ਜਦੋਂ ਰਾਵਣ ਨੇ ਜਟਾਯੂ ਦੇ ਦੋਵੇਂ ਖੰਭ ਕੱਟ ਦਿੱਤੇ…ਫੇਰ ‘ਕਾਲ’ ਆਇਆ !!
ਅਤੇ ਜਿਵੇਂ ਹੀ ਕਾਲ ਆਇਆ, ਜਟਾਯੂ ਨੇ ਕਾਲ ਨੂੰ ਲਲਕਾਰਿਆ ਅਤੇ ਕਿਹਾ, “ਖਬਰਦਾਰ! ਹੇ ਕਾਲ! ਅੱਗੇ ਵਧਣ ਦੀ ਕੋਸ਼ਿਸ਼ ਨਾ ਕਰ, ਮੈਂ ਮੌਤ ਨੂੰ ਸਵੀਕਾਰ ਕਰਾਂਗਾ … ਪਰ ਤੁਸੀਂ ਮੈਨੂੰ ਉਦੋਂ ਤੱਕ ਛੂਹ ਨਹੀਂ ਸਕਦੇ ਜਦੋਂ ਤੱਕ … ਮੈਂ ਸੀਤਾ ਜੀ ਬਾਰੇ “ਸ਼੍ਰੀ ਰਾਮ” ਨੂੰ ਗੱਲ ਨਹੀਂ ਦੱਸਦਾ…!
ਕਾਲ ਉਹਨਾਂ ਨੂੰ ਛੂਹ ਨਹੀਂ ਸੀ ਸਕਦਾ।
ਪਰ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਛੇ ਦਿਨ ਤੀਰਾਂ ਦੇ ਬਿਸਤਰੇ ‘ਤੇ ਲੇਟ ਕੇ ਮੌਤ ਦੀ ਉਡੀਕ ਕਰਦੇ ਰਹੇ…ਅੱਖਾਂ ‘ਚ ਹੰਝੂ…ਰੋਂਦੇ ਰਹੇ…ਕਾਲ ਦਿਲ ‘ਚ ਮੁਸਕਰਾ ਰਿਹਾ ਹੈ…!
ਕਿੰਨਾ ਅਲੌਕਿਕ ਹੈ ਇਹ ਨਜ਼ਾਰਾ… ਰਾਮਾਇਣ ਵਿਚ ਜਟਾਯੂ ਸ਼੍ਰੀ ਰਾਮ ਦੀ ਗੋਦ ਚ ਲੇਟਿਆ ਹੋਇਆ ਹੈ…! “ਸ਼੍ਰੀ ਰਾਮ” ਰੋ ਰਹੇ ਹਨ ਅਤੇ ਜਟਾਯੂ ਹੱਸ ਰਿਹਾ ਹੈ…!!
ਉੱਥੇ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਰੋ ਰਹੇ ਹਨ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਹੱਸ ਰਹੇ ਹਨ… ਕੋਈ ਫਰਕ ਹੈ ਜਾਂ ਨਹੀਂ…?
ਅੰਤ ਵਿੱਚ ਜਟਾਯੂ ਨੇ ਭਗਵਾਨ ਸ਼੍ਰੀ ਰਾਮ ਦੀ ਗੋਦੀ ਦਾ ਸਕੂਨ ਪਾਇਆ।
ਪਰ ਭੀਸ਼ਮ ਪਿਤਾਮਾ ਨੇ ਮਰਨ ਵੇਲੇ ਤੀਰਾਂ ਦੇ ਬਿਸਤਰ ਦੀ ਤਾਬ ਝੱਲੀ….!
ਜਟਾਯੂ ਆਪਣੇ ਕਰਮ ਦੇ ਬਲ ਤੇ ਅੰਤ ਵਿੱਚ ਪ੍ਰਮਾਤਮਾ ਦੀ ਗੋਦ ਵਿੱਚ ਆਪਣੀ ਜਾਨ ਗੁਆ ਰਿਹਾ ਹੈ….ਭਗਵਾਨ “ਸ਼੍ਰੀ...
ਰਾਮ” ਦੀ ਸ਼ਰਨ ਵਿੱਚ।…ਤੇ ਤੀਰਾਂ ‘ਤੇ ਪਿਆ ਭੀਸ਼ਮ ਪਿਤਾਮਾ ਰੋ ਰਿਹਾ ਹੈ….!
ਏਨਾ ਫਰਕ ਕਿਉਂ…?
ਏਨਾ ਫਰਕ ਇਸ ਲਈ ਹੈ ਕਿਉਂਕਿ ਭਰੇ ਦਰਬਾਰ ਵਿਚ ਭੀਸ਼ਮ ਪਿਤਾਮਾ ਨੇ ਦ੍ਰੋਪਦੀ ਦੀ ਇੱਜ਼ਤ ਲੁੱਟੀ ਜਾਂਦੀ ਵੇਖਦੇ ਰਹੇ ਸੀ…ਰੋਕ ਨਹੀਂ ਸੀ ਸਕੇ…!
ਜ਼ੇਕਰ ਉਹ ਦੁਸ਼ਾਸਨ ਨੂੰ ਵੰਗਾਰਦੇ… ਦੁਰਯੋਧਨ ਨੂੰ ਵਰਜਦੇ . ਕਿਸੇ ਦੀ ਹਿੰਮਤ ਨਾ ਹੁੰਦੀ ਉਹਨਾਂ ਦੇ ਹੁਕਮ ਅਦੂਲੀ ਦੀ ਪ੍ਰੰਤੂ ਦ੍ਰੋਪਦੀ ਰੋਂਦੀ ਰਹੀ… ਰੋਂਦੀ ਰਹੀ… ਚੀਕਦੀ ਰਹੀ… ਚੀਕਦੀ ਰਹੀ… ਪਰ ਭੀਸ਼ਮ ਪਿਤਾਮਾ ਸਿਰ ਝੁਕਾ ਕੇ ਬੈਠੇ ਰਹੇ… ਰੱਖਿਆ ਨਹੀਂ ਕੀਤੀ.
ਇਸ ਦਾ ਨਤੀਜਾ ਇਹ ਹੋਇਆ ਕਿ ਇੱਛਾ ਮੌਤ ਦਾ ਵਰ ਪਾ ਕੇ ਵੀ ਭੀਸ਼ਮ ਪਿਤਾਮਾ ਨੂੰ ਅੰਤ ਸਮੇਂ ਤੀਰਾਂ ਦਾ ਬਿਸਤਰ ਮਿਲ ਗਿਆ।
ਅਤੇ… ਜਟਾਯੂ ਨੇ ਔਰਤ ਦੀ ਇੱਜ਼ਤ ਕੀਤੀ… ਆਪਣੀ ਜਾਨ ਕੁਰਬਾਨ ਕਰ ਦਿੱਤੀ… ਫਿਰ ਮਰਦੇ ਹੋਏ “ਸ਼੍ਰੀ ਰਾਮ” ਦੀ ਗੋਦ ਵਿੱਚ ਸਕੂਨ ਪਾ ਲਿਆ…!
ਜੋ ਦੂਜਿਆਂ ਦੀ ਗਲਤੀ ਦੇਖ ਕੇ ਵੀ ਅੱਖਾਂ ਬੰਦ ਕਰ ਲੈਂਦੇ ਹਨ, ਉਹਨਾਂ ਦੀ ਰਫਤਾਰ ਭੀਸ਼ਮ ਵਰਗੀ ਹੁੰਦੀ ਹੈ…
ਅਨੁਵਾਦ : ਹਰਜੋਤ ਸਿੰਘ