More Punjabi Kahaniya  Posts
ਗਾਜ਼ੀਆਬਾਦ ਗੈਂਗ ਰੇਪ ਕੇਸ-ਅਸਲੀਅਤ ਜਾਣੋ, ਹਿਲ ਜਾਵੋਗੇ


ਗਾਜ਼ੀਆਬਾਦ ਗੈਂਗ ਰੇਪ ਕੇਸ-ਅਸਲੀਅਤ ਜਾਣੋ, ਹਿਲ ਜਾਵੋਗੇ !
ਹਰੇਕ ਔਰਤ ‘ਅਬਲਾ’ ਨ੍ਹੀਂ ਹੁੰਦੀ, ਹਰੇਕ ਮਰਦ ਜਾਲਮ ਨ੍ਹੀਂ ਹੁੰਦਾ !
ਬੀਤੇ ਦੋ ਦਿਨਾਂ ਤੋਂ ਦੇਸ਼ ਦੇ ਟੀ ਵੀ, ਪ੍ਰਿੰਟ ਤੇ ਸੋਸ਼ਲ ਮੀਡੀਆ ‘ਚ ਇਸ ਖਬਰ ਨੇ ਅੱਗ ਲਾ ਰੱਖੀ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ, 16 ਅਕਤੂਬਰ ਤੋਂ ਗਾਇਬ ਹੋਈ ਇਕ 36 ਸਾਲਾ ਨਰਸ ਨਾਲ, ਪੰਜ ਜਾਲਮਾਂ ਵੱਲੋਂ ਕਥਿਤ ਤੌਰ ਤੇ, ਘਿਨੌਣਾ ਗੈਂਗਰੇਪ ਤੇ ਵਹਿਸ਼ੀਆਨਾ ਢੰਗ ਨਾਲ, ਉਸਦੇ ਜਨਣ ਅੰਗਾਂ ‘ਚ ਲੋਹੇ ਦੀ ਰਾਡ ਪਾ ਕੇ, ਬੋਰੀ ‘ਚ ਬੰਦ ਕਰਕੇ, ਸੜਕ ਤੇ ਸੁੱਟ ਦਿੱਤਾ ਗਿਆ ਹੈ, ਜੋ 18 ਅਕਤੂਬਰ ਸਵੇਰੇ 3:30 ਵਜੇ ਸੜਕ ਤੇ ਮਿਲੀ ਹੈ, ਖਬਰ ਉੱਤਰ ਪ੍ਰਦੇਸ਼ ਤੋਂ ਸੀ, ਦਿੱਲੀ ਦੀ ਔਰਤ ਸੀ, ਦਿੱਲੀ ਦੀ ਮਹਿਲਾ ਆਯੋਗ ਪ੍ਰਮੁੱਖ ‘ਸਵਾਤੀ ਮਾਲੀਵਾਲ’ ਨੇ, ਬਿਨਾਂ ਕੁੱਝ ਜਾਂਚ-ਪੜਤਾਲ, ਤੁਰੰਤ ਇਸਨੂੰ ਨਿਰਭਯਾ ਕਾਂਡ ਵਰਗਾ ਐਲਾਨ ਕੇ, ਮੀਡੀਆ ‘ਚ ਮੁੱਦਾ ਚੁੱਕ ਦਿੱਤਾ ਤੇ ਐਸ ਐਸ ਪੀ ਗਾਜ਼ੀਆਬਾਦ ਨੂੰ ਨੋਟਿਸ ਜਾਰੀ ਕਰ ਦਿੱਤਾ, ਪੂਰੇ ਦੇਸ਼ ‘ਚ ਇਹ ਖਬਰ ਅੱਗ ਵਾਂਗ ਫੈਲ ਗਈ ਤੇ ਪੀੜ੍ਹਤ ਔਰਤ ਵੱਲੋਂ ਦੱਸੇ ਅਨੁਸਾਰ ਪੰਜ ਆਰੋਪੀਆਂ ‘ਸ਼ਾਹਰੁਖ’, ‘ਜਾਵੇਦ’, ‘ਔਰੰਗਜ਼ੇਬ’ ਉਰਫ ‘ਜ਼ਹੀਰ’, ‘ਧੌਲਾ’ ਤੇ ‘ਦੀਨੂੰ’ ਨੂੰ ਪੁਲਸ ਨੇ ਤੁਰੰਤ ਚੁੱਕ ਕੇ ਥਾਣੇ ਡੱਕ ਦਿੱਤਾ, ਇੰਨਾਂ ਪੰਜਾਂ ਖਿਲਾਫ ਪੂਰੇ ਦੇਸ਼ ‘ਚ ਨਫ਼ਰਤ ਦਾ ਮਾਹੌਲ ਬਣਨ ਲੱਗ ਗਿਆ, ਬਾਕੀ ਮਾਮਲਾ ਛੇਤੀ ਨਾ ਖੁੱਲਦਾ ਤਾਂ ਮਸਲੇ ਨੇ ਧਰਮ ਦਾ ਰੰਗ ਵੀ ਛੇਤੀ ਅਖਤਿਆਰ ਕਰ ਲੈਣਾ ਸੀ।
ਇਸੇ ਦੌਰਾਨ ਗਾਜ਼ੀਆਬਾਦ ਪੁਲਸ ਦੇ ਬੇਹੱਦ ਕਾਬਲ ਅਫ਼ਸਰਾਂ ਤੇ ਖਾਸਕਰ ਬੇਹੱਦ ਹੋਣਹਾਰ ਐਸ ਪੀ ਮੈਡਮ ‘ਦੀਕਸ਼ਾ ਸ਼ਰਮਾ’, ਜੋ ਆਪ ‘ਐਮਬੀਬੀਐਸ’ ਡਾਕਟਰ ਵੀ ਰਹੇ ਨੇਂ, ਇਹਨਾਂ ਜਾਂਚ ਨੂੰ ਮੈਡੀਕਲ ਐਂਗਲ ਨਾਲ ਘੋਖ ਕੇ, ਬਿਨਾਂ ਕਿਸੇ ਦਬਾਅ ਤੋਂ ਨਿਰਪੱਖ ਤਰੀਕੇ ਤੋਂ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਹੀ ਹੋਰ ਨਿਕਲਿਆ, ਇਸ ਔਰਤ ਨੇ ਇਹ ਸਾਰੀ ਝੂਠੀ ਕਹਾਣੀ, ਸਾਜਿਸ਼ ਤਹਿਤ, ਇਕ 53 ਲੱਖ ਦੀ ਪ੍ਰਾਪਰਟੀ ਦੇ ਵਿਵਾਦ ‘ਚ, ਦੂਜੀ ਧਿਰ ਨੂੰ ਅੜਾਉਣ ਲਈ, ਆਪਣੇ ਆਸ਼ਕ ‘ਆਜ਼ਾਦ’ ਨਾਂ ਦੇ ਸ਼ਖਸ ਨਾਲ ਰੱਲ੍ਹ ਕੇ, ਆਪ ਰਚੀ ਸੀ। ਪੁਲਸ ਨੂੰ ਸ਼ੱਕ ਤਾਂ ਹੋਇਆ ਕਿਉਂਕਿ ਇਹ ਨਰਸ ਵਾਰ-ਵਾਰ ਪੁਲਸ ਤੇ ਮੇਰਠ ਮੈਡੀਕਲ ਕਾਲਜ ਦੀ ਥਾਂ, ਜੀਟੀਬੀ ਹਸਪਤਾਲ ‘ਚ ਇਲਾਜ਼ ਕਰਵਾਉਣ ਲਈ ਦਬਾਅ ਬਣਾ ਰਹੀ ਸੀ, ਜਿੱਥੇ ਉਹ ਪਿੱਛਲੇ 12 ਸਾਲਾਂ ਤੋਂ ਨਰਸ ਸੀ ਤਾਂ ਜੋ ਆਪਣੀ ਝੂਠੀ ਕਹਾਣੀ ਸਾਬਤ ਕਰ ਸਕੇ। ਦਰਅਸਲ ਇਸ ਸ਼ਾਤਰ ਔਰਤ ਨੇ, ਆਸ਼ਕ ਆਜ਼ਾਦ ਨਾਲ ਰੱਲ੍ਹ ਕੇ, ਸਾਰੀ ਪਲੈਨਿੰਗ ਤਹਿਤ...

