More Punjabi Kahaniya  Posts
ਮੰਮੀ ਤੋਂ ਕੁੱਟ ਦੀ ਦਾਸਤਾਂ


ਇਹ ਗੱਲ ਮੇਰੇ ਬਚਪਨ ਦੀ ਹੈ, ਜਦੋਂ ਮੈਂ ਲਗਭਗ ਤੀਸਰੀ ਕਲਾਸ ਚ ਪੜ੍ਹਦੀ ਸੀ। ਸਵੇਰ ਦਾ ਟਾਈਮ ਸੀ ਤੇ ਸਰਦੀਆਂ ਦੇ ਦਿਨ ਹੁੰਦੇ ਸਨ। ਓਦੋਂ ਘਰਾਂ ਚ ਨਾ ਤਾਂ ਗਰਮ ਪਾਣੀ ਕਰਨ ਨੂੰ ਗੀਜਰ ਹੁੰਦੇ ਸੀ ਨਾ ਹੋਰ ਕੁਝ ਤੇ ਸਵੇਰੇ ਸਵੇਰੇ ਗਰਮ ਪਾਣੀ ਕਰਨ ਦਾ ਇੰਨਾ ਟਾਈਮ ਨਹੀਂ ਹੁੰਦਾ ਸੀ ਕਿਉੰਕਿ ਮੰਮੀ ਨੇ ਸਾਨੂੰ ਚਾਰਾਂ ਭੈਣਾਂ ਨੂੰ ਤਿਆਰ ਕਰਨਾ ਰੋਟੀ ਬਣਾਉਣੀ ਤੇ ਹੋਰ ਬੜੇ ਨਿੱਕ ਸੁੱਕ ਕੰਮ ਕਰਨੇ ਹੁੰਦੇ ਸੀ। ਸੋ ਮੰਮੀ ਨੇ ਸਾਨੂੰ ਰਾਤ ਨੂੰ ਨਹਾ ਦੀਆ ਕਰਨਾ ਵੀ ਸਵੇਰੇ ਮੂੰਹ ਹੱਥ ਧੋਤੇ ਤੇ ਸਕੂਲ ਚਲੇ ਗਏ🙄🙄🙄 ਇਹ ਪਤਾ ਨਹੀਂ ਮੰਮੀ ਦੀ ਕੀ ਥਿਊਰੀ ਸੀ ਵੀ ਰਾਤ ਨੂੰ ਹੀ ਨਹਾ ਲਓ ਜਦਕਿ ਸਕੂਲ ਸਵੇਰੇ ਜਾਣਾ ਹੁੰਦਾ ਸੀ। ਸ਼ਾਯਦ ਸਰਦੀਆਂ ਕਰਕੇ ਕਰਦੇ ਸੀ ਏਦਾ। ਇਕ ਸਵੇਰ ਏਦਾ ਹੀ ਮੰਮੀ ਨੇ ਮੈਨੂੰ ਤੇ ਭੈਣ ਨੂੰ ਵਰਦੀ ਦਿੱਤੀ ਵੀ ਤੁਸੀ ਵਰਦੀ ਪਾਓ ਤੇ ਮੈਂ ਰੋਟੀ ਬਣਾ ਲਵਾਂ। ਸਾਡੇ ਘਰ ਇੱਕ ਚਿੱਟੀ ਨਵਾਰ ਦਾ ਮੰਜਾ ਹੁੰਦਾ ਸੀ ਜਿਦਾ ਦਾ ਤਸਵੀਰ ਵਿਚ ਦਿਖਾਇਆ ਹੈ। ਇਦਾ ਦਾ ਮੰਜਾ ਸੀ ਪਰ ਓਹ ਢਿੱਲਾ ਜੇਹਾ ਹੋ ਗਿਆ ਸੀ । ਮੈਂ ਤੇ ਮੇਰੀ ਭੈਣ ਮੰਜੇ ਤੇ ਚੜ ਵਰਦੀ ਬਦਲਣ ਲੱਗੀਆਂ ਤਾਂ ਭੈਣ ਕਹਿੰਦੀ ਵੀ ਝੂਟੇ ਲਈਏ ਮੰਜੇ ਤੇ ਮੈਂ ਕਿਹਾ ਠੀਕ ਹੈ😕😕 ਓਹ ਕਹਿੰਦੀ ਤੂੰ ਓਧਰੋ ਟੱਪ ਤੇ ਮੈਂ ਇਧਰੋਂ ਟਪਦੀ ਹਾਂ। ਚਲੋ ਜੀ ਅਸੀ ਟੱਪਣਾ ਸ਼ੁਰੂ ਕਰ ਦਿੱਤਾ ਬੜਾ ਮਜ਼ਾ ਆਇਆ ਛਾਲਾ ਮਾਰਦੀਆਂ ਨੂੰ। ਇੰਨਾ ਮਜ਼ਾ ਕੇ ਮੈਂ ਵਰਦੀ ਪਾਉਣਾ ਭੁੱਲ ਗਈ😔😔ਤੇ ਭੈਣ ਬੜੀ ਚਲਾਕ ਟੱਪਦੀ ਟੱਪਦੀ ਨੇ ਕਦੋ ਵਰਦੀ ਪਾ ਲਈ ਪਤਾ ਵੀ ਨਾ ਲੱਗਾ। ਇੰਨੇ ਨੂੰ ਮੰਮੀ ਆ ਗਏ...

