More Punjabi Kahaniya  Posts
ਅਸਲ ਪਿਆਰ- ਭਾਗ-11


ਕਹਾਣੀ-ਅਸਲ ਪਿਆਰ
ਭਾਗ-11
*****************
ਸ਼ਿਵਮ ਜਿਵੇ ਈ ਕਮਰੇ ਚ ਦਾਖ਼ਲ ਹੁੰਦਾ ਹੈਂ…ਸਨੇਹਾ ਦੇ ਪਾਪਾ ਘਬਰਾ ਜਾਂਦਾ ਏ ਕਿ ਕਿਤੇ ਸ਼ਿਵਮ ਨੇ ਸੱਭ ਕੁੱਝ ਦੇਖ ਤਾਂ ਨਹੀ ਲਿਆ…ਪਰ ਸ਼ਿਵਮ ਸਨੇਹਾ ਨੂੰ ਹਾਲ ਵਿੱਚ ਆਉਣ ਲਈ ਆਖ ਕੇ ਚਲਾ ਜਾਂਦਾ ਏ….ਸਨੇਹਾ ਤੇ ਉਸਦੇ ਪਿਤਾ ਦੇ ਸਾਹ ਵਿੱਚ ਸਾਹ ਆਉਦਾ ਏ…ਸਨੇਹਾ ਹਾਲ ਚ ਜਾਂਦੀ ਏ…ਬਾਕੀ ਸਾਰੇ ਮੈਂਬਰ ਪਹਿਲਾਂ ਹੀ ਉੱਥੇ ਮੌਜੂਦ ਸਨ…ਤੇ ਜਿਵੇ ਈ ਸਨੇਹਾ ਪਹੁੰਚਦੀ ਏ ਤਾਂ ਦਿਸ਼ਾ ਤਾਅਨੇ ਮਾਰਦੀ ਹੋਈ,”ਲਉ ਆ ਗਈ ਮਹਾਰਾਣੀ…ਅਜੇ ਤਾਂ ਵਿਆਹ ਵੀ ਨਹੀ ਹੋਇਆ…ਹੁਣੀ ਤੋ ਮੈਡਮ ਦੇ ਠਾਠ ਬਾਠ ਏਨੇ”….ਐਨੇ ਨੂੰ ਸ਼ਿਵਮ ਮਾਹੌਲ ਸ਼ਾਂਤ ਕਰਨ ਲਈ ਅੰਕਲ ਨੂੰ ਜੂਸ ਤੇ ਸਨੈਕਸ ਲਿਆਉਣ ਲਈ ਆਖਦਾ ਏ ਤੇ ਫੇਰ ਸਾਰੇ ਜਣੇ ਸੋਫ਼ਿਆ ਤੇ ਬੈਠ ਜਾਂਦੇ ਨੇ….ਸ਼ਿਵਮ ਦੇ ਪਾਪਾ ਗੱਲ ਸ਼ੁਰੂ ਕਰਦਿਆ ਆਖਦੇ ਨੇ ਕਿ ਸਨੇਹਾ ਬੇਟਾ,ਤੁਹਾਡੀ ਮੰਗਣੀ ਵੇਲੇ ਦਿਸ਼ਾ ਇੱਥੇ ਮੌਜੂਦ ਨਹੀ ਸੀ ਤੇ ਨਾ ਹੀ ਜਿਆਦਾ ਲੋਕਾਂ ਨੂੰ ਬੁਲਾਇਆ ਸੀ…ਤੇ ਹੁਣ ਜਦੋ ਤੁਸੀ ਦੋਵੇਂ ਆਪਸ ਚ ਵਿਆਹ ਲਈ ਰਜ਼ਾਮੰਦ ਹੋ ਤਾਂ ਅਸੀਂ ਸੋਚ ਰਹੇ ਹਾਂ ਕਿ ਮੇਹਤਾ ਪਰਿਵਾਰ ਦੀ ਹੋਣ ਵਾਲੀ ਬਹੂ ਨੂੰ ਸਾਰਿਆਂ ਨਾਲ ਮਿਲਵਾਇਆ ਜਾਏ…ਤੇ ਇਸੇ ਲਈ ਦਿਸ਼ਾ ਦੇ ਕਹਿਣ ਤੇ ਅਸੀਂ ਇੱਕ ਪਾਰਟੀ ਰੱਖ ਰਹੇ ਹਾਂ…..ਕੀ ਤੁਹਾਨੂੰ ਕੋਈ ਏਤਰਾਜ਼ ਤਾਂ ਨਹੀ….ਸਨੇਹਾ ਸੁਣ ਕੇ ਨਹੀ ਵਿੱਚ ਸਿਰ ਹਿਲਾਉਦੀ ਏ ਤੇ ਆਖਦੀ ਏ ਜਿਵੇ ਤੁਹਾਨੂੰ ਠੀਕ ਲੱਗੇ ਅੰਕਲ ਜੀ…..