More Punjabi Kahaniya  Posts
ਅਪਾਹਜ ਪੁੱਤ


ਜਿਓਂ ਜਿਓਂ ਖੁਦ ਦੀ ਉਮਰ ਵਧੀ ਜਾਂਦੀ ਮੈਂ ਅਕਸਰ ਹੀ ਆਪਣੇ ਅਪਾਹਜ ਪੁੱਤ ਬਾਰੇ ਸੋਚਦਾ ਰਹਿੰਦਾ..!
ਅਖੀਰ ਇੱਕ ਦਿਨ ਕੌੜਾ ਘੁੱਟ ਕਰ ਕਨੇਡਾ ਵਾਲੀ ਆਪਣੀ ਅੱਧੀ ਪ੍ਰੋਪਰਟੀ ਦੀ ਵਸੀਹਤ ਧੀ ਦੇ ਨਾਮ ਤੇ ਅੱਧੀ ਉਸਦੇ ਨਾਮ ਕਰ ਦਿੱਤੀ..!
ਪਰ ਜਦੋਂ ਪੰਜਾਬ ਵਾਲੀ ਜੱਦੀ ਪੁਰਖੀ ਪੈਲੀ ਉਸਦੇ ਨਾਮ ਕਰਨ ਕਚਹਿਰੀ ਗਿਆ ਤਾਂ ਓਥੇ ਕਿਸੇ ਸਲਾਹ ਦਿੱਤੀ ਕੇ ਸਰਦਾਰ ਜੀ ਜਦੋਂ ਤੁਸੀਂ ਅੱਖੀਆਂ ਮੀਟ ਗਏ ਤਾਂ ਉਸ ਵਿਚਾਰੇ ਦੇ ਕਿਸੇ ਨੇ ਪੈਰ ਨੀ ਲੱਗਣ ਨੀ ਦੇਣੇ..ਅੱਗੇ ਉਹ ਹੈ ਵੀ ਤਾਂ ਇੰਝ ਦਾ..ਮੇਰੀ ਮੰਨੋ ਸਾਰੀ ਧੀ ਦੇ ਨਾਮ ਦੇ ਨਾਮ ਹੀ ਕਰ ਦੇਵੋ!
ਗੱਲ ਮਨ ਨੂੰ ਜਚ ਜਿਹੀ ਗਈ ਤੇ ਪੰਜਾਬ ਵਾਲਾ ਸਾਰਾ ਕੁਝ ਧੀ ਦੇ ਨਾਮ ਕਰ ਦਿੱਤਾ..!
ਘਰੇ ਆਇਆ ਨੀਂਦਰ ਨਾ ਪਵੇ..ਰਾਤ ਨੂੰ ਹਮੇਸ਼ਾਂ ਹੀ ਮੇਰੇ ਨਾਲ ਪੈਦਾ ਉਹ ਅੱਜ ਮੇਰੇ ਵੱਲ ਪਿੱਠ ਜਿਹੀ ਕਰ ਕੇ ਸੁੱਤਾ ਪਿਆ ਸੀ..
ਇੰਝ ਲੱਗੇ ਨਰਾਜ ਹੁੰਦਾ ਆਖ ਰਿਹਾ ਹੋਵੇ ਕੇ ਪਾਪਾ ਤਹਿਸੀਲਦਾਰ ਦੀ ਫਰਦ ਵਿਚੋਂ ਤੇ ਭਾਵੇਂ ਤੀਜੀ ਪੀੜੀ ਬਾਅਦ ਨਾਮ ਗਾਇਬ ਹੁੰਦਾ ਹੋਵੇ ਪਰ ਤੁਸਾਂ ਤੇ ਮੈਨੂੰ ਜਿਉਂਦੇ ਜੀ ਹੀ ਬੇਦਖਲ ਕਰ ਦਿੱਤਾ!
ਸਾਰੀ ਰਾਤ ਉੱਸਲਵੱਟੇ ਲੈਂਦਿਆਂ ਹੀ ਲੰਘ ਗਈ..ਇੰਝ ਲੱਗੇ ਸਿਧੜੇ ਜਿਹੇ ਪੁੱਤ ਦੇ ਰਹਿੰਦੇ ਸਹਿੰਦੇ ਸਾਹ ਵੀ ਨਿਚੋੜ ਲਏ ਹੋਣ!
ਦੋ ਤਿੰਨ ਦਿਨ ਕਿਸੇ ਕੰਮ ਵਿਚ ਜੀ ਨਾ ਲੱਗਾ..ਨਾ ਹੀ ਰਾਤੀਂ ਨੀਂਦਰ ਹੀ ਪਈ..ਰੱਬ ਨਾਲ ਗੁੱਸੇ ਨਰਾਜਗੀਆਂ ਵਿਚ ਹੀ ਲੰਘ ਗਈ..ਰੱਬਾ ਉਸਨੂੰ ਇੰਝ ਦਾ ਕਿਓਂ ਬਣਾਇਆ?
ਅਚਾਨਕ ਇੱਕ ਦਿਨ ਇੱਕ ਸੰਸਥਾ ਰਾਂਹੀ ਪਿੱਛੇ ਇੱਕ ਪਰਿਵਾਰ ਦੀ ਦੱਸ ਪਈ..
ਚਾਰ ਬੱਚਿਆਂ ਦਾ ਬਾਪ ਨਾਮੁਰਾਦ ਬਿਮਾਰੀ ਕਰਕੇ...

