ਸਾਡੇ ਘਰ ਵੀ ਹੋਈ । ਮੇਰੀ ਛੋਟੀ ਭਰਜਾਈ ਮੰਜੇ ਤੇ ਪੈ ਗਈ । ਉਹ ਤਾਂ ਕਦੇ ਮੰਜੇ ਤੇ ਪਈ ਹੀ ਨਹੀਂ ਸੀ । ਬਹੁਤ ਹੀ ਜਿਆਦਾ ਹੌਂਸਲੇ ਵਾਲੀ ਰਹੀ ਸੀ । ਇਸਲਈ ਕਰੋਨਾ ਤੋਂ ਵੀ ਨਹੀਂ ਡਰ ਰਹੀ ਸੀ । ਕਹਿੰਦੀ ਮੈਂ ਆਪੇ ਠੀਕ ਹੋ ਜਾਉਂ । ਮੈਂ ਵਾਰ ਵਾਰ ਫੋਨ ਕਰ ਰਹੀ ਸੀ । ਬਹੁਤ ਫਿਕਰ ਸੀ ਭਰਾ ਦੀ ਅਤੇ ਉਸਦੇ ਦੋਨੋਂ ਬੱਚਿਆਂ ਦੀ ।ਕੀ ਬਣੂੰ ਜੇਕਰ ਭਾਬੀ ਨੂੰ ਕੁੱਝ ਹੋ ਗਿਆ ? ਪਰ ਉਹ ਤਾਂ ਹਸਪਤਾਲ ਜਾਣ ਲਈ ਤਿਆਰ ਹੀ ਨਹੀਂ ਸੀ । ਭਰਾ ਅਤੇ ਭਰਜਾਈ ਦੋਨੋਂ ਹੀ ਹਸਪਤਾਲ ਨਾ ਜਾਣ ਦਾ ਅਤੇ ਘਰ ਹੀ ਇਲਾਜ ਕਰਵਾਉਣ ਦਾ ਸਖ਼ਤ ਫੈਸਲਾ ਲਈ ਬੈਠੇ ਸੀ । ਬਹੁਤ ਡਰੇ ਹੋਏ ਸੀ ਉਹ।ਮੈਂ ਭਾਬੀ ਦੀਆਂ ਰਿਪੋਰਟਾਂ ਭੇਜਣ ਲਈ ਕਿਹਾ । ਅਸੀਂ ਘਰ ਦੇ ਨੇੜੇ ਹੀ ਕੈਮਿਸਟ ਦੀ ਦੁਕਾਨ ਤੇ ਮੋਹਿਤ ਵੀਰੇ ਨੂੰ ਦਿਖਾਈਆਂ । ਰੱਬ ਜਿੰਨਾ ਭਰੋਸਾ ਕਰਦੇ ਹਾਂ ਅਸੀਂ ਓਹਨਾਂ ਤੇ ।ਲਾੱਕਡਾਊਨ ਦੌਰਾਨ ਉਹਨਾਂ ਨੇ ਲੋਕਾਂ ਦੀ ਖੂਬ ਸੇਵਾ ਕੀਤੀ ਸੀ । ਵੀਰ ਜੀ ਨੇ ਤੁਰੰਤ ਭਾਬੀ ਨੂੰ ਦਾਖਲ ਕਰਵਾਉਣ ਲਈ ਕਿਹਾ । ਮੈਂ ਭਰਾ ਨੂੰ ਫੋਨ ਕਰਕੇ ਦਬਾਅ ਪਾਇਆ ਕਿ ਛੇਤੀ ਭਾਬੀ ਨੂੰ ਲੈ ਕੇ ਬਠਿੰਡਾ ਆ ਜਾ । ਓਧਰੋਂ ਭਾਬੀ ਦੇ ਪੇਕੇ ਵੀ ਏਸੇ ਗੱਲ ਤੇ ਜ਼ੋਰ ਪਾ ਰਹੇ ਸੀ। ਭਰਾ ਭਰਜਾਈ ਨੂੰ ਸਾਡੀ ਮੰਨਣੀ ਪਈ । ਅਖੀਰ ਬਠਿੰਡੇ ਆ ਗਏ । ਪਰ ਭਾਬੀ ਸਿਰਫ਼ ਚੈੱਕ ਅੱਪ ਕਰਵਾਉਣ ਲਈ ਹੀ ਮੰਨੀ ਸੀ । ਦਾਖਲ ਨਾ ਹੋਣ ਦਾ ਫ਼ੈਸਲਾ ਅਜੇ ਵੀ ਅਟੱਲ ਸੀ। ਫਿਰ ਜਿਉਂਦੇ ਵੱਸਦੇ ਰਹਿਣ ਮੋਹਿਤ ਵੀਰ ਜੀ ਜਿੰਨਾਂ ਨੇ ਭਾਬੀ ਨੂੰ ਯਕੀਨ ਦਵਾਇਆ ਕਿ ਉਸਦਾ ਇਲਾਜ ਬਹੁਤ ਵਧੀਆ ਹੋਵੇਗਾ ਤੇ ਬੱਸ ਦਸ ਦਿਨਾਂ ਵਿੱਚ ਹੀ ਉਹ ਠੀਕ ਹੋ ਜਾਵੇਗੀ ।