ਸ਼ਿਵਮ ਦੇ ਪਾਪਾ ਖੁਸ਼ ਹੁੰਦੇ ਹੋਏ…ਅੰਕਲ ਨਹੀ ਤੁਸੀ ਮੈਨੂੰ ਪਾਪਾ ਹੀ ਆਖਿਆ ਕਰੋ ਤੇ ਨਾਲੇ ਤੁਸੀ ਜੋ ਵੀ ਖਰੀਦਦਾਰੀ ਕਰਨੀ ਜਾ ਕੇ ਕਰ ਲਵੋ…ਨਾਲ ਦਿਸ਼ਾ ਨੂੰ ਵੀ ਲੈ ਜਾਣਾ….ਠੀਕ ਹੈਂ ਦਿਸ਼ਾ ਬੇਟਾ….ਦਿਸ਼ਾ ਪਰ ਪਾਪਾ ਮੈਂ ਆਪਣੇ ਦੋਸਤਾਂ ਨਾਲ ਹੀ ਜਾਣੀ ਹੁਣੀ ਆ ਸ਼ੋਪਿੰਗ ਲਈ….ਇਸਨੂੰ ਕਿਵੇ ਲੈ ਕੇ ਜਾ ਸਕਦੀ ਹਾਂ….ਨਾਲੇ ਇਹ ਮੇਰੇ ਦੋਸਤਾਂ ਵਿੱਚ ਬੋਰ ਹੋ ਜਾਵੇਗੀ….ਦਿਸ਼ਾ,ਇਹ ਕੀ ਤਰੀਕਾ ਆਪਣੀ ਭਾਬੀ ਬਾਰੇ ਗੱਲ ਕਰਨ ਦਾ….ਦਿਸ਼ਾ ਦੇ ਪਾਪਾ ਉਸਨੂੰ ਝਿੜਕਦੇ ਹੋਏ ਆਖਦੇ ਨੇ….ਤੇ ਨਾ ਚਾਹੁੰਦਿਆ ਵੀ ਦਿਸ਼ਾ ਨੂੰ ਸਨੇਹਾ ਨਾਲ ਸੋਪਿੰਗ ਤੇ ਜਾਣਾ ਪੈਂਦਾ ਏ…ਸੋਪਿੰਗ ਮਾੱਲ ਵਿੱਚ ਜਾ ਕੇ ਦਿਸ਼ਾ ਸਨੇਹਾ ਨੂੰ ਇੱਕਲਾ ਛੱਡ ਦੇਂਦੀ ਏ ਤੇ ਆਖਦੀ ਹੈਂ ਕਿ ਸੋਪਿੰਗ ਤੋ ਬਾਅਦ ਪਾਰਕਿੰਗ ਵਿੱਚ ਆ ਕੇ ਖੜੀ ਹੋ ਜਾਣਾ…..ਸਨੇਹਾ ਕੋਲ਼ ਸ਼ਿਵਮ ਦਾ ਕਰੈਡਿਟ ਕਾਰਡ ਪਹਿਲਾਂ ਸੀ…..ਤੇ ਉਹ ਆਪਣੇ ਲਈ ਕੱਪੜੇ ਖਰੀਦਣ ਲਈ ਮਾੱਲ ਦੀ ਇੱਕ ਦੁਕਾਨ ਚ ਚਲੀ ਜਾਂਦੀ ਏ…ਤੇ ਕੱਪੜੇ,ਜੁੱਤੇ ਤੇ ਹੋਰ ਚੀਜ਼ਾ ਖਰੀਦ ਕੇ ਵਾਪਿਸ ਜਾ ਹੀ ਰਹੀ ਸੀ ਕਿ ਉਸਨੂੰ ਇੱਕ ਪਾਸੇ ਕਾਫ਼ੀ ਝੁੰਡ ਦਿਖਾਈ ਦਿੱਤਾ…ਤੇ ਜਦੋ ਉਹ ਜਾ ਕੇ ਦੇਖਦੀ ਏ ਤਾਂ ਇੱਕ ਆਦਮੀ ਆਪਣੀ ਪਤਨੀ ਨਾਲ ਬੁਰੇ ਤਰੀਕੇ ਨਾਲ ਪੇਸ਼ ਆ ਰਿਹਾ ਹੁੰਦਾ ਏ…ਤੇ ਬਹੁਤ ਸਾਰੇ ਲੋਕ ਖੜ੍ਹੇ ਬਸ ਤਮਾਸ਼ਾ ਦੇਖ ਰਹੇ ਹੁੰਦੇ ਹਨ….