ਕਬਰ
ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈਂ ਦਿੰਨਾਂ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ।
“ਲਓ ਮਾਂ ਜੀ।” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ।
ਮਾਂ ਜੀ, ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ।
“ਕੀ ਹੋਇਆ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ ਸਾਥਣ ਨੇ ਕਿਹਾ ।
“ਕੁਝ ਨਹੀਂ।” ਉਸਨੇ ਆਪਣੇ ਹੰਝੂ ਛੁਪਾਂਉਂਦੇ ਹੋਏ ਕਿਹਾ।
“ਆਸ਼ਰਮ ਵਿਚ ਅਸੀਂ ਤਾਂ ਇਕ ਦੂੱਜੇ ਦੇ ਦੁੱਖ-ਸੁੱਖ ਦੇ ਸਾਥੀ ਹਾਂ। ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਲਉ। ਸਕੂਨ ਮਿਲੇਗਾ।”
ਮਾਂ ਜੀ, ਸ਼ਬਦ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਦੀ...
ਤਸਵੀਰ ਤਾਜ਼ਾ ਹੋ ਗਈ। ਜਿਸ ਨੂੰ ਕਿਸੇ ਵੇਲੇ ਜਨਮ ਦੇਣ ਲਈ ਮੈਂ ਦੋ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਸੀ। ਹਾਏ! ਹਾਏ! ਮੈਂ ਪਾਪਣ ਨੇ ਲੜਕੀਆਂ ਦੀ ਕਬਰ ਤੇ ਜਿਹੜੀ ਜਿੰਦਗੀ ਉਸਾਰੀ ਉਸ ਲੜਕੇ ਨੇ ਮੰਨੂੰ ਹੀ ਘਰੋਂ ਕੱਢ ਦਿੱਤਾ। ਹਾਏ ! ਹਾਏ ! ਮੈਨੂੰ ਕਿੱਥੇ ਸਕੂਨ ਮਿਲਣਾ ਏ ?
ਉਸਦੀ ਸਾਥਣ ਕੋਲ ਵੀ ਹੁਣ ਉਸਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਸੀ ।
…. ………ਭੁਪਿੰਦਰ ਕੌਰ ‘ਸਢੌਰਾ’
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਟੇਢੇ ਅੱਖਰ : ਵਿਦਿਆ ਪ੍ਰਣਾਲੀ ਦੇ ਸੁਰੂਆਤੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਛੇਵੀ ਸ਼੍ਰੇਣੀ ਤੋਂ ਲਾਗੂ ਹੁੰਦੀ ਸੀ। ਹਾਈ ਸਕੂਲ ਦਾ ਰੁਤਬਾ ਵੀ ਇਸੇ ਵਰਗ ਨਾਲ ਸੁਰੂ ਹੋਕੇ ਦਸਵੀਂ ਤੱਕ ਹੁੰਦਾ ਸੀ। 1970 ਦੇ ਦੌਰ ਤੱਕ ਦੱਸਵੀ ਜਮਾਤ ਤੱਕ ਦੀ ਪੜੵਤ ਇਕ ਅਹਿਮ ਪੁੱਗਤ ਰੱਖਦੀ ਸੀ। ਦਸਵੀ ਕਲਾਸ ਵੇਲੇ ਇਕ ਮਹੋਦਯ Continue Reading »
ਦੀਵਾਲੀ ਦਾ ਦਿਨ ਸੀ । ਮੈ ਤੇ ਨਿੱਕਾ ਵੀਰ ਬਾਪੂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਾਂ , ਕਿ ਕਦੋਂ ਕਿਸ ਵੇਲੇ ਬਾਪੂ ਕੰਮ ਤੋਂ ਦੀਵਾਲੀ ਲੈਕੇ ਘਰ ਆਵੇ , ਤੇ ਅਸੀਂ ਬਜਾਰੋਂ ਰਾਤ ਨੂੰ ਚਲਾਉਣ ਵਾਸਤੇ ਪਟਾਕੇ ਖ਼ਰੀਦ ਲਿਆਈਏ । ਬਾਪੂ ਅੱਜ ਕੁਵੇਲੇ ਵੇਲੇ ਘਰ ਪਰਤਿਆ । ਘਰ ਆਉਂਦੇ Continue Reading »