ਨਹੀਂ ਤਾਂ ਪਿੱਛੇ ਸਾਰੀ ਉਮਰ ਦਾ ਪਛਤਾਵਾ ਰਹਿ ਜਾਵੇਗਾ । ਭਾਬੀ ਨੂੰ ਬੱਚਿਆਂ ਦਾ ਵਾਸਤਾ ਦਿੱਤਾ। ਭਾਬੀ ਦੇ ਪੱਲੇ ਪੈ ਗਈ ਗੱਲ ਤੇ ਭਾਬੀ ਮੰਨ ਗਈ । ਉਸਨੂੰ ਹੌਂਸਲਾ ਹੋ ਗਿਆ ਕਿ ਉਹ ਹਸਪਤਾਲ ਜਾ ਕੇ ਠੀਕ ਹੋ ਕੇ ਵਾਪਿਸ ਘਰ ਆ ਸਕਦੀ ਹੈ । ਨਹੀਂ ਤਾਂ ਉਹ ਕਹਿੰਦੀ ਸੀ ਕਿ ਜੇਕਰ ਮੈਨੂੰ ਦਾਖਲ ਕਰਵਾ ਦਿੱਤਾ ਤਾਂ ਮੈਂ ਲਿਫਾਫੇ ਵਿੱਚ ਹੀ ਪੈਕ ਹੋ ਕੇ ਆਊਂਗੀ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਸਹੀ ਇਲਾਜ਼ ਹੁੰਦਾ ਹੈ ਇਸ ਗੱਲ ਤੇ ਉਸਨੂੰ ਇੱਕ ਪਰਸੈਂਟ ਵੀ ਯਕੀਨ ਨਹੀਂ ਸੀ । ਉੱਪਰੋਂ ਪੈਸਿਆਂ ਦੀ ਅੰਨ੍ਹੀ ਲੁੱਟ ਤੋਂ ਵੀ ਡਰਦੀ ਸੀ । ਆਪਣੇ ਹੱਥੀਂ ਪਾਈ ਪਾਈ ਕਰਕੇ ਜੋੜਿਆ ਪੈਸਾ ਸਾਰਾ ਹੀ ਖਤਮ ਨਾ ਹੋ ਜਾਵੇ ਇਸ ਗੱਲ ਦਾ ਵੀ ਡਰ ਸੀ ਉਸਨੂੰ । ਅਸੀਂ ਬਾਰ ਬਾਰ ਕਹਿ ਰਹੇ ਸੀ ਕਿ ਪੈਸਿਆਂ ਦਾ ਬੋਝ ਨਾ ਮੰਨੇ। ਪਰ ਮੇਰੇ ਭਰਾ ਭਰਜਾਈ ਬਾਹਲੇ ਅਣਖੀਲੇ...
ਨੇ । ਇੱਕ ਰੁਪਿਆ ਵੀ ਲੈਣਾ ਔਖਾ ਲੱਗਦਾ ਹੈ ਓਹਨਾਂ ਨੂੰ ਕਿਸੇ ਤੋਂ ਵੀ ਐਥੇ ਤਾਂ ਗੱਲ ਲੱਖਾਂ ਦੀ ਸੀ ਹੁਣ। ਆਖਿਰ ਭਾਬੀ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ । ਹਰ ਰੋਜ਼ ਭਾਬੀ ਦੀ ਹਾਲਤ ਵਿੱਚ ਸੁਧਾਰ ਸਾਫ਼ ਦਿਖਾਈ ਦੇਣ ਲੱਗਾ । ਡਾਕਟਰ ਅਵਨੀਤ ਨੇ ਭਾਬੀ ਦਾ ਇਲਾਜ਼ ਬਹੁਤ ਵਧੀਆ ਕੀਤਾ ਤੇ ਨੌਵੇਂ ਦਿਨ ਭਾਬੀ ਦੀਆਂ ਸਾਰੀਆਂ ਰਿਪੋਰਟਾਂ ਨੋਰਮਲ ਸੀ । ਦੋ ਦਿਨ ਮੈਂ ਭਾਬੀ ਨੂੰ ਆਪਣੇ ਕੋਲ ਹੀ ਰੱਖਿਆ ਤਾਂ ਜੋ ਦੁਬਾਰਾ ਕੁੱਝ ਨਾ ਹੋ ਜਾਵੇ । ਤੇ ਅਖੀਰ ਗਿਆਰਵੇਂ ਦਿਨ ਭਰਾ ਭਰਜਾਈ ਨੂੰ ਤੋਰਨ ਦਾ ਸਮਾਂ ਆ ਗਿਆ । ਮੇਰਾ ਭਰਾ ਮੈਨੂੰ ਇੱਕ ਇੱਕ ਰੁਪਿਆ ਜੋ ਵੀ ਮੇਰਾ ਖਰਚ ਹੋਇਆ ਸੀ ਦੇ ਗਿਆ । ਮੰਨਿਆ ਹੀ ਨਹੀਂ । ਕਮਲਾ ਜਿਹਾ ਰੋਟੀ ਦਾ ਖਰਚਾ ਵੀ ਦੇ ਰਿਹਾ ਸੀ ਜੋ ਉਸਨੇ ਮੇਰੇ ਹੱਥੋਂ ਖਾਧੀ ਸੀ । ਬਹੁਤ ਮੁਸ਼ਕਿਲ ਨਾਲ ਤੋਰਿਆ ਉਸਨੂੰ । ਮੇਰੇ ਭਰਾ ਭਰਜਾਈ ਸਾਡੇ ਦੋਹਾਂ ਦੇ ਪੈਰੀਂ ਹੱਥ ਲਗਾ ਕੇ ਗਏ । ਅੱਗੇ ਤਾਂ ਅਸੀਂ ਜੱਫੀ ਪਾ ਕੇ ਹੀ ਮਿਲਦੇ ਸੀ । ਪਰ ਅੱਜ ਉਹ ਬਹੁਤ ਭਾਵੁਕ ਹੋ ਰਹੇ ਸੀ । ਰੋਂਦੇ ਹੋਏ, ਹੱਥ ਜੋੜਦੇ ਹੋਏ ਆਪਣੀ ਕਾਰ ਵਿੱਚ ਬੈਠੇ ਸੀ । ਮਨ ਨੂੰ ਬਹੁਤ ਸਕੂਨ ਮਿਲਿਆ ਕਿ ਰੱਬ ਨੇ ਮੇਰੀ ਲਾਜ਼ ਰੱਖ ਲਈ ਤੇ ਭਾਬੀ ਨੂੰ ਠੀਕ ਕਰਕੇ ਆਪਣੇ ਘਰ ਤੋਰ ਦਿੱਤਾ । ਨਹੀਂ ਤਾਂ ਮੈਂ ਭਾਬੀ ਨੂੰ ਦਾਖ਼ਲ ਕਰਵਾਉਣ ਦਾ ਜ਼ੋਰ ਤਾਂ ਪਾ ਰਹੀ ਸੀ ਪਰ ਅੰਦਰੋਂ ਅੰਦਰੀਂ ਬਹੁਤ ਡਰੀ ਵੀ ਹੋਈ ਸੀ । ਮੈਂ ਸਹੀ ਸੀ ਜਾਂ ਗਲਤ ਇਸ ਗੱਲ ਦਾ ਫੈਸਲਾ ਨਹੀਂ ਕਰ ਪਾ ਰਹੀ ਸੀ । ਉੱਪਰੋਂ ਇਸ ਚੰਦਰੀ ਬਿਮਾਰੀ ਤੋਂ ਵੀ ਡਰ ਲੱਗ ਰਿਹਾ ਸੀ ਕਿ ਕਿਤੇ ਮੇਰੇ ਹੀ ਪਰਿਵਾਰ ਵਿੱਚ ਨਾ ਹੋ ਜਾਵੇ । ਪਰ ਭਰਾ ਦੇ ਨਾਲ ਤਾਂ ਖੜ੍ਹਨਾ ਹੀ ਸੀ । ਆਪਣੇ ਫਰਜ਼ ਤੋਂ ਕਿਵੇਂ ਭੱਜ ਸਕਦੀ ਸੀ ? ਬੱਸ ਸੱਭ ਰੱਬ ਦੇ ਹੱਥ ਛੱਡ ਦਿੱਤਾ ਸੀ । ਰੱਬ ਨੇ ਸਾਨੂੰ ਵੀ ਕੁੱਝ ਨਾ ਹੋਣ ਦਿੱਤਾ ਤੇ ਭਾਬੀ ਦੀ ਜਾਨ ਵੀ ਬਖਸ਼ ਦਿੱਤੀ।ਰੱਬ ਦਾ ਦਿਲੋਂ ਧੰਨਵਾਦ ਕੀਤਾ । ਜਿੰਨਾ ਦੇ ਘਰ ਦੇ ਮੈਂਬਰ ਇਸ ਬਿਮਾਰੀ ਕਾਰਨ ਉਹਨਾਂ ਤੋਂ ਵਿੱਛੜ ਗਏ ਉਹਨਾਂ ਦੇ ਦਰਦ ਨੂੰ ਅੱਜ ਮੈਂ ਬਾਖੂਬੀ ਸਮਝ ਪਾ ਰਹੀ ਸੀ । ਰੱਬ ਸੱਭ ਤੇ ਮਿਹਰਾਂ ਕਰੇ ਜਿਵੇਂ ਉਸਨੇ ਸਾਡੇ ਤੇ ਕੀਤੀ ਤੇ ਸੱਭ ਨੂੰ ਇਸ ਬਿਮਾਰੀ ਤੋਂ ਦੂਰ ਹੀ ਰੱਖੇ। ਵਾਹਿਗੁਰੂ। 🙏🙏
ਮੀਨੂੰ ਬਾਲਾ
2-09-21