More Punjabi Kahaniya  Posts
ਬਾਪੂ


ਬਾਪੂ ਦਿਹਾੜੀ ਕਰਦਾ ਸੀ ਤੇ ਅਸੀਂ ਪੜਦੇ ਸੀ।ਬਾਪੂ ਦਿਹਾੜੀ ਕਰਦਾ ਤਾਂ ਚੂਲੇ ਅੱਗ ਬਲਦੀ ।ਬਾਪੂ ਕਮਾਉਂਦਾ ਤਾਂ ਅਸੀਂ ਕਪੜੇ ਲੀੜੇ ਲੈ ਸਕਦੇ।ਬਾਪੂ ਜਦੋਂ ਸਾਮ ਨੂੰ ਆਉਦਾ ਸਾਨੂੰ ਉਡੀਕ ਹੁੰਦੀ ਬਾਪੂ ਕੁੱਝ ਚੀਜੀ ਤਾਂ ਜਰੂਰ ਲਿਆਓਗਾ।ਬਾਪੂ ਕੋਈ ਫਿਕਰ ਨਹੀਂ ਸੀ ਕਰਨ ਦੇਂਦਾ। ਬਾਪੂ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ। ਭੂਆ ਨੂੰ ਵੀ ਬਾਪੂ ਤੇ ਆਸ ਹੁੰਦੀ ਬਾਪੂ ਤੇ ਮਾਂ ਨੂੰ ਆਸ ਹੁੰਦੀ ਆਪੇ ਕਰੂ ਕੁਝ ਜੁਗਾੜ।ਬਾਪੂ ਕਦੇ ਕੰਮ ਤੇ ਨਾਲ ਨਹੀਂ ਲੈ ਕੇ ਗਿਆ ਤੁਸੀਂ ਪੜੋ।

ਦਾਦੀ ਬਾਬਾ ਵੀ ਦਵਾਈ ਪੀ ਪੀ ਲਈ ਬਾਪੂ ਨੂੰ ਉਡੀਕਦੇ। ਬਾਪੂ ਮਾਂ ਨੂੰ ਭੂਆ ਲਈ ਕੁਝ ਨਾ ਕੁੱਝ ਜਰੂਰ ਜੋੜ ਕੇ ਰੱਖਣ ਨੂੰ ਦੇਂਦਾ।ਟੈਮ ਦੇ ਟੈਮ ਨਹੀਂ ਵੀ ਹੱਥ ਚ ਹੁੰਦੇ ਪੈਸੇ।

ਖਾਲੀ ਨਾ ਤੋਰੀ ਜੇ ਮੇਰੇ ਪਿੱਛੋਂ ਆਈਆ।ਕੁੱਝ ਕੁ ਛਿੱਲੜ ਬਚਾ ਲਿਆ ਕਰ। ਬਾਪੂ ਦੀ ਟੁੱਟੀ ਜੁੱਤੀ ਬੜੇ ਥਾਵਾਂ ਤੋਂ ਗੰਢੀ ਹੋਈ ਹੁੰਦੀ ।ਬਾਪੂ ਕਦੇ ਖਾਇਸ਼ ਨਹੀਂ ਸੀ ਰੱਖਦਾ ਕੋਈ। ਅਸੀ ਕੰਮ ਨਾ ਕਰਦੇ ਤਾਂ ਆਪੇ ਪੱਠੇ ਵੱਡ ਲਿਆਉਂਦਾ, ਆਪੇ ਪਾਣੀ ਡਹਾ ਦੇਂਦਾ ਪਸ਼ੂਆਂ ਨੂੰ। ਬਾਪੂ ਸਾਕ ਸਕੀਰੀਆਂ ਵਿੱਚ ਵੀ ਜਾਦਾ ।ਦੋ ਚਿੱਟੇ ਕੁੜਤਿਆਂ ਨਾਲ ਉਸ ਪੰਜ ਸੱਤ ਸਾਲ ਕੱਢ ਲੈਣੇ ਹੁੰਦੇ ਸੀ। ਬਾਪੂ ਥੱਕਦਾ ਨਹੀਂ ਸੀ। ਗੁੱਸਾ ਨਾ ਕਰਦਾ ।ਅਸੀ ਕਦੀ ਸੋਚਿਆ ਹੀ ਨਹੀਂ ਸੀ ਬਾਪੂ ਨੂੰ ਕੋਈ ਰੋਗ ਹੋ ਸਕਦਾ ।ਬਾਪੂ ਦਾ ਢਿੱਡ ਦੁੱਖ ਸਕਦਾ ਬੁਖਾਰ ਹੋ ਸਕਦਾ ।ਬਾਪੂ ਨੂੰ ਸੁੱਤਿਆਂ ਉਠਾਲ ਅਸੀਂ ਬਾਤਾ ਸੁਣਦੇ ।ਬਾਪੂ ਕਾਹਦਾ ਜਾਦੂਗਰ ਸੀ।ਸਭ ਕੰਮ ਹੱਸਦਿਆਂ ਕਰਦਾ ਜਿਵੇਂ ਸੁਖਾਲੇ...

