More Punjabi Kahaniya  Posts
ਨੀਲੀਆਂ ਅੱਖਾਂ


( ਨੀਲੀਆਂ ਅੱਖਾਂ)

ਦਿਨ ਸੋਮਵਾਰ ਮੇਰੇ ਜਨਮ ਦਾ ‘ਤੇ ਇਸ ਦੁਨੀਆਂ ਨੂੰ ਅਪਣਾਉਣ ਦਾ ਦਿਨ ।
“ਮੁਬਾਰਕਾਂ ਜੀ…..ਮੁਬਾਰਕਾਂ….. ਮੈਂਨੂੰ ਦਾਈ ਮਾਂ ਹੱਥਾਂ ਵਿਚ ਚੁੱਕ ਸਾਰਿਆਂ ਨੂੰ ਵਧਾਈਆਂ… ਦੇ ਰਹੀ ਸੀ।”
ਮੇਰੀ ਮਾਂ ਨੂੰ ਕੋਈ ਹੋਸ਼ ਨਹੀਂ ਸੀ। ਬਾਪੂ ਜੀ ਬਹੁਤ  ਖੁਸ਼ ਸੀ। ਸਾਰੇ ਪਰਿਵਾਰ ਦੇ ਚਿਹਰੇ ਤੇ ਇਕ ਵੱਖਰੀ ਹੀ ਖੁਸ਼ੀ ਸੀ।
ਮੇਰੇ ਦਾਦਾ ਜੀ ਨੂੰ ਬੱਗਾ ਸਿਉਂ ਨੇ “ਬਾਗ ਵਿਚ ਜਾ ਸੁਨੇਹਾ ਦਿੱਤਾ।” ਕਿ ਤੁਹਾਡੇ ਘਰ ” ਇਕ ਬੱਚੇ ਨੇ ਜਨਮ ਲਿਆ।”
ਦਾਦਾ ਜੀ ਨੇ ਚੱੜਦੇ ਸੂਰਜ ਵੱਲ  ਸਿਰ ਨਿਵਾਂ, “ਰੱਬ ਦਾ ਸ਼ੁਕਰੀਆ ਅਦਾ ਕਰਿਆ।”

(੭ ਸਾਲ ਬਾਅਦ)

ਹੁਣ ਮੈਂ ਕੁਛ ਵੱਡਾ ਤੇ ਸਮਝ ਵਿਚ ਹੋ ਗਿਆ ਹਾਂ। ਤੇ ਦਾਦਾ ਜੀ ਅੱਜ ਕੱਲ ਸੋਟੀ ਨਾਲ ਤੁਰਦੇ ਨੇ, ਮਾਂ ‘ਤੇ ਬਾਪੂ ਜੀ ਦੇ ਬਾਲ ਵੀ ਚਿੱਟੇ ਹੁੰਦੇ ਜਾ ਰਹੇ ਹਨ। ਮੈਂ ਆਪਣੀ ਮਾਂ ਦੇ ਘਰ ਪੂਰੇ (੧੨ ਸਾਲ ਬਾਅਦ) ਜਨਮ ਲਿਆ ਸੀ।
ਮੈਂ ਆਪਣੇ ਬਾਪੂ ਜੀ ਨਾਲ ਕਈ ਵਾਰ ਬਾਗ ਵਿਚ ਜਾਂਦਾ ਹੁੰਦਾ ਸੀ।
ਸਾਡਾ “ਪੁੱਛਤਾਂ ਤੋ ਬਾਗਾਂ ਦਾ ਹੀ ਵਿਉਪਾਰ ਸੀ।”
ਸਾਡੇ ਬਾਗ ਵਿਚ ਨਿੰਬੂ, ਬੇਰ, ਅੰਬ, ਢੇਉੰ, ਅਣਾਖਾਂ, ਤੇ ਕਈ ਤਰਾਂ ਦੇ ਫਲ ਸਨ। ਕੇਲੇ ਦੇ ਵੀ ਕਾਫੀ ਸਾਰੇ ਰੁੱਖ ਇਹ ਬਾਗ ਬਹੁਤ  ਸਾਰੀ ਜਗ੍ਹਾ ਵਿਚ ਬਣਿਆ ਹੋਇਆ ਸੀ। ਬਹੁਤ  ਸਾਰੇ ਜਾਨਵਰ ‘ਤੇ ਪੰਛੀ ਵੀ ਰਹਿੰਦੇ ਸਨ।

ਸਾਡੇ ਬਾਗ ਦੇ ਸਬਤੋਂ ਪਿੱਛੇ ਜਾਕੇ ਇਕ ਨੁੱਕੜ ‘ਤੇ ਬਹੁਤ  ਵੱਡੀ ਵਰਮੀ ਸੀ। ਉਸ ਪਾਸੇ ਕੋਈ ਨਹੀਂ ਜਾਂਦਾ ਸੀ । ਉਹ ਥਾਂ ਏਦਾਂ ਸੀ, ਜਿਵੇਂ ਜਨੰਤ ਹੋਏ।
ਸਬਤੋਂ ਜਿਆਦਾ ਫਲ ਵੀ, ਉਸ ਪਾਸੇ ਵਾਲੇ ਰੁੱਖਾਂ ਨੂੰ ਹੀ ਲੱਗਦੇ ਸਨ। ਪਰ ਕਿਸੇ ਵਿਚ ਏਨੀ ਹਿੰਮਤ ਨਹੀਂ ਸੀ। ਕਿ ਕੋਈ ਓਧਰ ਜਾ ਸਕੇ।

ਮੈਂਨੂੰ  ਦਾਦਾ ਜੀ ਦੱਸਦੇ ਹੁੰਦੇ ਸੀ। ਕਿ ਓਥੇ ਇਕ ਜੋੜਾ ਸਗਾਹ ਸੱਪਾਂ ਦਾ ਰਹਿੰਦਾ ਹੈ। ਜੋ ਉਥੋਂ ਦੇ ਸਾਰੇ ਫਲ ਖਾ ਜਾਂਦੈ, “ਰੂਪਵੰਤ” ਆਪਣੇ ਵੱਡੇ ਬਜ਼ੁਰਗ ਦੱਸਦੇ ਹੁੰਦੇ ਸੀ। ਕਿ ਉਹ ਸਾਡੇ ਸਾਰੇ ਬਾਗ ਦੇ ਫਲ ਖਾ ਜਾਂਦੇ ਸਨ। ਤੇ ਤੇਰੇ ਪਰਦਾਦਾ ਯਾਨੀ ‘ਕਿ ਮੇਰੇ ਪਿਤਾ  ਜੀ ਨੇ ਇਹ ਸਭ ਦੇਖ ਕੇ ਚੁੱਪ ਨਾ ਰਹਿਣ  ਬਾਰੇ ਸੋਚਿਆ। ਉਹ ਬਹੁਤ  ਬਹਾਦੁਰ ਸਨ । ਉਹ ਇਕ ਦਿਨ ਉਸ ਥਾਂ ਤੇ ਗਏ।
ਤੇ ਸਰਪ ਉਹਨਾਂ  ਦੇ ਸਾਹਮਣੇ ਸੀ। ਉਹਨਾਂ ਆਪਣੇ ਸਿਰ ਦਾ ਮੜਾਸਾ ਉਸਦੇ ਅੱਗੇ ਸੁਟ ਦਿੱਤਾ। ਜਦ ਉਸਨੇ ਡੱਸਣ ਦੀ ਕੋਸ਼ਿਸ਼ ਕੀਤੀ ਤੇ ਉਸਦੇ ਦੰਦ ਕੱਪੜੇ ਵਿਚ ਫੱਸ ਗਏ ।
ਜਦੋਂ ਬਾਪੂ ਜੀ ਨੇ ਆਪਣਾ ਕੁਹਾੜਾ ਉਸਦੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ। ਤੇ ਉਹ ਆਪਣੇ ਅਸਲੀ ਰੂਪ ਵਿਚ ਆ ਗਿਆ।
ਤੇ ਕਿਹਣ  ਲੱਗਾ…. ।

