More Punjabi Kahaniya  Posts
ਮਾਂ ਦੇ ਪਿਆਰ ਦੀ ਭੁੱਖ


ਮਾਂ ਦੇ ਪਿਆਰ ਦੀ ਭੁੱਖ
ਮੈਂ ਅਜੇ ਤਿੰਨ ਕੁ ਸਾਲ ਦਾ ਸੀ ਕਿ ਮੇਰੀ ਅੰਮੀ ਕਿਸੇ ਬਿਮਾਰੀ ਕਾਰਨ ਮੈਨੂੰ ਤੇ ਮੇਰੇ ਪਿਤਾ ਨੂੰ ਅਲਵਿਦਾ ਕਹਿ ਇਸ ਸੰਸਾਰ ਤੋਂ ਚਲੀ ਗਈ।ਮੇਰੇ ਪਿਤਾ ਜੀ ਦੇ ਦੱਸਣ ਦੇ ਮੁਤਾਬਿਕ ਮੈਂ ਇੱਕ ਹਫ਼ਤਾ ਕੁਝ ਵੀ ਨਹੀਂ ਖਾਦਾ ਤੇ ਬਿਮਾਰ ਹੋ ਗਿਆ ਸੀ।
ਪਰ ਹੌਲੀ ਹੌਲੀ ਕਹਿੰਦੇ ਨੇ ਡਾਕਟਰ ਦੀ ਸੂਈ ਦਾ ਡਰਾਵਾ ਦੇ ਕੇ ਮੈਨੂੰ ਰੋਟੀ ਖਵਾਉਣ ਅਤੇ ਦੁੱਧ ਪਿਆਉਣਾ ਸ਼ੁਰੂ ਕਰ ਦਿੱਤਾ।
ਮੇਰੇ ਤੋਂ ਵੱਡੀ ਇੱਕ ਮੇਰੇ ਭੈਣ ਵੀ ਸੀ ਜੋ ਉਸ ਸਮੇ ਸੱਤ ਕੁ ਸਾਲ ਦੀ ਸੀ।
ਪਿਤਾ ਜੀ ਦੱਸਦੇ ਹਨ ਕਿ ਮੈਨੂੰ ਬਹੁਤ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੇ ਕਿਹਾ ਕਿ ਸੁਰਜੀਤ ਸਿਆਂ ਤੂੰ ਦੂਜਾ ਵਿਆਹ ਕਰਵਾ ਲੈ ਅਜੇ ਜ਼ਿੰਦਗੀ ਬੜੀ ਪਈ ਹੈ ਤੇਰੇ ਤੋਂ ਬੱਚੇ ਪਾਲੇ ਨਹੀਂ ਜਾਣੇ।ਪਰ ਉਹ ਕਹਿੰਦੇ ਨੇ ਕਿ ਮੈਂ ਜੱਗ ਦੀ ਪ੍ਰਵਾਹ ਨਹੀਂ ਕੀਤੀ ਅਤੇ ਦੂਜਾ ਵਿਆਹ ਨਾ ਕਰਵਾ ਕੇ ਤੁਹਾਨੂੰ ਪਾਲਣਾ ਸ਼ੁਰੂ ਕਰ ਦਿੱਤਾ।
ਮੇਰੇ ਪਿਤਾ ਜੀ ਦੀ ਕਰਿਆਨੇ ਦੀ ਇਕ ਘਰ ਦੀ ਬਾਹਰਲੀ ਨੁੱਕਰ ਚ ਦੁਕਾਨ ਬਣੀ ਹੋਈ ਸੀ।
ਉਹ ਦੁਕਾਨ ਵੀ ਚਲਾਉਂਦੇ ਤੇ ਨਾਲ ਸਾਨੂੰ ਵੀ ਰੋਟੀ ਪਾਣੀ ਪੂਰੇ ਸਮੇਂ ਤੇ ਦਿੰਦੇ।ਦਰਅਸਲ ਮੇਰੇ ਦਾਦਾ ਦਾਦੀ ਵੀ ਨਹੀਂ ਸਨ ਅਤੇ ਮੇਰੇ ਪਿਤਾ ਜੀ ਦਾ ਹੋਰ ਕੋਈ ਭਰਾ ਵੀ ਨਹੀਂ ਸੀ,ਇੱਕ ਭੈਣ ਸੀ ਉਹ ਵਿਆਹੀ ਹੋਈ ਸੀ।
ਸਾਡੀ ਭੂਆ ਸਾਨੂੰ ਬਹੁਤ ਪਿਆਰ ਕਰਦੀ ਸੀ,ਮੇਰੇ ਕੇਸ ਰੱਖੇ ਹੋਏ ਸਨ ਜਦ ਕਦੇ ਭੂਆ ਆਉਂਦੀ ਤਾਂ ਮੈਨੂੰ ਕੇਸੀ ਨੁਹਾ ਕੇ ਤੇਲ ਚੰਗੀ ਤਰ੍ਹਾਂ ਮੇਰੇ ਵਾਲਾਂ ਵਿੱਚ ਝੱਸ ਦਿੰਦੀ ਸੀ।
