੱਕ ਫਲਾਂ ਦਾ ਭਰਿਆ ਟੋਕਰਾ ਇੱਕ ਦਰਖਤ ਲਾਗੇ ਰੱਖ ਕੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਦੌੜ ਕੇ ਸਭ ਤੋਂ ਪਹਿਲਾਂ ਟੋਕਰੇ ਤਕ ਪਹੁੰਚੇਗਾ, ਸਾਰੇ ਫਲ ਉਸਦੇ। ਜਦੋਂ ਉਸਨੇ ਬੱਚਿਆਂ ਨੂੰ ਦੌੜਨ Continue Reading »
ਚਾਰ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜਨਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੇ ਦੇਰ ਸੁਵੇਰ ਘਰੇ ਆਉਣ ਦਾ ਸਬੱਬ ਬਣਦਾ ਤਾਂ ਦੱਬੇ ਪੈਰੀ ਹੀ ਆਉਂਦੇ..ਮਤੇ ਗੂੜੀ ਨੀਂਦਰ ਸੁੱਤੀ ਪਈ ਕੋਈ ਧੀ ਹੀ ਨਾ Continue Reading »
ਇਕ ਨਿੱਕਾ ਜਿਹਾ ਪਾਲੀ ਸਤਲੁਜ ਦਰਿਆ ਦੇ ਕੰਢੇ ਮੰਡ ਇਲਾਕੇ ਵਿਚ ਮੱਝਾਂ ਚਾਰ ਰਿਹਾ ਹੈ ਤੇ ਇਕ ਰੁੱਖ ਨਾਲ ਢੋਅ ਲਾਈ ਬੈਠਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਹੀਰ ਗਾ ਰਿਹਾ ਹੈ। ਕੁਝ ਰਾਹਗੀਰ ਲੰਘ ਰਹੇ ਹਨ ਤੇ ਛੋਟੇ ਜਹੇ ਪਾਲੀ ਦੀ ਆਵਾਜ਼ ਉਹਨਾਂ ਨੂੰ ਅੱਗੇ ਲੰਘਣ ਹੀ ਨਹੀਂ Continue Reading »
2021 ਵਿੱਚ ਇੱਕ ਪਰੌਂਠਾ ਆਰਡਰ ਕਰਦੇ ਹੋਏ:- ਕਾਲਰ: ਹੈਲੋ “ਪੰਜਾਬੀ ਪਰੌਂਠਾ ਜੰਕਸ਼ਨ” ਤੋਂ ਬੋਲ ਰਹੇ ਹੋ ? ਗੂਗਲ: ਨਹੀਂ ਜਨਾਬ, ਇਹ ਗੂਗਲ ਪਰੌਂਠਾ ਦਾ ਨੰਬਰ ਹੈ। ਕਾਲਰ: ਮਾਫ਼ ਕਰਿਓ,ਸਾਲਾ ਗਲਤ ਨੰਬਰ ਲੱਗ ਗਿਆ। ਗੂਗਲ: ਨਹੀਂ ਸਰ,ਗੂਗਲ ਨੇ ਪਿਛਲੇ ਮਹੀਨੇ ਪੰਜਾਬੀ ਪਰੌਂਠਾ ਜੰਕਸ਼ਨ ਖਰੀਦ ਲਿਆ ਹੈ। ਕਾਲਰ: ਠੀਕ ,ਮੈਂ ਇੱਕ ਪਰੌਂਠਾ Continue Reading »
ਦਲੀਪ ਕੌਰ ਬੜੇ ਗੁੱਸੇ ਵਿੱਚ ਕਿਹਾ ਮੇਰਾ ਨਾਲਾਇਕ ,ਸਭ ਚਾਅ ਅਧੂਰੇ ਰਹਿ ਗਏ , ਆਪਣੇ ਹੀ ਆਪ ਨਾਲ ਗੱਲ ਕਰ ਰਹੀ ਸੀ ਮੈਂ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਹਾ ਪੈਰਾਂ ਨੂੰ ਛੂਹਿਆ ਤੇ ਮਾਤਾ ਦੀਆਂ ਅੱਖਾਂ ਭਰ ਆਈਆਂ ਮੈਨੂੰ ਨਹੀਂ ਸੀ ਪਤਾ ਕੀ ਮਾਤਾ ਜੀ ਨਾਲ ਕੀ ਭਾਣਾ ਵਰਤਿਆ ਹੈ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)