ਸੰਨ ਉੱਨੀ ਸੌ ਇਕਾਨਵੇਂ ਦੀ ਜਨਵਰੀ ਦਾ ਮਹੀਨਾ..ਅਹਿਮਦੀਆਂ ਜਮਾਤ ਦੇ ਸਥਾਪਨਾ ਸਮਾਰੋਹ ਕਾਦੀਆਂ ਵਿਚ ਚੱਲ ਰਹੇ ਸਨ..ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ ਸਮਾਗਮ ਕਵਰ ਕਰਨ ਲਈ ਤੜਕੇ ਅੰਮ੍ਰਿਤਸਰੋਂ ਤੁਰ ਪਏ..ਅਜੇ ਬਟਾਲੇ ਤੋਂ ਕੁਝ ਕਿਲੋਮੀਟਰ ਦੂਰ ਹੀ ਸਨ ਕੇ ਸੜਕ ਤੋਂ ਹਟਵੇਂ ਪਿੰਡ ਕਾਲੀਆਂ-ਬਾਹਮਣੀਆਂ ਵਲੋਂ ਭਾਰੀ ਫਾਇਰਿੰਗ ਦੀ ਆਵਾਜ਼ ਆਈ..!
ਗੱਡੀ ਓਸੇ ਵੇਲੇ ਓਧਰ ਮੋੜ ਲਈ..ਇੱਕ ਕਮਾਦ ਦੇ ਖੇਤ ਦਵਾਲੇ ਕਿੰਨੀ ਸਾਰੀ ਪੁਲਸ ਸੀ..ਪੁਲਸ ਵਾਲੇ ਇੱਕ ਸਿੱਖ ਨੌਜੁਆਨ ਦੀ ਦੇਹ ਕਮਾਦ ਵਿਚੋਂ ਬਾਹਰ ਲਿਆ ਰਹੇ ਸਨ..ਨਾਲ ਹੀ ਉਸਦੀ ਏ.ਕੇ.ਸੰਤਾਲੀ ਵੀ..ਮ੍ਰਿਤਕ ਦਾ ਸਰੀਰ ਤਾਜੀਆਂ ਵੱਜੀਆਂ ਗੋਲੀਆਂ ਵਿੰਨਿਆ ਪਿਆ ਸੀ..ਨੱਕ ਵਿਚੋਂ ਲਹੂ ਵਗ ਰਿਹਾ ਸੀ..!
ਘੜੀ ਕੂ ਮਗਰੋਂ ਉਹ ਕਾਦੀਆਂ ਨੂੰ ਤੁਰ ਪਏ..ਆਥਣ ਵੇਲੇ ਅੰਮ੍ਰਿਤਸਰ ਪਰਤੇ..ਸਰਕਟ ਹਾਊਸ ਵਿਚ ਤਤਕਾਲੀਨ ਡੀ.ਆਈ.ਜੀ ਬਾਡਰ ਰੇਂਜ ਦੌਲਤ ਰਾਮ ਭੱਟੀ ਦੀ ਪ੍ਰੈਸ ਨਾਲ ਮਿਲਣੀ ਸੀ..ਟੇਬਲ ਤੇ ਬੈਠਿਆਂ ਭੱਟੀ ਜੀ ਨੂੰ ਆਖਿਆ ਕੇ ਅੱਜ ਸੁਵੇਰੇ ਕਾਦੀਆਂ ਜਾਂਦਿਆਂ ਸਬੱਬੀਂ ਹੀ ਇੱਕ ਅਸਲੀ ਮੁਕਾਬਲਾ ਵੇਖ ਲਿਆ..ਬੜੀ ਜਿਆਦਾ ਗੋਲੀ ਚੱਲੀ..!
ਸਾਰੀ ਗੱਲ ਸੁਣ ਹੱਸ ਪਿਆ..ਅਖੇ ਭੰਵਰ ਸਾਬ ਜੇ ਅੱਜ ਸੁਵੇਰ ਵਾਲਾ ਅਸਲੀ ਸੀ...
ਤਾਂ ਹੁਣ ਤੱਕ ਪੰਜਾਬ ਵਿਚ ਹੋਏ ਸਭ ਅਸਲੀ ਹੀ ਨੇ..ਉਹ ਮੁੰਡਾ ਚੰਚਲ ਸਿੰਘ ਉਧੋਕੇ ਅਸੀਂ ਤਿੰਨ ਦਿਨ ਹੋਏ ਹਾਲ ਬਜਾਰ ਵਿਚੋਂ ਫੜਿਆ ਸੀ..ਤਫਤੀਸ਼ ਮਗਰੋਂ ਜਦੋਂ ਸਭ ਜਾਣਕਾਰੀ ਕਢਵਾ ਲਈ ਤਾਂ ਅੱਜ ਸੁਵੇਰੇ ਖਾਲੀ ਮੈਗਜੀਨ ਵਾਲੀ ਅਸਾਲਟ ਫੜਾ ਕੇ ਉਸ ਕਮਾਦ ਅੰਦਰ ਵਾੜ ਦਿੱਤਾ..ਫੇਰ ਬਾਹਰੋਂ ਓਹੀ ਕੀਤਾ ਜੋ ਤੁਸਾਂ ਅਖੀਂ ਵੇਖਿਆ..!
ਸੋ ਦੋਸਤੋ ਕੋਈ ਮੁਕਾਬਲਾ ਜਾਣਕਾਰੀ ਕਢਵਾਉਣ ਤੋਂ ਪਹਿਲੋਂ ਬਣਾਇਆਂ ਜਾਵੇ ਕੇ ਮਗਰੋਂ ..ਇਹ ਇਸ ਗੱਲ ਤੇ ਨਿਰਭਰ ਕਰਦਾ ਏ ਕੇ ਸਟੇਟ ਦਾ ਫਾਇਦਾ ਕਿਸ ਗੱਲ ਵਿਚ ਹੈ..ਕੁਝ ਗੱਲਾਂ ਬਾਹਰੀ ਤੌਰ ਤੇ ਹੋਰ ਹੀ ਜਾਪਦੀਆਂ..ਪਰ ਥੋੜਾ ਜ਼ੋਰ ਪਾ ਕੇ ਵੇਖਿਆ ਜਾਵੇ ਤਾਂ ਕਹਾਣੀ ਕੁਝ ਹੋਰ ਹੀ ਨਿੱਕਲਦੀ ਏ..ਕਈ ਵੇਰ ਲੱਖਾਂ ਕਰੋੜਾਂ ਦੀ ਮੀਚੀ ਹੋਈ ਮੁੱਠੀ ਜੇਕਰ ਖੁੱਲ ਜਾਵੇ ਤਾਂ ਕੱਖਾਂ ਤੋਂ ਵੀ ਹਲਕੀ ਰਹਿ ਜਾਂਦੀ ਏ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!