More Punjabi Kahaniya  Posts
ਇਰਾਦਾ …ਇਮਤਿਹਾਨ …ਇਨਾਮਾਤ


ਇਰਾਦਾ …ਇਮਤਿਹਾਨ …ਇਨਾਮਾਤ ❤️❤️❤️
ਮੈਂ ‘ਸਪੋਰਟਸ ਵਿਕੀ’ ਵਿਚ ਇਕ ਆਰਟੀਕਲ ਪੜ੍ਹਿਆ ਸੀ ਕਿ ਜਦੋਂ ਆਸਟ੍ਰੇਲੀਆ ਦੇ ਬਰੈਡ ਹਾਗ ਨੇ 2007 ਵਿਚ ਹੈਦਰਾਬਾਦ ਇੱਕ ਰੋਜ਼ਾ ਮੈਚ ਵਿਚ ਸਚਿਨ ਤੇਂਦੁਲਕਰ ਨੂੰ ਕਲੀਨ ਬੋਲਡ ਕਰ ਦਿੱਤਾ ਤਾਂ ਮੈਚ ਉਪਰੰਤ ਹਾਗ ਤੇਂਦੁਲਕਰ ਕੋਲ ਗਿਆ ਤੇ ਉਹ ਬਾਲ ਕੁਝ ਲਿਖ ਕੇ ਦੇਣ ਲਈ ਦਿੱਤੀ ਜਿਸ ਨਾਲ਼ ਉਸ ਨੇ ਤੇਂਦੁਲਕਰ ਨੂੰ ਬੋਲਡ ਮਾਰਿਆ ਸੀ। ਸਚਿਨ ਨੇ ਜੋ ਲਿਖਿਆ, ਉਹ ਇਹ ਸੀ – Never again, mate ! (ਭਾਵ,ਦੋਬਾਰਾ ਕਦੇ ਨ੍ਹੀਂ ਮਿੱਤਰਾ)। ਉਸ ਤੋਂ ਬਾਅਦ ਸ਼ਾਇਦ 30 ਇੱਕ ਰੋਜ਼ਾ ਮੈਚਾਂ ਵਿੱਚ ਦੋਵਾਂ ਦਾ ਆਹਮੋ-ਸਾਹਮਣਾ ਹੋਇਆ ਪ੍ਰੰਤੂ ਹਾਗ ਦੋਬਾਰਾ ਅਜਿਹਾ ਨਹੀਂ ਕਰ ਸਕਿਆ। ਤੁਸੀਂ ਕਹੋਗੇ ਇਹਦੇ ਵਿਚ ਕੀ ਖਾਸ ਗੱਲ ਹੈ ? ਮੇਰੀ ਲਈ ਇਹੀ ਖਾਸ ਗੱਲ ਹੈ ਕਿ ਕੀ ਸਚਿਨ ਅਜਿਹਾ ਲਿਖ ਕੇ ਭੁੱਲ ਗਿਆ ਹੋਊ ? ਨਹੀਂ-ਨਹੀਂ , ਕਦੇ ਨਹੀਂ, ਉਸ ਨੇ ਇਸ ‘ਤੇ ਕੰਮ ਕੀਤਾ ਹੋਏਗਾ ਕਿ ਮੈਂ ਕਦੇ ਅਜਿਹਾ ਨ੍ਹੀਂ ਹੋਣ ਦਿਆਂਗਾ।
ਬੀਤੇ ਰੋਜ਼ ਭਾਰਤ ਦੀ ਇੱਕ ਕੁੜੀ ਬੌਕਸਿੰਗ ਵਿੱਚ ਸੰਸਾਰ ਜੇਤੂ ਬਣੀ ਹੈ , ਨਾਂਅ ਹੈ – ਨਿਖਤ ਜ਼ਰੀਨ। ਇਸ ਕੁੜੀ ਨੇ ਆਪਣੀ ਦਾਅਵੇਦਾਰੀ ਲਈ ਜਦੋਂ ਮੇਰੀਕੌਮ ਦੇ ਸਾਹਮਣੇ ਚਣੌਤੀ ਰੱਖੀ ਤਾਂ ਲੋਕਾਂ ਨੇ ਰੱਜ ਕੇ ਟ੍ਰੋਲ ਕੀਤਾ ਕਿ ਆਈ ਵੱਡੀ ਚੈਂਪੀਅਨ। ਮੁੜ ਕੇ ਦੋਵਾਂ ਦੀ ਫਾਈਟ ਵੀ ਹੋਈ , ਜ਼ਰੀਨ ਹਾਰ ਗਈ । ਬਾਊਟ...