ਸਮਾਂ ਬੜਾ ਬਲਵਾਨ ਹੈ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਪਿਤਾ ਜੀ ਨੇ ਪਾਲ ਪਲੋਸ ਕੇ ਕਦ ਵੱਡਾ ਕਰ ਦਿੱਤਾ ਕੋਈ ਪਤਾ ਹੀ ਨਾ ਲੱਗਾ।
ਮੈਂ ਪੜ੍ਹ ਕੇ ਅਧਿਆਪਕ ਦੀ ਨੌਕਰੀ ਲੱਗ ਗਿਆ।
ਹਰ ਰੋਜ ਦੀ ਤਰ੍ਹਾਂ ਮੈਂ ਅੱਜ ਵੀ ਡਿਊਟੀ ਗਿਆ ਸੀ ਕਿ ਮੇਰੇ ਪਿਤਾ ਜੀ ਦਾ ਫੋਨ ਆ ਗਿਆ ਪੁੱਤਰ ਵਾਪਸੀ ਆਉਂਦਾ ਘਰ ਦਾ ਰਾਸ਼ਨ ਅਤੇ ਹੋਰ ਨਿੱਕਾ ਸੁੱਕਾ ਸਮਾਨ ਲੈ ਆਈ,ਦਰਅਸਲ ਮੈਂ ਨੌਕਰੀ ਲੱਗ ਕੇ ਪਿਤਾ ਜੀ ਨੂੰ ਦੁਕਾਨ ਛਡਵਾ ਦਿੱਤੀ ਸੀ,ਮੈਂ ਕਿਹਾ ਤੁਸੀਂ ਬੜਾ ਕੰਮ ਕਰ ਲਿਆ ਹੈ ਹੁਣ ਬਾਕੀ ਬਚੀ ਜ਼ਿੰਦਗੀ ਅਰਾਮ ਨਾਲ ਬਤੀਤ ਕਰੋ।
ਮੈਂ ਛੁੱਟੀ ਸਮੇਂ ਤੋਂ ਬਾਅਦ ਆਪਣੇ ਸ਼ਹਿਰ ਚਲਾ ਗਿਆ ਅਤੇ ਸੋਦਾ ਪੱਤਾ ਲੈ ਕੇ ਵਾਪਸ ਘਰ ਨੂੰ ਚੱਲ ਪਿਆ,ਦਸੰਬਰ ਦਾ ਮਹੀਨਾ ਸੀ ਹਨੇਰਾ ਜਲਦੀ ਹੋਣ ਕਰਕੇ ਮੈਨੂੰ ਸਾਢੇ ਕੁ ਛੇ ਵਜੇ ਧੁੰਦ ਕਾਰਨ ਕੁਝ ਵੀ ਨਹੀਂ ਦਿਸ ਰਿਹਾ ਸੀ।
ਮੈਂ...

ਕਾਰ ਤੇ ਸੀ,ਅਤੇ ਵੱਡੀ ਸੜਕ ਤੋਂ ਮੇਰੇ ਪਿੰਡ ਨੂੰ ਲਿੰਕ ਰੋਡ ਤੇ ਮੁੜਨ ਲੱਗਿਆ ਅੱਡੇ ਤੇ ਖੜੀ ਮੈਨੂੰ ਪਿੰਡ ਦੀ ਇੱਕ ਔਰਤ ਮਿਲ ਗਈ ਜਿਸਨੂੰ ਮੈਂ ਪਿੰਡ ਚ ਤਾਈ ਕਹਿੰਦਾ ਸੀ,ਨੂੰ ਮੈਂ ਕਾਰ ਚ ਬਿਠਾ ਲਿਆ।
ਮੈਂ ਪੁੱਛਿਆ ਤਾਈ ਜੀ ਐਸ ਵੇਲੇ, ਕਹਿੰਦੀ ਪੁੱਤ ਮਲੋਟ ਵਾਲੀ ਬੱਸ ਤੋਂ ਉੱਤਰੀ ਸੀ ਹੁਣ ਪਿੰਡ ਵਾਲੀ ਬੱਸ ਦੇ ਦਸ ਕੁ ਮਿੰਟ ਰਹਿੰਦੇ ਨੇ ਆਉਣ ਦੇ ਕੁਦਰਤੀ ਤੂੰ ਮਿਲ ਗਿਆ ਹੈ ਵਧੀਆ ਹੋ ਗਿਆ।
ਅੱਡੇ ਤੋਂ ਮੇਰਾ ਪਿੰਡ ਦਸ ਕੁ ਕਿਲੋਮੀਟਰ ਸੀ,ਇੰਨੇ ਕੁ ਸਮੇਂ ਚ ਮੈਂ ਤੇ ਤਾਈ ਨੇ ਬਹੁਤ ਦੁੱਖ ਸੁੱਖ ਕੀਤੇ,ਉਸਨੇ ਮੇਰੀ ਅੰਮੀ ਬਾਰੇ ਵੀ ਦੱਸਿਆ ਕਿ ਬਲਾਂ ਹੀ ਚੰਗੀ ਸੀ ਪਰ ਰੱਬ ਨੂੰ ਜੋ ਮਨਜ਼ੂਰ ਸੀ।ਤਾਈ ਮੇਰੇ ਨਾਲ ਇੰਜ ਗੱਲਾਂ ਕਰ ਰਹੀ ਸੀ ਕਿ ਜਿਵੇਂ ਅੱਜ ਸੱਚਮੁੱਚ ਮੇਰੀ ਮੰਮੀ ਜਾਨ ਮੇਰੇ ਨਾਲ ਕਾਰ ਚ ਬੈਠੀ ਹੋਵੇ।ਮੈਂ ਵੀ ਉਹਨਾਂ ਦੀਆਂ ਗੱਲਾਂ ਚ ਮਸਤ ਹੋ ਗਿਆ ਸੀ।
