More Punjabi Kahaniya  Posts
ਨੂੰਹ ਸੱਸ ਦੀ ਕਹਾਣੀ .


ਅਜੇ ਮੈ M.A ਕਰ ਹੀ ਰਹੀ ਸੀ ਕੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ. ਸਾਰੇ ਮੰਨਦੇ ਸੀ ਪਰ ਮੈਂ ਨਹੀਂ ਸੀ ਮੰਨਦੀ ..ਕਿਓਂਕਿ ਜਦੋ ਮੇਂ ਸੱਤਵੀ ਵਿਚ ਸੀ ਓਦੋ ਮੇਰੇ ਡੈਡੀ ਜੀ ਦੀ ਬਾਂਹ ਕੱਟੀ ਗਈ ਅਸੀਂ ਬਹੁਤ ਮੁਸ਼ਕਿਲ ਨਾਲ ਸਮਾਂ ਕੱਟਿਆ …ਸਾਡੇ ਤਿੰਨ ਭੈਣ ਭਰਾਵਾਂ ਦੀ ਪੜਾਈ ਵੀ ਬਹੁਤ ਮੁਸ਼ਕਿਲ ਹੋਈ .ਅਸੀਂ ਨਾਲ ਕੰਮ ਕਰ ਕਰ ਕੇ ਸਟੱਡੀ ਕੀਤੀ ..ਹੁਣ ਮੇਰਾ ਦਿਲ ਕਰਦਾ ਸੀ ਕ ਓਹਨਾ ਦਾ ਹੱਥ ਵਟਾਇਆ ਜਾਵੇ .ਮੇਰਾ ਏ ਵੀ ਮੰਨ ਸੀ ਕ ਜ ਮੇਰਾ ਵਿਆਹ ਹੋਵੇ ਤਾ ਮੇਂ ਕਰਾਉਣਾ ਬਿਲਕੁਲ ਸਿੰਪਲ ..ਦਾਜ ਤੇ ਦੇਣ ਨੀ ਦੇਣਾ ..ਜਦੋ ਮੈਨੂੰ ਇਕ ਦਮ ਰਿਸ਼ਤਾ ਆਇਆ ਮੈਂਨੂੰ ਇਹੋ ਡਰ ਸੀ ਕ ਕਿਤੇ ਲੜਕੇ ਵਾਲੇ ਲਾਲਚੀ ਨਾ ਹੋਣ ..ਮੇਰੇ ਡੈਡੀ ਤੰਗ ਨਾ ਹੋ ਜਾਨ ..ਪਰ ਰੱਬ ਨੇ ਮੇਰੀ ਨੇੜੇ ਹੋ ਕ ਸੁਣੀ, ਮੈਨੂੰ ਜਿਦਣ ਦੇਖਣ ਆਏ ਨਾਲ ਹੀ ਵਿਆਹ ਕੇ ਲੈ ਗਏ ..ਬਿਲਕੁਲ ਸਿੰਪਲ ਵਿਆਹ ਹੋਇਆ ਮਸਾ 20 ਕ ਜਣੇ ਸੀ ਲਾਵਾ ਸਮੇ ..
ਹੋਲੀ ਹੋਲੀ ਸਮਾਂ ਬੀਤਦਾ ਗਿਆ …ਸਾਲ ਵਿਚ ਸਬ ਕੁਜ ਵਧੀਆ ਰਿਹਾ ..ਸਾਲ ਬਾਅਦ ਮੈਨੂੰ ਬਾਬਾ ਜੀ ਨੇ ਇਕ ਧੀ ਦੀ ਮਾਂ ਬਣਾਇਆ, 4 -5 ਦਿਨ ਸਭ ਠੀਕ ਸੀ ਪਰ ਹੋਲੀ ਹੋਲੀ ਮੇਰੀ ਸੱਸ ਵਲੋਂ ਮੈਨੂੰ ਕੁੜੀ ਜੰਮਣ ਤੇ ਤਾਹਨੇ ਮਰਨੇ ਸ਼ੁਰੂ ਕਰ ਦਿੱਤੇ ..ਅੱਜੇ ਕ ਓਹਦੇ ਆਪਣੀ ਵੀ ਇਕ ਧੀ ਹੈ ..ਮੇਰੇ ਹਸਬੈਂਡ ਨੂੰ ਵੀ ਬੋਲ ਮਾੜਾ ਬੋਲਣਾ ..ਮੇਂ ਜ਼ਿੰਦਗੀ ਵਿਚ ਕਦੀ ਵੀ ਬੰਦੇ ਨੂੰ ਏਦਾਂ...

