ਫੋਕੀ ਟੌਹਰ
ਬੇਬੇ ਆਪਣੇ ਪੁੱਤ ਜੈਬੇ ਨੂੰ ਵਾਰ-ਵਾਰ ਕਹਿ ਰਹੀ ਸੀ,ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਰਕੇ ਅਪਣਾ ਸਾਰਾ ਘਰ ਚੋਅ ਰਿਹਾ ਹੈ।ਕਿਸੇ ਦੀ ਟਰਾਲੀ ਉਧਾਰੀ ਮੰਗ ਕੇ ਕੌਠਿਆਂ ਤੇ ਮਿੱਟੀ ਪਾ ਲਵੇ,ਪਰ ਜੈਬਾ ਸੁਣ ਕੇ ਇਗਨੋੌਰ ਕਰ ਦਿੰਦਾ, ਜਾਂ ਮੇਰੇ ਕੋਲ ਟਾਈਮ ਨਹੀ ਕਹਿ ਕੇ ਬਾਹਰ ਚਲਾ ਜਾਦਾ।ਕੁਝ ਦਿਨ ਇੰਝ ਹੀ ਚਲਦਾ ਰਿਹਾ ।ਜੈਬਾ’ਬੇਬੇ ਦੀ ਗੱਲ ਕਦੇ ਨਾ ਸੁਣਦਾ।ਹੁਣ ਬੇਬੇ ਨੇ ਥੱਕ ਹਾਰ ਕੇ ਆਪ ਹੀ ਔਖੇ ਸੋਖੇ ਲੋਕਾਂ ਦੇ ਘਰਾਂ’ਚੋ ਗੋਹਾ ਇਕੱਠਾ ਕੀਤਾ, ਤੇ ਕਿਸੇ ਟਿੱਬੇ ਚੋ ਬੱਠਲਾਂ(ਤਾਂਸਲੇ) ਨਾਲ ਮਿੱਟੀ ਘਰੇ ਢੋਈਂ। ਫਿਰ ਬੜੀ ਹੀ ਮੁਸ਼ਕਿਲ ਨਾਲ ਬੇਬੇ ਨੇ ਪੌੜੀ ਚੜ ਕੇ ਕੋਠੇ ਲਿੱਪੇ,ਪਰ ਥੱਲੇ ਉਤਰਦੀ ਦਾ ਪੌੜੀ ਤੋ ਪੈਰ ਤਿਲਕ ਗਿਆ , ਅਤੇ ਬੇਬੇ ਵਿਚਾਰੀ ਨੇ ਉਸ ਹਾਦਸੇ ‘ਚ ਆਪਣੀ ਇੱਕ ਲੱਤ ਗੁਆ ਲਈ।ਕਰਮੇ ਨੂੰ ਅਪਣੀ ਬੇਬੇ ਦੇ ਨਾਲ ਹਾਲੇ ਵੀ ਕੋਈ ਅਫ਼ਸੋਸ ਨਹੀ ਸੀ।ਉਹ ਸਾਰਾ ਦਿਨ ਆਪਣੇ ਵਿਹਲੜ ਯਾਰਾਂ ਨਾਲ ਹੀ ਘਰ ਤੋਂ ਬਾਹਰ ਰਹਿਦਾ।।ਬੇਬੇ ਨੂੰ ਪਿੰਡ ਚੋ...