ਗੱਲਾਂ ਕਰਦੇ ਕਰਦੇ ਪਿੰਡ ਆ ਗਿਆ ਤਾਈ ਨੂੰ ਮੈਂ ਉਹਨਾਂ ਦੇ ਘਰ ਛੱਡਣ ਗਿਆ ਤਾਂ ਵਾਪਸੀ ਤਾਈ ਨੇ ਮੇਰਾ ਮੋਢਾ ਐਨੇ ਜੋਰ ਦੀ ਪਲੂਸਿਆ ਜਿਵੇਂ ਮੇਰੀ ਮਾਂ ਮੇਰੇ ਕੋਲ ਹੋਵੇ।
ਦਰਅਸਲ ਮੈਂ ਅੱਜ ਪਹਿਲੀ ਵਾਰ ਕਿਸੇ ਨਾਲ ਇੰਨੀਆਂ ਡੂੰਘੀਆਂ ਤੇ ਪਿਆਰ ਭਰੀਆਂ ਗੱਲਾਂ ਕੀਤੀਆ ਸਨ।
ਮੈਂ ਤਾਈ ਜੀ ਨੂੰ ਉਹਨਾਂ ਦੇ ਘਰ ਛੱਡ ਕੇ ਆਪਣੇ ਘਰ ਆ ਗਿਆ ਅਤੇ ਆ ਕਿ ਸਮਾਨ ਲਾਹੁਣ ਲੱਗ ਗਿਆ,ਸਮਾਨ ਲਾਹ ਕੇ ਮੈਂ ਪਿਤਾ ਜੀ ਨੂੰ ਘੁੱਟ ਕੇ ਜੱਫਾ ਪਾ ਲਿਆ ਅਤੇ ਮੈਂ ਸਾਰੀ ਗੱਲ ਦੱਸੀ ਤਾਂ ਪਿਤਾ ਜੀ ਕਹਿੰਦੇ ਪੁੱਤ ਭਾਵੇਂ ਮੈਂ ਤੁਹਾਨੂੰ ਕਦੇ ਮਾਂ ਦੀ ਕਮੀ ਜਾਂ ਮਾਂ ਦੇ ਪਿਆਰ ਦੀ ਭੁੱਖ ਮਹਿਸੂਸ ਨਹੀਂ ਹੋਣ ਦਿੱਤੀ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ,ਜਿਸਦੇ ਪਿਆਰ ਦੀ ਭੁੱਖ ਆਪਣੀ ਬਚੀ ਹੋਈ ਜ਼ਿੰਦਗੀ ਦੇ ਹਰ ਆਖ਼ਰੀ ਪਲ ਤੱਕ ਮਹਿਸੂਸ ਹੁੰਦੀ ਹੈ,ਪਿਤਾ ਜੀ ਕਹਿੰਦੇ ਪੁੱਤ ਐਵੇਂ ਥੋੜ੍ਹਾ ਕਿਸੇ ਨੇ ਕਿਹਾ ਹੈ “ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਉ” ਦਰਅਸਲ ਇਹ ਤ੍ਰਾਸਦੀ ਮੇਰੇ ਪਿਤਾ ਜੀ ਨਾਲ ਵੀ ਛੋਟੇ ਉਮਰੇ ਵਾਪਰ ਗਈ ਸੀ।
ਅੱਜ ਪਿੰਡ ਚੋਂ ਲੱਗਦੀ ਤਾਈ ਦੇ ਮੋਢੇ ਰੱਖੇ ਹੱਥ ਨੇ ਸੱਚਮੁੱਚ ਮਾਂ ਦੇ ਪਿਆਰ ਦੀ ਭੁੱਖ ਦਾ ਅਹਿਸਾਸ ਕਰਵਾ ਦਿੱਤਾ।
ਮਨਜਿੰਦਰ ਸਿੰਘ”ਜੌੜਕੀ”
ਜੌੜਕੀ ਅੰਧੇ ਵਾਲੀ।
ਫਾਜ਼ਿਲਕਾ।
ਮੋਬਾਇਲ:-82838-30069

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)