ਸਰਪ ਦੇਵ : ਅਸੀਂ ਤੇਰੀ ਬਹਾਦੁਰੀ ਦੇਖਕੇ  ਬਹੁਤ ਖੁਸ਼ ਹੋਏ ਹਾਂ।
ਮੰਗ ਲਓ  ਜੇ ਤੁਹਾਨੂੰ ਕੁੱਝ  ਚਾਹੀਦਾ ਹੈ ?

ਬਾਪੂ ਜੀ  ਨੇ ਹੱਥ ਜੋੜਕੇ ਪ੍ਰਣਾਮ ਕੀਤਾ। ਤੇ ਆਖਣ ਲਗੇ…. ।

ਬਾਪੂ ਜੀ : ਸਾਨੂੰ ਕੁਝ ਨਹੀਂ ਚਾਹੀਦਾ ਹੈ। ਐ ਦੇਵਤਾ ਜੇ ਕੁਝ ਦੇਣਾ ਹੀ ਚਾਹੁੰਦੇ ਹੋ, ਤਾਂ ਕਿਰਪਾ ਕਰੋ ਸਾਡੇ ਤੇ…. ਸਾਰੇ ਬਾਗ ਦੇ, ਫਲਾਂ ਨੂੰ ਨਾ ਖਾਇਆ ਕਰੋ। ਤੁਸੀਂ ਸਬਤੋਂ ਪਿੱਛੇ ਵਾਲੀ ਜਗ੍ਹਾ ਲੈ ਲਓ  ਓਥੇ ਬਹੁਤ  ਵਧੀਆ ਤੇ ਸਵਾਦਦੀਸ਼ਟ ਫਲ ਲੱਗਦੇ ਹਨ।

ਸਰਪ ਦੇਵਤਾ ਨੇ ਗੱਲ ਮੰਨ ਲਈ, ਤੇ ਬਦਲੇ ਵਿਚ ਕੁੱਝ ਲੈਣ ਬਾਰੇ ਫਿਰ ਕਿਹਾ । ਬਾਪੂ ਜੀ ਨੇ ਫਿਰ ਇਨਕਾਰ ਕਰਤਾ। ਫਿਰ ਸਰਪ ਦੇਵਦਾ ਨੇ ਕਿਹਾ – ਕਿ ਅਗਰ ਤੁਹਾਨੂੰ ਆਪਣੇ ਲਈ ਕੁੱਝ ਨਹੀਂ ਚਾਹੀਦਾ। ਤੇ ਆਪਣੇ ਪਰਿਵਾਰ ਲਈ ਕੁੱਝ ਮੰਗ ਲਓ।
ਬਾਪੂ ਜੀ ਨੇ ਕਿਹਾ – ਜੀ ਆਪ ਜੀ ਅਗਰ ਕੁੱਝ ਦੇਣਾ ਹੀ ਚਾਹੁੰਦੇ ਹੋ ਤੇ ਆਪਣੀ ਇੱਸ਼ਾ ਅਨੁਸਾਰ ਜੋ ਮਰਜੀ ਦੇਦਿਓ…. ਹੇ ਦੇਵ….. ।
ਸਰਪ ਦੇਵਤਾ ਨੇ ਇਕ ਵਰਦਾਨ ਦਿੱਤਾ।
ਤੇਰੀ ਪਿੜੀ ਵਿਚ ਇਕ ਬੱਚਾ ਜਨਮ ਲਏਗਾ।
ਜਿਸਨੂੰ ਦੁਨੀਆਂ ਦੇ ਕਿਸੇ ਵੀ ਸਰਪ ਦਾ ਜ਼ਹਿਰ ਨੁਕਸਾਨ ਨਹੀਂ ਪਹੁੰਚਾ ਪਾਏਗਾ। ਅਗਰ ਏਦਾਂ ਦਾ ਕੁੱਝ ਹੋ ਵੀ ਗਇਆ। ਤੇ ਉਸਦੀ ਜਾਨ ਨਹੀਂ ਜਾਏਗੀ। ਕੁੱਝ ਸਮੇਂ ਬਾਅਦ ਸਾਰਾ ਜ਼ਹਿਰ ਉਸਦੀਆਂ ਅੱਖਾਂ ਵਿਚ ਆ ਜਾਏਗਾ। ਤੇ ਅੱਖਾਂ ਦਾ ਰੰਗ ਨੀਲਾ….. ਹੋ ਜਾਏਗਾ।
ਜਦ ਉਹ ਕਿਸੇ ਵੱਲ ਵੀ ਨਜ਼ਰ ਭਰ ਕੇ ਦੇਖੇਗਾ, ਤੇ ਸਾਹਮਣੇ ਵਾਲੇ ਵਿਅਕਤੀ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ। ਪਰ ਉਹ ਆਪਣੀ ਜ਼ਿੰਦਗੀ ਲੋਕਾਂ ਦੇ ਦੁੱਖ- ਦਰਦ ਦੂਰ ਕਰਨ ਵਿੱਚ ਹੀ ਰਹੇਗਾ। ਉਹ ਕਦੀ ਵੀ ਵਿਆਹ ਨਹੀਂ ਕਰਵਾ ਸਕੇਗਾ। ਅਗਰ ਉਸਨੇ ਏਦਾਂ ਕਰ ਵੀ ਲਿਆ, ਜਿਸ ਵੀ ਇਸਤਰੀ ਨਾਲ ਵਿਆਹ ਕਰਵਾਏਗਾ। ਉਸਦੇ ਨਾਲ ਜਿਣਸੀ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰੇਗਾ। ਤੇ  ਨੀਲੀਆਂ ਅੱਖਾਂ ਦਾ ਸਾਰਾ ਜ਼ਹਿਰ ਉਸ ਇਸਤਰੀ ਵਿਚ ਪਰਵੇਸ਼ ਕਰ ਜਾਏਗਾ।
ਜਿਸ  ਕਾਰਨ ਉਸ ਇਸਤਰੀ ਦੀ “ਮ੍ਰੀਤਿਉ ਹੋ ਜਾਏਗੀ।” ਇਸ ਲਈ ਉਸਨੂੰ ਕੁਆਰੇ ਰਹਿਕੇ ਹੀ ਸਾਡੇ ਵਰਦਾਨ ਦਾ ਫਾਇਦਾ ਸਾਰੀ ਲੁਕਾਈ ਨੁੂੰ ਦੇਣਾ ਹੋਏਗਾ।
ਸਰਪ ਦੇਵ ਨੇ ਕਿਹਾ ਕਿ ਅਸੀਂ ਹੁਣ (੧੦੦ ਵਰਸ਼) ਲਈ ਤਪੱਸਿਆ ਵਿਚ ਲਿਨ ਹੋ ਜਾਵਾਂਗੇ, ਮੇਰੀ ਪਤਨੀ ਸੁਰਕਸ਼ਾ ਵਿਚ ਲੱਗ ਜਾਏਗੀ। ਕਿ ਕੋਈ ਮੇਰੀ ਤਪੱਸਿਆ ਭੰਗ ਨਾ ਕਰ ਸਕੇ। ਅਗਰ ਕੋਈ ਐਸਾ ਕਰੇਗਾ। ਤੇ ਉਹ, ਉਸ ਵਿਅਕਤੀ ਨੂੰ ਜਿਊਂਦਾ ਨਹੀਂ ਛੱਡੇਗੀ। ਏਨਾ ਆਖ ਸਰਪ ਦੇਵਤਾ ਅਲੋਪ ਹੋ ਗਏ।