16 ਅਕਤੂਬਰ ਨੂੰ ਪਹਿਲਾਂ ਆਪਣੇ ਬੱਚੇ ਆਪਣੇ ਭੈਣ ਘਰ ਛੱਡੇ, ਫੇਰ ਸਿੱਧੀ ਆਪਣੇ ਫਲੈਟ ਤੇ ਆਕੇ ਬੰਦ ਹੋ ਗਈ, 18 ਅਕਤੂਬਰ ਨੂੰ ਰਾਤੀਂ 3 ਵਜੇ, ਉਸਦਾ ਆਸ਼ਕ ਆਜ਼ਾਦ, ਆਪਣੇ ਦੋ ਸਾਥੀਆਂ ‘ਗੌਰਵ’ ਤੇ ‘ਅਫਜ਼ਲ’ ਨਾਲ, ਲਾਲ ਰੰਗ ਦੀ, ਆਲਟੋ ਕਾਰ ਲੈਕੇ ਆਇਆ ਤੇ ਪਲਾਨਿੰਗ ਤਹਿਤ ਔਰਤ ਨੂੰ ਬੋਰੇ ‘ਚ ਬੰਦ ਕਰਕੇ ਦੂਰ ਜਾਕੇ ਸੜਕ ਤੇ ਸੁੱਟ ਦਿੱਤਾ।
ਫੇਰ ਉੱਥੇ ਆਪ ਆਜ਼ਾਦ ਹੁਰਾਂ ਨੇ ਹੀ ਰੌਲਾ ਪਾ ਦਿੱਤਾ ਕਿ ਔਰਤ ਨੂੰ ਰੇਪ ਕਰਕੇ ਸੁੱਟ ਗਏ ਨੇ ਤਾਂ ਲੋਕ ਇਕੱਠੇ ਹੋ ਗਏ, ਇੱਥੇ ਹੀ ਆਜ਼ਾਦ ਨੇ ਇਕ ਨੌਜਵਾਨ ਦਾ ਫੋਨ ਲੈਕੇ ਆਪ ਵੀਡੀਓ ਬਣਾਈ ਤੇ ਉਸ ਨੌਜਵਾਨ ਨੂੰ, ਵੀਡਿਓ ਵਾਇਰਲ ਕਰਨ ਲਈ 5000 ਰੁਪਈਆ ‘ਪੇਟਿਅਮ’ ਵੀ ਕੀਤਾ, ਜਿਸਦਾ ਖੁਲਾਸਾ ਆਜ਼ਾਦ ਨੇ ਫੜੇ ਜਾਣ ਤੇ ਆਪ ਕੀਤਾ ਹੈ ਤੇ ਰਿਕਾਰਡ ਵੀ ਬਾਅਦ ‘ਚ ਪੁਲਸ ਨੂੰ ਮਿਲ ਗਿਆ ਹੈ। ਹੁਣ ਪੁਲਸ ਵੱਲੋਂ ਆਜ਼ਾਦ ਹੁਰਾਂ ਨੂੰ ਫੜ੍ਹ ਲਿਆ ਗਿਆ ਹੈ ਤੇ ਔਰਤ ਤੇ ਵੀ ਹੁਣ ਮਾਮਲਾ ਦਰਜ ਹੋਵੇਗਾ, ਪਰ ਔਰਤ ਨੂੰ ਸ਼ਾਇਦ ਹੀ ਸਜਾ ਹੋਵੇ, ਕਿਉਂਕਿ ਸਾਡੇ ਦੇਸ਼ ਦਾ ਕਾਨੂੰਨ ਹਰੇਕ ਔਰਤ ਨੂੰ ਅਬਲਾ ਮੰਨਦੇ ਹੋਏ, ਸ਼ਰੇਆਮ ਲੈਂਗਿਕ ਪੱਖਪਾਤ ਕਰਦਾ ਹੈ, ਜਦਕਿ ਥੋੜਾ ਜਿਹਾ ਸੋਚੀਏ, ਜੇਕਰ ਇਸ ਕੇਸ ‘ਚ ਮਾਮਲਾ ਨਾ ਖੁੱਲਦਾ ਤਾਂ ਪੰਜ ਦੇ ਪੰਜ ਨਿਰਦੋਸ਼ ਬੰਦੇ ਫਾਹੇ ਨਾ ਟੰਗੇ ਜਾਣੇ ਸੀ ? ਕੀ ਉਹ ਨਿਰਦੋਸ਼ ਬੰਦੇ ਤੇ ਉਨਾਂ ਦੇ ਘਰ ਦੀਆਂ ਔਰਤਾਂ ਕਦੇ ਸੜਕ ਤੇ ਨਿਡਰ ਹੋ ਨਿਕਲ ਸਕਦੀਆਂ ਸੀ ? ਕੀ ਉਨਾਂ ਪੰਜਾਂ ਦੇ ਘਰਾਂ ਬਰਬਾਦ ਹੋਣ ਵਾਲਿਆਂ ‘ਚ ਔਰਤਾਂ ਵੀ ਨਾ ਸ਼ਾਮਲ ਹੁੰਦੀਆਂ ? ਜਰਾ ਸੋਚੀਏ ਕਿ ਝੂਠੇ ਬਲਾਤਕਾਰ ਕੇਸ ਕਿਸੇ ਨਿਰਦੋਸ਼ ਮਰਦ ਦੀਆਂ ਤਾਂ ਪੀੜ੍ਹੀਆਂ ਬਰਬਾਦ ਕਰ ਹੀ ਦਿੰਦੇ ਨੇਂ, ਨਾਲ ਹੀ ਉਨਾਂ ਨਿਰਦੋਸ਼ਾਂ ਦੇ ਘਰਾਂ ਦੀਆਂ ਅਣਗਿਣਤ ਅਸਲ ‘ਅਬਲਾ’ ਔਰਤਾਂ ਦੀ ਜਿੰਦਗੀ ਨਰਕ ਨ੍ਹੀਂ ਬਣਾ ਦਿੰਦੇ ? ਕਾਨੂੰਨ ਜੀ ਬਲਾਤਕਾਰ ਦੀ ਸਜਾ ਭਾਵੇਂ ਫਾਂਸੀ ਰੱਖ ਦਿਓ ਪਰ ਝੂਠੇ ਕੇਸ ਦਰਜ ਕਰਵਾਉਣ ਤੇ ਘੱਟੋ-ਘੱਟ ਉਮਰ ਕੈਦ ਤਾਂ ਜਰੂਰ ਦਿਓ, ਮੀਡੀਆ ਜੀ ਤੇ ਸੋਸ਼ਲ ਮੀਡੀਆ ਜੀ, ਕਿਰਪਾ ਕਰਕੇ ਕਾਹਲੀ ਨਾ ਕਰਿਆ ਕਰੋ, “ਹਰੇਕ ਔਰਤ ਅਬਲਾ ਨ੍ਹੀਂ ਹੁੰਦੀ, ਹਰੇਕ ਮਰਦ ਜਾਲਮ ਨ੍ਹੀਂ ਹੁੰਦਾ”।
ਅਸ਼ੋਕ ਸੋਨੀ
Ashok Soni

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)