ਦੋ ਘਰਾਂ ਦਾ ਮਾਣ
ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , ” ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ
ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ ।
ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , ” ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ , ਲੋਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਜਿੰਨੀਂ ਅਕਲ ਨੀਂ।
ਤੇ ਫਿਰ ਉਹ ਵਲੈਤੋਂ ਆਇਆ ਮੇਰੇ ਸਾਹਮਣੇ ਬੈਠਾ , ਮੇਰੇ
ਬਾਪੂ ਦੀਆਂ ਨਜਰਾਂ ਚ ਨਜਰਾਂ ਪਾ ਬੁੱਲ੍ਹਾਂ ਚ ਸਿਗਰਟ ਸੁਲਗਾ ਰਿਹਾ ਸੀ , ਮੇਰੇ ਨਕਸ਼ ਤੇ ਮੇਰੇ ਬਾਪੂ ਦਾ ਘਰ ਸਭ ਪਸੰਦ ਸੀ ਉਹਨੂੰ ਤੇ ਉਹਦੇ ਮਾਪਿਆਂ ਨੂੰ, ਬਸ ਕਹਿੰਦੇ ”
ਰਤਾ ਕੁ ਸ਼ਹਿਰੀ ਤੌਰ ਤਰੀਕੇ ਜਿਹਿਆਂ ਵਾਲਾ ਪਹਿਰਾਵਾ ਤੇ ਫੈਸ਼ਨ ਜਿਹਾ ਕਰਿਆ ਕਰੇ , ਤੁਹਾਨੂੰ ਤਾਂ ਪਤਾ ਹੀ ਏ ਵਲੈਤੀ ਮੁੰਡਿਆਂ ਦੀ ਪਸੰਦ ਦਾ।
ਉਨਾਂ ਦੇ ਜਾਣ ਤੋਂ ਬਾਅਦ ਮਾਂ ਨੂੰ ਬਾਪੂ ਆਖ ਰਿਹਾ ਸੀ , ਸੰਨ 87 ਚ , ” ਜੀਤ ਕੁਰੇ ਵਲੈਤੀ ਮੁੰਡੇ...
ਕਿਤੇ ਧਰੇ ਪਏ ਨੇਂ?
ਵੀਰ ਕੁਰ ਦੀ ਤੇ ਆਪਣੀਂ ਤਾਂ ਸੁਣ ਲਈ ਏ ਰੱਬ ਨੇਂ, ਥੋੜੇ ਬਹੁਤੇ ਐਬ ਕਿਹਦੇ ਧੀ ਪੁੱਤਰ ਚ ਨੀਂ ਹੁੰਦੇ?
ਤੇ ਹੁਣ 30 ਵਰਿਆਂ ਬਾਅਦ ਵੀ ਉਹ ਸਿਗਰਟ ਇਓਂ ਹੀ ਧੁਲਖਾਓਂਦਾ ਏ ਬਾਪੂ ਦੇ ਕੋਲ ਬਹਿਕੇ ਤੇ ਚਾਹ ਰੰਗੀ ਜਿਹੀ ਬੋਤਲ ਵੀ ਕਦੀ ਕਦੀ ਆਪਣੇਂ ਅੰਦਰ ਅੱਧੀ ਤੋਂ ਜਿਆਦਾ ਸੁੱਟ ਜਦ ਮੈਨੂੰ ਆਖਦਾ ਏ ” ਸੜੇ ਜਿਹੇ ਪਿੰਡ ਤੋਂ ਵਲੈਤ ਦੇ ਕਾਰਡ ਵਾਲੀ ਬਣੀਂ ਏ ਮੇਰੇ ਕਰਕੇ , ਹੰਕਾਰ ਚ ਡੁੱਬਿਆ ਜਦੋਂ ਗਾਲਾਂ ਕੱਢਦਾ ਏ ਮੈਨੂੰ ਤਾਂ ਮਾਂ ਅੱਜ ਵੀ ਮੈਨੂੰ ਇਹ ਆਖ ਚੁੱਪ ਕਰਾ ਦਿੰਦੀ ਏ ,
” ਧੀਆਂ ਤਾਂ ਦੋ ਘਰਾਂ ਦਾ ਮਾਣ ਹੁੰਦੀਆਂ ਨੇਂ , ਲੋਕੀ ਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਅਕਲ ਨੀਂ।
Rupinder Sandhu.