ਦਾਦਾ ਜੀ : ਪੁੱਤ ਇਹ ਵਰਦਾਨ ਸਰਪ ਦੇਵ ਨੇ ਸਾਡੇ ਬਾਪੂ ਜੀ ਨੂੰ ਦਿੱਤਾ ਸੀ।

ਰੂਪਵੰਤ : ਅੱਛਾ….. ਤੇ ਦਾਦਾ ਜੀ ਫਿਰ ਉਹ ਬੱਚਾ ਕੌਣ ਹੈ ?

ਦਾਦਾ ਜੀ : ਪਤਾ ਨਹੀਂ ਪੁੱਤ… ਪਰ ਹਾਂ ਉਹ ਤੂੰ ਵੀ ਹੋ ਸਕਦਾ ਮੈਂ ਵੀ, ਤੇ ਤੇਰਾ ਬਾਪੂ ਵੀ  ਹੋ ਸਕਦਾ।

ਰੂਪਵੰਤ : ਅੱਛਾ ਦਾਦਾ ਜੀ….।

ਮੈਂ ਕਈ ਵਾਰ ਸਕੂਲ ਤੋ ਆਉਂਣਾ, ਤੇ ਮਾਂ ਨੇ ਮੈਂਨੂੰ ਦਾਦਾ ਜੀ, ਤੇ ਬਾਪੂ ਜੀ ਹੁਰਾਂ  ਲਈ ਰੋਟੀ ਦੇਕੇ ਭੇਜ ਦੇਣਾ। ਮੈਂਨੂੰ ਵੀ ਬਾਗ ਜਾਣਾ ਬਹੁਤ  ਚੰਗਾ ਲੱਗਦਾ ਸੀ। ਜਦੋ ਮੈਂ ਬਾਗ ਜਾਣਾ ਤੇ ਦਾਦਾ ਜੀ ਨੇ ਕਹਿਣਾ – ਰੂਪਵੰਤ ਆ ਖਾਲਾ ਬੇਰ ਦੇਖ ਕਿੰਨੇ ਮਿੱਠੇ ਆ । ਮੈਂ ਕੁੱਝ ਬੇਰ ਖਾ ਲੈਣੇ ਕੁੱਝ ਘਰ ਆਪਣੀ ਮਾਂ ਲਈ ਲੈ ਆਉਣੇ।
ਇਕ ਬਾਰ ਮੋਸਮ ਬਹੁਤ  ਖਰਾਬ ਸੀ। ਮੈਂ ਸਕੂਲ ਤੋਂ ਛੂੱਟੀ ਕੀਤੀ ਹੋਈ ਸੀ। ਤੇ ਬਾਪੂ ਜੀ ਨਾਲ ਬਾਗ ਜਾਣ ਲਈ ਬਹੁਤ ਜ਼ਿੱਦ ਕੀਤੀ।

ਬਾਪੂ -(ਸਮਝਾਉਂਦੇ ਹੋਏ) ਨਹੀਂ ਰੂਪਵੰਤ ਅੱਜ ਨਹੀਂ ਮੋਸਮ ਕੁੱਝ ਠੀਕ ਨਹੀਂ  ਕੱਲ ਲੈਕੇ ਜਾਵਾਂਗਾ।

ਰੂਪਵੰਤ – (ਜ਼ਿੱਦ ਕਰਦਾ) ਨਹੀਂ ਮੈਂਨੂੰ ਕੁੱਝ ਨਹੀਂ ਪਤਾ ਮੈਂ ਜਾਣਾ… ਹੀ… ਜਾਣਾ… ।

ਬਾਪੂ – (ਪਿਆਰ ਨਾਲ) ਪੁੱਤ ਕੱਲ ਲੈਜਾਂਗਾ ਅੱਜ ਤੂੰ ਘਰ ਆਪਣੀ ਮਾਂ ਕੋਲ ਰਹਿ।

ਰੂਪਵੰਤ – (ਰੋਂਦਾ ਤੇ ਜ਼ਿੱਦ ਕਰਦਾ) ਅਮਮਮਮਹਹਹਹ…..ਮੈਂਨੂੰ ਨਹੀਂ ਪਤਾ ਮੈਂ ਜਾਣਾ… ਜਾਣਾ…. ।

ਮਾਂ – ਲੈਜੋ ਜੇ ਏਨੀ ਜ਼ਿੱਦ ਕਰਦਾ ਪਿਆ ਹੈ।   ਐੰਵੇ ਏਥੇ ਰੋਂਦਾ ਰਾਹੁ ਨਾਲੇ ਮੇਰਾ ਸਿਰ ਖਾਂਦਾ ਰਹੁ।

