ਜੇ ਉਹ ਮਿਲੇਗਾ
ਬਹੁਤ ਵਾਰ ਗਿਆ ਮੈਂ
ਧਾਰਮਿਕ ਸਥਾਨਾਂ ਤੇ
ਹਰ ਵਾਰ ਨਿਰਾਸ ਆਇਆ
ਕਦੇ ਭਗਵਾਨ ਨਾਲ ਗੱਲ ਨਾ ਹੋਈ
ਜਦੋ ਵੀ ਕੁੱਝ ਮੰਗਦਾ ਮੈਨੂੰ ਮਿਲ ਜਾਂਦਾ
ਪਰ ਕਦੇ ਗੱਲ ਨਾ ਹੋਈ–––
ਪਰ ਮਿਲਦਾ ਕਿਥੋਂ ?
ਪਾਟੇ ਝਗੇ ਦੀ ਜੇਬ ਵਿੱਚੋਂ ?
ਕਦੇ 10 ਰੁ ਮਿਲਦੇ ਕਦੇ 20
ਮੈਂ ! ਖੁਸ ਹੋ ਜਾਂਦਾ
ਭਗਵਾਨ ਤਾਂ ਕਦੇ ਮਿਲਿਆ ਨਾ।
ਮੇਰਾ ਬਾਪੂ ਹੀ ਚੰਗਾ !
ਜਿਸ ਕੋਲੋ 10 ,20 ਮਿਲ ਜਾਂਦੇ
ਫਿਰ ਇਹ ਇਮਾਰਤ
ਇਹ ਪੱਥਰ
ਕਿਸ ਲਈ ਲਾਉਂਦੇ—
ਜਦ
ਕਿਸੇ ਗਰੀਬ ਦੀ
ਜਰੂਰਤ ਨਹੀਂ ਪੂਰੀ ਹੁੰਦੀ
ਖੈਰ!! ਕਦੇ ਕਦੇ ਸੋਚਦਾਂ
ਮੇਰਾ ਬਾਪੂ ਕਿਹੜਾ
ਭਗਵਾਨ ਨਾਲੋਂ ਘੱਟ ਆ
10 ਮੰਗਾ 20 ਮਿਲਦੇ
50 ਮੰਗਾ 100 ਮਿਲਦੇ
ਭੁਲੇਖਾ ਸੀ !!
ਉਹ ਉੱਚੀਆਂ ਇਮਾਰਤਾਂ ਚ
ਪੱਥਰ ਸੰਗਮਰਮਰਾਂ ਦੀ
4 ਦੀਵਾਰੀ ਅੰਦਰ ਰਹਿੰਦਾ
ਪਰ ਇਹ ਗਲਤ ਸਾਬਤ ਹੋਇਆ
ਉਹ ਤਾਂ ਸਾਡੇ ਕੋਲ ਰਹਿੰਦਾ
ਮੇਰਾ...
ਬਾਪੂ ਹੀ ਮੇਰੇ ਲਈ ਭਗਵਾਨ ਏ
ਫਿਰ ਕਿਉਂ ਮੈਂ
ਧਾਰਮਿਕ ਸਥਾਨਾਂ ਚ ਲੱਭਦਾ ਫਿਰਦਾ
ਘਰ ਝਾਤੀ ਮਾਰਾਂ
ਉਸਨੂੰ ਪੂਜਾਂ
ਉਸਦੀ ਸੇਵਾ ਕਰਾ
ਮੇਰਾ ਭਗਵਾਨ ਮੇਰਾ ਬਾਪੂ ਏ
ਹਾਂ !!
ਧਾਰਮਿਕ ਸਥਾਨਾਂ ਅੰਦਰ
ਪਈ ਗੋਲਕ ਨਾਲੋਂ
ਉਸ ਇਨਸਾਨ ਦੀ ਜੇਬ ਚੰਗੀ
ਜਿਸ ਜੇਬ ਵਿਚੋਂ ਲੋੜਵੰਦ ਦੀ
ਜਰੂਰਤ ਪੂਰੀ ਹੁੰਦੀ।
ਫਿਰ ਕੀ ਚੰਗਾ !