ਕੁਝ ਕੁ ਔਰਤਾਂ ਸਵੇਰੇ ਸ਼ਾਮ ਦੀ ਰੋਟੀ ਦੇ ਜਾਇਆ ਕਰਦੀਆ,ਪਰ ਘਰ ‘ਚ ਬੇਬੇ ਨੂੰ ਇਕੱਲੀ ਹੋਣ ਕਰਕੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਦਾ।।ਸਮਾਂ ਆਪਣੀ ਰਫ਼ਤਾਰ ਨਾਲ ਬੀਤਦਾ ਗਿਆ।ਇੱਕ ਸਾਲ ਬਾਅਦ ਬੇਬੇ ਪੂਰੀ ਤਰ੍ਹਾਂ ਠੀਕ ਹੋ ਗਈ।ਇੱਕ ਦਿਨ ਪਿੰਡ ਦੇ ਗੁਰੂ ਘਰ ਵਿੱਚ ਇੱਕ ਅਨਾਉਸਮੈੰਟ ਹੁੰਦੀ ਹੈ, ਕਿ ਪਿੰਡ ਦੇ ਨੌਜ਼ਵਾਨ ਜਿੰਨਾ ਕੋਲ ਆਪਣਾ ਟਰੈਕਟਰ ਟਰਾਲ਼ੀ ਹੈ,ਲੈ ਕੇ ਗੁਰੂਦੁਆਰੇ ਪਹੁੰਚ ਜਾਣ ਤਾਂਕਿ ਮਿੱਟੀ ਦੀ ਢੌਆ-ਢੁਆਈਂ ਸ਼ੁਰੂ ਕਰਕੇ ਗੁਰੂਦੁਆਰੇ ਦੀ ਇਮਾਰਤ ਦਾ ਕੰਮ ਸ਼ੁਰੂ ਕੀਤਾ ਜਾ ਸਕੇ।ਇੰਨਾ ਸੁਣਦੇ ਹੀ ਜੈਬਾ ਘਰ ‘ਚ ਪਏ ਕਣਕ ਵਾਲੇ ਢੋਲ ਚੋ ਕਣਕ ਕੱਡ ਕੇ ਵੇਚ ਆਇਆ , ਅਤੇ ਆਪਣੀ ਫੋਕੀ ਟੌਹਰ ਬਣਾਉਣ ਲਈ ਬਾਹਰ ਕਿਰਾਏ ਤੇ ਟਰੈਕਟਰ ਲੈਣ ਲਈ ਚਲਾ ਗਿਆ।
ਲਿਖ਼ਤ-ਮਮਤਾ ਸ਼ਰਮਾਂ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਠੋਕਰ ਖਾਣ ਵਾਲਾ ਤਾਂ ਬਚ ਜਾਂਦਾ ਹੈ ਪਰ ਧੋਖਾ ਦੇਣ ਵਾਲਾ ਅੰਤ ਨੂੰ ਬਰਬਾਦ ਹੁੰਦਾ ਹੈ…ਇਹ ਕਰਮ ਦਾ ਨਿਯਮ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਧੋਖਾ ਨਹੀਂ ਦੇਣਾ ਚਾਹੀਦਾ…!! ਸਾਲ 2004 ਵਿੱਚ, ਦਿਨੇਸ਼ ਕਾਰਤਿਕ ਨਾਮ ਦੇ ਇੱਕ ਨੌਜਵਾਨ ਵਿਕਟਕੀਪਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦਾ ਕ੍ਰਿਕਟ Continue Reading »
ਬਹੁਤ ਛੋਟਾ ਸਾਂ..ਇੱਕ ਵੇਰ ਦਾਦੇ ਜੀ ਨੇ ਗਿਟਕ ਦਿੱਤੀ..ਆਖਿਆ ਵੇਹੜੇ ਵਿਚ ਦੱਬ ਕੇ ਆ..ਤੇਰਾ ਦੋਸਤ ਆਵੇਗਾ! ਕੁਝ ਦਿਨਾਂ ਬਾਅਦ ਇੱਕ ਕਰੂੰਬਲ ਫੁੱਟੀ..ਆਸੇ ਪਾਸੇ ਕੰਡਿਆਂ ਦੀ ਵਾੜ ਵੀ ਕਰ ਦਿੱਤੀ..ਫੇਰ ਨਿੱਕਾ ਜਿਹਾ ਇੱਕ ਦੋਸਤ ਵਾਕਿਆ ਹੀ ਉੱਗ ਆਇਆ..! ਮੈਂ ਪਾਣੀ ਪਾਉਂਦਾ ਗਿਆ ਤੇ ਉਹ ਮੈਥੋਂ ਵੀ ਉੱਚਾ ਹੋ ਗਿਆ..! ਫੇਰ ਕਿੰਨੇ Continue Reading »
ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ Continue Reading »