ਬਾਪੂ – (ਹੱਸਦੇ ਹੋਏ) ਓ ਤੇ ਠੀਕ ਹੈ ਭਾਗਵਾਨੇ, ਪਰ ਪਾਪਾ ਜੀ ਗੁੱਸੇ ਹੋਣਗੇ। ਮੈਂਨੂੰ ਕਿਹਣ ਗੇ ਏਨੇ ਖਰਾਬ ਮੋਸਮ ਵਿਚ ਤੂੰ ਰੂਪਵੰਤ ਨੂੰ ਨਾਲ ਕਿਉੰ ਲੈਕੇ ਅਇਆ ਵਾ।

ਮਾਂ – (ਸਮਝਾਉਂਦੇ ਹੋਏ) ਉਹ ਤੇ ਠੀਕ ਹੈ, ਪਰ ਤੁਹਾਨੂੰ ਪਤਾ ਤੇ ਹੈ, ਇਸਦੀ ਜ਼ਿੱਦ ਕਿੰਨੀ ਮਾੜੀ ਏਨੇ ਸਾਰਾ ਦਿਨ ਚੁੱਪ ਨਹੀਂ ਕਰਨਾ ਤੇ ਮੈਂਨੂੰ ਵੀ ਕੋਈ ਕੰਮ ਨਹੀਂ ਕਰਨ ਦੇਣਾ, ਰਹੀ ਗੱਲ ਪਾਪਾ ਜੀ ਦੀ, ਉਹਨਾਂ ਨੂੰ ਬੋਲ ਦਿਓ ਤੁਸੀਂ ਹੀ ਏਨੂੰ ਸਿਰ ਚੜਾਇਆ ਹੁਣ ਭੁਗਤੋ। ਤੇ ਲੈ ਜਾਓ ਕੁੱਝ ਨਹੀਂ ਆਖਦੇ ਪਾਪਾ ਜੀ।

ਬਾਪੂ – ਚੱਲ ਠੀਕ ਹੈ ਫਿਰ, ਅਸੀਂ ਚਲਦੇ ਹਾਂ, ਊਠ ਓ ਤਾਂਹ, ਐੰਵੇ ਮਿੱਠੀ ਚ ਲੀਟੀ ਜਾਂਦਾ ਵਾ, ਤੇ ਭਾਗਵਾਨੇ ਤੂੰ ਡੰਗਰਾਂ ਨੂੰ ਪੱਠੇ ਪਾ, ਪਾਣੀ ਡਾਹ… ਡੰਗਰ ਕੂੱਲੀ ਚ ਕਰਦੀ ਮੋਸਮ ਬਹੁਤ  ਖਰਾਬ ਵਾ ਮੀਂਹ ਦਾ ਕੋਈ ਪਤਾ ਨਹੀਂ ਕੱਦੋ ਆਜੇ।

ਮਾਂ – ਠੀਕ ਹੈ ਜੀ….।

ਮੈਂ ਉਪਰ ਉਠ ਹੱਸਕੇ ਬਾਪੂ ਦੀ ਉਂਗਲ ਫੱੜਕੇ ਬਾਗ ਵੱਲ ਤੁਰ ਪਿਆ। ਤੇ ਨਾਲੇ ਗੀਤ ਗਾਉਂਦਾ ਜਾਵਾਂ….. ।

ਕੱਚੀਆਂ ਕੱਚੀਆਂ ਉਮਰਾਂ ਨੇ,
ਹਾਸੇ ਮਾਂ ਪਿਉ ਨਾਲ ਹੱਸਾਂ,
ਉਮਰ ਚਾਹੇ ਨਿਆਣੀ ਮੱਲ੍ਹਾ,
ਰੱਖ ਹੌਸਲੇ ਮੈਂ ਪਹਾੜ ਟੱਪਾਂ,

ਕੁੱਝ ਦੇਰ ਵਿਚ ਅਸੀਂ ਬਾਗ ਵਿਚ ਪਹੁੰਚ ਗਏ।

ਪਾਪਾ ਜੀ : ਤੂੰ ਏਨੀ ਹਨੇਰੀ ਵਾਲੇ ਮੋਸਮ ਵਿਚ ਰੂਪਵੰਤ ਨੂੰ ਕਿਉੰ  ਨਾਲ ਲੈਕੇ ਆਇਆਂ ?

ਬਾਪੂ : ਪਾਪਾ ਜੀ ਜ਼ਿੱਦ ਕਰਦਾ ਪਿਆ ਸੀ। ਫਿਰ ਮੈਂ ਕੀ ਕਰਦਾ।

ਪਾਪਾ ਜੀ : ਚੱਲ ਕੋਈ ਨਾ ਰੋਟੀ ਲਿਆਂਦੀ ਮੇਰੀ….।

ਬਾਪੂ : ਹਾਂਜੀ ਆ ਲਓ  ਤੁਸੀਂ ਪਹਿਲਾਂ ਖਾ ਲਓ…..।

ਪਾਪਾ ਜੀ : ਲਿਆ ਫੜਾ ।

ਦਾਦਾ ਜੀ ਰੋਟੀ ਖਾਣ ਲੱਗ ਗਏ । ਤੇ ਬਾਪੂ ਜੀ ਬੰਦਿਆਂ ਨੂੰ ਨਾਲ ਲੈ ਕੇ ਤੰਬੂ ਠੀਕ ਕਰਨ ਵਿਚ ਲੱਗ ਗਏ…..।
ਹਵਾ ਬਹੁਤ  ਵਧੀਆ ਚੱਲ ਰਹੀ ਸੀ। ਬਾਗ ਦੇ ਸਾਰੇ ਰੁੱਖ ਏਦਾਂ ਚੂਮ ਰਹੇ ਸਨ । ਜਿਵੇਂ ਵਿਆਹ ਵਿਚ ਬਾਰਾਤੀ। ਚਾਰੇ ਪਾਸੇ ਘੁੱਪ ਹਨੇਰਾ ਛਾਹਿਆ  ਹੋਇਆ ਸੀ।
ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ, ਹਵਾ ਦੇ ਜ਼ੋਰ ਨਾਲ ਚੱੜ ਪੂਰੇ ਬਾਗ ਵਿਚ ਉਡ ਰਹੀਆਂ ਸਨ । ਬੇਰਾਂ ਨੇ ਪੂਰੀ ਜਮੀਨ ਨੂੰ ਏਦਾਂ ਢੱਕਿਆ ਹੋਇਆ ਸੀ। ਜਿਵੇਂ ਕਿਸੇ ਮਹਿਲ ਵਿਚ ਸੰਘ ਮਰ- ਮਰ  ਲੱਗਾ ਹੋਏ, ਚਾਰੇ ਪਾਸੇ ਚਹਿਲ – ਪਹਿਲ ਸੀ। ਬਾਗ ਦੇ ਜਿਵ-ਜੰਤ, ਜਾਨਵਰ, ਤੇ ਪੰਛੀ ਵੀ ਆਪਣੀ ਸੁਰੱਖਿਆ ਕਰਨ ਵਿਚ ਲੱਗੇ ਹੋਏ ਸਨ।
ਰੁੱਖਾਂ ਨੂੰ ਛੱਡ ਫਲ ਜ਼ਮੀਨ ਤੇ ਗਿਰ ਆਪਣਾ ਵਜ਼ੂਦ ਭੁੱਲਦੇ ਜਾ ਰਹੇ ਸਨ।

ਸਾਰੇ ਬਹੁਤ  ਡਰੇ ‘ਤੇ ਸਹਿਮੇ ਹੋਏ ਸਨ। ਇਕ ਮੈਂ ਹੀ ਸੀ ਜੋ ਇਸ ਮੋਸਮ ਦਾ ਪੂਰਾ...