ਧਾਰਮਿਕ ਅਸਥਾਨ
ਜਾਂ ਆਮ ਇਨਸਾਨ ਦੀ ਜੇਬ
ਫਿਰ ਕੋਸਿਸ ਕਰਾਂਗਾ
ਭਗਵਾਨ ਨਾਲ ਗੱਲ ਕਰਨ ਦੀ
ਪਰ ਅਫਸੋਸ ਉਹ ਕਿਸੇ ਧਾਰਮਿਕ
ਸਥਾਨ ਅੰਦਰ ਮਿਲਦਾ ਹੀ ਨਹੀ😇
**ਨਵਨੀਤ ਸਿੰਘ*
*9646865500*
*ਜਿਲ੍ਹਾ ਗੁਰਦਾਸਪੁਰ*
Related Posts
ਕਹਿੰਦੇ ਐ ਇਕ ਵਾਰੀ ਇੱਕ ਬੰਦੇ ਨੇ ਪਿੰਡ ਦੀ ਸੱਥ ਵਿਚ ਤੁਰੇ ਜਾਂਦੇ ਇੱਕ ਗਧੇ ਦੀ ਪੂਛ ਫੜ ਲਈ, ਜਦੋਂ ਓਹ ਪੂਛ ਫੜ ਕੇ ਖਿੱਚਣ ਲੱਗਿਆ ਤਾਂ ਗਧੇ ਨੇ ਆਪਣੇ ਸੁਭਾਅ ਅਨੁਸਾਰ ਦੁਲੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸੱਥ ਵਿਚ ਬੈਠੇ ਲੋਕਾਂ ਨੇ ਉਸਨੂੰ ਬਥੇਰਾ ਕਿਹਾ ਕੇ ਭਲਿਆ ਮਾਨਸਾ ਤੂੰ ਪੂਛ Continue Reading »
ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ , Continue Reading »
ਸਾਡਾ ਇੱਕ ਖਾਣ-ਪੀਣ ਦਾ ਸ਼ੋਕੀਨ ਮਿੱਤਰ ਕਿਤੇ ਦੂਰ ਦੁਰਾਡੇ ਰਿਸਤੇਦਾਰੀ ਵਿੱਚ ਗਿਆ ਕਿਸੇ ਜਰੂਰੀ ਕੰਮ, ਉਸ ਨੇ ਪਰਿਵਾਰ ਨੂੰ ਜਾਣ ਤੋਂ ਪਹਿਲਾ ਬਹੁਤ ਨਾਂਹ-ਨੁਕਰ ਕੀਤੀ ਕਿ ਮੇਰੀ ਸਿਹਤ ਠੀਕ ਨਹੀ…ਮੈਨੂੰ ਰਾਤ ਰਹਿਣਾ ਔਖਾ…ਬਥੇਰੇ ਬਹਾਨੇ ਕੀਤੇ ….. ਪਰ ਪਰਿਵਾਰ ਵਾਲੇ ਕਹਿੰਦੇ ਕਿ ਤੈਨੂੰ ਜਾਣਾ ਹੀ ਪੈਣਾ ਪਰ ਅਸਲ਼ੀ ਵਜ੍ਹਾ ਇਹ ਸੀ Continue Reading »
ਠੱਗਾਂ ਦੇ ਕਿਹੜਾ ਹਲ ਚਲਦੇ ਇੱਕ ਠੱਗ ਦੇ ਇਕਬਾਲੀਆ ਬਿਆਨ ਨੂੰ ਦਰਸਾਉਂਦੀ ਕਿਤਾਬ” ਕਨਫ਼ੈਸ਼ਨ ਆਫ਼ ਏ ਠੱਗ” ਅੰਗਰੇਜ਼ ਲਿਖਾਰੀ ਫਲਿੱਪ ਮੈਡਿਊ ਟੇਲਰ ਦੀ ਪ੍ਰਸਿੱਧ ਰਚਨਾ ਹੈ।ਇਹ ਲਿਖਾਰੀ ਅੰਗਰੇਜ਼ ਕਾਲ ਸਮੇਂ ਮੇਜਰ ਦੇ ਅਹੁਦੇ ਉਪਰ ਸੀ ।1839 ਵਿੱਚ ਪ੍ਰਕਾਸ਼ਤ ਹੋਈ ਇਸ ਕਿਤਾਬ ਵਿੱਚ ਠੱਗ ਅਮੀਰ ਅਲੀ ਦੀ ਜੀਵਨ ਗਾਥਾ ਹੈ। ਅਮੀਰ Continue Reading »