ਉਹ ਆਦਮੀ ਆਪਣੀ ਪਤਨੀ ਤੇ ਹੱਥ ਚੁੱਕਣ ਹੀ ਵਾਲਾ ਸੀ ਕਿ ਸਨੇਹਾ ਉਸਨੂੰ ਜਾ ਕੇ ਰੋਕ ਦੇਂਦੀ ਏ…ਤੇ ਉਸਦੇ ਕੋਲ਼ੋ ਸਰਾਬ ਦੀ ਬਦਬੂ ਆ ਰਹੀ ਸੀ,ਜਾਪਦਾ ਸੀ ਕਿ ਆਦਮੀ ਸਰਾਬ ਨਾਲ ਰੱਜਿਆ ਪਿਆ ਸੀ….ਸਨੇਹਾ ਉਸ ਔਰਤ ਨੂੰ ਬਚਾਉਦੀ ਹੈਂ ਤਾਂ ਉਹ ਆਦਮੀ ਭੜਕ ਜਾਂਦਾ ਏ ਤੇ ਮਾਰਨ ਲਈ ਸਨੇਹਾ ਵੱਲ ਦੋੜ ਪੈਂਦਾ ਏ….ਸਾਰੇ ਜਣੇ ਡਰ ਕੇ ਪਾਸੇ ਹੋ ਜਾਂਦੇ ਨੇ…ਤੇ ਬਹੁਤੇ ਉੱਥੋ ਖਿਸਕ ਜਾਂਦੇ ਹਨ…ਪਰ ਸਨੇਹਾ ਬਹਾਦਰੀ ਨਾਲ ਉਸਦਾ ਸਾਹਮਣਾ ਕਰਦੀ ਤੇ ਇੰਨੇ ਨੂੰ ਸਿਕਿਉਰਟੀ ਗਾਰਡ ਆ ਕੇ ਉਸ ਆਦਮੀ ਨੂੰ ਫੜ ਲੈਂਦਾ ਤੇ ਪੁਲਿਸ ਨੂੰ ਕਾੱਲ ਕਰਕੇ ਉਸਨੂੰ ਫੜਵਾ ਦੇਂਦਾ ਏ…ਉਸ ਆਦਮੀ ਦੇ ਜਾਣ ਮਗਰੋ ਸਨੇਹਾ ਉਸ ਔਰਤ ਨੂੰ ਪਾਣੀ ਪਿਲਾਉਦੀ ਏ ਤੇ ਉਸ ਤੋ ਉਸਦਾ ਹਾਲ ਚਾਲ ਪੁੱਛਦੀ ਏ….ਸਨੇਹਾ ਉਸਨੂੰ ਪੁੱਛਦੀ ਏ ਕਿ ਇਹ ਆਦਮੀ ਕੌਣ ਸੀ ਤੇ ਤੁਹਾਨੂੰ...

ਕਿਉ ਮਾਰ ਰਿਹਾ ਸੀ…ਪਰ ਉਹ ਔਰਤ ਸਿਰਫ਼ ਰੋਈ ਜਾ ਰਹੀ ਸੀ ਤੇ ਉਸਨੂੰ ਬਚਾਉਣ ਲਈ ਧੰਨਵਾਦ ਜ਼ਾਹਿਰ ਕਰਦੀ ਆਪਣਾ ਕਾਰਡ ਦੇਂਦੀ ਏ ਤੇ ਆਖਦੀ ਏ ਕਿ ਜੇ ਕਦੀ ਕਿਸੇ ਵੀ ਕਿਸਮ ਦੀ ਲੋੜ ਹੋਵੇ ਤਾਂ ਮੈਨੂੰ ਕਾੱਲ ਕਰ ਲੈਣਾ…..ਇਸ ਤਰ੍ਹਾਂ ਉਹ ਦੋਵੇਂ ਦੋਸਤ ਬਣ ਜਾਂਦੀਆ ਹਨ ਤੇ ਸਨੇਹਾ ਨੂੰ ਉਸਦੇ ਨਸੇੜੀ ਪਤੀ ਬਾਰੇ ਜਾਣ ਕੇ ਦੁੱਖ ਹੁੰਦਾ ਏ ਤੇ ਸੋਚਦੀ ਏ ਕਿ ਚਲੋ ਘੱਟੋ ਘੱਟ ਸ਼ਿਵਮ ਨਸ਼ਾ ਤਾਂ ਨਹੀ ਕਰਦੇ….ਪਰ ਜੇ ਭਵਿੱਖ ਵਿੱਚ ਉਹ ਵੀ ਅਜਿਹਾ ਕਰਨ ਲੱਗ ਗਏ ਤਾਂ….ਪਰ ਫੇਰ ਇੱਕ ਬੁਰੀ ਕਲਪਨਾ ਸਮਝ ਹਕੀਕਤ ਵਿੱਚ ਆਉਦੀ ਏ…ਤੇ ਉਹ ਆਪਣੀ ਨਵੀਂ ਬਣੀ ਦੋਸਤ ਨੂੰ ਵੀ ਪਾਰਟੀ ਤੇ ਆਉਣ ਦਾ ਸੱਦਾ ਦੇਂਦੀ ਏ….