ਮੇਰੇ ਦਾਦਾ ਜੀ ਦੇ ਫੁਫੜ ਦਾ ਨਾਮ ਸਾਵਣ ਸਿੰਘ ਸੀ। ਸਾਰੇ ਬਾਬਾ ਸੌਣ ਹੀ ਆਖਦੇ ਸਨ। ਵੈਸੇ ਤਾਂ ਉਹ ਸਿੰਘੇਵਾਲੇ ਪਿੰਡ ਰਹਿੰਦੇ ਸਨ ਪਰ ਜਦੋਂ ਮੇਰੇ ਦਾਦੀ ਜੀ ਭਰ ਜਵਾਨੀ ਵਿੱਚ ਗੁਜ਼ਰ ਗਏ ਤਾਂ ਦਾਦਾ ਜੀ ਦੀ ਭੂਆ ਜਿਸ ਨੂੰ ਸਾਰੇ ਬਿਸ਼ਨੀ ਭੂਆ ਆਖਦੇ ਸਨ ਪਰਿਵਾਰ ਨੂੰ ਲੈ ਕੇ ਪਿੰਡ ਘੁਮਿਆਰੇ ਆ ਗਈ। ਉਹ ਸਿੰਘੇਵਾਲੇ ਵੀ ਹੱਟੀ ਕਰਦੇ ਸਨ ਤੇ ਘੁਮਿਆਰੇ ਵੀ ਹੱਟੀ ਪਾ ਲਈ। ਪੇਕਿਆਂ ਦੇ ਪਰਿਵਾਰ ਨੂੰ ਪਾਲਣ ਆਈ ਭੂਆਂ ਬਿਸ਼ਨੀ ਨੇ ਪੇਕੇ ਪਿੰਡ ਹੀ ਪੂਰੀ ਜ਼ਿੰਦਗੀ ਕੱਢ ਦਿੱਤੀ। ਸੁਭਾਅ ਦਾ ਫੁਫੜ ਸਾਵਣ ਸਿੰਘ ਵੀ ਅੜਬ ਸੀ ਤੇ ਪੇਕਿਆਂ ਦਾ ਪਿੰਡ ਹੋਣ ਕਰਕੇ ਭੂਆ ਬਿਸ਼ਨੀ ਵੀ...
ਕਿਸੇ ਦੀ ਗੱਲ ਨਹੀਂ ਸੀ ਸਹਿੰਦੀ। ਡਾਂਗ ਖੜੀ ਰੱਖਦੀ ਸੀ। ਲ਼ੋਕ ਸਮਝਦਾਰ ਸਨ ਪਿੰਡ ਦੀ ਧੀ ਕਰਕੇ ਸਭ ਝਿੱਫਦੇ ਸਨ। ਜਦੋਂ ਵੀ ਕੋਈ ਜਨਾਨੀ ਕਹਿਂਦੀ ਕਿ ਬੱਚਾ ਸੌਣ ਨੂੰ ਰੋਂਦਾ ਹੈ ਤਾਂ ਭੂਆਂ ਬਿਸ਼ਨੀ ਸੋਟੀ ਚੁੱਕ ਲੈਂਦੀ। ਸੌਣ ਨੂੰ ਕਿਓੰ ਰੋਵੈ, ਰੋਵੈ ਆਪਣੇ ਜੰਮਦਿਆਂ ਨੂੰ। ਬਹੁਤੇ ਵਾਰੀ ਬਾਬਾ ਸਾਵਣ ਸਿੰਘ ਵੀ ਆਉਂਦਾ ਜਾਂਦਾ ਅਹ ਡਾਇਲੋਗ ਸੁਣ ਕੇ ਔਰਤਾਂ ਦੀ ਮਾਂ ਭੈਣ ਇੱਕ ਕਰ ਦਿੰਦਾ।
#ਰਮੇਸ਼ਸੇਠੀਬਾਦਲ