ਪੰਜ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ… ਵੱਡੀ ਧੀ ਲਾਲੀ ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ ! ਵੱਡਾ ਜਵਾਈ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਕਿਸੇ ਮੋਟਰ ਸਾਈਕਲ ਦੇ ਲੈਣ ਦੇਣ ਤੋਂ ਏਨਾ ਰੁੱਸਿਆ ਕੇ ਨਾ ਤੇ ਆਪ Continue Reading »
ਭਲੇ ਵੇਲ਼ੇ ਦੀ ਗੱਲ ਦੱਸੀ ਸੀ ਤਾਏ ਦਿਆਲੇ ਨੇ । ਉਹ ਤੇ ਉਸਦੀ ਮਾਂ,ਸਿਖਰ ਦੁਪਹਿਰੇ ਡੰਡੀਓ-ਡੰਡੀ,ਆਪਣੇ ਪਿੰਡ ਨੂੰ ਪੈਦਲ ਤੁਰੇ ਆ ਰਹੇ ਸੀ । ਮੈਨੂੰ ਨਹੀਂ ਪਤਾ ਕਿ ਇੱਕ ਕੋਹ ਦੇ,ਕਿੰਨੇ ਮੀਲ ਜਾਂ ਕਿਲੋਮੀਟਰ ਬਣਦੇ ਨੇ । ਪਰ ਤਾਇਆ ਦਸਦਾ ਸੀ,ਚਾਰ ਕੁ ਕੋਹ ‘ਤੇ ਉਸਦੀ ਮਾਸੀ ਵਿਆਹੀ ਹੋਈ ਸੀ । Continue Reading »
ਚਲਾਕ ਵਪਾਰੀ | ਵਪਾਰ ਲਈ ਬਹੁਤ ਹੀ ਤੇਜ ਬੁਧੀ ਚਾਹੀਦੀ ਹੈ; ਇੰਨੀ ਤੇਜ ਕੇ ਬੰਦਾ ਤਾਂ ਕੀ ਲੋੜ ਪੈਣ ਤੇ ਰੱਬ ਨੂੰ ਵੀ ਠਗ ਲਵੇ| ਇਕ ਵਪਾਰੀ ਸੀ. ਉਸਦਾ ਜਹਾਜ ਤੁਫਾਨ ਵਿਚ ਫਸ ਗਿਆ ਤੇ ਡੁਬਣ ਤੇ ਆ ਗਿਆ. ਉਸਨੇ ਸਾਰੇ ਕਰਮਚਾਰੀ ਉਪਰੀ ਡੇਕ ਤੇ ਇਕਠੇ ਕੀਤੇ ਤੇ ਸਾਰਿਆਂ ਨੂੰ Continue Reading »
ਇਸਤਰੀ ਤੱਦ ਤੱਕ ਚਰਿੱਤਰਹੀਣ ਨਹੀ ਹੀ ਹੋ ਸਕਦੀ ਜਦ ਕਿ ਪੁਰਸ਼ ਚਰਿੱਤਰਹੀਣ ਨਾ ਹੋਵੇ! ਸੰਨਿਆਸ ਲੈਣ ਤੋ ਬਾਅਦ ਗੋਤਮ ਬੁੱਧ ਨੇ ਅਨੇਕ ਖੇਤਰਾਂ ਵਿੱਚ ਯਾਤਰਾ ਕੀਤੀ! ਇਕ ਵਾਰ ਉਹ ਇਕ ਪਿੰਡ ਚ ਗਏ, ਉੱਥੇ ਇਕ ਇਸਤਰੀ ਉਹਨਾਂ ਦੇ ਕੋਲ ਆ ਗਈ ਅਤੇ ਬੋਲੀ ਤੁਸੀ ਤਾ ਕੋਈ ਰਾਜਕੁਮਾਰ ਲਗਦੇ ਹੋ ਕਿ Continue Reading »
ਨਿੱਕੇ ਹੁੰਦਿਆਂ ਜੇ ਮਾਪਿਆ ਦੁਆਰਾ ਚੰਡੇ ਹੋਈਏ ,ਤਾਂ ਵੱਡੇ ਹੁੰਦਿਆਂ ਤੱਕ ਕਾਫ਼ੀ ਸਮਝ ਆ ਜਾਂਦੀ ਹੈ। ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਾਵਾਂਡੋਲ ਹੋਣ ਤੋਂ ਬੱਚ ਜਾਈਦਾ ਹੈ।ਇਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦੇਂਦੀ ਹੈ। ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀ ਹਾਂ, ਕਿ ਤੁਹਾਨੂੰ ਕਦੀ ਮਾਪਿਆ ਜਾਂ ਵਡੇਰਿਆਂ Continue Reading »
ਕਹਾਣੀ …..ਦਾਰਜੀ ( ਭਾਗ 1 ) ( ਸੰਨ 1953 ) ਸੋਮਵਾਰ ਦਾ ਦਿਨ ਹੈ | ਸ਼ਾਮ ਦੇ ਛੇ ਵੱਜੇ ਹਨ | ਜੋਗਿੰਦਰ ਸਿੰਘ ਸਾਇਕਲ ਤੇ ਦਫ਼ਤਰੋਂ ਘਰ ਆ ਰਿਹਾ ਹੈ | ਜਿਵੇਂ ਹੀ ਉਸ ਨੇ ਗਲੀ ਦਾ ਮੋੜ ਕੱਟਿਆ ਰਾਜੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ | ਜ਼ੋਰ ਜ਼ੋਰ ਦੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Happy Punjab खुश रहे भारत
ਇਸ ਕਹਾਣੀ ਨੂੰ ਮੈਂ ਅਪਣੇ ਯੂ-ਟਿਊਬ ਚੈਨਲ Happy Punjab ਤੇ ਪ੍ਰਸਾਰਿਤ ਕਰ ਦਿੱਤਾ ਹੈ ਜੀ।
ਸੁੱਖਵਿੰਦਰ ਸਿੰਘ ਵਾਲੀਆ
+91-8699488504
WhatsApp no.🖕