ਅੱਜ ਪਰਮ ਬਹੁਤ ਖੁਸ਼ ਹੈ, ਕਿਉਂਕਿ ਅੱਜ ਉਸਦੇ ਪੁੱਤਰ ਦਾ ਜਨਮਦਿਨ ਹੈ। ਸੁਖ ਨਾਲ ਪੰਦਰਾਂ ਸਾਲ ਦਾ ਹੋ ਗਿਆ, ਪਰ ਉਸਦੇ ਕਾਲਜੇ ਚ ਖੋਹ ਵੀ ਪੈ ਰਿਹਾ ਜਿਵੇਂ ਜੀ ਕਰ ਰਿਹਾ ਹੋਵੇ ਉੱਚੀ ਉ ਚੀ ਰੋਣ ਨੂੰ ,ਪਰ ਰੋ ਵੀ ਨੀ ਸਕਦੀ ਕਿਉਂ ਕਿ ਜਿਸ ਪੁੱਤ ਦੇ ਜਨਮ ਨੇ ਉਸਦੀ ਝੋਲੀ ਖੁਸ਼ੀ ਨਾਲ ਭਰੀ ਸੀ ਉਹ ਅੱਜ ਉਸ ਕੋਲ ਨਹੀਂ ਹੈ ਉਹ ਆਪਣੇ ਪਾਪਾ ਕੋਲ ਹੈ, ਬਹੁਤ ਦੂਰ।ਪਰਮ ਦੇ ਪਤੀ ਨੇ ਤਿੰਨ ਸਾਲ ਪਹਿਲਾ ਪਰਮ ਨੂੰ ਤਲਾਕ ਦੇ ਦਿੱਤਾ ਸੀ। ਅੱਜ ਪਰਮ 15 ਸਾਲ ਪਿੱਛੇ ਜਾ ਕ ਸੋਚਣ ਲਗਦੀ ਹੈ ਜਦ ਸਭ ਉਸਨੂੰ ਸਾਰੇ ਕਹਿੰਦੇ ਸੀ ਕਿ ਬੱਚਾ ਹੋਣ ਨਾਲ ਸਭ ਠੀਕ ਹੋ ਜਾਊ।ਉਸਨੂੰ ਵੀ ਆਸ ਸੀ ਕਿ ਦਿਨ ਬਦਲਣ ਗੇ ਆਖਿਰ ਉਹ ਦਿਨ ਆਇਆ ਜਦ ਉਸਨੂੰ ਹਸਪਤਾਲ ਲਿਜਾਇਆ ਗਿਆ।ਉਸਦੇ ਪਤੀ ਨੇ ਉਸਦਾ ਹੱਥ ਬਹੁਤ ਮਜਬੂਤੀ ਨਾਲ ਫੜਿਆ ਹੋਇਆ ਸੀ ।ਪਰਮ ਨੇ ਉਸਦੀ ਅੱਖਾਂ ਵਿਚ ਪਹਿਲੀ ਵਾਰ ਆਪਣੇ ਲਈ ਪਿਆਰ ਤੇ ਫ਼ਿਕਰ ਮਹਿਸੂਸ ਕੀਤੀ ਜਿਸ ਨੂੰ ਉਹ ਹਮੇਸ਼ਾ ਤਰਸਦੀ ਸੀ, ਜਿਵੇਂ ਉਹ ਕਹਿ ਰਿਹਾ ਹੋਵੇ ਕ ਮੈਂ ਤੇਰੇ ਨਾਲ ਹਾਂ।ਪਰਮ ਨੂੰ ਰਬ ਨੇ ਪੁੱਤਰ ਦੀ ਦਾਤ ਬਖਸ਼ੀ। ਜਿਵੇਂ ਉਸ ਦਿਨ ਉਸਦਾ ਨਵਾ ਜਨਮ ਹੋਇਆ ਹੋਵੇ ਸਭ ਪਾਸੇ ਖੁਸ਼ੀ ਹੀ ਖੁਸ਼ੀ। ਓਹ ਖੁਸ਼ੀ ਵੀ ਥੋਡ਼ਾ ਸਮਾ ਹੀ ਸੀ ਬੱਚਾ ਵੀ ਆਪਣੀ ਮਾਂ ਦੇ ਲੇਖ ਬਦਲ ਨਹੀਂ ਪਾਇਆ ਪਰ ਬੱਚੇ ਨਾਲ...