ਆਨੰਦ ਲੈ ਰਹਿਆ ਸੀ। ਨੱਚਦਾ, ਟੱਪਦਾ, ਗੀਤ ਗਾਉਂਦੈ ਤੇ ਭੱਜਦੇ ਭੱਜਾਉੰਦੈ ਮੈਂ ਬਾਗ ਦੇ ਅੰਤ ਤੱਕ ਜਾ ਪਹੁੰਚਾ, ਮੇਰੇ ਛੋਟੇ ਜਿਹੇ ਕੰਨਾਂ ਵਿਚ ਇਕ ਬੜੀ ਪਿਆਰੀ ਅਵਾਜ਼  ਪਹੁੰਚੀ ਜਿਵੇਂ ਕੋਈ ਔਰਤ  ਬੜਾ ਹੀ ਮਿੱਠਾ ਗੀਤ ਗਾ ਰਹੀ ਹੋਏ।
ਮੈਂ ਆਵਾਜ਼ ਦੇ ਪਿੱਛੇ – ਪਿੱਛੇ ਚਲਾ ਗਿਆ। ਮੈਂ ਇਕ ਰੋਸ਼ਨੀ ਦੇਖੀਂ, ਜਿਸ ਦੇ ਕਾਰਨ ਮੇਰੀਆਂ ਅੱਖਾਂ ਬੰਦ ਹੋ ਗਈਆਂ। ਮੈਂ ਇਕ ਰੁੱਖ ਦੇ ਓਲੇ ਹੋ ਗਿਆ। ਤੇ ਹੋਲੀ – ਹੋਲੀ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਧੁੰਦਲਾ – ਧੁੰਦਲਾ ਨਜ਼ਰ ਆ ਰਿਹਾ ਸੀ। ਪਰ ਕੁੱਝ  ਦੇਰ ਬਾਅਦ ਸਾਫ ਨਜ਼ਰ ਆਉਣ ਲੱਗ ਗਿਆ।
ਗੀਤ ਦੀ ਆਵਾਜ਼ ਮੇਰੇ ਕੰਨਾਂ ਦੇ ਵਿਚ ਰਸ ਬਣ ਘੁਲਦੀ ਜਾ ਰਹੀ ਸੀ। ਜਿੱਥੋਂ ਆਵਾਜ਼ ਆ ਰਹੀ ਸੀ। ਮੈਂ ਉਸ ਔਰ ਦੁਬਾਰਾ ਦੇਖਣ ਦੀ ਕੋਸ਼ਿਸ਼ ਕੀਤੀ। ਮੇਰੀਆਂ ਅੱਖਾਂ ਵਿਚ ਫਿਰ ਰੌਸ਼ਨੀ ਪਈ, ਪਰ ਇਸ ਵਾਰ ਮੈਂ ਅੱਖ ਨਾ ਚੱਪਕੀ,  ਲਗਾਤਾਰ ਦੇਖਣ ਨਾਲ ਰੌਸ਼ਨੀ ਹੋਲੀ – ਹੋਲੀ ਘੱਟ ਦੀ ਗਈ। ਤੇ ਇਕ ਬਹੁਤ  ਖੂਬਸੂਰਤ ਤੇ ਬਾ – ਕਮਾਲ ਚਿਹਰਾ ਮੇਰੀਆਂ ਛੋਟੀਆਂ – ਛੋਟੀਆਂ ਅੱਖਾਂ ਸਾਹਮਣੇ ਆਇਆ, ਏ ਉਹੀ ਔਰਤ ਸੀ ਜੋ ਗੀਤ ਗਾ ਰਹੀ ਸੀ।

ਉਸਦੀਆਂ ਨੀਲੀਆਂ ਅੱਖਾਂ, ਤੇ ਉਸਦੇ ਘੁੰਗਰਾਲੇ ਬਾਲ ਉਸਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ, ਲਾ ਰਹੇ ਸਨ। ਉਸ ਔਰਤ ਨੇ ਜੋ ਕੱਪੜੇ ਪਹਿਨੇ ਸਨ। ਮੈਂ ਅੱਜ ਤੱਕ ਕਦੀ ਕਿਸੇ ਔਰਤ ਦੇ ਪਾਏ ਨਹੀਂ ਦੇਖੇ ਸਨ। ਹਾਂ ਸਾਡੇ ਘਰ ਇਕ ਦੇਵੀ ਦੀ ਤਸਵੀਰ ਹੈ। ਇਹ ਕੱਪੜੇ ਬਿਲਕੁਲ ਓਵੇਂ ਦੇ ਸਨ।
ਜਦ ਉਹ ਗੀਤ ਗਾਉੰਦੀ, ਘੁੰਮਦੀ ਤਾਂ ਬਾਲ ਹਵਾ ਵਿਚ ਉੱਡਣ ਲੱਗਦੇ, ਜਦ ਉਹ ਖੜ ਜਾਂਦੀ ਤਾਂ ਬਾਲ ਜ਼ਮੀਨ ਨੂੰ ਛੂੰਹਦੇ, ਏਨੇ ਲੰਬੇ ਬਾਲ ਸਨ। ਉਸਦਾ ਰੰਗ ਚਿੱਟੇ ਬੱਦਲ ਵਰਗਾ, ਤੇ ਜਦ ਉਹ ਗੀਤ ਗਾਉਂਦੀ ਨੱਚ ਦੀ ‘ਤੇ ਆਸਮਾਨ ਵਿਚੋ ਮੀਂਹ ਦੀਆਂ, ਬੂੰਦਾ ਡਿਗਣ ਲੱਗ ਜਾਂ ਦੀਆਂ। ਤੇ ਬਿਜਲੀ ਕੱੜਕ-ਕੱੜਕ ਕਰਨ ਲੱਗਦੀ।
ਮੈਂ ਇਹ ਨਜ਼ਾਰਾ ਦੇਖਕੇ  ਆਪਣੇ ਹੋਸ਼ ਹੀ ਗੁਆਈ ਬੈਠਾਂ ਸਾਂ।

