More Punjabi Kahaniya  Posts
ਦੋਵੇਂ ਪੱਲੜੇ


ਵੇਖਾ-ਵਿਖਾਈ ਦੀ ਰਸਮ ਮੁੰਡੇ ਦੇ ਲੇਟ ਅੱਪੜਨ ਕਰਕੇ ਥੋੜੀ ਦੇਰ ਨਾਲ ਸ਼ੁਰੂ ਹੋਈ..ਸ਼ੁਰੂ ਦੀ ਰਸਮੀਂ ਮਿਲਣੀ ਮਗਰੋਂ ਮੁੰਡੇ ਕੁੜੀ ਨੂੰ ਕੱਲੇ ਗੱਲ ਬਾਤ ਲਈ ਉੱਪਰਲੇ ਚੁਬਾਰੇ ਵਿਚ ਭੇਜ ਦਿੱਤਾ ਗਿਆ!

“ਏਨਾ ਲੇਟ ਆਏ..ਸਾਰੇ ਤੁਹਾਡੀ ਉਡੀਕ ਕਰੀ ਜਾਂਦੇ ਸੀ”..ਸਰਸਰੀ ਗੱਲਬਾਤ ਮਗਰੋਂ ਕੁੜੀ ਨੇ ਸਵਾਲ ਕਰ ਦਿੱਤਾ!

“ਉਹ ਮੇਰੇ ਪੂਰਾਣੇ ਯਾਰ ਬੇਲੀ..ਕੱਠੇ ਹੋ ਕੇ ਖਹਿੜੇ ਜਿਹੇ ਪੈ ਗਏ..ਅਜੀਬ ਜਿਹੀ ਮੰਗ ਸੀ ਓਹਨਾ ਦੀ..ਅਖ਼ੇ ਕਨੇਡਿਓਂ ਆਇਆਂ ਏ..ਓਥੋਂ ਦਾ ਅਡਵਾਂਸ ਲਾਈਫ ਸਟਾਈਲ..ਖੁੱਲ੍ਹਾ ਡੁੱਲ੍ਹਾ ਮਾਹੌਲ..ਆਖਣ ਲੱਗੇ ਅੱਜ ਤੇਰਾ ਏਡਸ ਟੈਸਟ ਕਰਵਾਉਣਾ ਹੀ ਕਰਵਾਉਣਾ ਏ..

ਮੈਂ ਨਾਂਹ ਨਾ ਕਰ ਸਕਿਆ ਤੇ ਸਾਰੇ ਸ਼ੁਗਲ ਸ਼ੁਗਲ ਵਿਚ ਹੀ ਮੈਨੂੰ ਸਰਕਾਰੀ ਹਸਪਤਾਲ ਲੈ ਗਏ..ਬਸ ਓਥੇ ਹੀ ਥੋੜੀ ਦੇਰ ਹੋ ਗਈ”

“ਮੈਨੂੰ ਵੀ ਹਸਪਤਾਲ ਦਾ ਐਡਰੈੱਸ ਟੈਕਸਟ ਕਰ ਦਿੰਦੇ..ਨਾਲ ਲੱਗਦੇ ਮੈਂ ਖੁਦ...

ਵੀ ਕਰਵਾ ਲੈਂਦੀ ਇਹ ਟੈਸਟ”

ਮਾਹੌਲ ਵਿਚ ਇੱਕ ਦਮ ਚੁੱਪ ਜਿਹੀ ਪੱਸਰ ਗਈ..!

ਘੜੀ ਕੂ ਮਗਰੋਂ ਹੀ ਉਹ ਹੌਲੀ ਜਿਹੀ “ਐਕਸਕਿਯੂਜ ਮੀ” ਆਖ ਹੇਠਾਂ ਉੱਤਰ ਆਇਆ!
ਥੱਲੇ ਆਉਂਦਿਆਂ ਹੀ ਗੁਲਾਬ ਜਾਮੁਣ ਖਾਂਦੀ ਮਾਂ ਦੇ ਕੰਨ ਵਿਚ ਕੁਝ ਖੁਸਰ-ਫੁਸਰ ਜਿਹੀ ਕੀਤੀ ਤੇ ਨਾਲ ਹੀ ਭਰਿਆ ਭਰਾਇਆ ਮੇਲਾ ਉੱਜੜ ਜਿਹਾ ਗਿਆ..!

ਵਰ੍ਹਿਆਂ ਤੋਂ ਚਰਿੱਤਰਹੀਣਤਾ ਦੇ ਪੈਮਾਨਿਆਂ ਨੂੰ ਆਪਣੇ ਹਿਸਾਬ ਨਾਲ ਹੀ ਤੋਲਦੀ ਆਈ ਕਦਰਾਂ ਕੀਮਤਾਂ ਵਾਲੀ ਇਤਿਹਾਸਿਕ ਤੱਕੜੀ ਦੇ ਦੋਵੇਂ ਪੱਲੜੇ ਅੱਜ ਬਰੋਬਰ ਜੂ ਆ ਗਏ ਸਨ ਸ਼ਾਇਦ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਦੋਵੇਂ ਪੱਲੜੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)