ਇਸਦਾ ਪਤਾ ਲਗਾਉਣ ਤੋਂ ਬਾਅਦ ਕੀ ਉਹ ਕੀ ਕਰਨ ਆਈ ਹੈਂ….ਸ਼ਿਵਮ ਇੱਕ ਗਹਿਰਾ ਸਾਹ ਲੈਂਦਾ ਹੈਂ, ਆਪਣੀ ਮੁੱਠੀ ਚੁੱਕਦਾ ਹੈ ਫਿਰ ਅਖੀਰ ਸਨੇਹਾ ਕੋਲ਼ ਜਾਂਦਾ ਏ… ਹਾਲਾਂਕਿ, ਜਦੋਂ ਸਨੇਹਾ ਵਿਲਾ ਪਹੁੰਚੀ, ਤਾਂ ਸਾਰੀ ਰਾਤ ਉਸ ਭਿਆਨਕ ਚਿਹਰੇ ਵਾਰੇ ਸੋਚ ਕੇ ਉਹ ਦਹਿਸ਼ਤ ਵਿੱਚ ਡੁੱਬ ਗਈ ਅਤੇ ਦਰਵਾਜ਼ਾ ਖੜਕਾਉਣ ਤੋਂ ਡਰਦੀ Continue Reading »
(ਲੇਖਕ ਦੇ ਦੁੱਖ) ਦਿਨ ਬੀਤ ਜਾਣ ਦੇ ਮੇਰੇ ਸੱਜਣਾਂ… ਰਾਤਾਂ ਵੀ ਸਾਡੀਆਂ ਹੀ ਪਹਿਰੇਦਾਰ… ਹੋਣ ਗਈਆਂ…. ਤੂੰ ਦੇਖੀਂ ਤਾਂ ਸਹੀ ਕੀਤੇ… ਐਸੀ ਦੁਨੀਆਂ ਵਿਚ ਹੋਣਾ ਮੈਂ… ਜਿਥੇ ਦੁੱਖ ਵੀ ਮੇਰੇ ਸੱਜਣ ਹੋਣ ਗੇ… ਖੁਦ ਨੂੰ ਇਕੱਲਾ ਸਮਝਿਆ…. ਮੱਥੇ ਤੇ ਹੋਣੇ ਚਾਹੀਦੇ ਨਹੀਂ…. ਕਦੀ ਗ਼ਮੀ ਦੇ ਨਿਸ਼ਾਨ…… ਫਿਰ ਕਿਵੇਂ ਪਤਾ ਚੱਲੁ…. Continue Reading »
ਪੰਜਾਬ ਦੇ ਨੌਜਵਾਨ ਨੇ ਮੋਟਰ ਤੇ ਬਣਾਈ ਦਿੱਤੀ ਤੇਰਾ ਤੇਰਾ ਲਾਇਬ੍ਰੇਰੀ ਖੇਤਾਂ ‘ ਚ ਲੱਗੀ ਮੋਟਰ ਤੇ ਬਣਿਆ ਕਮਰਾ ਜਿਸਨੂੰ ਕਿ ਬੰਬੀ ਜਾਂ ਕੋਠੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਉਥੇ ਹੀ ਇਸਨੂੰ ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ ਪਰ , ਇਹ ਨਿੱਕਾ ਜਿਹਾ ਕਮਰਾ ਅਨਪੜ੍ਹਤਾ Continue Reading »
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 8 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਜੈਲਾ ਵਿਕਾਸ ਨਾਮ ਦੇ ਇਕ ਆਦਮੀ ਨੂੰ ਮਿਲਦਾ ਹੈ। ਵਿਕਾਸ ਵੀ ਸ਼ਿਵਾਨੀ ਦੇ ਜਾਲ ਵਿੱਚ ਫੱਸ ਚੁੱਕਿਆ ਸੀ। ਓਹ ਜੈਲੇ ਨੂੰ ਕਹਿੰਦਾ ਹੈ ਕਿ ਸ਼ਿਵਾਨੀ ਤੋਂ ਬਚ ਕੇ ਰਵੀਂ!! Continue Reading »
ਬਹੁਤ ਵਾਰ ਗਿਆ ਮੈਂ ਧਾਰਮਿਕ ਸਥਾਨਾਂ ਤੇ ਹਰ ਵਾਰ ਨਿਰਾਸ ਆਇਆ ਕਦੇ ਭਗਵਾਨ ਨਾਲ ਗੱਲ ਨਾ ਹੋਈ ਜਦੋ ਵੀ ਕੁੱਝ ਮੰਗਦਾ ਮੈਨੂੰ ਮਿਲ ਜਾਂਦਾ ਪਰ ਕਦੇ ਗੱਲ ਨਾ ਹੋਈ––– ਪਰ ਮਿਲਦਾ ਕਿਥੋਂ ? ਪਾਟੇ ਝਗੇ ਦੀ ਜੇਬ ਵਿੱਚੋਂ ? ਕਦੇ 10 ਰੁ ਮਿਲਦੇ ਕਦੇ 20 ਮੈਂ ! ਖੁਸ ਹੋ ਜਾਂਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)