ਮੇਰੇ ਕੰਨਾ ਵਿਚ ਹੁਣ ਦੋ ਆਵਾਜ਼ਾਂ ਗੂੰਜ ਰਹੀਆਂ ਸਨ। ਇਕ ਤੇ ਉਸ ਔਰਤ ਦੇ ਗੀਤ ਦੀ, ਤੇ ਦੂਜੀ ਬਾਪੂ ਜੀ ਦੀ…ਰੂਪਵੰਤ….. ਪੁੱਤ ਕਿੱਥੇ ਆਂ….?
ਫਿਰ ਅਚਾਨਕ ਮੈਂਨੂੰ ਮੇਰੇ ਬਾਪੂ ਜੀ ਦੇ ਚਿਲਾਉੰਣ ਦੀ ਆਵਾਜ਼ ਸੁਣੀ, ਉਹਨਾਂ ਦੀ ਲੱਤ ਤੇ ਕਿਸੇ ਰੁੱਖ ਦਾ ਡਾਣਾਂ ਆ ਡਿੱਗਾ…. ।
ਮੈਂ ਆਵਾਜ਼ ਦਿੱਤੀ…. ਬਾਪੂ ਜੀ…. ਕੀ ਹੋਇਆ?.. ਮੈਂ ਤੇ ਏਧਰ ਹਾਂ… ।
ਮੇਰੀ ਆਵਾਜ਼ ਸੁਣ ਉਹ ਔਰਤ ਗੀਤ ਗਾਉਣਾ ਬੰਦ ਹੋ ਗਈ। ਮੈਂ ਭੱਜ ਕੇ ਬਾਪੂ ਵੱਲ  ਜਾਣ ਲੱਗਾ ਤੇ ਠੇਡਾ ਲੱਗਣ ਤੇ ਡਿੱਗ ਗਿਆ। ਮੈਂ ਜਮੀਨ ਤੇ ਮੂਧੇ ਮੂੰਹ ਡਿੱਗ ਪਿਆ। ਜਦ ਸਿੱਧਾ ਹੋਇਆ ਤੇ ਉਹ ਔਰਤ ਮੇਰੇ ਸਾਹਮਣੇ ਆ ਖੱੜੀ, ਤੇ ਆਪਨੇ ਅਸਲੀ ਰੂਪ ਵਿਚ ਆ, ਨਗੀਨ  ਬਣ ਮੇਰੀ ਲੱਤ ਤੇ ਡੰਗ ਮਾਰ ਚਲੀ ਗਈ।

ਮੋਸਮ ਕੁੱਝ  ਸ਼ਾਂਤ ਹੋਇਆ, ਦਾਦਾ ਜੀ, ਬਾਪੂ ਜੀ ਬੰਦਿਆਂ ਨੂੰ ਨਾਲ ਲੈਕੇ  ਮੈਂਨੂੰ ਲੱਭਦੇ ਲਭਾਉੰਦੇ, ਮੈਂਨੂੰ ਗੋਦੀ ਚੁੱਕ (ਰੋਂਦੇ ਤੇ ਬੇਚੈਨੀ ਨਾਲ) ਘਰ ਲੈ ਆਏ। ਪਿੰਡ ਦੇ ਸਰਕਾਰੀ ਹਸਪਤਾਲ ਤੋਂ ਡਾ: ਨੂੰ ਲਿਆਂਦਾ ਗਿਆ। ਡਾ: ਮੈਂਨੂੰ ਦੇਖਕੇ  ਮੇਰੇ ਬਾਪੂ ਜੀ ਦੇ ਮੋਡੇ ਤੇ ਹੱਥ ਰੱਖ ਬੋਲਿਆ।

ਡਾ : ਜ਼ਹਿਰ ਬੱਚੇ ਦੇ ਸਾਰੇ ਸ਼ਰੀਰ ਵਿੱਚ ਫੈਲ ਗਿਆ। ਹੁਣ ਇਸਨੂੰ ਬਚਾਉਣਾ ਬਹੁਤ  ਔਖਾ ਹੈ।

ਡਾ: ਦੇ  ਏਨਾਂ ਆਖ ਦੇ ਸਾਰ ਮੇਰੀ ਮਾਂ ਜਮੀਨ ਤੇ ਡਿੱਗ ਗਈ। ਦਾਦਾ ਜੀ, ਬਾਪੂ ਜੀ ਨੇ ਵੀ ਹੌਸਲਾ ਛੱਡ ਦਿੱਤਾ । ਡਾ: ਦੇ ਜਾਣ ਤੋ ਕੁੱਝ ਦੇਰ ਬਾਅਦ ਮੇਰੀਆਂ ਹੋਲੀ – ਹੋਲੀ ਅੱਖਾਂ ਖੁੱਲ੍ਹੀਆਂ
ਧੁੰਦਲਾ ਜਿਆ ਨਜ਼ਰ ਆ ਰਿਹਾ ਸੀ। ਸਾਰੇ ਰੋਂਦੇ ਪਏ ਸੀ, ਜਦ ਮੈਂ ਖੜਾ ਹੋਕੇ ਪੁੱਛਿਆ…. ।

ਰੂਵੰਤ : ਕਿ ਹੋਇਆ  ਤੁਹਾਨੂੰ ਸਾਰਿਆਂ ਨੂੰ…?

ਤੇ ਮੇਰੀ ਮਾਂ, ਬਾਪੂ ਜੀ, ਦਾਦਾ ਜੀ ਤੇ ਹੋਰ ਸਾਰੇ ਲੋਕਾਂ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਆ ਗਈ ।

ਮਾਂ ਨੇ ਮੈਂਨੂੰ ਗਲੇ  ਲਾ ਲਿਆ। ਤੇ ਸਾਰੇ ਮੁਸਕੁਰਾਉੰਣ ਲੱਗੇ। ਸਾਰੇ ਫਿਰ ਲੋਕ ਆਪੋ – ਆਪਣੇ ਘਰ ਚਲੇ ਗਏ।

ਰੂਪਵੰਤ :  ਪਾਪਾ ਜੀ ਕੀ ਹੋਇਆ ਸੀ…?