ਰੋਂਦੇ ਨਹੀਂ ਸੀ ਦੇਖਿਆ ..ਮੇਨੂ ਵੀ ਬਹੁਤ ਦੁੱਖ ਹੋਂਣਾ ..ਚਲੋ ਸਮਾ ਏਦਾਂ ਈ ਲੰਘਦਾ ਗਿਆ ..
ਉਹ ਬਾਬਿਆਂ ਪੰਡਿਤਾਂ ਦੇ ਬਹੁਤ ਯਕੀਨ ਰੱਖਦੀ..ਮੈਨੂੰ ਏ ਗੱਲ ਬਿਲਕੁਲ ਚੰਗੀ ਨੀ ਲਗਦੀ ਸੀ ..ਕਿਉਕਿ ਅਸੀਂ ਸਾਰੇ ਅਮ੍ਰਿਤਧਾਰੀ ਪਰਿਵਾਰ ਸੀ .ਜਦੋ ਵੀ ਓ ਮੇਰੇ ਨਾਲ ਲੜਦੀ ਮੈਨੂੰ ਦੁੱਖ ਦਿੰਦੀ ਮੇਰਾ ਦਿਲ ਦੁਖੀ ਕਰਦੀ ..ਓਹਦੀ ਆਪਣੀ ਕੁੜੀ ਨੂੰ ਵੀ ਸੋਹਰਿਓ ਗਾਲਾਂ ਪੈਂਦੀਆਂ ..ਫਿਰ ਬਹੁਤ ਦੁੱਖ ਲਗਦਾ ਇਹਨੂੰ ਕ ਮੇਰੀ ਕੁੜੀ ਨਾਲ ਲੜਦੀ ..
ਸੋਚਣਾ ਕ ਰਬ ਸਬ ਕੁਜ ਇਥੇ ਏ ਵਖਾਉਂਦਾ ….
ਮੇਰੀ ਬੇਟੀ ਹੁਣ ਸਾਰਿਆਂ ਕੋਲੋਂ ਬਹੁਤ ਪਿਆਰ ਲੈਂਦੀ ..ਮੇਰੇ ਦੇਵਰ ਦੇ ਵਿਆਹ ਤੋਂ ਬਾਅਦ ਓਹਨਾ ਨਾਲ ਲਗੀ ਰਹਿੰਦੀ ..ਕਦੀ ਮੇਰੇ ਨਾਲ ..ਫਿਰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਕ ਕਿਊ ਵਿਆਹ ਕੀਤਾ ਮੇਰਾ ..ਮੇਰਾ ਪਤੀ ਬਹੁਤ ਹੀ ਜ਼ਿਆਦਾ ਚੰਗਾ ਏ ..ਓਹਨਾ ਕਰਕੇ ਸਬ ਭੁੱਲ ਜਾਇਦਾ ਕਿਉਕਿ ਸੋਹਰੇ ਇਕ ਦੋ ਜਾਣੇ ਹੁੰਦੇ ਏ ਨੇ ਜੋ ਏਦਾਂ ਕਰਦੇ ਨੇ …ਕੀ ਹੁਣ ਪੇਕਿਆਂ ਦੇ ਉਪਰ ਬੋਜ ਥੋੜੀ ਪਾਈ ਜਾਣਾ ..ਆਪਣਾ ਕਮ ਕਰ ਕ ਤੇ ਬੱਚਿਆਂ ਨਾਲ ਸਮਾਂ ਪਾਸ ਹੋ ਜਾਂਦਾ …

ਏ ਜ਼ਿੰਦਗੀ ਏਦਾਂ ਏ ਚਲਈ ਆ ਰਹੀ ..ਕਿਸੇ ਜਗਾ ਸੱਸ ਨਹੀਂ ਚੰਗੀ ..ਕਿਸੇ ਜਗਾ ਨੂੰਹ ..ਏਦਾਂ ਏ ਸਮਾਂ ਲੰਘ ਜਾਂਦਾ …ਧੰਨਵਾਦ ..
ਕੁਲਜਿੰਦਰ ਕੌਰ ਬਮਰਾਹ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)