More Punjabi Kahaniya  Posts
ਹੋਰ ਹੀਰੋਸ਼ੀਮਾ,ਨਾਗਾਸਾਕੀ !!??


ਹੋਰ ਹੀਰੋਸ਼ੀਮਾ,ਨਾਗਾਸਾਕੀ !!??
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਮਾਣੂ ਫੋਰਸ ਨੂੰ ਚੌਕਸ ਰਹਿਣ ਦਾ ਹੁਕਮ ਦੇ ਦਿੱਤਾ ਹੈ । ਰੂਸ ਵਿੱਚ ਬੇਲਾਸਟਿਕ ਮਿਜ਼ਾਈਲਾਂ ਤਿਆਰ ਕਰ ਲਈਆ ਗਈਆਂ ਹਨ ।ਕੀ ਇਹ ਯੁੱਧ ਹੁਣ ਪਰਮਾਣੂ ਯੁੱਧ ਵਿੱਚ ਤਬਦੀਲ ਹੋਣ ਜਾ ਰਿਹਾ ਹੈ?? ਕੀ ਤੀਸਰੀ ਸੰਸਾਰ ਜੰਗ ਹੋਣ ਜਾ ਰਹੀ ਹੈ !??ਪਰਮਾਣੂ ਯੁੱਧ ਦਾ ਮਤਲਬ ਅੱਖ ਝਪਕਦੇ ਹੀ ਵੱਡੇ ਪੱਧਰ ‘ਤੇ ਕਿਆਸੋਂ ਬਾਹਰ ਦੀ ਤਬਾਹੀ ।ਦੂਜੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਜੋ ਪਰਮਾਣੂ ਬੰਬ ਸੁੱਟੇ ਸਨ, ਉਹਨਾਂ ਦਾ ਮਾਰੂ ਅਸਰ ਲੰਬੇ ਅਰਸੇ ਤੱਕ ਦੇਖਿਆ ਗਿਆ।ਇਸ ਯੁੱਧ ਦੌਰਾਨ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਸਨ । ਇਹਨਾਂ ਮਹਾਂਸ਼ਕਤੀਆਂ ਵੱਲੋਂ ਕਿਉਂ ਦੁਨੀਆਂ ਨੂੰ ਦੁਬਾਰਾ ਉਸੇ ਭਿਆਨਕ ਤਬਾਹੀ ਵਲ ਧੱਕਿਆ ਜਾ ਰਿਹਾ ਹੈ । ਕਿਉ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ ।ਹਜਾਰਾਂ-ਲੱਖਾਂ ਸਾਲਾਂ ਦੀ ਮਿਹਨਤ,ਤਰੱਕੀ ਤੇ ਖੁਸ਼ਹਾਲੀ ਨੂੰ ਪਲ ਭਰ ਵਿੱਚ ਖਤਮ ਕਰ ਦੇਣਾ ਕਿਹੜੀ ਸਿਆਣਪ ਹੈ। ਲੋਕਾਈ ਨੂੰ ਏਸ ਮਾਰੂ ਪ੍ਰਭਾਵ ਵਿੱਚੋਂ ਦੁਬਾਰਾ ਉਭਰਣ...

ਲਈ ਪਤਾ ਨਹੀਂ ਫੇਰ ਕਿੰਨੇ ਸਾਲ ਲੱਗਣਗੇ ।ਦੋਵੇਂ ਪਾਸੇ ਭਿਆਨਕ ਤਬਾਹੀਆਂ ਹੋ ਰਹੀਆਂ ਨੇ ।ਯੂਕਰੇਨੀ ਨਾਗਰਿਕ ਰੂਸੀ ਸੈਨਿਕਾਂ ਦਾ ਮੁਕਾਬਲਾ ਕਰਨ ਲਈ ਹਥਿਆਰ ਚੁੱਕ ਕੇ ਸੜਕਾਂ ਤੇ ਨਿੱਕਲ ਆਏ ਹਨ।ਕਿਸ ਦਾ ਜੀਅ ਕਰਦਾ ਹੈ ਆਪਣੇ ਆਪ ਨੂੰ ਖਤਰੇ ਵਿੱਚ ਪਾਉਣ ਨੂੰ,ਪਰ ਆਪਣੇ ਦੇਸ਼ ਅਤੇ ਆਤਮ ਸਨਮਾਨ ਦੀ ਰੱਖਿਆ ਲਈ ਚੁੱਕਿਆ ਇਹ ਕਦਮ ਉਹਨਾਂ ਵਿੱਚ ਜੋਸ਼ ਭਰ ਰਿਹਾ ਹੈ ।ਉਹਨਾਂ ਨੇ ਰੂਸੀ ਸੈਨਿਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਹੈ ।ਇੱਥੋਂ ਤੱਕ ਕਿ ਯੂਕਰੇਨੀ ਔਰਤਾਂ ਨੇ ਵੀ ਰਾਜਧਾਨੀ ਕੀਵ ਦੀ ਰੱਖਿਆ ਲਈ ਹਥਿਆਰ ਚੁੱਕ ਲਏ ਹਨ ।ਜਦ ਕੋਮਲ ਹੱਥਾਂ ਵਿੱਚ ਹਥਿਆਰ ਆ ਜਾਣ ਤਾਂ ਕਹਿਣ ਲਈ ਕੁਝ ਵੀ ਨਹੀਂ ਬਚਦਾ ਕਿ ਬੇਬਸੀ ਦਾ ਆਲਮ ਕੀ ਕਰਵਾ ਰਿਹਾ ਹੈ ।ਸ਼ਾਲਾ!ਰੱਬ ਖੈਰ ਕਰੇ । ਸਭਨਾਂ ਨੂੰ ਸੁਮੱਤ ਬਖਸ਼ੇ ।ਗੱਲਬਾਤ ਰਾਹੀਂ ਕੋਈ ਹੱਲ ਨਿਕਲੇ ਅਤੇ ਯੁੱਧ ਖਤਮ ਹੋਵੇ।
ਸੁਖਬੀਰ ਕੌਰ
28-2-2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)