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕੀ ਕਮਾੳਦੇ ਸੀ ਸ਼ੇਰਾ ਅੱਜ?”,,, ਟਗੈਟਰ ਮਗਰ ਬਾਡੀ ਪਾਈ ਫਿਰਦਾ ਸੀ !!,,,, ਕੁਝ ਨੀ ਬਾਬਾ ,ਬੱਸ ਕਣਕ ਸਿੱਟ ਕੇ ਆਇਆ ਸੀ ਮੰਡੀ ‘ਚ,,,,, ਸਿੱਟ ਕੇ,,,,,,,,,,,!!!!!!!!!!!!!!!! ਓਏ ਕਮਲਿਆ,,, ਸਿੱਟਕੇ ਕਾਹਨੂੰ ਕਹਿਨੈਂ,,,,, ਖੂਨ ਪਸੀਨੇ ਦੀ ਕਮਾਈ ਹੁੰਦੀ ਆ ਆਪਣੀ”,,, “ਉਹ ਤਾਂ ਤੇਰੀ ਗੱਲ ਠੀਕ ਐ ਬਾਬਾ”,,,, ਇੰਨੀ ਦੁਰਗਤੀ ਕਰਤੀ ਨਾ ਮਾੜੀਆਂ ਸਰਕਾਰਾਂ Continue Reading »
ਗੱਲ ਕੁਝ ਇਸ ਤਰ੍ਹਾਂ ਹੈ, ਕਿ ਅਸੀਂ ਓਦੋ ਛੋਟੇ ਹੁੰਦੇ ਸੀ ਤੇ ਆਪਣੇ ਪਿੰਡ ਰਹਿੰਦੇ ਸੀ। ਮੇਰੇ ਡੈਡ ਆਪਣੀ ਜੋਬ ਕਰਕੇ ਘਰ ਤੋ ਬਾਹਰ ਰਹਿੰਦੇ ਸੀ ਤੇ ਓਹ ਅਕਸਰ 15 ਦਿਨ ਬਾਦ ਘਰ ਆਉਂਦੇ ਸੀ। ਮੇਰੀ ਮੰਮੀ ਤੇ ਹੀ ਘਰ ਦੀ ਤੇ ਸਾਡੀ ਜਿੰਮੇਵਾਰੀ ਹੁੰਦੀ ਸੀ ਕਿਉਂਕਿ ਓਦੋ ਅਸੀ ਨਵਾਂ Continue Reading »
ਉਧਾਰ ਲਈਆਂ ਖੁਸ਼ੀਆਂ ਨੌਕਰੀ ਦੇ ਸਿਲਸਿਲੇ ਚ ਮੇਰਾ ਤਬਾਦਲਾ ਸ਼ਹਿਰ ਦਾ ਹੋ ਗਿਆ। ਪਿੰਡ ਤੋਂ ਕਾਫੀ ਦੂਰ ਹੋਣ ਕਾਰਨ ਅਤੇ ਰੋਜ਼ ਦੇ ਆਉਣ ਜਾਣ ਵਾਲੇ ਸਫਰ ਬਾਰੇ ਸੋਚ ਕੇ ਮੈਂ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ। ਸ਼ਹਿਰ ਵੀ ਬੱਸ ਨਾਂ ਦਾ ਹੀ ਸੀ ਉਂਝ ਇੱਕ ਕਸਬਾ ਸੀ। ਕੋਈ Continue Reading »
ਬਹੁਤ ਛੋਟਾ ਸਾਂ..ਇੱਕ ਵੇਰ ਦਾਦੇ ਜੀ ਨੇ ਗਿਟਕ ਦਿੱਤੀ..ਆਖਿਆ ਵੇਹੜੇ ਵਿਚ ਦੱਬ ਕੇ ਆ..ਤੇਰਾ ਦੋਸਤ ਆਵੇਗਾ! ਕੁਝ ਦਿਨਾਂ ਬਾਅਦ ਇੱਕ ਕਰੂੰਬਲ ਫੁੱਟੀ..ਆਸੇ ਪਾਸੇ ਕੰਡਿਆਂ ਦੀ ਵਾੜ ਵੀ ਕਰ ਦਿੱਤੀ..ਫੇਰ ਨਿੱਕਾ ਜਿਹਾ ਇੱਕ ਦੋਸਤ ਵਾਕਿਆ ਹੀ ਉੱਗ ਆਇਆ..! ਮੈਂ ਪਾਣੀ ਪਾਉਂਦਾ ਗਿਆ ਤੇ ਉਹ ਮੈਥੋਂ ਵੀ ਉੱਚਾ ਹੋ ਗਿਆ..! ਫੇਰ ਕਿੰਨੇ Continue Reading »
(ਮੁਹੱਬਤ ਬਨਾਮ ਨਫਰਤ ) ਮੁਹੱਬਤ,,, ਇਕ ਖੁਸ਼ਨੁਮਾ ਅਹਿਸਾਸ,, ਇਕ ਅਜਿਹਾ ਸ਼ਬਦ ਜਿਸਨੂੰ ਸੋਚਦੇ ਹੀ ਦਿਲ ਵਿਚ ਖੁਸ਼ੀ ਦੀਆਂ ਤਰੰਗਾਂ,, ਹਿਲੋਰੇ ਲੈਣ ਲਗ ਜਾਂਦੀਆਂ ਹਨ ਅਤੇ ਇਕ ਮੁਸਕਾਨ ਤੁਹਾਡੇ ਬੁਲਾਂ ਤੇ ਖੁਦ ਬ ਖੁਦ ਆ ਜਾਂਦੀ ਹੈ,, “ਯੂ ਤੋਂ ਮੁਝੇ ਸ਼ਾਇਰੀਓਂ ਮੈਂ ਪੜ੍ਹਤੇ ਹੈਂ ਕਈ ਲੋਗ,, ਪਰ ਤੁਮ ਕੋ ਹੈ, ਯੇਹ Continue Reading »
ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ Continue Reading »
ਮਿੰਨੀ ਕਹਾਣੀ ਵਰ ਅੱਜ ਉਹ ਮੈਨੂੰ ਵਿਆਹ ਤੋਂ ਬਾਅਦ ਬਹੁਤ ਚਿਰ ਮਗਰੋਂ ਮਿਲੀ। ਪਰ ਮੈਂ ਹੈਰਾਨ ਹੋਈ ਉਸ ‘ਚ ਆਈ ਤਬਦੀਲੀ ਨੂੰ ਤੱਕੀ ਜਾ ਰਹੀ ਸੀ । ਉਸ ਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ । ਇਕਦਮ ਸਾਧਾਰਨ ਜਿਹੇ ਪਹਿਰਾਵੇ ‘ਚ ਸਾਧਾਰਨ ਜਿਹੀ ਲੱਗਦੀ ਉਹ ਬੇਹੱਦ ਖ਼ੁਸ਼ ਸੀ। ਮੈਨੂੰ ਯਾਦ Continue Reading »
ਵੀਰੋ ਨੂੰ ਵਿਆਹੀ ਹੋਈ ਨੂੰ ਸੱਤ ਸਾਲ ਬੀਤ ਗਏ ਸਨ ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਇਸੇ ਗੱਲ ਦੀ ਚਿੰਤਾ ਨੇ ਉਸਦੀ ਜ਼ਿੰਦਗੀ ਬੇਰਸ ਕਰ ਦਿੱਤੀ ਸੀ। ਹੁਣ ਉਸਨੂੰ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ ਸੀ। ਬੱਸ ਸਾਰਾ ਦਿਨ ਉਦਾਸ-ਉਦਾਸ ਰਹਿੰਦੀ। ਉਸਨੇ ਔਲਾਦ ਦੀ ਪ੍ਰਾਪਤੀ ਲਈ ਬਥੇਰੀਆਂ ਅਰਦਾਸਾਂ ਕੀਤੀਆਂ ਸਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)