ਕਹਾਣੀ ਬੇਈਮਾਨ ਲੋਕ ਕਿਸੇ ਨਾਲ ਧੋਖਾ ਕਰਨ ਨੂੰ ਅਸੀਂ ਬੇਈਮਾਨੀ ਕਰਨਾ ਕਿਹ ਸਕਦੇ ਹਾਂ।ਅੱਜ-ਕੱਲ੍ਹ ਤੁਸੀਂ ਬਹੁਤ ਸਾਰੀਆਂ ਧੋਖਾਧੜੀ ਦੀ ਖਬਰਾਂ ਅਕਸਰ ਸੁਣਦੇ ਰਹਿੰਦੇ ਹੋ। ਕੁਝ ਲੋਕ ਅਪਣਾ ਮਤਲਬ ਕੱਢਣ ਲਈ ਬਹੁਤ ਕੁਝ ਗਲਤ ਕਰ ਜਾਂਦੇ ਹਨ।ਅਪਣਾ ਕੰਮ ਸੁਆਰਨ ਲਈ ਦੂਜੇ ਦਾ ਨੁਕਸਾਨ ਕਰ ਜਾਂਦੇ ਹਨ,ਬੇਈਮਾਨ ਲੋਕ।ਜਿਸ ਵਿਅਕਤੀ ਉੱਤੇ ਤੁਸੀਂ ਪੂਰਾ Continue Reading »
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਤਲ ਕਰਨ ਦੇ ਯਤਨ •ਸਰਕਾਰ ਨੇ ਆਪਣੇ ਏਜੰਟਾਂ ਰਾਹੀ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੇ ਕਈ ਯਤਨ ਕੀਤੇ। ●ਪਹਿਲੀ ਵਾਰ ਜਦ ਸੰਤ ਦਰਬਾਰ ਸਾਹਿਬ ਦੀਆ ਪਉੜੀਆਂ ਚੜ ਰਹੇ ਸਨ ਤਾ ਇਕ ਬੰਦੇ ਨੇ ਘਾਤ ਲਾ ਕੇ ਉਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ।ਸ਼ਕ Continue Reading »
——– ਬਾਗਾਂ ਦੇ ਰਾਖੇ ——– ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੇਠ ਦਾ ਬਹੁਤ ਵੱਡਾ ਬਾਗ਼ ਸੀ। ਰਾਮੂ ਕਾਫੀ ਲੰਮੇ ਸਮੇਂ ਤੋਂ ਉਸ ਬਾਗ਼ ਵਿੱਚ ਕੰਮ ਕਰਦਾ ਆ ਰਿਹਾ ਸੀ। ਅਚਾਨਕ ਉਸ ਬਾਗ਼ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ, ਜਿਸ ਕਾਰਨ ਉਸ ਬਾਗ਼ ਦੇ ਅੱਧੇ ਫਲ਼ ਖਰਾਬ ਹੋ ਗਏ। Continue Reading »
ਨੋਟ: ਪਿਛਲੇ ਪੰਜਾਹ ਸਾਲਾਂ ਵਿਚ ਬੜੀਆਂ ਥਾਵਾਂ ਤੇ ਕਿਸੇ ਦਰਖਤ ਹੇਠ, ਪੁਲਾਂ, ਸੜਕਾਂ ਕੰਢੇ ਅਚਾਨਕ ਇਕ ਨਿੱਕੇ ਜਿਹੇ ਦੀਵੇ ਤੋਂ ਸ਼ੁਰੂ ਹੋ ਕੇ ਤਿੰਨ ਮੰਜ਼ਿਲੇ ਪੱਕੇ ਮੰਦਰ ਮਜ਼ਾਰ ਬਣੇ ਮੈਂ ਆਪਣੀ ਅੱਖੀਂ ਵੇਖੇ ਹਨ । ਖਾਸ ਕਰਕੇ ਬਾਨਵੇਂ ਵਿਚ ਮੈਂ ਨੌਂ ਸਾਲਾਂ ਬਾਅਦ ਪੰਜਾਬ ਪਰਤੀ ਤਾਂ ਦਿਲੀ ਤੋਂ ਪੰਜਾਬ ਵੜਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)