ਹੁਣ ਓਹ ਆਰ ਲਗ ਗਈ ਉਸਦੀ ਦੁਨੀਆ ਜਿਵੇਂ ਉਸ ਨਨੀ ਜਾਨ ਚ ਸਿਮਟ ਗਈ ਹੋਵੇ ਪਰ ਰੱਬ ਦੇ ਰੰਗਾ ਨੂੰ ਭਲਾ ਕੋਣ ਸਮਝ ਪਾਇਆ ਹੈ। 12 ਸਾਲਾਂ ਬਾਦ ਉਹ ਅਦਾਲਤ ਚ ਖੜੀ ਸੀ ਉਸਦੇ ਪਤੀ ਨੂੰ ਤਲਾਕ ਚਾਹੀਦਾ ਸੀ। ਹੁਣ ਹਾਲਾਤ ਉਸ ਦੇ ਵਸ ਚ ਨਹੀਂ ਸੀ ਓਹ ਥਕ ਚੁੱਕੀ ਸੀ,ਪਰਮ ਨੂੰ ਖੁਦ ਪਤਾ ਨਹੀਂ ਸੀ ਕਿ ਉਸ ਨਾਲ਼ ਕੀ ਹੋ ਰਿਹਾ ਜਿਸ ਬੱਚੇ ਬਿਨਾ ਓਹ ਏਕ ਪਲ ਨੀ ਰਹਿ ਸਕਦੀ ਸੀ ਅੱਜ ਵਕੀਲ ਫੈਸਲਾ ਕਰ ਰਿਹਾ ਸੀ ਕ ਮਾਂ ਬੱਚੇ ਨੂੰ ਸਾਲ ਚ ਦੋ ਵਾਰ ਮਿਲ ਸਕਦੀ ਹੈ।ਅੱਜ ਵੀ ਓਹ ਬੋਲ ਪਰਮ ਦਿਆ ਕੰਨਾਂ ਚ ਗੂੰਜਦੇ ਨੇ ਹਮੇਸ਼ਾ। ਅਤੀਤ ਕਦੇ ਕਦੇ ਇਨਸਾਨ ਨੂੰ ਕਮਲਿਆ ਕਰ ਦਿੰਦਾ ਉਸਨੂੰ ਭੁਲਾਉਣਾ ਸੋਖਾ ਨਹੀ ਹੁੰਦਾ ।ਪਰ ਅੱਜ ਦਾ ਦਿਨ ਉਸ ਲਈ ਖਾਸ ਹੈ ਉਸਦਾ ਪੁੱਤਰ ਜਿੱਥੇ ਵੀ ਹੈ ਖੁਸ਼ ਹੈ, ਹੁਣ ਓਹ ਮਾਸੂਮ ਜੇਹਾ ਬੱਚਾ ਸਿਆਣਾ ਹੋ ਗਿਆ, ਉਸਨੇ ਆਪਣੀ ਮਾਂ ਤੋ ਬਿਨਾ ਜੀਣਾ ਸਿੱਖ ਲਿਆ।ਪਰ ਮਾਂ ਨੂੰ ਆਪਣੇ ਬੱਚੇ ਤੋਂ ਬਿਨਾਂ ਜਿਉਣਾ ਤਾਂ ਸ਼ਾਇਦ ਰੱਬ ਵੀ ਨੀ ਸਿੱਖਾਂ ਸਕਦਾ। ਮਾਂ ਦੇ ਮੋਹ ਦੀਆਂ ਤੰਦਾਂ ਕਦੇ ਨੀ ਟੁਟ ਸਕਦੀਆ।….