ਪਾਪਾ ਜੀ : ਕੁੱਝ ਨਹੀਂ ਪੁੱਤ ਤੇਰੇ ਸੱਪ ਲੱੜ ਗਇਆ ਸੀ।

ਰੂਪਵੰਤ : ਪਰ ਮੈਂ ਤੇ ਬਿਲਕੁਲ ਠੀਕ ਹਾਂ…..।

ਪਾਪਾ ਜੀ : ਹਾਂ ਪੁੱਤ ਤੂੰ ਠੀਕ ਹੀ ਰਹੇਂ, ਤੇ ਤੂੰ ਓਧਰ ਕਿਉੰ ਗਿਆ ਸੀ ਜਦ ਮੈਂ ਤੈਨੂੰ ਮਨਾ ਕੀਤਾ ਸੀ।

ਰੂਪਵੰਤ : ਪਤਾ ਨਹੀਂ ਦਾਦਾ ਜੀ ਮੈਂਨੂੰ ਕੁੱਝ ਯਾਦ ਨਹੀਂ…..।

ਏਨਾਂ ਸੁਣਕੇ  ਮੇਰੇ ਦਾਦੇ ਨੇ ਮੇਰੇ ਮੂੰਹੋਂ, ਮੈਂਨੂੰ ਗਲ ਨਾਲ ਲਾ ਲਿਆ। ਤੇ ਕਿਹਾ – ਪੁੱਤਰਾ ਤੈੰਨੂੰ ਮੇਰੀ ਵੀ ਉਮਰ ਲੱਗ ਜਾਏ। ਮੈਂ ਆਪਣੇ ਬਾਪੂ ਦੀ ਲੱਤ ਵੱਲ ਦੇਖਿਆ ਤੇ ਬਾਪੂ ਦੀ ਲੱਤ ਤੇ ਪੱਟੀ ਬੰਨ੍ਹੀ ਹੋਈ ਸੀ।

ਰੂਪਵੰਤ : ਬਾਪੂ ਜੀ ਲੱਤ ਤੇ ਕਿ ਹੋਇਆ……?

ਬਾਪੂ ਜੀ : ਕੁੱਝ  ਨਹੀਂ ਪੁੱਤ ਮਾੜੀ ਜਿਹੀ ਸੱਟ ਹੈ……..।

ਰੂਪਵੰਤ :  ਬਾਪੂ ਜੀ ਮਾੜੀ ਜਿਹੀ ਤੇ ਨਹੀਂ ਲੱਗਦੀ।

ਰਾਤ ਬਹੁਤ  ਹੋ ਗਈ ਸੀ। ਅਸੀਂ ਸਾਰੇ ਰੋਟੀ ਖਾ ਸੌੰ ਗਏ।
ਸਵੇਰ ਹੋਈ ਤੇ ਮੈਂਨੂੰ ਕੁੱਝ  ਵੱਖਰਾ ਜਿਆ ਲੱਗ ਰਿਹਾ ਸੀ । ਜਿਵੇਂ ਮੈਂ ਆਪਣੇ ਬਾਪੂ ਜੀ ਹੋਰਾਂ ਤੋ ਵੀ ਤਾਕਤਵਰ ਹੋਵਾ। ਮੈਂ ਅੱਜ ਆਪਣੇ ਡੰਗਰ ਨਹਾਏ ਉਹਨਾਂ ਨੂੰ ਪੱਠੇ ਪਾਏ ਤੇ ਬਾਪੂ ਜੀ ਹੁਰਾਂ ਦੇ ਉੱਠਣ ਤੋਂ ਪਹਿਲਾਂ ਸਾਰਾ ਕੰਮ ਕਰ ਦਿੱਤਾ । ਬਾਪੂ ਜੀ (ਉਠ ਮੰਨ ਵਿਚ ਸੋਚਣ ਲੱਗੇ ) ਭਾਗਵਾਨ ਨੇ ਅੱਜ ਸਾਰਾ ਕੰਮ ਏਨੀ ਜਲਦੀ ਕਰ ਦਿੱਤਾ । ਪਰ “ਮਾਂ ਤੇ ਹਲੇ ਚਾਹ ਹੀ ਬਣਾ ਰਹੀ ਸੀ।”

ਮਾਂ : ਚਾਹ ਪੀ ਲਓ…. ਜੀ ਹਲੇ ਘਰ ਦਾ ਸਾਰਾ ਕੰਮ ਕਰਨ ਵਾਲਾ ਹੈ।

ਬਾਪੂ : ਹੋਰ ਕਿਹੜਾ ਕੰਮ ਕਰਨਾ ਜੀ… ਸਾਰਾ ਕੰਮ ਤੇ ਕਰਤਾ ਤੁਸੀਂ ।

ਮਾਂ  : (ਹੈਰਾਨੀ ਨਾਲ) ਮੈਂ…. ਸਾਰਾ ਕੰਮ ਕਰਤਾ… ਜੀ ਮੈਂ ਤੇ ਹਲੇ ਚਾਹ ਹੀ ਬਣਾ ਰਹੀ ਸੀ।

ਬਾਪੂ – ਮਾਂ :  ਫਿਰ ਕਿੰਨੇ ਕੀਤਾ ਹੋਣਾ ਪਾਪਾ ਜੀ ਤੇ ਬਾਗ ਵਿਚ ਨੇ।

ਮੈਂ ਨਹਾਕੇ ਆਇਆ ਤੇ ਸ਼ੀਸ਼ਾ ਦੇਖਿਆ … ਤੇ ਇਕ ਦਮ ਹੋਸ਼ ਗਵਾ ਕੇ ਬੋਲਿਆ।

ਰੂਪਵੰਤ : ਬੇਬੇ… ਬੇਬੇ…. ਬਾਪੂ….. ।

ਮੈੰ ਆਵਾਜ਼ ਦਿੱਤੀ ਦੋਨੋਂ ਆਏ।

ਬਾਪੂ – ਮਾਂ : ਕਿ ਹੋਇਆ ਪੁੱਤ…..?

ਰੂਪਵੰਤ : ਆਹ ਦੇਖੋ ਮੇਰੀਆਂ ਅੱਖਾਂ ਦਾ ਰੰਗ ਨੀਲਾ ਕਿਉੰ  ਹੋਇਆ ਹੈ ?

ਮੇਰੇ ਚਿਹਰੇ  ਤੇ ਇਕ ਰੂਹਾਨੀ ਨੂਰ ਆ ਗਇਆ ਸੀ। ਮੇਰੇ ਬਾਪੂ ਜੀ ਤੇ ਮਾਂ, ਮੇਰੇ ਚਿਹਰੇ ਨੂੰ ਨਿਹਾਰ ਰਹੇ ਸਨ। ਜਦ ਮੈਂ ਆਪਣੇ ਬਾਪੂ ਜੀ ਦੀ ਲੱਤ ਵੱਲ ਨਜ਼ਰ ਮਾਰੀ ਤਾਂ ਆਪਣੇ ਆਪ ਪੱਟੀ ਖੁੱਲ ਜਮੀਨ ਤੇ ਡਿੱਗ ਗਈ।
ਲੱਤ ਚੰਦਨ ਵਾਂਗੂ ਸਾਫ ਨਿਕਲ ਆਈ, ਜ਼ਖ਼ਮ ਦਾ ਦਾਗ ਤੱਕ ਨਾ ਰਿਹਾ। ਇਹ ਸਭ ਦੇਖਕੇ  ਮੇਰੇ ਬਾਪੂ ਜੀ ਨੇ ਪਾਪਾ ਜੀ ਨੂੰ ਬੁਲਾਇਆ ਤੇ ਸਭ ਦੱਸ ਦਿੱਤਾ।
ਪਾਪਾ ਜੀ ਨੇ ਮੇਰਾ ਮੱਥਾ ਚੁੰਮਿਆ ਤੇ ਮੇਰੇ ਸਿਰ ਤੇ ਹੱਥ ਫੇਰ ਮੈਂਨੂੰ ਗਲੇ ਨਾਲ ਲਾਕੇ  ਕਿਹਾ।