ਹੀ ਹੋ ਜਾਦੇ ਸੀ।ਅਸੀਂ ਬੇਪਰਵਾਹ ਸਾ।ਬਹੁਤ ਛੋਟੇ ਜਿਹੇ ਸਮਝਦੇ ਸਾ ਖੁਦ ਨੂੰ ਹੁਣ ਤੱਕ ।

ਬਾਪੂ ਵੀ ਅਜੀਬ ਹੁੰਦੇ ਨੇ ।ਜਾਦੂਗਰ ਜੋ ਅੱਖ ਦੇ ਫੇਰ ਵਿੱਚ ਬੱਚਿਆਂ ਦੀਆਂ ਖੁਸ਼ੀਆਂ ਪੂਰੀਆਂ ਕਰ ਛੱਡਦੇ ਨੇ ਤੇ ਉਹਨਾਂ ਨੂੰ ਖੁਸ਼ ਵੇਖ ਖੁਸ਼ ਹੋ ਲੈਂਦੇ ਨੇ।

ਅੱਜ ਸੱਥ ਵਿੱਛਿਆ ਹੋਇਆ। ਦਸ ਦਿਨ ਹੋ ਗਏ ਨੇ। ਲੋਕ ਆਈ ਜਾਈ ਜਾ ਰਹੇ ਨੇ ।ਮੈਂ ਸਵੇਰ ਦਾ ਥੱਕ ਗਿਆ ਕੰਮ ਕਰਦਾ । ਸਮਝ ਨਹੀਂ ਆ ਰਹੀ ਪੈਸਾ ਕਿੱਥੋਂ ਲਿਆਵਾਂ। ਮਾਂ ਨੇ ਚੋਰੀ ਟੂੰਬਾ ਕੱਢ ਕੇ ਦਿੱਤੀਆਂ ਮਾਸੀ ਮਾਸੜ ਨੂੰ ਸਾਡੇ ਤੋ ਉਹਦਾ ਰੱਖਿਆ ਸੀ ਪਰ ਮੈਂ ਵੇਖ ਲਿਆ। ਰਾਸ਼ਨ ਮੰਗਾਉਣਾ ਸੀ ।ਸੌ ਕੰਮ ਸੀ ।ਭੋਗ ਪਿਆ ਤਾਂ ਨਾਨਕਿਆਂ ਸਿਰ ਤੇ ਪੱਗ ਰੱਖ ਦਿੱਤੀ ਗੁਰੂ ਮਹਾਰਾਜ ਦੀ ਹਜੂਰੀ ਵਿੱਚ। ਭੂੰਬਾ ਨਿਕਲ ਗਈਆ ।ਲੋਕ ਆਖਦੇ ਸੀ ਹੁਣ ਤੂੰ ਘਰ ਦਾ ਵੱਡਾ ਸਾਰੀ ਜਿੰਮੇਵਾਰੀ ਤੇਰੇ ਉੱਤੇ । ਮਾਂ ਦੀ ਭੈਣਾਂ ਦੀ ਭੂਆ ਦੀ ਦਾਦੀ ਬਾਬੇ ਦੀ । ਮੈਂ ਤਾਂ ਪੜਦਾ ਅਜੇ ।ਮੈਂ ਨਹੀਂ ਬਨਣਾ ਵੱਡਾ ਓਏ ਲੋਕੋ ਮੇਰਾ ਬਾਪੂ ਮੋੜ ਲਿਆਓ।ਮੇਰੇ ਕੋਲ ਨਹੀਂ ਜ਼ਿੰਮੇਵਾਰੀਆਂ ਸੰਭਾਲ ਹੋਣੀਆਂ। ਬਾਪੂ ਦੀ ਕੀਮਤ ਆ ਦਸਾ ਦਿਨਾਂ ਵਿੱਚ ਪਤਾ ਲੱਗ ਗਈ ਪਰ ਦੁੱਖ ਇਸ ਗੱਲ ਦਾ ਹੈ ਉਸ ਦੇ ਹੁੰਦਿਆਂ ਕਿਓਂ ਨਾ ਲੱਗੀ।

Naturedeep Kahlon

...
...



Related Posts

Leave a Reply

Your email address will not be published. Required fields are marked *

6 Comments on “ਬਾਪੂ”

  • ਗੁਮਨਾਮ ਲਿਖਾਰੀ

    ਬਹੁਤ ਹੀ ਦੁੱਖ ਭਰੀ ਵਿਥਿਆ ਹੈ ਤੁਹਾਡੀ ਬਾਪੂ ਬਿਨਾ ਦੁਨਿਆ ਵੱਡ ਖਾਣ ਨੰੂ ਆਉਂਦੀ ਐ ਬਹੁਤ ਵਧੀਆਂ ਲਿਖਿਆਂ ਤੁਸੀਂ 👌🏻👌🏻

  • ਕਹਾਣੀ ਸੀ ਜਾ ਹਕੀਕਤ ਜੋ ਵੀ ਸੀ ਪਰ ਮਾਪਿਆਂ ਦੀ ਥਾਂ ਕੋਈ ਵੀ ਨਹੀ ਲੈ ਸਕਦਾ। ਸਾਨੂੰ ਮਾਪੇ ਸਦਾ ਹੀ ਚਾਹੀਦੇ ਹਨ।

  • 😭😭🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)