ਸਾਰਿਆਂ ਤਿਆਰਿਆਂ ਹੋ ਜਾਂਦੀਆ ਹਨ ਤੇ ਪੂਰੇ ਸ਼ਹਿਰ ਦੇ ਨਾਮੀ ਲੋਕਾਂ ਨੂੰ ਪਾਰਟੀ ਤੇ ਬੁਲਾਇਆ ਜਾਂਦਾ ਏ ਤੇ ਸਨੇਹਾ ਸ਼ਿਵਮ ਤੋ ਆਪਣੀ ਸਹੇਲੀ ਨੂੰ ਬੁਲਾਉਣ ਬਾਰੇ ਵੀ ਦੱਸਦੀ ਏ…ਸ਼ਿਵਮ ਉਸਨੂੰ ਆਖਦਾ ਏ ਕਿ ਤੁਸੀ ਜਿਸ ਨੂੰ ਬੁਲਾਣਾ ਹੈਂ ਬੁਲਾ ਲਵੋ ਤੇ ਅੰਕਲ ਐਨ ਤੋ ਪਾਸ ਲੈ ਕੇ ਆਪਣੇ ਦੋਸਤਾਂ ਨੂੰ ਦੇ ਦੇਣਾ ਤਾਂਕਿ ਉਹਨਾਂ ਨੂੰ ਪਾਰਟੀ ਵਿੱਚ ਆਉਣ ਤੇ ਕੋਈ ਦਿੱਕਤ ਨਾ ਹੋਵੇ….ਪਾਰਟੀ ਦਾ ਦਿਨ ਆਉਦਾ ਏ….ਸਨੇਹਾ ਆਪਣੇ ਲਈ ਇੱਕ ਸਾਦੀ ਜਿਹੀ ਗੁਲਾਬੀ ਰੰਗ ਦੀ ਡਰੈਸ ਲੈ ਕੇ ਆਈ ਸੀ..ਤੇ ਉਹ ਹੀ ਪਾ ਕੇ ਜਦੋ ਤਿਆਰ ਹੋਕੇ ਬਾਹਰ ਆਉਦੀ ਏ….ਜਿਸਨੂੰ ਦੇਖ ਕੇ ਦਿਸ਼ਾ ਉਸਨੂੰ ਆਖਦੀ ਏ ਕਿ ਇਹ ਕਿਹੋ ਜਿਹੇ ਕੱਪੜੇ ਖਰੀਦੇ….ਕੀ ਤੈਨੂੰ ਪਤਾ ਨਹੀ ਸੀ ਕਿ ਤੂੰ ਇਹ ਕੱਪੜੇ ਪਾਰਟੀ ਵਿੱਚ ਪਾਉਣੇ ਸਨ….ਇਹ ਤੇਰੀ ਘਟੀਆ ਬਸਤੀ ਚ ਲੱਗਿਆ ਕੋਈ ਮੇਲਾ ਨਹੀ…ਬਲਕਿ ਮੇਹਤਾ ਪਰਿਵਾਰ ਦੀ ਹਾਈ ਪਰੋਫਾਇਲ ਪਾਰਟੀ….at least ਸਾਡੇ standard ਨਾਲ ਮੈਚ ਕਰਦੇ ਕੱਪੜੇ ਤਾਂ ਖਰੀਦ ਲੈਂਦੀ….ਬਿੱਲ ਤਾਂ ਸ਼ਿਵਮ ਦੇ ਕਰੈਡਿਟ ਕਾਰਡ ਤੋ ਹੀ ਪੇਅ ਕਰਨਾ ਸੀ…ਪਰ ਸਨੇਹਾ ਚੁੱਪ ਚਾਪ ਸੱਭ ਸੁਣਦੀ ਰਹਿੰਦੀ ਏ…..ਤਦੀ ਸ਼ਿਵਮ ਦੇ ਪਾਪਾ ਦਿਸ਼ਾ ਨੂੰ ਆਖਦੇ ਹਨ ਕਿ ਸੋਪਿੰਗ ਕਰਨ ਗਏ ਤੁਸੀ ਵੀ ਨਾਲ ਹੀ ਸੀ ਬੇਟਾ….ਤੁਸੀ ਉਦੋ ਕਿਉ ਨਹੀ ਕੁੱਝ ਆਖਿਆ….ਦਿਸ਼ਾ ਕੋਲ਼ ਜਵਾਬ ਮੁੱਕ ਜਾਂਦੇ ਨੇ….ਤੇ ਬੁੱਲ ਟੇਰਦੀ ਹੋਈ ਇਹ ਆਖ ਕੇ ਬਾਹਰ ਚਲੀ ਜਾਂਦੀ ਏ ਕਿ ਬਾਹਰ ਕੋਈ ਕਮੀ ਤਾਂ ਨਹੀ ਰਹਿ ਗਈ ਤਿਆਰੀ ਚ…ਵੇਟ ਮੈਂ ਦੇਖ ਕੇ ਆਈ….