ਦੇ ਖਾਤਮੇ ‘ਤੇ ਮੈਰੀਕੌਮ ਨੇ ਜ਼ਰੀਨ ਨਾਲ਼ ਹੱਥ ਵੀ ਨਾ ਮਿਲਾਇਆ। ਲੋਕਾਂ ਫੇਰ ਟ੍ਰੋਲ ਕੀਤਾ। ਜ਼ਰੀਨ ਨੇ ਉਦੋਂ ਸਿਰਫ ਏਨਾ ਕਿਹਾ – ਮੇਰਾ ਵਕਤ ਆਏਗਾ, ਅੱਜ ਟ੍ਰੋਲ ਹੋਈ ਆਂ ਕਦੇ ਮੈਂ ਟਵਿੱਟਰ ‘ਤੇ ਟਰੈਂਡ ਹੋਵਾਂਗੀ। ਏਨਾ ਕਹਿ ਉਹ ਸੁਰਖੀਆਂ ਤੋਂ ਦੂਰ ਹੋ ਗਈ ਤੇ ਸਾਹਮਣੇ ਆਈ ਇਕ ਸਨਸਨੀ ਬਣਕੇ। ਕੀ ਜ਼ਰੀਨ ਜਾ ਕੇ ਪੀਜ਼ੇ ਖਾਣ ਲੱਗ ਪਈ ਹੋਵੇਗੀ ? ਨਹੀਂ , ਉਸ ਨੇ ਸਖਤ ਮਿਹਨਤ ਕੀਤੀ ਹੋਊ ਇਸ ਵਾਸਤੇ ਕਿ ‘ਟਰੈਂਡ’ ਹੋਣਾ ਹੀ ਹੋਣਾ ਹੈ।
ਬੱਸ ਇਹੀ ਫ਼ਲਸਫ਼ਾ ਨਿੱਜੀ ਜ਼ਿੰਦਗੀ ਦਾ ਹੈ। ਏਥੇ ਕੁਝ ਵੀ ਕਰੋਗੇ ਪਹਿਲਾ ਵਿਰੋਧ ਤੁਹਾਡੇ ਆਪਣੇ ਕਰਨਗੇ , ਦੂਜਾ ਵਿਰੋਧ ਸ਼ਾਇਦ ਕੁਦਰਤ ਦਾ ਕੋਈ ਇਮਤਿਹਾਨ ਕਰੇ ਤੇ ਤੀਜਾ ਪੱਕਾ ਵਿਰੋਧ ਹੈ ਸੋਸ਼ਲ ਮੀਡੀਆ ਦਾ। ਬੇਪਰਵਾਹ ਹੋ ਕੇ ਆਪਣੀ ਮਿਹਨਤ ਨਾ ਛੱਡੋ , ਟ੍ਰੋਲ ਇੱਕ ਦਿਨ ਟਰੈਂਡ ਵਿੱਚ ਬਦਲ ਜਾਂਦੈ। ਲੋਕਾਂ ਨਾਲ਼ ਉਲਝਣ ਦੀ ਥਾਂ ਆਪਣੇ ‘ਤੇ ਕੇਂਦਰਤ ਰਹੋ , ਆਪਣੇ ਗੋਲ ਨੂੰ ਭੁੱਲੋ ਨਾ , ਸਭ ਨੂੰ ਮਾਫ ਕਰਦੇ ਚੱਲੋ , ਨਤੀਜਾ – ਉਹ ਹੋਵੇਗਾ , ਜੋ ਤੁਸੀਂ ਮਿੱਥਿਆ ਹੈ !!!!!!!
-ਮਿੰਟੂ ਗੁਰੂਸਰੀਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)