ਜਹਾਨੋ ਕੂਚ ਕਰ ਗਿਆ ਸੀ..
ਮਗਰ ਛੱਡ ਗਿਆ ਬੁੱਢੇ ਮਾਂ-ਪਿਓ..ਬੰਦ ਪਈ ਦੁਕਾਨ..ਬਿਮਾਰੀ ਕਰਕੇ ਸਿਰ ਤੇ ਚੜ ਗਿਆ ਕਿੰਨਾ ਸਾਰਾ ਕਰਜਾ ਤੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਮਜਬੂਰ ਕਰਮਾਂ ਮਾਰੇ ਬੱਚਿਆਂ ਦੀ ਮਾਂ..!
ਇੰਝ ਲੱਗਿਆ ਮੇਰੇ ਅੰਦਰ ਇੱਕ ਤਾਜਾ ਖੂਨ ਦੌੜਨ ਲੱਗਾ ਹੋਵੇ..ਚੰਗੀ ਤਰਾਂ ਪਤਾ ਕੀਤਾ..ਪਰਿਵਾਰ ਵਾਕਿਆ ਹੀ ਲੋੜਵੰਦ ਸੀ..
ਮਗਰੋਂ ਕੁਝ ਦਿਨਾਂ ਵਿਚ ਹੀ ਬੰਦ ਪਈ ਉਹ ਦੁਕਾਨ ਖੁੱਲ ਗਈ..ਸਿਰ ਤੇ ਚੜਿਆ ਕਰਜਾ ਉੱਤਰ ਗਿਆ..ਸਕੂਲੋਂ ਹਟ ਗਏ ਨਿਆਣੇ ਵੀ ਸਕੂਲ ਜਾਣੇ ਸ਼ੁਰੂ ਹੋ ਗਏ..!
ਹੁਣ ਮਨ ਨੂੰ ਏਨੀ ਤੱਸਲੀ ਏ ਕੇ ਤਹਿਸੀਲਦਾਰ ਦੀਆਂ ਫਰਦਾਂ ਵਿਚੋਂ ਭਾਵੇਂ ਤੀਜੀ ਪੀੜੀ ਦਾ ਨਾਮ ਕੱਟ ਦਿੱਤਾ ਜਾਂਦਾ ਹੋਵੇ ਪਰ ਦੁਕਾਨ ਵਿਚ ਬੈਠੀ ਮਾਂ ਤੇ ਸਕੂਲ ਜਾਂਦੇ ਨਿਆਣਿਆਂ ਦੇ ਮੂਹੋਂ ਨਿੱਕਲਦੀਆਂ ਮਣਾਂ ਮੂਹੀ ਦੁਆਵਾਂ ਅਤੇ ਦੁਕਾਨ ਤੇ ਲਿਖਿਆ ਮੇਰੇ ਪੁੱਤ ਦਾ ਨਾਮ ਉਸਨੂੰ ਜਿਉਂਦਾ ਰੱਖੇਗਾ..ਹਮੇਸ਼ਾਂ ਲਈ..!
ਦੋਸਤੋ ਤੂਫ਼ਾਨ ਮਗਰੋਂ ਸਮੁੰਦਰ ਦੇ ਕੰਢੇ ਤੇ ਆ ਗਈਆਂ ਮੱਛੀਆਂ ਨੂੰ ਵਾਪਿਸ ਸਮੁੰਦਰ ਵਿਚ ਪਾਉਂਦੇ ਇੱਕ ਬਜ਼ੁਰਗ ਦਾ ਮਜਾਕ ਉਡਾਉਂਦਿਆਂ ਇੱਕ ਨੇ ਪੁੱਛਿਆਂ ਬਾਬਾ ਜੀ ਇਸ ਨਾਲ ਕੀ ਫਰਕ ਪੈ ਜੂ..ਇਥੇ ਤੇ ਹਜਾਰਾਂ ਹੀ ਬਾਹਰ ਤੜਪ ਰਹੀਆਂ ਨੇ..?
ਇੱਕ ਮੱਛੀ ਵਾਪਿਸ ਪਾਣੀ ਵਿਚ ਛੱਡਦਾ ਹੋਇਆ ਆਖਣ ਲੱਗਾ ਬਾਕੀਆਂ ਦਾ ਤੇ ਪਤਾ ਨਹੀਂ ਪਰ ਇਸਨੂੰ ਜਰੂਰ ਪਊ..ਜਿਸਨੂੰ ਗਵਾਚੀ ਹੋਈ ਜਿੰਦਗੀ ਵਾਪਿਸ ਮਿਲ ਰਹੀ ਏ!
(ਅਸਲ ਵਾਪਰਿਆ ਸੱਚਾ-ਵਰਤਾਰਾ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਅਪਾਹਜ ਪੁੱਤ”

  • Good lesson of real Life
    Very good lesson
    H. P. Singh
    ਅੱਗ ਲੱਗ ਗਈ ਚਿੜੀ ਚੁਜ ਭਰ ਕੇ ਬੁਜਾਦੀ ਹੈ ਕੀ ਮੇਰਾ ਨਾਮ ਬੁਜਾਨ ਵਾਲਿਆ ਵਿੱਚ ਆ ਜਾਵੇ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)