ਪਾਰਟੀ ਸ਼ੁਰੂ ਹੁੰਦੀ ਏ ਤੇ ਕਈ ਜਾਣੇ ਪਛਾਣੇ ਨਾਮੀ ਚਿਹਰੇ ਸਨੇਹਾ ਨੂੰ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਸਨ….ਪਾਰਟੀ ਵਿੱਚ ਕਈ ਮਸਹੂਰ ਗਾਇਕ ਤੇ ਹਰ ਤਰ੍ਹਾਂ ਦੇ ਪਕਵਾਨ ਸਨ….ਸਨੇਹਾ ਨੂੰ ਇਹ ਸੱਭ ਬਹੁਤ ਹੈਰਾਨ ਕਰ ਰਿਹਾ ਸੀ….ਤੇ ਮਨ ਹੀ ਮਨ ਸੋਚਦੀ ਹੈਂ ਕਿ ਲੋਕਾਂ ਕੋਲ਼ ਕਿੰਨਾ ਫ਼ਾਲਤੂ ਪੈਸਾ ਬਰਬਾਦ ਕਰਨ ਲਈ….ਤਦੀ ਸ਼ਿਵਮ ਨੂੰ ਉਸਦੇ ਕੁੱਝ ਦੋਸਤ ਬੁਲਾ ਕੇ ਲੈ ਜਾਂਦੇ ਹਨ….ਠੀਕ ਉਸੇ ਸਮੇਂ ਸਨੇਹਾ ਦੀ ਨਵੀਂ ਬਣੀ ਸਹੇਲੀ ਪਹੁੰਚਦੀ ਏ….ਸਨੇਹਾ ਨੂੰ ਫੁੱਲਾਂ ਦਾ ਗੁੱਲਦਸਤਾ ਦੇ ਕੇ ਗਲੇ ਮਿਲਦੀ ਏ ਤੇ ਵਧਾਈ ਦਿੰਦੀ ਹੈਂ….ਤੇ ਉਸਨੂੰ ਉਸਦੇ ਮੰਗੇਤਰ ਨਾਲ ਮਿਲਵਾਉਣ ਦੀ ਮੰਗ ਰੱਖਦੀ ਏ….ਸਨੇਹਾ ਆਸ ਪਾਸ ਦੇਖਦੀ ਏ ਤੇ ਸ਼ਿਵਮ ਨੂੰ ਦੇਖ ਉਸ ਵੱਲ ਇਸ਼ਾਰਾ ਕਰਦੀ ਏ ਕਿ ਉਹ ਰਹੇ ਮੇਰੇ ਪਤੀ….ਸ਼ਿਵਮ ਉਸ ਸਮੇ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਏ ਤੇ ਉਸਦਾ ਸਾਫ਼ ਚਿਹਰੇ ਵਾਲਾ ਹਿੱਸਾ ਇਸ ਤਰਫ਼ ਹੁੰਦਾ…ਜਿਸ ਨੂੰ ਦੇਖ ਕੇ ਉਹ ਔਰਤ ਚੌਕ ਜਾਂਦੀ ਏ…

ਬਾਕੀ ਅਗਲੇ ਭਾਗ ਵਿੱਚ
#ਪ੍ਰਵੀਨ ਕੌਰ
🌹

...
...



Related Posts

Leave a Reply

Your email address will not be published. Required fields are marked *

2 Comments on “ਅਸਲ ਪਿਆਰ- ਭਾਗ-11”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)