ਓਹ ਤਾਂ ਵਰਦੀ ਪਾ ਕੇ ਤਿਆਰ ਸੀ ਮੰਮੀ ਦੇ ਆਇਆ ਝੱਟ ਬੈਠ ਗਈ ਆਰਾਮ ਨਾਲ ਤੇ ਮੈਂ ਏਦਾ ਹੀ ਖੜੀ ਰਹੀ😐😐😐ਪਤਾ ਨਹੀਂ ਮੰਮੀ ਕੋਲ ਇੰਨਾ ਪਾਵਰ ਕਿੱਥੋਂ ਆਇਆ ਮੇਰੇ ਜ਼ੋਰ ਦੇਣੀ ਇੱਕ ਥੱਪੜ ਮਾਰਿਆ ਤੇ ਮੈਂ ਮੰਜੇ ਤੋ ਥੱਲੇ ਜਾ ਪਈ ਤੇ ਕੰਧ ਚ ਵੱਜੀ। ਉਸ ਕੰਧ ਨਾਲ ਇੱਕ ਕਿੱਲ ਗੱਡੀ ਹੋਈ ਸੀ ਜੌ ਮੇਰੇ ਮੱਥੇ ਚ ਵੱਜੀ ਤੇ ਮੇਰੇ ਸੱਟ ਲੱਗ ਗਈ🤦🤦 ਮੰਮੀ ਨੇ ਸੱਟ ਦੇਖਣ ਦੀ ਬਜਾਏ ਦੋ ਤਿੰਨ ਹੋਰ ਸੁੱਟ ਦਿੱਤੀਆਂ ਵੀ ਅੱਜ ਪੇਪਰ ਤੇ ਇਹਨੇ ਸਿਰ ਪੜਵਾ ਲਿਆ😒😒🤔 ਪਰ ਮੇਰਾ ਕਸੂਰ ਕਦੋ ਸੀ ਓਦੇ ਚ ਮੈਨੂੰ ਅੱਜ ਤੀਕ ਸਮਝ ਨਹੀਂ ਆਇਆ। ਚਲੋ ਫਟਿਆ ਸਿਰ ਲੈਕੇ ਡੈਡੀ ਮੈਨੂੰ ਡਾਕਟਰ ਤੋਂ ਲੈਗੇ 3 ਟਾਂਕੇ ਲੱਗੇ ਪੱਟੀ ਕਰਤੀ ਸਿਰ ਤੇ ਗੋਲ ਗੋਲ🤕🤕ਤੇ ਘਰ ਆ ਮੰਮੀ ਕਹਿੰਦੇ ਚਲ ਪਾ ਵਰਦੀ ਤੇ ਪੇਪਰ ਦੇਕੇ ਆ😥ਓਦਾ ਹੀ ਪੱਟੀ ਬੰਨੀ ਪੇਪਰ ਦੇਣ ਗਈ ਸਾਰੇ ਪੁੱਛਣ ਕੀ ਹੋਇਆ ਕਿਵੇਂ ਸੱਟ ਲੱਗੀ ਪਰ ਮੈਂ ਕੁਝ ਨਹੀਂ ਦਸਿਆ ਵੀ ਮੇਰੇ ਅੱਜ ਸਵੇਰੇ ਹੀ ਪੈ ਗਈਆਂ ਨੇ😁। ਪਰ ਫੇਰ ਅਸੀ ਕਦੇ ਸਕੂਲ ਜਾਣ ਦੇ ਟਾਈਮ ਨਵਾਰੀ ਮੰਜੇ ਤੇ ਨਹੀਂ ਛਾਲਾ ਮਾਰੀਆਂ। ਅੱਗੋ ਪਿੱਛੋਂ ਭਾਵੇ ਟੱਪਦੀਆਂ ਰਹਿੰਦੀਆਂ ਸੀ 😉 ਉਸ ਸੱਟ ਦਾ ਨਿਸ਼ਾਨ ਅੱਜ ਤੱਕ ਵੀ ਮੇਰੇ ਮੱਥੇ ਤੇ ਹੈ ਤੇ ਜਦੋ mark of identification fill ਕਰਨਾ ਹੋਵੇ ਕਿਸੇ ਫਾਰਮ ਚ ਤਾਂ ਇਹੋ ਸੱਟ ਦਾ ਨਿਸ਼ਾਨ ਕੰਮ ਆਉਂਦਾ😂😂
ਜਸ ਮੀਤ

...
...



Related Posts

Leave a Reply

Your email address will not be published. Required fields are marked *

3 Comments on “ਮੰਮੀ ਤੋਂ ਕੁੱਟ ਦੀ ਦਾਸਤਾਂ”

  • Story nice, but schi ani kut pyi c k sar fat gya

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)