More Punjabi Kahaniya  Posts
ਰੱਬ ਦੇ ਬਾਗ ਦਾ ਇੱਕ ਫੁੱਲ


ਸ਼ਾਮ ਦਾ ਵੇਲਾ ਸੀ,ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਰਹੀ ਸੀ|ਮੈਂ ਤੇ ਮੇਰੇ ਦਾਦੀ ਜੀ ਘਰ ਦੇ ਦਰਵਾਜੇ ਸਾਹਮਣੇ ਬੈਠੇ ਗੱਲਾ ਕਰ ਰਹੇ ਸੀ! ਦਰਵਾਜ਼ੇ ਦੇ ਅੱਗੋਂ ਲੰਘੀ ਜਾਂਦੀ ਇਕ ਔਰਤ ਮੇਰੇ ਦਾਦੀ ਜੀ ਨੂੰ ਓਥੇ ਬੈਠਿਆਂ ਦੇਖ ਸਾਡੇ ਕੋਲ ਆ ਖਲੋਤੇ| ਦਾਦੀ ਜੀ ਨੇ ਓਹਨਾ ਨੂੰ ਬੈਠਣ ਲਈ ਕਿਹਾ ਤੇ ਮੈਂ ਉਹਨਾਂ ਨੂੰ ਪਾਣੀ ਪੁੱਛਣ ਲੱਗੀ |ਜਿਸ ਤਰਾਂ ਉਹ ਮੇਰੇ ਦਾਦੀ ਜੀ ਨੂੰ ਮਿਲ ਰਹੇ ਸੀ..ਦੇਖ ਕੇ ਲੱਗ ਰਿਹਾ ਸੀ ਕਿ ਕਾਫੀ ਸਮੇਂ ਬਾਅਦ ਇਕੱਠੇ ਹੋਏ ਹਨ।ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਕੁਝ ਸਮੇਂ ਲਈ ਭਾਵੁਕ ਹੋ ਗਈ|ਆਪਣੇ ਦੁੱਖ ਸੁਖ ਸਾਂਝੇ ਕਰਦੇ ਕਰਦੇ ਆਪਣੇ ਪਰਿਵਾਰ ਦੀਆਂ ਗੱਲਾਂ ਕਰਨ ਲੱਗੇ..ਕਹਿਣ ਲੱਗੇ ਕਿ ਭੈਣਜੀ ਮੇਰੀ ਨੂੰਹ ਤਾਂ ਆਪਣੇ ਘਰ ਰਾਜ ਕਰਦੀ ਹੈ,ਵਿਆਹ ਦੇ ਸਾਲ ਬਾਅਦ ਹੀ ਮੁੰਡਾ ਹੋਗਿਆ! ਗੱਲਾਂ ਸੁਣ ਕੇ ਮੈਂ ਅੰਦਰ ਹੀ ਅੰਦਰ ਇਹਨੀ ਖੁਸ਼ ਹੋਈ ਕਿ ਅੱਜ ਕੱਲ ਦੇ ਜਮਾਨੇ ਚ ਸ਼ਾਇਦ ਹੀ ਕੋਈ ਆਪਣੀ ਨੂੰਹ ਦਾ ਇਹਨਾਂ ਜਿੰਨਾ ਮੋਹ ਕਰਦਾ ਹੋਵੇ।ਫਿਰ ਉਹ ਆਪਣੀ ਕੁੜੀ ਦੀਆਂ ਗੱਲਾਂ ਕਰਨ ਲੱਗ ਪਏ..ਕਹਿੰਦੇ ਓਹਦੇ ਸਹੁਰੇ ਚੰਗੇ ਨਹੀਂ ਨਿਕਲੇ...

ਤੇ ਉੱਤੋ ਰੱਬ ਨੇ ਉਹਨੂੰ ਪੱਥਰ ਦੇ ਦਿੱਤਾ(ਅਰਥਾਤ ਉਸ ਦੇ ਘਰ ਕੁੜੀ ਨੇ ਜਨਮ ਲਿਆ)..ਜਦੋਂ ਉਸ ਔਰਤ ਨੇ ਇਹ ਗੱਲ ਬੋਲੀ,ਤਾਂ ਉਸ ਜਗਾਹ ਤੇ ਮੌਜੂਦ ਮਿੱਟੀ ਦਾ ਇਕ ਇਕ ਕਣ ਵੀ ਸਹਿਮ ਗਿਆ.. ਤੇ ਮੇਰਾ ਮਨ ਅੰਦਰ ਹੀ ਅੰਦਰ ਉਸ ਔਰਤ ਨੂੰ ਸਵਾਲ ਕਰ ਰਿਹਾ ਸੀ ਕਿ ਤੂੰ ਕਿਸੇ ਦੇ ਘਰ ਦਾ ਪੱਥਰ ਨੀ..ਉਸ ਔਰਤ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਨੇ ਨਾ ਸਿਰਫ ਮੇਰੀਆਂ ਨਜ਼ਰਾਂ ਵਿਚ, ਬਲਕਿ ਹਰ ਉਹ ਸ਼ਕਸ ਜੋ ਇਹ ਪੜ੍ਹ ਰਿਹਾ ਹੈ,ਦੀਆਂ ਨਜਰਾਂ ਵਿੱਚ ਉਸ ਔਰਤ ਨੂੰ ਬਹੁਤ ਹੱਦ ਤਕ ਗਿਰਾ ਦਿੱਤਾ ਸੀ ਤੇ ਓਹਨਾ ਲਈ ਹੋਈ ਸਾਰੀ ਹਮਦਰਦੀ ਕੁਝ ਸਕਿੰਟਾ ਵਿਚ ਹੀ ਮਿਟ ਗਈ।ਪਰ ਸ਼ਾਇਦ ਓਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਧੀ ਨੂੰ ਉਹ ਪੱਥਰ ਕਹਿ ਰਹੇ ਸੀ,ਉਹ ਧੀ ਤਾਂ ਰੱਬ ਦੇ ਬਾਗ਼ ਦਾ ਸਭ ਤੋਂ ਸੋਹਣਾ ਫੁੱਲ ਹੈ!

...
...



Related Posts

Leave a Reply

Your email address will not be published. Required fields are marked *

2 Comments on “ਰੱਬ ਦੇ ਬਾਗ ਦਾ ਇੱਕ ਫੁੱਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)