ਪਾਪਾ ਜੀ : ਇਹ ਵਰਦਾਨ ਰੂਪਵੰਤ ਦੇ ਹਿੱਸੇ ਆਇਆ ਹੈ।

ਨੀਲੀਆਂ ਤਿਰਸ਼ੀਆਂ ਤੇਜ਼ ਨਿਗਾਹਾਂ….
ਤੋੜਣ ਦੁੱਖਾਂ ਦਾ ਬਖੇੜਾ….
ਲੋਕ ਆਖਣ ਬੱਚਾ ਮੈਂਨੂੰ….
ਪਰ ਬੇੜਾ ਤੱਰ ਗਿਆ ਮੇਰਾ….

(ਕੁਝ ਸਾਲਾਂ ਬਾਅਦ….ਅੱਜ ਮੈਂ ਪੂਰੇ ੨੨ ਸਾਲ ਦਾ ਹੋਗਿਆ)

ਸਾਡੇ ਘਰ ਬਹੁਤ  ਦੁਖੀ ਲੋਕ ਆਉਣ ਲੱਗੇ, ਤੇ ਆਪਣੇ ਦੁੱਖਾਂ ਤੋਂ ਰਾਹਤ ਪਾਉਣ ਲੱਗੇ…. ਪਰ ਇਸ ਨੀਲੀਆਂ ਅੱਖਾਂ ਦੀ ਇਕ ਬੰਦਿਸ਼ ਵੀ ਸੀ। ਜੋ ਆਪਾਂ ਪਿੱਛੇ ਕਹਾਣੀ ਵਿਚ ਪੜਕੇ ਆਏ ਹਾਂ। ਮੈਂ ਦੁਖੀਆਂ ਦੇ ਦੁੱਖ ਤੇ ਦੂਰ ਕਰ ਸਕਦਾ ਸਾਂ। ਪਰ ਜਦ ਮੇਰੇ ਮਾਂ, ਪਿਉ ਪਿੰਡ ਵਿਚ ਕਿਸੇ ਦੀ ਜੰਝ ਚੜਰੀ ਦੇਖਦੇ ਤੇ, ਮੇਰੇ ਚਿਹਰੇ ਵੱਲ ਦੇਖਕੇ ਖਾਮੋਸ਼ ਹੋ ਜਾਂਦੇ ਸਨ। ਮੈਂ ਉਹਨਾਂ ਦੇ ਚਿਹਰੇ ਦੇ ਪਿੱਛੇ ਦੀ ਚੁੱਪ ਨੂੰ ਸਮਝ ਸਕਦਾ ਸਾਂ।

ਨੀਲੀਆਂ ਅੱਖਾਂ ਦੀ ਸ਼ਕਤੀ ਦੁਖੀਆਂ ਲਈ ਤੇ ਵਰਦਾਨ ਬਣ ਗਈ। ਪਰ ਮੇਰੇ ਤੇ ਮੇਰੇ ਪਰਿਵਾਰ ਲਈ ਕਿਸੇ ਸ਼ਰਾਫ ਤੋ ਘੱਟ ਨਹੀਂ ਸੀ। ਮੈਂ ਆਪਣੀ ਮਾਂ ਦੀ ਕੁੱਖੋਂ ਕਾਫੀ ਸਮੇਂ ਬਾਅਦ ਜਨਮ ਲਿਆ ਸੀ।
ਮੇਰੇ ਮਾਂ ਪਿਉ ਵਿਚ ਹੁਣ ਏਨੀ ਤਾਕਤ ਨਹੀਂ ਸੀ। ਕਿ ਉਹ ਦੂਜੇ ਬੱਚੇ ਨੂੰ ਪੈਦਾ ਕਰ ਸਕਣ, (ਮੈਂ ਮੇਰੇ ਮਾਂ ਪਿਉ) ਅਸੀਂ ਤਿੰਨੋ  ਜਿਧਰ ਦੁਖੀ ਸੀ। ਓਧਰ ਲੋਕ ਸਾਡੇ ਤੋ ਬਹੁਤ  ਖੁਸ਼ ਸਨ । ਮੇਰੇ ਪਾਪਾ ਜੀ ਸਾਨੂੰ ਸਭਨੂੰ ਸਮਝਾਇਆ  ਕਰਦੇ ਸਨ। ਤੇ ਕਿਹਾ ਕਰਦੇ ਸਨ। ਕਿ ਆਪਾਂ ਬਹੁਤ ਭਾਗਾਂ ਵਾਲੇ ਹਾਂ। ਜੋ ਰੱਬ ਨੇ ਇਹ ਦਾਤਾਂ ਸਾਡੀ ਝੋਲੀ ਪਾਈਆਂ। ਫਿਰ ਕੁੱਝ  ਦੇਰ ਬਾਅਦ ਮੈਂ ਵੀ ਇਸ ਵਰਦਾਨ ਨੂੰ ਸਮਝ ਗਇਆ।
ਤੇ ਲੋਕਾਂ ਦੀ ਸੇਵਾ ਵਿਚ, ਮੈਂ ਤੇ ਮੇਰਾ ਪਰਿਵਾਰ ਲੱਗ ਗਏ।

ਨੀਲੀਆਂ ਅੱਖਾਂ ਦੀ ਲੈ ਤਾਕਤ, ਬਣ ਕਈਆਂ ਲਈ ਵਰਦਾਨ ਗਿਆ।
ਆਪਦੇ ਲਈ ਚਾਹੇ ਘਾਉਡੀ ਹੀ ਸਹੀ, ਪਰ ਲੋਕਾਂ ਲਈ ਬਣ “ਰੂਪਵੰਤ ਮਹਾਨ ਗਿਆ।”

*******

ਨੋਟ : ਇਹ ਕਹਾਣੀ ਕਲਪਨਿਕ ਹੈ, ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਾਨੂੰ ਸਾਡੇ ਹੇਠਾਂ ਦਿੱਤੇ ਗਏ।
ਵਟਸਐਪ ਨੰ: ਜਾਂ ( instagram I’d) ਤੇ ਮੈੱਸਜ ਕਰ ਸਕਦੇ ਹੋ। ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣੀਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”

(ਆਪ ਜੀ ਦਾ ਨਿਮਾਣਾ)
____ਪ੍ਰਿੰਸ

ਵਟਸਐਪ ਨੰ: 7986230226
instagram :@official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)