ਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ...
ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਹਫਤਾਵਾਰੀ PHD 🔭! ਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ ਹੁੰਦੇ ਹਨ । 1:- Family supporter:-ਜਿੰਨ੍ਹਾ ਨੂੰ ਵੈਸੇ ਤਾਂ ਵੈਨ ਬੈਕ ਲਾਉਣੀ ਵੀ ਨਹੀਂ ਆਉਂਦੀ ਹੁੰਦੀ ਪਰ ਘਰ ਵਾਲੀ ਦੇ ਕਹਿਣ ਤੇ ਜਿਹੜਾ ਕਿ ਉਹ ਕਿਸੇ ਕਿੱਟੀ ਪਾਰਟੀ ਜਾਂ ਵੇਅਰਹਾਊਸ ਵਿੱਚ ਕਿਸੇ ਹੋਰ ਜਨਾਨੀ ਕੋਲੋਂ ਸੁਣਕੇ (ਜਿਹੜੀ ਕਿ ਪਿੱਕੇ ਤੇ Continue Reading »
ਇਹ ਕਹਾਣੀ ਹਰ ਮੁੰਡੇ ਕੁੜੀ ਦੀ ਇੱਕ ਜੋਬਤ ਰੁੱਤੇ ਅਧੂਰੀ ਰਹੀ ਖਵਾਇਸ਼ ਨਾ ਭਰਨ ਵਾਲੀ ਖ਼ਾਲੀ ਜਗਾਹ ਦੇ ਨਾਮ ਹੈ ਤਕਰੀਬਨ ਰਾਤ ਦੇ ਦਸ ਵੱਜ ਗਏ ਸੀ,ਘਰ ਵਿੱਚ ਸਾਰੇ ਸੁੱਤੇ ਪਏ ਸਨ,ਪਰ ਇੱਕ ਮੈਂ ਹੀ ਸੀ,ਜੋ ਏਧਰ ਤੋਂ ਓਧਰ ਪਾਸੇ ਲੈ ਰਿਹਾ ਸੀ ਤੇ ਪਲ਼ ਪਲ਼ ਪਿੱਛੋਂ ਸਿਰਹਾਣੇ ਪਏ ਫੋਨ Continue Reading »
1989-90 ਵਿੱਚ ਅਸੀਂ ਫੇਸ 5,ਮੋਹਾਲੀ ਇੱਕ ਕਮਰਾ ਕਿਰਾਏ ਤੇ ਲਿਆ l ਕਮਰਾ ਕੋਠੀ ਦੀ ਤੀਸਰੀ ਮੰਜ਼ਲ ਤੇ ਸੀ ਤੇ ਇੱਕ ਹੀ ਕਮਰਾ ਸੀ l ਮੇਰੇ ਨਾਲ ਇੱਕ ਹੋਰ ਮੁੰਡਾ ਰਹਿੰਦਾ ਸੀ , ਜੋ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ l ਹਫਤੇ ਬਾਦ ਅਸੀਂ ਪਿੰਡ ਨੂੰ ਚਲੇ ਜਾਂਦੇ ਸੀ, ਤੇ ਕਮਰੇ Continue Reading »
ਵਿਹੜੇ ‘ਚ ਬੈਠੀ ਨੂੰ ਅੱਜ ਜਦ ਮੇਰੀ ਦੋਹਤੀ ਨੇ ਆਖਿਆ, ” ਕੋਰਾ ਨਾਨੀ, ਸਤਿ ਸ਼੍ਰੀ ਅਕਾਲ।” ਸੁਣ ਕੇ ਇਦਾ ਲੱਗਿਆ ਜਿਦਾ ਬੜੇ ਸਾਲਾ ਬਾਅਦ ਅੱਜ ਕਿਸੇ ਨੇ ਮੈਨੂੰ ਮੇਰੇ ਆਪਣੇ ਨਾਮ ਨਾਲ ਬੁਲਾਇਆ ਹੋਵੇ। ਯਾਦ ਆਇਆ ਪੰਜਾਹ ਵਰ੍ਹੇ ਪਹਿਲਾ ਦਾ ਸਮਾ ਜਦ ਮੇਰਾ ਚੜਦੇ ਪੰਦਰਵੇਂ ਰਿਸ਼ਤਾ ਪੱਕਾ ਹੋ ਗਿਆ ਸੀ, Continue Reading »
ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..! ਅਕਸਰ ਨਿੱਕੀ ਨਿੱਕੀ ਗੱਲ ਤੋਂ ਲੜਾਈ ਹੋ ਜਾਇਆ ਕਰਦੀ..ਜ਼ੁਬਾਨੀ ਬੋਲ-ਬੁਲਾਰਾ ਤੇ ਮਗਰੋਂ ਹਥੋਪਾਈ! ਉਹ ਮੈਥੋਂ ਤਕੜੀ ਸੀ ਪਰ ਫੇਰ ਵੀ ਮੈਥੋਂ ਹਰ ਵਾਰ ਹਾਰ ਜਾਇਆ ਕਰਦੀ..! ਮੇਰੇ ਮਨ ਅੰਦਰ ਦੀ ਹਰ ਗੱਲ ਸੌਖਿਆਂ ਹੀ ਬੁੱਝ ਲਿਆ ਕਰਦੀ..! ਗੂੜੀ ਨੀਂਦਰ ਸੁੱਤੇ ਪਏ ਨੂੰ ਹਲੂਣਾ Continue Reading »
ਬਰਫੀਲੀ ਠੰਡ ਦੀ ਇੱਕ ਰਾਤ , ਇੱਕ ਅਮੀਰ ਆਦਮੀ ਆਪਣੇ ਘਰ ਦੇ ਬਾਹਰ ਇੱਕ ਗ਼ਰੀਬ ਬਜ਼ੁਰਗ ਵਿਅਕਤੀ ਨੂੰ ਮਿਲਦਾ ਹੈ । ਪੁੱਛਦਾ ਹੈ ਕਿ ਤੈਨੂੰ ਠੰਡ ਮਹਿਸੂਸ ਨਹੀਂ ਹੁੰਦੀ? ਪਿੰਡੇ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ? ਬਜ਼ੁਰਗ ਆਦਮੀ ਨੇ ਜਵਾਬ ਦਿੱਤਾ, “ਮੇਰੇ ਕੋਲ ਗਰਮ ਕੋਈ ਗਰਮ ਕੱਪੜਾ ਨਹੀਂ ਹੈ Continue Reading »
ਪਹਿਲੇ ਚਾਰ ਭਾਗ ਪੜਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਵਿਆਹ ਤਾਂ ਬਹੁਤ ਚਾਅ ਰੀਝਾਂ ਨਾਲ ਹੋਇਆਂ ਪਰ ਮੇਰਾ ਇਕ ਵੀ ਚਾਅ ਪੂਰਾ ਨਾਂ ਹੋਇਆ । ਮੈਂ ਰੂਪ ਨੂੰ ਪਿਆਰ ਹੀ ਏਨਾ ਕਰਦੀ ਸੀ ਕਿ ਸਭ ਚੁੱਪ ਕਰਕੇ ਸਹਿੰਦੀ ਰਹੀ ਇਕ ਕਾਰਨ ਇਹ ਸੀ ਕਿ ਅਜੇ ਵਿਆਹ ਨੂੰ ਟਾਈਮ Continue Reading »
“ਪੰਗੂੜੇ ਤੋ ਪਵੇਲੀਅਨ ਤੱਕ” “ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿੱਲ ਵੀ ਨਹੀਂ ਸਕਦੇ” ਮਹਾਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 August 1979 ਨੂੰ ਸ਼ਹਿਰ ਦੇ ਕਿਸੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
GUNDEEP SINGH JOHAL
ਬਹੁਤ ਹੀ ਵਧੀਆ ਦਿਲ ਨੂੰ ਛੂ ਲੈਣ ਵਾਲੀ ਕਹਾਣੀ, ਪਰ ਤੁਸੀਂ ਆਪਣਾ ਨਾਮ ਪਤਾ ਜਰੂਰ ਲਿਖਿਆ ਕਰੋ
Seema Goyal
It’s a beautiful and touching story. Girls be brave. 💪💪💪🤗🤗17.06.2020